-
‘ਯਿਸੂ ਬਾਰੇ ਖ਼ੁਸ਼ ਖ਼ਬਰੀ’ ਸੁਣਾਉਣੀ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
-
-
3. (ੳ) ਫ਼ਿਲਿੱਪੁਸ ਕੌਣ ਸੀ? (ਅ) ਸਾਮਰਿਯਾ ਵਿਚ ਜ਼ਿਆਦਾ ਪ੍ਰਚਾਰ ਕਿਉਂ ਨਹੀਂ ਹੋਇਆ ਸੀ, ਪਰ ਯਿਸੂ ਨੇ ਉਸ ਇਲਾਕੇ ਬਾਰੇ ਕਿਹੜੀ ਭਵਿੱਖਬਾਣੀ ਕੀਤੀ ਸੀ?
3 “ਜਿਹੜੇ ਚੇਲੇ ਖਿੰਡ-ਪੁੰਡ ਗਏ ਸਨ,” ਉਨ੍ਹਾਂ ਵਿਚ ਫ਼ਿਲਿੱਪੁਸ ਵੀ ਸੀ।a (ਰਸੂ. 8:4; “‘ਪ੍ਰਚਾਰਕ’ ਫ਼ਿਲਿੱਪੁਸ” ਨਾਂ ਦੀ ਡੱਬੀ ਦੇਖੋ।) ਉਹ ਸਾਮਰਿਯਾ ਸ਼ਹਿਰ ਚਲਾ ਗਿਆ ਜਿੱਥੇ ਜ਼ਿਆਦਾ ਪ੍ਰਚਾਰ ਨਹੀਂ ਹੋਇਆ ਸੀ ਕਿਉਂਕਿ ਯਿਸੂ ਨੇ ਇਕ ਵਾਰ ਰਸੂਲਾਂ ਨੂੰ ਹਿਦਾਇਤ ਦਿੱਤੀ ਸੀ: “ਤੁਸੀਂ ਗ਼ੈਰ-ਯਹੂਦੀ ਲੋਕਾਂ ਕੋਲ ਨਾ ਜਾਣਾ ਅਤੇ ਨਾ ਹੀ ਕਿਸੇ ਸਾਮਰੀ ਸ਼ਹਿਰ ਵਿਚ ਜਾਣਾ, ਪਰ ਤੁਸੀਂ ਸਿਰਫ਼ ਇਜ਼ਰਾਈਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਕੋਲ ਜਾਣਾ।” (ਮੱਤੀ 10:5, 6) ਯਿਸੂ ਨੂੰ ਪਤਾ ਸੀ ਕਿ ਸਮਾਂ ਆਉਣ ਤੇ ਸਾਮਰਿਯਾ ਵਿਚ ਚੰਗੀ ਤਰ੍ਹਾਂ ਗਵਾਹੀ ਦਿੱਤੀ ਜਾਵੇਗੀ ਕਿਉਂਕਿ ਸਵਰਗ ਜਾਣ ਤੋਂ ਪਹਿਲਾਂ ਉਸ ਨੇ ਕਿਹਾ ਸੀ: “ਤੁਸੀਂ ਯਰੂਸ਼ਲਮ, ਪੂਰੇ ਯਹੂਦਿਯਾ, ਸਾਮਰਿਯਾ ਅਤੇ ਧਰਤੀ ਦੇ ਕੋਨੇ-ਕੋਨੇ ਵਿਚ ਮੇਰੇ ਬਾਰੇ ਗਵਾਹੀ ਦਿਓਗੇ।”—ਰਸੂ. 1:8.
-
-
‘ਯਿਸੂ ਬਾਰੇ ਖ਼ੁਸ਼ ਖ਼ਬਰੀ’ ਸੁਣਾਉਣੀ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
-
-
a ਇਹ ਉਹ ਫ਼ਿਲਿੱਪੁਸ ਨਹੀਂ ਹੈ ਜਿਹੜਾ ਯਿਸੂ ਦਾ ਰਸੂਲ ਸੀ। ਇਹ ਉਹ ਫ਼ਿਲਿੱਪੁਸ ਹੈ ਜਿਹੜਾ ਉਨ੍ਹਾਂ ‘ਸੱਤ ਨੇਕਨਾਮ ਆਦਮੀਆਂ’ ਵਿਚ ਸੀ ਜਿਨ੍ਹਾਂ ਨੂੰ ਯਰੂਸ਼ਲਮ ਵਿਚ ਯੂਨਾਨੀ ਬੋਲਣ ਵਾਲੀਆਂ ਅਤੇ ਇਬਰਾਨੀ ਬੋਲਣ ਵਾਲੀਆਂ ਵਿਧਵਾਵਾਂ ਨੂੰ ਰੋਜ਼ ਭੋਜਨ ਵੰਡਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਉਸ ਦਾ ਇਸ ਕਿਤਾਬ ਦੇ 5ਵੇਂ ਅਧਿਆਇ ਵਿਚ ਜ਼ਿਕਰ ਕੀਤਾ ਗਿਆ ਹੈ।—ਰਸੂ. 6:1-6.
-