ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਪਾਠਕਾਂ ਵੱਲੋਂ ਸਵਾਲ
    ਪਹਿਰਾਬੁਰਜ—2003 | ਸਤੰਬਰ 15
    • ਪਾਠਕਾਂ ਵੱਲੋਂ ਸਵਾਲ

      “ਆਪ ਵਿੱਚ ਜੀਉਣ” ਹੋਣ ਦਾ ਕੀ ਮਤਲਬ ਹੈ?

      ਬਾਈਬਲ ਵਿਚ ਯਿਸੂ ਮਸੀਹ “ਵਿੱਚ ਜੀਉਣ” ਹੋਣ ਅਤੇ ਉਸ ਦੇ ਪੈਰੋਕਾਰਾਂ “ਵਿੱਚ ਜੀਉਣ” ਹੋਣ ਦੀ ਗੱਲ ਕੀਤੀ ਗਈ ਹੈ। (ਯੂਹੰਨਾ 5:26; 6:53) ਪਰ ਇਨ੍ਹਾਂ ਦੋਵੇਂ ਆਇਤਾਂ ਦਾ ਮਤਲਬ ਵੱਖਰਾ ਹੈ।

  • ਪਾਠਕਾਂ ਵੱਲੋਂ ਸਵਾਲ
    ਪਹਿਰਾਬੁਰਜ—2003 | ਸਤੰਬਰ 15
    • ਤਕਰੀਬਨ ਇਕ ਸਾਲ ਬਾਅਦ ਯਿਸੂ ਨੇ ਆਪਣੇ ਸਰੋਤਿਆਂ ਨੂੰ ਕਿਹਾ ਸੀ: “ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੇ ਤੁਸੀਂ ਮਨੁੱਖ ਦੇ ਪੁੱਤ੍ਰ ਦਾ ਮਾਸ ਨਾ ਖਾਓ ਅਤੇ ਉਹ ਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਜੀਉਣ ਨਹੀਂ ਹੈ। ਜੋ ਕੋਈ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸਦੀਪਕ ਜੀਉਣ ਉਸੇ ਦਾ ਹੈ ਅਤੇ ਮੈਂ ਅੰਤ ਦੇ ਦਿਨ ਉਹ ਨੂੰ ਜੀਉਂਦਾ ਉਠਾਵਾਂਗਾ।” (ਯੂਹੰਨਾ 6:53, 54) ਇੱਥੇ ਯਿਸੂ “ਤੁਹਾਡੇ ਵਿੱਚ ਜੀਉਣ” ਦੀ ਤੁਲਨਾ “ਸਦੀਪਕ ਜੀਉਣ” ਨਾਲ ਕਰਦਾ ਹੈ। ਯੂਨਾਨੀ ਸ਼ਾਸਤਰ ਵਿਚ “ਤੁਹਾਡੇ ਵਿੱਚ ਜੀਉਣ” ਵਰਗੇ ਹੋਰ ਵੀ ਕਈ ਵਾਕਾਂਸ਼ ਹਨ। ਉਦਾਹਰਣ ਲਈ, “ਆਪਣੇ ਵਿੱਚ ਲੂਣ ਰੱਖੋ” ਅਤੇ ‘ਆਪਣੇ ਆਪ ਵਿੱਚ ਫਲ ਭੋਗਿਆ।’ (ਮਰਕੁਸ 9:50; ਰੋਮੀਆਂ 1:27) ਇਨ੍ਹਾਂ ਉਦਾਹਰਣਾਂ ਵਿਚ ਕਿਸੇ ਨੂੰ ਲੂਣ ਦੇਣ ਜਾਂ ਕਿਸੇ ਨੂੰ ਸਜ਼ਾ ਦੇਣ ਦੀ ਸ਼ਕਤੀ ਬਾਰੇ ਗੱਲ ਨਹੀਂ ਕੀਤੀ ਗਈ ਹੈ। ਇਸ ਦੀ ਬਜਾਇ ਇਹ ਅੰਦਰੂਨੀ ਸੰਪੂਰਣਤਾ ਜਾਂ ਭਰਪੂਰਤਾ ਨੂੰ ਸੰਕੇਤ ਕਰਦੇ ਹਨ। ਇਸ ਲਈ ਯੂਹੰਨਾ 6:53 ਵਿਚ “ਤੁਹਾਡੇ ਵਿੱਚ ਜੀਉਣ” ਦਾ ਮਤਲਬ ਸਿਰਫ਼ ਇਹ ਹੈ ਕਿ ਯਿਸੂ ਦੇ ਚੇਲੇ ਸੰਪੂਰਣ ਜ਼ਿੰਦਗੀ ਪ੍ਰਾਪਤ ਕਰ ਸਕਦੇ ਹਨ।

