ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਪਰਮੇਸ਼ੁਰ ਦਾ ਰਾਜ ਕੀ ਹੈ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
    • 7. ਪਰਮੇਸ਼ੁਰ ਦੇ ਰਾਜ ਦੇ ਕਾਨੂੰਨ ਕਿਸੇ ਵੀ ਸਰਕਾਰ ਦੇ ਕਾਨੂੰਨਾਂ ਨਾਲੋਂ ਕਿਤੇ ਜ਼ਿਆਦਾ ਬਿਹਤਰ ਹਨ

      ਆਮ ਤੌਰ ਤੇ ਸਰਕਾਰਾਂ ਆਪਣੇ ਲੋਕਾਂ ਦੀ ਭਲਾਈ ਅਤੇ ਸੁਰੱਖਿਆ ਲਈ ਕਾਇਦੇ-ਕਾਨੂੰਨ ਬਣਾਉਂਦੀਆਂ ਹਨ। ਪਰਮੇਸ਼ੁਰ ਦੀ ਸਰਕਾਰ ਨੇ ਵੀ ਆਪਣੇ ਲੋਕਾਂ ਲਈ ਕਾਇਦੇ-ਕਾਨੂੰਨ ਬਣਾਏ ਹਨ। 1 ਕੁਰਿੰਥੀਆਂ 6:9-11 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

      • ਜੇ ਸਾਰੇ ਲੋਕ ਚਾਲ-ਚਲਣ ਸੰਬੰਧੀ ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਚੱਲਣ, ਤਾਂ ਇਹ ਦੁਨੀਆਂ ਕਿਹੋ ਜਿਹੀ ਹੋਵੇਗੀ?a

      • ਕੀ ਯਹੋਵਾਹ ਲਈ ਆਪਣੇ ਲੋਕਾਂ ਤੋਂ ਇਹ ਉਮੀਦ ਰੱਖਣੀ ਸਹੀ ਹੈ ਕਿ ਉਹ ਉਸ ਦੇ ਕਾਨੂੰਨ ਮੰਨਣ? ਤੁਹਾਨੂੰ ਇੱਦਾਂ ਕਿਉਂ ਲੱਗਦਾ ਹੈ?

      • ਕਿਸ ਗੱਲ ਤੋਂ ਪਤਾ ਲੱਗਦਾ ਕਿ ਜਿਹੜੇ ਲੋਕ ਅੱਜ ਪਰਮੇਸ਼ੁਰ ਦੇ ਕਾਨੂੰਨ ਨਹੀਂ ਮੰਨਦੇ, ਉਹ ਵੀ ਬਾਅਦ ਵਿਚ ਬਦਲ ਸਕਦੇ ਹਨ?​—ਆਇਤ 11 ਦੇਖੋ।

      ਚੌਂਕ ਵਿਚ ਖੜ੍ਹਾ ਪੁਲਸ ਵਾਲਾ ਗੱਡੀਆਂ ਨੂੰ ਰੋਕ ਰਿਹਾ ਹੈ। ਅਲੱਗ-ਅਲੱਗ ਉਮਰ ਦੇ ਲੋਕ ਸੜਕ ਪਾਰ ਕਰ ਰਹੇ ਹਨ।

      ਸਰਕਾਰਾਂ ਆਪਣੇ ਲੋਕਾਂ ਦੀ ਭਲਾਈ ਅਤੇ ਸੁਰੱਖਿਆ ਲਈ ਕਾਨੂੰਨ ਬਣਾਉਂਦੀਆਂ ਹਨ। ਪਰ ਪਰਮੇਸ਼ੁਰ ਦੇ ਰਾਜ ਦੇ ਕਾਨੂੰਨ ਕਿਤੇ ਜ਼ਿਆਦਾ ਬਿਹਤਰ ਹਨ

  • ਸਰੀਰਕ ਸੰਬੰਧਾਂ ਬਾਰੇ ਬਾਈਬਲ ਕੀ ਕਹਿੰਦੀ ਹੈ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
    • ਪਾਠ 41. ਆਦਮੀ-ਔਰਤ ਨੇ ਇਕ-ਦੂਜੇ ਦਾ ਹੱਥ ਫੜਿਆ।

      ਪਾਠ 41

      ਸਰੀਰਕ ਸੰਬੰਧਾਂ ਬਾਰੇ ਬਾਈਬਲ ਕੀ ਕਹਿੰਦੀ ਹੈ?

