ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੀ ਤੁਹਾਡਾ ਨਾਂ “ਜੀਵਨ ਦੀ ਕਿਤਾਬ” ਵਿਚ ਹੈ?
    ਪਹਿਰਾਬੁਰਜ (ਸਟੱਡੀ)—2022 | ਸਤੰਬਰ
    • ਜ਼ਿੰਦਗੀ ਜਾਂ ਸਜ਼ਾ ਲਈ ਜੀਉਂਦਾ ਕੀਤਾ ਜਾਣਾ

      13-14. (ੳ) ਯੂਹੰਨਾ 5:29 ਵਿਚ ਕਹੇ ਯਿਸੂ ਦੇ ਸ਼ਬਦਾਂ ਬਾਰੇ ਪਹਿਲਾਂ ਸਾਡੀ ਕੀ ਸਮਝ ਸੀ? (ਅ) ਇਸ ਆਇਤ ਦੇ ਸ਼ਬਦਾਂ ਦੇ ਸੰਬੰਧ ਵਿਚ ਸਾਨੂੰ ਕਿਸ ਗੱਲ ʼਤੇ ਧਿਆਨ ਦੇਣ ਦੀ ਲੋੜ ਹੈ?

      13 ਯਿਸੂ ਨੇ ਵੀ ਉਨ੍ਹਾਂ ਲੋਕਾਂ ਬਾਰੇ ਗੱਲ ਕੀਤੀ ਸੀ ਜਿਨ੍ਹਾਂ ਨੂੰ ਧਰਤੀ ਉੱਤੇ ਜੀਉਂਦਾ ਕੀਤਾ ਜਾਵੇਗਾ। ਉਦਾਹਰਣ ਲਈ, ਉਸ ਨੇ ਕਿਹਾ: “ਉਹ ਸਮਾਂ ਆ ਰਿਹਾ ਹੈ ਜਦੋਂ ਕਬਰਾਂ ਵਿਚ ਪਏ ਸਾਰੇ ਲੋਕ ਉਸ ਦੀ ਆਵਾਜ਼ ਸੁਣਨਗੇ ਅਤੇ ਬਾਹਰ ਨਿਕਲ ਆਉਣਗੇ।” ਉਸ ਨੇ ਅੱਗੇ ਦੱਸਿਆ ਕਿ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਹਨ, ਉਹ ਹਮੇਸ਼ਾ ਦੀ ਜ਼ਿੰਦਗੀ ਪਾਉਣਗੇ ਅਤੇ ਜਿਹੜੇ ਨੀਚ ਕੰਮਾਂ ਵਿਚ ਲੱਗੇ ਰਹੇ, ਉਹ ਸਜ਼ਾ ਪਾਉਣਗੇ। (ਯੂਹੰ. 5:28, 29) ਯਿਸੂ ਦੇ ਕਹਿਣ ਦਾ ਕੀ ਮਤਲਬ ਸੀ?

