-
“ਮੈਂ ਸਾਰੇ ਲੋਕਾਂ ਦੇ ਲਹੂ ਤੋਂ ਨਿਰਦੋਸ਼ ਹਾਂ”‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
-
-
“ਸਾਰੇ ਜਣੇ ਭੁੱਬਾਂ ਮਾਰ-ਮਾਰ ਰੋਏ।”—ਰਸੂਲਾਂ ਦੇ ਕੰਮ 20:37
22. ਅਫ਼ਸੁਸ ਦੇ ਬਜ਼ੁਰਗ ਪੌਲੁਸ ਨਾਲ ਕਿਉਂ ਪਿਆਰ ਕਰਦੇ ਸਨ?
22 ਪੌਲੁਸ ਆਪਣੇ ਭਰਾਵਾਂ ਨਾਲ ਸੱਚੇ ਦਿਲੋਂ ਪਿਆਰ ਕਰਦਾ ਸੀ, ਇਸ ਕਰਕੇ ਉਹ ਵੀ ਉਸ ਨਾਲ ਦਿਲੋਂ ਪਿਆਰ ਕਰਦੇ ਸਨ। ਜਦੋਂ ਵਿਛੜਨ ਦਾ ਸਮਾਂ ਆਇਆ, ਤਾਂ “ਸਾਰੇ ਜਣੇ ਭੁੱਬਾਂ ਮਾਰ-ਮਾਰ ਰੋਏ ਅਤੇ ਉਨ੍ਹਾਂ ਨੇ ਪੌਲੁਸ ਦੇ ਗਲ਼ ਲੱਗ-ਲੱਗ ਕੇ ਉਸ ਨੂੰ ਚੁੰਮਿਆ।” (ਰਸੂ. 20:37, 38) ਭੈਣ-ਭਰਾ ਪੌਲੁਸ ਵਰਗੇ ਭਰਾਵਾਂ ਦੀ ਬਹੁਤ ਕਦਰ ਕਰਦੇ ਹਨ ਅਤੇ ਉਨ੍ਹਾਂ ਨੂੰ ਪਿਆਰ ਕਰਦੇ ਹਨ ਜਿਹੜੇ ਪਰਮੇਸ਼ੁਰ ਦੇ ਲੋਕਾਂ ਵਾਸਤੇ ਬਿਨਾਂ ਸੁਆਰਥ ਮਿਹਨਤ ਕਰਦੇ ਹਨ। ਪੌਲੁਸ ਦੀ ਵਧੀਆ ਮਿਸਾਲ ਉੱਤੇ ਗੌਰ ਕਰਨ ਤੋਂ ਬਾਅਦ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋ ਕਿ ਉਸ ਨੇ ਸ਼ੇਖ਼ੀ ਮਾਰ ਕੇ ਜਾਂ ਵਧਾ-ਚੜ੍ਹਾ ਕੇ ਇਹ ਗੱਲ ਨਹੀਂ ਕਹੀ ਸੀ: “ਮੈਂ ਸਾਰੇ ਲੋਕਾਂ ਦੇ ਲਹੂ ਤੋਂ ਨਿਰਦੋਸ਼ ਹਾਂ”?—ਰਸੂ. 20:26.
-