      ਜਦੋਂ ਸਰੀਰਕ ਸੰਬੰਧਾਂ ਜਾਂ ਸੈਕਸ ਦੀ ਗੱਲ ਆਉਂਦੀ ਹੈ, ਤਾਂ ਕਈ ਲੋਕ ਇਸ ਬਾਰੇ ਗੱਲ ਕਰਨ ਤੋਂ ਝਿਜਕਦੇ ਹਨ। ਪਰ ਬਾਈਬਲ ਵਿਚ ਇਸ ਬਾਰੇ ਸਾਫ਼-ਸਾਫ਼ ਤੇ ਆਦਰਯੋਗ ਤਰੀਕੇ ਨਾਲ ਦੱਸਿਆ ਗਿਆ ਹੈ। ਇਸ ਵਿਚ ਦਿੱਤੀ ਸਲਾਹ ਨੂੰ ਮੰਨ ਕੇ ਸਾਡਾ ਹੀ ਫ਼ਾਇਦਾ ਹੁੰਦਾ ਹੈ ਕਿਉਂਕਿ ਇਹ ਸਲਾਹ ਸਾਡੇ ਸਿਰਜਣਹਾਰ ਯਹੋਵਾਹ ਵੱਲੋਂ ਹੈ। ਉਸ ਤੋਂ ਚੰਗੀ ਸਲਾਹ ਭਲਾ ਹੋਰ ਕੌਣ ਦੇ ਸਕਦਾ ਹੈ? ਇਸ ʼਤੇ ਚੱਲ ਕੇ ਅਸੀਂ ਯਹੋਵਾਹ ਦਾ ਦਿਲ ਖ਼ੁਸ਼ ਕਰ ਸਕਾਂਗੇ ਅਤੇ ਸਾਨੂੰ ਹਮੇਸ਼ਾ ਦੀ ਖ਼ੁਸ਼ੀ ਮਿਲੇਗੀ।

      1. ਸਰੀਰਕ ਸੰਬੰਧਾਂ ਬਾਰੇ ਯਹੋਵਾਹ ਕੀ ਕਹਿੰਦਾ ਹੈ?

      ਸਰੀਰਕ ਸੰਬੰਧ ਯਹੋਵਾਹ ਦੀ ਦਾਤ ਹੈ। ਉਹ ਚਾਹੁੰਦਾ ਹੈ ਕਿ ਇਕ ਆਦਮੀ ਤੇ ਔਰਤ ਵਿਆਹ ਦੇ ਬੰਧਨ ਵਿਚ ਬੱਝ ਕੇ ਹੀ ਇਸ ਦਾਤ ਦਾ ਆਨੰਦ ਮਾਣਨ। ਇਸ ਦਾਤ ਦੇ ਜ਼ਰੀਏ ਪਤੀ-ਪਤਨੀ ਨਾ ਸਿਰਫ਼ ਬੱਚੇ ਪੈਦਾ ਕਰ ਸਕਦੇ ਹਨ, ਸਗੋਂ ਇਕ-ਦੂਜੇ ਲਈ ਆਪਣਾ ਪਿਆਰ ਜਤਾਉਂਦੇ ਹਨ। ਇਸੇ ਲਈ ਬਾਈਬਲ ਵਿਚ ਲਿਖਿਆ ਹੈ: “ਤੂੰ ਆਪਣੀ ਜਵਾਨੀ ਦੀ ਪਤਨੀ ਨਾਲ ਆਨੰਦ ਮਾਣ।” (ਕਹਾਉਤਾਂ 5:18, 19) ਯਹੋਵਾਹ ਮਸੀਹੀ ਪਤੀ-ਪਤਨੀਆਂ ਤੋਂ ਉਮੀਦ ਕਰਦਾ ਹੈ ਕਿ ਉਹ ਆਪਣੇ ਜੀਵਨ ਸਾਥੀ ਦੇ ਵਫ਼ਾਦਾਰ ਰਹਿਣ ਅਤੇ ਕਿਸੇ ਗ਼ੈਰ ਆਦਮੀ-ਔਰਤ ਨਾਲ ਸਰੀਰਕ ਸੰਬੰਧ ਨਾ ਰੱਖਣ।—ਇਬਰਾਨੀਆਂ 13:4 ਪੜ੍ਹੋ।