      14 ਯਿਸੂ ਦੇ ਇਨ੍ਹਾਂ ਸ਼ਬਦਾਂ ਬਾਰੇ ਪਹਿਲਾਂ ਸਾਡੀ ਸਮਝ ਇਹ ਸੀ ਕਿ ਇੱਥੇ ਯਿਸੂ ਲੋਕਾਂ ਦੇ ਉਨ੍ਹਾਂ ਕੰਮਾਂ ਬਾਰੇ ਗੱਲ ਕਰ ਰਿਹਾ ਸੀ ਜਿਹੜੇ ਉਹ ਜੀਉਂਦੇ ਕੀਤੇ ਜਾਣ ਤੋਂ ਬਾਅਦ ਕਰਨਗੇ ਯਾਨੀ ਕੁਝ ਲੋਕ ਜੀਉਂਦੇ ਕੀਤੇ ਜਾਣ ਤੋਂ ਬਾਅਦ ਚੰਗੇ ਕੰਮ ਕਰਨਗੇ ਤੇ ਕੁਝ ਲੋਕ ਨੀਚ ਕੰਮ ਕਰਨਗੇ। ਪਰ ਧਿਆਨ ਦਿਓ ਕਿ ਇੱਥੇ ਯੂਨਾਨੀ ਵਿਚ ਯਿਸੂ ਨੇ ਉਨ੍ਹਾਂ ਦੇ ਕੰਮਾਂ ਦੇ ਸੰਬੰਧ ਵਿਚ ਭੂਤਕਾਲ ਵਰਤਿਆ ਸੀ, ਨਾ ਕਿ ਭਵਿੱਖ ਕਾਲ। ਉਸ ਨੇ ਇਹ ਨਹੀਂ ਕਿਹਾ ਸੀ ਕਿ ਜੀਉਂਦੇ ਕੀਤੇ ਗਏ ਲੋਕ ਚੰਗੇ ਕੰਮ ਕਰਨਗੇ ਜਾਂ ਨੀਚ ਕੰਮਾਂ ਵਿਚ ਲੱਗੇ ਰਹਿਣਗੇ। ਇਸ ਦੀ ਬਜਾਇ, ਉਸ ਨੇ ਕਿਹਾ ਕਿ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਸਨ ਅਤੇ ਜਿਹੜੇ ਨੀਚ ਕੰਮਾਂ ਵਿਚ ਲੱਗੇ ਰਹੇ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਇੱਥੇ ਯਿਸੂ ਲੋਕਾਂ ਦੇ ਉਨ੍ਹਾਂ ਕੰਮਾਂ ਦੀ ਗੱਲ ਕਰ ਰਿਹਾ ਸੀ ਜਿਹੜੇ ਉਨ੍ਹਾਂ ਨੇ ਮਰਨ ਤੋਂ ਪਹਿਲਾਂ ਕੀਤੇ ਸਨ। ਇਹ ਗੱਲ ਸੱਚ ਵੀ ਹੈ ਕਿਉਂਕਿ ਨਵੀਂ ਦੁਨੀਆਂ ਵਿਚ ਕਿਸੇ ਵੀ ਤਰ੍ਹਾਂ ਦੇ ਨੀਚ ਕੰਮਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕੁਧਰਮੀਆਂ ਨੇ ਆਪਣੀ ਮੌਤ ਤੋਂ ਪਹਿਲਾਂ ਜ਼ਰੂਰ ਨੀਚ ਕੰਮ ਕੀਤੇ ਹੋਣੇ। ਯਿਸੂ ਦੇ ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਹੈ ਕਿ ਉਨ੍ਹਾਂ ਵਿੱਚੋਂ ਕੁਝ ਜਣਿਆਂ ਨੂੰ “ਹਮੇਸ਼ਾ ਦੀ ਜ਼ਿੰਦਗੀ” ਮਿਲੇਗੀ ਅਤੇ ਕੁਝ ਜਣਿਆਂ ਨੂੰ “ਸਜ਼ਾ” ਮਿਲੇਗੀ।

      15. ਕਿਨ੍ਹਾਂ ਨੂੰ ਜੀਉਂਦਾ ਕਰ ਕੇ “ਹਮੇਸ਼ਾ ਦੀ ਜ਼ਿੰਦਗੀ” ਪਾਉਣ ਦਾ ਮੌਕਾ ਦਿੱਤਾ ਜਾਵੇਗਾ ਅਤੇ ਕਿਉਂ?

