ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਹੋਵਾਹ ਦਾ ਬਚਨ ਵਿਰੋਧ ਦੇ ਬਾਵਜੂਦ “ਸਾਰੇ ਪਾਸੇ ਫੈਲਦਾ ਗਿਆ”
    ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
    • “ਬੜਾ ਹੰਗਾਮਾ ਖੜ੍ਹਾ ਹੋਇਆ” (ਰਸੂ. 19:23-41)

      ਅਫ਼ਸੁਸ ਦੀ ਇਕ ਦੁਕਾਨ ਵਿਚ ਦੇਮੇਤ੍ਰਿਉਸ ਕਾਰੀਗਰਾਂ ਵਿਚ ਖੜ੍ਹਾ ਹੈ ਅਤੇ ਉਨ੍ਹਾਂ ਨੂੰ ਪੌਲੁਸ ਖ਼ਿਲਾਫ਼ ਭੜਕਾ ਰਿਹਾ ਹੈ। ਉਸ ਦੇ ਹੱਥ ਵਿਚ ਚਾਂਦੀ ਦਾ ਬਣਿਆ ਅਰਤਿਮਿਸ ਦੇਵੀ ਦਾ ਇਕ ਛੋਟਾ ਜਿਹਾ ਮੰਦਰ ਹੈ। ਪਿੱਛੇ ਬਾਜ਼ਾਰ ਹੈ ਜਿੱਥੇ ਪੌਲੁਸ ਕੁਝ ਲੋਕਾਂ ਨੂੰ ਪ੍ਰਚਾਰ ਕਰ ਰਿਹਾ ਹੈ।

      “ਭਰਾਵੋ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਇਸ ਕਾਰੋਬਾਰ ਤੋਂ ਸਾਨੂੰ ਕਿੰਨਾ ਮੁਨਾਫ਼ਾ ਹੁੰਦਾ ਹੈ।”​—ਰਸੂਲਾਂ ਦੇ ਕੰਮ 19:25

      16, 17. (ੳ) ਦੱਸੋ ਕਿ ਦੇਮੇਤ੍ਰਿਉਸ ਨੇ ਅਫ਼ਸੁਸ ਦੇ ਲੋਕਾਂ ਨੂੰ ਦੰਗੇ-ਫ਼ਸਾਦ ਕਰਨ ਲਈ ਕਿਵੇਂ ਭੜਕਾਇਆ ਸੀ। (ਅ) ਅਫ਼ਸੁਸ ਦੇ ਲੋਕਾਂ ਉੱਤੇ ਧਾਰਮਿਕ ਜਨੂਨ ਕਿਵੇਂ ਸਿਰ ਚੜ੍ਹ ਕੇ ਬੋਲਿਆ?