      2. ਬਾਈਬਲ ਮੁਤਾਬਕ ਹਰਾਮਕਾਰੀ ਦਾ ਕੀ ਮਤਲਬ ਹੈ?

      ਬਾਈਬਲ ਵਿਚ ਲਿਖਿਆ ਹੈ: “ਹਰਾਮਕਾਰ . . . ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ।” (1 ਕੁਰਿੰਥੀਆਂ 6:9, 10) ਬਾਈਬਲ ਦੇ ਲਿਖਾਰੀਆਂ ਨੇ ਹਰਾਮਕਾਰੀ ਲਈ ਯੂਨਾਨੀ ਭਾਸ਼ਾ ਵਿਚ ਸ਼ਬਦ “ਪੋਰਨੀਆ” ਵਰਤਿਆ। ਇਸ ਸ਼ਬਦ ਵਿਚ ਇਹ ਗੱਲਾਂ ਸ਼ਾਮਲ ਹਨ: (1) ਦੋ ਜਣਿਆਂ ਵਿਚ ਸਰੀਰਕ ਸੰਬੰਧa ਜੋ ਆਪਸ ਵਿਚ ਵਿਆਹੇ ਹੋਏ ਨਹੀਂ ਹਨ, (2) ਸਮਲਿੰਗੀ ਸੰਬੰਧ ਅਤੇ (3) ਜਾਨਵਰਾਂ ਨਾਲ ਸੰਬੰਧ। ਜਦੋਂ ਅਸੀਂ ‘ਹਰਾਮਕਾਰੀ ਤੋਂ ਦੂਰ ਰਹਿੰਦੇ ਹਾਂ,’ ਤਾਂ ਅਸੀਂ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰਦੇ ਹਾਂ ਅਤੇ ਸਾਨੂੰ ਫ਼ਾਇਦਾ ਹੁੰਦਾ ਹੈ।—1 ਥੱਸਲੁਨੀਕੀਆਂ 4:3.

      ਹੋਰ ਸਿੱਖੋ

      ਤੁਸੀਂ ਨਾਜਾਇਜ਼ ਸਰੀਰਕ ਸੰਬੰਧਾਂ ਤੋਂ ਕਿਵੇਂ ਦੂਰ ਰਹਿ ਸਕਦੇ ਹੋ? ਆਪਣਾ ਚਾਲ-ਚਲਣ ਸ਼ੁੱਧ ਬਣਾਈ ਰੱਖਣ ਦੇ ਤੁਹਾਨੂੰ ਕਿਹੜੇ ਫ਼ਾਇਦੇ ਹੋਣਗੇ? ਆਓ ਜਾਣੀਏ।

      ਪੋਟੀਫਰ ਦੀ ਪਤਨੀ ਤੋਂ ਭੱਜ ਰਿਹਾ ਯੂਸੁਫ਼। ਉਸ ਨੇ ਆਪਣੇ ਹੱਥ ਵਿਚ ਉਸ ਦਾ ਕੱਪੜਾ ਫੜਿਆ ਹੈ।

      3. ਹਰਾਮਕਾਰੀ ਤੋਂ ਦੂਰ ਭੱਜੋ

      ਯੂਸੁਫ਼ ਯਹੋਵਾਹ ਦਾ ਵਫ਼ਾਦਾਰ ਸੇਵਕ ਸੀ ਤੇ ਉਸ ਨੇ ਆਪਣਾ ਚਾਲ-ਚਲਣ ਸ਼ੁੱਧ ਰੱਖਣ ਲਈ ਬਹੁਤ ਜੱਦੋ-ਜਹਿਦ ਕੀਤੀ। ਉਤਪਤ 39:1-12 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

