-
‘ਪਵਿੱਤਰ ਸ਼ਕਤੀ ਦੇ ਫਲ’ ਨਾਲ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈਪਹਿਰਾਬੁਰਜ—2011 | ਅਪ੍ਰੈਲ 15
-
-
3. (ੳ) ‘ਸ਼ਕਤੀ ਦਾ ਫਲ’ ਪੈਦਾ ਕਰਨ ਨਾਲ ਪਰਮੇਸ਼ੁਰ ਦੀ ਵਡਿਆਈ ਕਿਸ ਤਰ੍ਹਾਂ ਹੁੰਦੀ ਹੈ? (ਅ) ਅਸੀਂ ਕਿਨ੍ਹਾਂ ਸਵਾਲਾਂ ਉੱਤੇ ਗੌਰ ਕਰਾਂਗੇ?
3 ਪਵਿੱਤਰ ਸ਼ਕਤੀ ਸਾਡੇ ਵਿਚ ਜੋ ਗੁਣ ਪੈਦਾ ਕਰਦੀ ਹੈ, ਉਨ੍ਹਾਂ ਤੋਂ ਇਸ ਸ਼ਕਤੀ ਦੇ ਸੋਮੇ ਯਹੋਵਾਹ ਪਰਮੇਸ਼ੁਰ ਦੀ ਸ਼ਖ਼ਸੀਅਤ ਝਲਕਦੀ ਹੈ। (ਕੁਲੁ. 3:9, 10) ਯਿਸੂ ਨੇ ਮੁੱਖ ਕਾਰਨ ਦੱਸਿਆ ਕਿ ਮਸੀਹੀਆਂ ਨੂੰ ਪਰਮੇਸ਼ੁਰ ਦੀ ਰੀਸ ਕਰਨ ਦੀ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ। ਉਸ ਨੇ ਆਪਣੇ ਰਸੂਲਾਂ ਨੂੰ ਕਿਹਾ ਸੀ: “ਮੇਰੇ ਪਿਤਾ ਦੀ ਵਡਿਆਈ ਇਸੇ ਤੋਂ ਹੁੰਦੀ ਹੈ ਜੋ ਤੁਸੀਂ ਬਹੁਤਾ ਫਲ ਦਿਓ।”a (ਯੂਹੰ. 15:8) ਜਿਉਂ-ਜਿਉਂ ਅਸੀਂ ‘ਸ਼ਕਤੀ ਦਾ ਫਲ’ ਪੈਦਾ ਕਰਦੇ ਹਾਂ, ਉਸ ਦੇ ਨਤੀਜੇ ਸਾਡੀ ਬੋਲ-ਚਾਲ ਤੋਂ ਸਪੱਸ਼ਟ ਨਜ਼ਰ ਆਉਂਦੇ ਹਨ ਜਿਸ ਕਾਰਨ ਸਾਡੇ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ। (ਮੱਤੀ 5:16) ਕਿਨ੍ਹਾਂ ਤਰੀਕਿਆਂ ਨਾਲ ਸ਼ਕਤੀ ਦਾ ਫਲ ਸ਼ਤਾਨ ਦੀ ਦੁਨੀਆਂ ਦੇ ਗੁਣਾਂ ਨਾਲੋਂ ਵੱਖਰਾ ਹੈ? ਅਸੀਂ ਸ਼ਕਤੀ ਦਾ ਫਲ ਕਿਵੇਂ ਪੈਦਾ ਕਰ ਸਕਦੇ ਹਾਂ? ਇਸ ਤਰ੍ਹਾਂ ਕਰਨਾ ਕਿਉਂ ਔਖਾ ਲੱਗ ਸਕਦਾ ਹੈ? ਅਸੀਂ ਇਨ੍ਹਾਂ ਸਵਾਲਾਂ ਉੱਤੇ ਗੌਰ ਕਰਾਂਗੇ ਜਿਉਂ-ਜਿਉਂ ਅਸੀਂ ਸ਼ਕਤੀ ਦੇ ਫਲ ਦੇ ਪਹਿਲੇ ਤਿੰਨ ਪਹਿਲੂਆਂ—ਪ੍ਰੇਮ, ਆਨੰਦ ਅਤੇ ਸ਼ਾਂਤੀ—ਉੱਤੇ ਚਰਚਾ ਕਰਾਂਗੇ।
-