      15 ਮਰਨ ਤੋਂ ਪਹਿਲਾਂ ਚੰਗੇ ਕੰਮ ਕਰਨ ਵਾਲੇ ਧਰਮੀ ਲੋਕਾਂ ਨੂੰ ਜੀਉਂਦਾ ਕਰ ਕੇ “ਹਮੇਸ਼ਾ ਦੀ ਜ਼ਿੰਦਗੀ” ਪਾਉਣ ਦਾ ਮੌਕਾ ਦਿੱਤਾ ਜਾਵੇਗਾ ਕਿਉਂਕਿ ਉਨ੍ਹਾਂ ਦੇ ਨਾਂ ਪਹਿਲਾਂ ਹੀ ਜੀਵਨ ਦੀ ਕਿਤਾਬ ਵਿਚ ਹਨ। ਇਸ ਦਾ ਮਤਲਬ ਹੈ ਕਿ ਜਿਨ੍ਹਾਂ ਲੋਕਾਂ ਦੇ ‘ਚੰਗੇ ਕੰਮਾਂ’ ਬਾਰੇ ਯੂਹੰਨਾ 5:29 ਵਿਚ ਦੱਸਿਆ ਗਿਆ ਹੈ, ਉਨ੍ਹਾਂ ਲੋਕਾਂ ਨੂੰ ਰਸੂਲਾਂ ਦੇ ਕੰਮ 24:15 ਵਿਚ “ਧਰਮੀ” ਕਿਹਾ ਗਿਆ ਹੈ। ਗੌਰ ਕਰੋ ਕਿ ਰੋਮੀਆਂ 6:7 ਵਿਚ ਕੀ ਕਿਹਾ ਗਿਆ ਹੈ: “ਜਿਹੜਾ ਮਰ ਜਾਂਦਾ ਹੈ, ਉਸ ਨੂੰ ਉਸ ਦੇ ਪਾਪਾਂ ਤੋਂ ਬਰੀ ਕਰ ਦਿੱਤਾ ਜਾਂਦਾ ਹੈ।” ਜਦੋਂ ਧਰਮੀ ਲੋਕਾਂ ਦੀ ਮੌਤ ਹੋ ਜਾਂਦੀ ਹੈ, ਤਾਂ ਯਹੋਵਾਹ ਉਨ੍ਹਾਂ ਦੇ ਪਾਪ ਮਾਫ਼ ਕਰ ਦਿੰਦਾ ਹੈ। ਪਰ ਉਹ ਉਨ੍ਹਾਂ ਦੀ ਵਫ਼ਾਦਾਰੀ ਨੂੰ ਕਦੇ ਨਹੀਂ ਭੁੱਲਦਾ। (ਇਬ. 6:10) ਪਰ ਜੇ ਧਰਮੀ ਲੋਕ ਆਪਣਾ ਨਾਂ ਜੀਵਨ ਦੀ ਕਿਤਾਬ ਵਿਚ ਪੱਕੇ ਤੌਰ ਤੇ ਲਿਖਾਉਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਜੀਉਂਦੇ ਕੀਤੇ ਜਾਣ ਤੋਂ ਬਾਅਦ ਵੀ ਯਹੋਵਾਹ ਦੇ ਵਫ਼ਾਦਾਰ ਰਹਿਣਾ ਪਵੇਗਾ।

      16. ਕੁਧਰਮੀ ਲੋਕਾਂ ਦਾ ਨਿਆਂ ਕਰਨ ਦਾ ਕੀ ਮਤਲਬ ਹੈ?