      16 ਹੁਣ ਆਪਾਂ ਸ਼ੈਤਾਨ ਦੇ ਇਕ ਹੋਰ ਹੱਥਕੰਡੇ ਬਾਰੇ ਗੱਲ ਕਰਦੇ ਹਾਂ। ਲੂਕਾ ਨੇ ਲਿਖਿਆ: “‘ਪ੍ਰਭੂ ਦੇ ਰਾਹ’ ਦੇ ਵਿਰੁੱਧ ਬੜਾ ਹੰਗਾਮਾ ਖੜ੍ਹਾ ਹੋਇਆ।” ਉਸ ਨੇ ਇਹ ਗੱਲ ਵਧਾ-ਚੜ੍ਹਾ ਕੇ ਨਹੀਂ ਲਿਖੀ ਸੀ।e (ਰਸੂ. 19:23) ਦੇਮੇਤ੍ਰਿਉਸ ਨਾਂ ਦਾ ਇਕ ਸੁਨਿਆਰਾ ਸਾਰੇ ਫ਼ਸਾਦ ਦੀ ਜੜ੍ਹ ਸੀ। ਉਸ ਨੇ ਆਪਣੇ ਨਾਲ ਦੇ ਕਾਰੀਗਰਾਂ ਨੂੰ ਕਿਹਾ ਕਿ ਮੂਰਤੀਆਂ ਵੇਚ ਕੇ ਉਨ੍ਹਾਂ ਨੂੰ ਚੰਗਾ ਮੁਨਾਫ਼ਾ ਹੁੰਦਾ ਸੀ। ਪਰ ਪੌਲੁਸ ਦੇ ਪ੍ਰਚਾਰ ਨਾਲ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਜਾਵੇਗਾ ਕਿਉਂਕਿ ਮਸੀਹੀ ਮੂਰਤੀਆਂ ਦੀ ਪੂਜਾ ਨਹੀਂ ਕਰਦੇ ਸਨ। ਫਿਰ ਉਸ ਨੇ ਇਹ ਕਹਿ ਕੇ ਉਨ੍ਹਾਂ ਦੀਆਂ ਦੇਸ਼-ਭਗਤੀ ਦੀਆਂ ਭਾਵਨਾਵਾਂ ਨੂੰ ਭੜਕਾਇਆ ਕਿ ਉਹ ਅਫ਼ਸੁਸ ਦੇ ਰਹਿਣ ਵਾਲੇ ਸਨ। ਉਸ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਕਿ ਉਨ੍ਹਾਂ ਦੀ ਦੇਵੀ ਅਰਤਿਮਿਸ ਅਤੇ ਪੂਰੀ ਦੁਨੀਆਂ ਵਿਚ ਮਸ਼ਹੂਰ ਉਸ ਦੇ ਮੰਦਰ ਨੂੰ “ਤੁੱਛ ਸਮਝਿਆ ਜਾਵੇਗਾ।”​—ਰਸੂ. 19:24-27.

  • ਯਹੋਵਾਹ ਦਾ ਬਚਨ ਵਿਰੋਧ ਦੇ ਬਾਵਜੂਦ “ਸਾਰੇ ਪਾਸੇ ਫੈਲਦਾ ਗਿਆ”
    ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
    • e ਕੁਝ ਲੋਕ ਕਹਿੰਦੇ ਹਨ ਕਿ ਪੌਲੁਸ ਇਸ ਘਟਨਾ ਦੀ ਗੱਲ ਕਰ ਰਿਹਾ ਸੀ ਜਦੋਂ ਉਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਕਿਹਾ ਸੀ ਕਿ “ਸਾਡੇ ਬਚਣ ਦੀ ਕੋਈ ਉਮੀਦ ਨਹੀਂ ਸੀ।” (2 ਕੁਰਿੰ. 1:8) ਪਰ ਸ਼ਾਇਦ ਉਸ ਦੇ ਮਨ ਵਿਚ ਇਸ ਤੋਂ ਵੀ ਕੋਈ ਖ਼ਤਰਨਾਕ ਘਟਨਾ ਹੋਵੇ। ਜਦੋਂ ਪੌਲੁਸ ਨੇ ਲਿਖਿਆ ਸੀ ਕਿ ਉਹ “ਅਫ਼ਸੁਸ ਵਿਚ ਜੰਗਲੀ ਜਾਨਵਰਾਂ ਨਾਲ ਲੜਿਆ” ਸੀ, ਤਾਂ ਉਹ ਸ਼ਾਇਦ ਕਿਸੇ ਅਖਾੜੇ ਵਿਚ ਵਹਿਸ਼ੀ ਜਾਨਵਰਾਂ ਨਾਲ ਲੜਨ ਦੀ ਜਾਂ ਫਿਰ ਇਨਸਾਨਾਂ ਦੇ ਵਿਰੋਧ ਨੂੰ ਸਹਿਣ ਦੀ ਗੱਲ ਕਰ ਰਿਹਾ ਸੀ। (1 ਕੁਰਿੰ. 15:32) ਉਸ ਦੀ ਗੱਲ ਦੇ ਇਹ ਦੋਵੇਂ ਮਤਲਬ ਹੋ ਸਕਦੇ ਹਨ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