      ਆਪਣੇ ਪੈਰੋਕਾਰਾਂ ਵਿਚ ਜੀਵਨ ਹੋਣ ਦੇ ਸੰਬੰਧ ਵਿਚ ਯਿਸੂ ਨੇ ਆਪਣੇ ਮਾਸ ਅਤੇ ਲਹੂ ਦਾ ਜ਼ਿਕਰ ਕੀਤਾ ਸੀ। ਇਕ ਸਾਲ ਬਾਅਦ ਪ੍ਰਭੂ ਦੇ ਸ਼ਾਮ ਦੇ ਭੋਜਨ ਸਮਾਰੋਹ ਦੀ ਸ਼ੁਰੂਆਤ ਕਰਨ ਵੇਲੇ ਯਿਸੂ ਨੇ ਦੁਬਾਰਾ ਆਪਣੇ ਮਾਸ ਅਤੇ ਲਹੂ ਦੀ ਗੱਲ ਕੀਤੀ ਸੀ ਅਤੇ ਨਵੇਂ ਨੇਮ ਵਿਚ ਸ਼ਾਮਲ ਹੋਣ ਵਾਲੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਉਹ ਅਖ਼ਮੀਰੀ ਰੋਟੀ ਖਾਣ ਤੇ ਦਾਖ-ਰਸ ਪੀਣ ਜੋ ਉਸ ਦੇ ਮਾਸ ਅਤੇ ਲਹੂ ਦੇ ਪ੍ਰਤੀਕ ਸਨ। ਕੀ ਇਸ ਦਾ ਇਹ ਮਤਲਬ ਹੈ ਕਿ ਸਿਰਫ਼ ਮਸਹ ਕੀਤੇ ਹੋਏ ਮਸੀਹੀ ਹੀ, ਜੋ ਯਹੋਵਾਹ ਪਰਮੇਸ਼ੁਰ ਨਾਲ ਨਵੇਂ ਨੇਮ ਵਿਚ ਬੱਝੇ ਹੋਏ ਹਨ, ਸੰਪੂਰਣ ਜ਼ਿੰਦਗੀ ਪ੍ਰਾਪਤ ਕਰਨਗੇ? ਨਹੀਂ। ਯਾਦ ਰੱਖੋ ਕਿ ਯਿਸੂ ਨੇ ਇਹ ਗੱਲਾਂ ਦੋ ਵੱਖਰੇ ਸਮਿਆਂ ਤੇ ਕਹੀਆਂ ਸਨ। ਇਸ ਲਈ ਯੂਹੰਨਾ 6:53, 54 ਵਿਚ ਦਰਜ ਯਿਸੂ ਦੇ ਸ਼ਬਦਾਂ ਨੂੰ ਸੁਣਨ ਵਾਲੇ ਲੋਕਾਂ ਨੂੰ ਯਿਸੂ ਦੇ ਮਾਸ ਤੇ ਲਹੂ ਦੇ ਪ੍ਰਤੀਕਾਂ ਨੂੰ ਵਰਤ ਕੇ ਮਨਾਏ ਜਾਣ ਵਾਲੇ ਸਾਲਾਨਾ ਸਮਾਰੋਹ ਬਾਰੇ ਬਿਲਕੁਲ ਵੀ ਪਤਾ ਨਹੀਂ ਸੀ।

      ਯੂਹੰਨਾ ਦੇ 6ਵੇਂ ਅਧਿਆਇ ਵਿਚ ਯਿਸੂ ਨੇ ਪਹਿਲਾਂ ਆਪਣੇ ਮਾਸ ਦੀ ਤੁਲਨਾ ਮੰਨ ਨਾਲ ਕਰਦੇ ਹੋਏ ਕਿਹਾ: “ਤੁਹਾਡਿਆਂ ਪਿਉ ਦਾਦਿਆਂ ਨੇ ਉਜਾੜ ਵਿੱਚ ਮੰਨ ਖਾਧਾ ਅਤੇ ਮਰ ਗਏ। ਜਿਹੜੀ ਰੋਟੀ ਸੁਰਗੋਂ ਉੱਤਰਦੀ ਹੈ ਭਈ ਮਨੁੱਖ ਉਸ ਵਿੱਚੋਂ ਖਾ ਕੇ ਨਾ ਮਰੇ ਸੋ ਇਹੋ ਹੈ। ਉਹ ਜੀਉਂਦੀ ਰੋਟੀ ਜੋ ਸੁਰਗੋਂ ਉਤਰੀ ਸੋ ਮੈਂ ਹਾਂ। ਜੇ ਕੋਈ ਇਸ ਰੋਟੀਓਂ ਕੁਝ ਖਾਵੇ ਤਾਂ ਉਹ ਸਦਾ ਤੀਕੁ ਜੀਉਂਦਾ ਰਹੇਗਾ।” ਯਿਸੂ ਦਾ ਮਾਸ ਤੇ ਲਹੂ ਇਸ ਮੰਨ ਨਾਲੋਂ ਜ਼ਿਆਦਾ ਫ਼ਾਇਦੇਮੰਦ ਸੀ। ਕਿੱਦਾਂ? ਉਸ ਦਾ ਮਾਸ “ਜਗਤ ਦੇ ਜੀਉਣ ਲਈ” ਦਿੱਤਾ ਗਿਆ ਜਿਸ ਨਾਲ ਸਦਾ ਦੀ ਜ਼ਿੰਦਗੀ ਮਿਲਣੀ ਸੰਭਵ ਹੋਈ।a ਇਸ ਲਈ ਯੂਹੰਨਾ 6:53 ਵਿਚ “ਤੁਹਾਡੇ ਵਿੱਚ ਜੀਉਣ” ਦੀ ਗੱਲ ਉਨ੍ਹਾਂ ਸਾਰਿਆਂ ਤੇ ਲਾਗੂ ਹੁੰਦੀ ਹੈ ਜੋ ਸਵਰਗ ਵਿਚ ਜਾਂ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਪਾਉਣਗੇ।—ਯੂਹੰਨਾ 6:48-51.