      16 ਕੀ ਮਰਨ ਤੋਂ ਪਹਿਲਾਂ ਨੀਚ ਕੰਮ ਕਰਨ ਵਾਲੇ ਲੋਕਾਂ ਦੇ ਨਾਂ ਵੀ ਜੀਵਨ ਦੀ ਕਿਤਾਬ ਵਿਚ ਲਿਖੇ ਗਏ ਹਨ? ਚਾਹੇ ਉਨ੍ਹਾਂ ਦੀ ਮੌਤ ਨਾਲ ਉਨ੍ਹਾਂ ਦੇ ਸਾਰੇ ਪਾਪ ਮਿਟਾਏ ਗਏ, ਪਰ ਉਨ੍ਹਾਂ ਨੇ ਜੀਉਂਦੇ-ਜੀ ਯਹੋਵਾਹ ਦੀ ਸੇਵਾ ਵਫ਼ਾਦਾਰੀ ਨਾਲ ਨਹੀਂ ਕੀਤੀ ਸੀ। ਇਸ ਲਈ ਉਨ੍ਹਾਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਨਹੀਂ ਲਿਖੇ ਗਏ। ਜਿਹੜੇ ਲੋਕ ‘ਨੀਚ ਕੰਮਾਂ ਵਿਚ ਲੱਗੇ ਰਹੇ,’ ਉਨ੍ਹਾਂ ਲੋਕਾਂ ਨੂੰ ਰਸੂਲਾਂ ਦੇ ਕੰਮ 24:15 ਵਿਚ “ਕੁਧਰਮੀ” ਲੋਕ ਕਿਹਾ ਗਿਆ ਹੈ। ਉਨ੍ਹਾਂ ਲੋਕਾਂ ਦਾ ਜੀਉਂਦਾ ਕੀਤਾ ਜਾਣਾ “ਸਜ਼ਾ” ਪਾਉਣ ਲਈ ਹੋਵੇਗਾ।c ਇੱਥੇ ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਸਜ਼ਾ” ਕੀਤਾ ਗਿਆ ਹੈ, ਉਸ ਦਾ ਮਤਲਬ ਨਿਆਂ ਕਰਨਾ ਵੀ ਹੋ ਸਕਦਾ ਹੈ। ਇਸ ਲਈ ਕੁਧਰਮੀ ਲੋਕਾਂ ਨੂੰ ਸਜ਼ਾ ਦੇਣ ਦਾ ਮਤਲਬ ਹੈ ਕਿ ਉਨ੍ਹਾਂ ਦਾ ਨਿਆਂ ਕੀਤਾ ਜਾਵੇਗਾ ਯਾਨੀ ਉਨ੍ਹਾਂ ਨੂੰ ਪਰਖਿਆ ਜਾਵੇਗਾ। (ਲੂਕਾ 22:30) ਇਹ ਫ਼ੈਸਲਾ ਕਰਨ ਵਿਚ ਸਮਾਂ ਲੱਗੇਗਾ ਕਿ ਉਨ੍ਹਾਂ ਲੋਕਾਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਲਿਖੇ ਜਾਣੇ ਚਾਹੀਦੇ ਹਨ ਜਾਂ ਨਹੀਂ। ਉਨ੍ਹਾਂ ਲੋਕਾਂ ਦੇ ਨਾਂ ਤਾਂ ਹੀ ਜੀਵਨ ਦੀ ਕਿਤਾਬ ਵਿਚ ਲਿਖੇ ਜਾਣਗੇ ਜੇ ਉਹ ਨੀਚ ਕੰਮ ਛੱਡਣਗੇ ਅਤੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨਗੇ।

  • ਕੀ ਤੁਹਾਡਾ ਨਾਂ “ਜੀਵਨ ਦੀ ਕਿਤਾਬ” ਵਿਚ ਹੈ?
    ਪਹਿਰਾਬੁਰਜ (ਸਟੱਡੀ)—2022 | ਸਤੰਬਰ
    • c ਪਹਿਲਾਂ ਅਸੀਂ ਮੰਨਦੇ ਸੀ ਕਿ ਯੂਹੰਨਾ 5:29 ਵਿਚ ਯਿਸੂ ਕਹਿ ਰਿਹਾ ਸੀ ਕਿ ਕੁਝ ਲੋਕ ਜੀਉਂਦੇ ਹੋਣ ਤੋਂ ਬਾਅਦ “ਸਜ਼ਾ” ਪਾਉਣਗੇ। ਪਰ ਇਸ ਦੀਆਂ ਅਗਲੀਆਂ-ਪਿਛਲੀਆਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਦੇ ਕਹਿਣ ਦਾ ਸ਼ਾਇਦ ਕੁਝ ਹੋਰ ਮਤਲਬ ਸੀ। ਇੱਥੇ ਯਿਸੂ ‘ਨਿਆਂ’ ਕਰਨ ਦੀ ਗੱਲ ਕਰ ਰਿਹਾ ਸੀ ਜਿਸ ਦਾ ਮਤਲਬ ਹੈ ਕਿ ਕੁਝ ਸਮੇਂ ਲਈ ਕਿਸੇ ਦੀ ਜਾਂਚ-ਪਰਖ ਕਰਨੀ। ਇਕ ਯੂਨਾਨੀ ਡਿਕਸ਼ਨਰੀ ਵਿਚ ਇਸ ਸ਼ਬਦ ਦੇ ਮਤਲਬ ਬਾਰੇ ਸਮਝਾਇਆ ਗਿਆ ਹੈ, “ਕਿਸੇ ਦੇ ਰਵੱਈਏ ਤੇ ਚਾਲ-ਚਲਣ ʼਤੇ ਨਜ਼ਰ ਰੱਖਣਾ।”

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