-
“ਇਸ ਪਾਰ ਮਕਦੂਨੀਆ ਵਿਚ ਆ”‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
-
-
16. ਪੌਲੁਸ ਅਤੇ ਸੀਲਾਸ ਨੂੰ ਕੁੱਟਣ ਤੋਂ ਬਾਅਦ ਅਗਲੇ ਦਿਨ ਬਾਜ਼ੀ ਪੁੱਠੀ ਕਿਵੇਂ ਪੈ ਗਈ ਸੀ?
16 ਪੌਲੁਸ ਅਤੇ ਸੀਲਾਸ ਨੂੰ ਕੁੱਟਣ ਤੋਂ ਬਾਅਦ ਅਗਲੇ ਦਿਨ ਸਵੇਰ ਨੂੰ ਰੋਮੀ ਅਧਿਕਾਰੀਆਂ ਨੇ ਛੱਡਣ ਦਾ ਹੁਕਮ ਦਿੱਤਾ। ਪਰ ਪੌਲੁਸ ਨੇ ਕਿਹਾ: “ਭਾਵੇਂ ਕਿ ਅਸੀਂ ਰੋਮੀ ਨਾਗਰਿਕ ਹਾਂ, ਫਿਰ ਵੀ ਉਨ੍ਹਾਂ ਨੇ ਸਾਡਾ ਦੋਸ਼ ਸਾਬਤ ਕੀਤੇ ਬਿਨਾਂ ਸਾਰਿਆਂ ਸਾਮ੍ਹਣੇ ਸਾਨੂੰ ਮਾਰਿਆ-ਕੁੱਟਿਆ ਤੇ ਜੇਲ੍ਹ ਵਿਚ ਸੁੱਟ ਦਿੱਤਾ। ਤੇ ਹੁਣ ਉਹ ਸਾਨੂੰ ਚੋਰੀ-ਛਿਪੇ ਕਿਉਂ ਛੱਡ ਰਹੇ ਹਨ? ਨਹੀਂ, ਅਸੀਂ ਇੱਦਾਂ ਨਹੀਂ ਜਾਣਾ। ਉਹ ਆਪ ਆ ਕੇ ਸਾਨੂੰ ਜੇਲ੍ਹ ਵਿੱਚੋਂ ਬਾਹਰ ਲੈ ਜਾਣ।” ਜਦੋਂ ਰੋਮੀ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਉਹ ਦੋਵੇਂ ਆਦਮੀ ਰੋਮੀ ਨਾਗਰਿਕ ਸਨ, ਤਾਂ ਉਹ “ਬਹੁਤ ਡਰ ਗਏ” ਕਿਉਂਕਿ ਉਨ੍ਹਾਂ ਨੇ ਪੌਲੁਸ ਤੇ ਸੀਲਾਸ ਦੇ ਹੱਕਾਂ ਦੀ ਉਲੰਘਣਾ ਕੀਤੀ ਸੀ।d ਹੁਣ ਬਾਜ਼ੀ ਪੁੱਠੀ ਪੈ ਗਈ ਸੀ। ਪੌਲੁਸ ਤੇ ਸੀਲਾਸ ਨੂੰ ਲੋਕਾਂ ਦੇ ਸਾਮ੍ਹਣੇ ਕੁੱਟਿਆ ਗਿਆ ਸੀ; ਹੁਣ ਰੋਮੀ ਅਧਿਕਾਰੀਆਂ ਨੂੰ ਸਾਰਿਆਂ ਦੇ ਸਾਮ੍ਹਣੇ ਉਨ੍ਹਾਂ ਦੋਵਾਂ ਤੋਂ ਮਾਫ਼ੀ ਮੰਗਣੀ ਪਈ। ਉਨ੍ਹਾਂ ਨੇ ਪੌਲੁਸ ਤੇ ਸੀਲਾਸ ਨੂੰ ਫ਼ਿਲਿੱਪੈ ਵਿੱਚੋਂ ਚਲੇ ਜਾਣ ਦੀਆਂ ਮਿੰਨਤਾਂ ਕੀਤੀਆਂ। ਉਨ੍ਹਾਂ ਦੋਵਾਂ ਨੇ ਉਨ੍ਹਾਂ ਦੀ ਗੱਲ ਮੰਨ ਲਈ, ਪਰ ਪਹਿਲਾਂ ਉਹ ਨਵੇਂ ਬਣੇ ਚੇਲਿਆਂ ਨੂੰ ਹੌਸਲਾ ਦੇਣ ਗਏ। ਉਸ ਤੋਂ ਬਾਅਦ ਉਹ ਫ਼ਿਲਿੱਪੈ ਤੋਂ ਚਲੇ ਗਏ।
-
-
“ਇਸ ਪਾਰ ਮਕਦੂਨੀਆ ਵਿਚ ਆ”‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
-
-
d ਰੋਮੀ ਕਾਨੂੰਨ ਮੁਤਾਬਕ ਹਰ ਨਾਗਰਿਕ ਦਾ ਹੱਕ ਹੁੰਦਾ ਸੀ ਕਿ ਉਸ ਦਾ ਮੁਕੱਦਮਾ ਸਹੀ ਤਰੀਕੇ ਨਾਲ ਲੜਿਆ ਜਾਵੇ ਅਤੇ ਦੋਸ਼ ਸਾਬਤ ਕੀਤੇ ਬਿਨਾਂ ਉਸ ਨੂੰ ਸਾਰਿਆਂ ਦੇ ਸਾਮ੍ਹਣੇ ਸਜ਼ਾ ਨਾ ਦਿੱਤੀ ਜਾਵੇ।
-