      ਮਸੀਹ ਦੇ ਪੈਰੋਕਾਰ ਆਪਣੇ “ਵਿੱਚ ਜੀਉਣ” ਜਾਂ ਸੰਪੂਰਣ ਜੀਵਨ ਕਦੋਂ ਪ੍ਰਾਪਤ ਕਰਨਗੇ? ਰਾਜ ਦੇ ਮਸਹ ਕੀਤੇ ਹੋਏ ਵਾਰਸਾਂ ਨੂੰ ਜਦੋਂ ਅਮਰ ਆਤਮਿਕ ਪ੍ਰਾਣੀਆਂ ਦੇ ਤੌਰ ਤੇ ਸਵਰਗ ਵਿਚ ਰਹਿਣ ਲਈ ਦੁਬਾਰਾ ਜੀਉਂਦਾ ਕੀਤਾ ਜਾਂਦਾ ਹੈ, ਤਾਂ ਉਨ੍ਹਾਂ ਨੂੰ ਉਸ ਵੇਲੇ ਸੰਪੂਰਣ ਜੀਵਨ ਮਿਲਦਾ ਹੈ। (1 ਕੁਰਿੰਥੀਆਂ 15:52, 53; 1 ਯੂਹੰਨਾ 3:2) ਯਿਸੂ ਦੀਆਂ ‘ਹੋਰ ਭੇਡਾਂ’ ਨੂੰ ਉਸ ਦੇ ਹਜ਼ਾਰ ਸਾਲ ਦੇ ਰਾਜ ਦੇ ਅੰਤ ਵਿਚ ਸੰਪੂਰਣ ਜੀਵਨ ਮਿਲੇਗਾ। ਉਸ ਵੇਲੇ ਤਕ ਯਿਸੂ ਉਨ੍ਹਾਂ ਨੂੰ ਪਰਖ ਲਵੇਗਾ ਤੇ ਵਫ਼ਾਦਾਰ ਦੇਖ ਕੇ ਉਨ੍ਹਾਂ ਨੂੰ ਫਿਰਦੌਸ ਵਿਚ ਸਦਾ ਦੀ ਜ਼ਿੰਦਗੀ ਪ੍ਰਾਪਤ ਕਰਨ ਦੇ ਯੋਗ ਠਹਿਰਾਏਗਾ।—ਯੂਹੰਨਾ 10:16; ਪਰਕਾਸ਼ ਦੀ ਪੋਥੀ 20:5, 7-10.

      [ਸਫ਼ੇ 31 ਉੱਤੇ ਤਸਵੀਰਾਂ]

      ਸਾਰੇ ਸੱਚੇ ਮਸੀਹੀਆਂ “ਵਿੱਚ ਜੀਉਣ” ਹੋ ਸਕਦਾ ਹੈ

      [ਫੁਟਨੋਟ]

      a ਉਜਾੜ ਵਿਚ ਇਸਰਾਏਲੀਆਂ ਤੇ ਉਨ੍ਹਾਂ ਨਾਲ “ਮਿਲੀ ਜੁਲੀ ਭੀੜ” ਨੇ ਜੀਉਂਦੇ ਰਹਿਣ ਲਈ ਮੰਨ ਖਾਧਾ ਸੀ। (ਕੂਚ 12:37, 38; 16:13-18) ਇਸੇ ਤਰ੍ਹਾਂ, ਸਦਾ ਜੀਉਂਦੇ ਰਹਿਣ ਲਈ ਸਾਰੇ ਮਸੀਹੀਆਂ ਨੂੰ, ਚਾਹੇ ਉਹ ਮਸਹ ਕੀਤੇ ਹੋਏ ਹਨ ਜਾਂ ਨਹੀਂ, ਯਿਸੂ ਦੀ ਕੁਰਬਾਨੀ ਉੱਤੇ ਵਿਸ਼ਵਾਸ ਕਰਨ ਦੁਆਰਾ ਸਵਰਗੀ ਮੰਨ ਖਾਣਾ ਪਵੇਗਾ।—ਪਹਿਰਾਬੁਰਜ (ਅੰਗ੍ਰੇਜ਼ੀ), 1 ਫਰਵਰੀ 1988, ਸਫ਼ੇ 30-1 ਦੇਖੋ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