      • ਯੂਸੁਫ਼ ਨੇ ਤੁਰੰਤ ਭੱਜਣ ਦਾ ਫ਼ੈਸਲਾ ਕਿਉਂ ਕੀਤਾ?—ਆਇਤ 9 ਦੇਖੋ।

      • ਕੀ ਤੁਹਾਨੂੰ ਲੱਗਦਾ ਕਿ ਯੂਸੁਫ਼ ਨੇ ਸਹੀ ਫ਼ੈਸਲਾ ਕੀਤਾ? ਤੁਸੀਂ ਇੱਦਾਂ ਕਿਉਂ ਕਹਿੰਦੇ ਹੋ?

      ਅੱਜ ਨੌਜਵਾਨ ਯੂਸੁਫ਼ ਵਾਂਗ ਹਰਾਮਕਾਰੀ ਤੋਂ ਕਿੱਦਾਂ ਭੱਜ ਸਕਦੇ ਹਨ? ਵੀਡੀਓ ਦੇਖੋ।

      ਵੀਡੀਓ: ਹਰਾਮਕਾਰੀ ਤੋਂ ਭੱਜੋ  (5:06)

      ਯਹੋਵਾਹ ਸਾਡੇ ਸਾਰਿਆਂ ਤੋਂ ਚਾਹੁੰਦਾ ਹੈ ਕਿ ਅਸੀਂ ਹਰਾਮਕਾਰੀ ਤੋਂ ਦੂਰ ਰਹੀਏ। 1 ਕੁਰਿੰਥੀਆਂ 6:18 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

      • ਕਿਨ੍ਹਾਂ ਹਾਲਾਤਾਂ ਵਿਚ ਇਕ ਵਿਅਕਤੀ ਹਰਾਮਕਾਰੀ ਦੇ ਫੰਦੇ ਵਿਚ ਫਸ ਸਕਦਾ ਹੈ?

      • ਅਸੀਂ ਹਰਾਮਕਾਰੀ ਤੋਂ ਦੂਰ ਕਿੱਦਾਂ ਭੱਜ ਸਕਦੇ ਹਾਂ?

      4. ਤੁਸੀਂ ਹਰਾਮਕਾਰੀ ਕਰਨ ਦੇ ਫੰਦੇ ਤੋਂ ਬਚ ਸਕਦੇ ਹੋ

      ਕਿਨ੍ਹਾਂ ਕਾਰਨਾਂ ਕਰਕੇ ਹਰਾਮਕਾਰੀ ਦੇ ਫੰਦੇ ਤੋਂ ਬਚਣਾ ਔਖਾ ਹੋ ਸਕਦਾ ਹੈ? ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।

      ਵੀਡੀਓ: ਬਾਈਬਲ ਪੜ੍ਹ ਕੇ ਪਰੀਖਿਆ ਵਿਚ ਪੈਣ ਤੋਂ ਬਚੋ  (3:02)

      • ਜਦੋਂ ਭਰਾ ਨੂੰ ਅਹਿਸਾਸ ਹੋਇਆ ਕਿ ਆਪਣੀ ਸੋਚ ਅਤੇ ਤੌਰ-ਤਰੀਕਿਆਂ ਕਰਕੇ ਸ਼ਾਇਦ ਉਸ ਤੋਂ ਆਪਣੀ ਪਤਨੀ ਨਾਲ ਬੇਵਫ਼ਾਈ ਹੋ ਸਕਦੀ ਸੀ, ਤਾਂ ਉਸ ਨੇ ਕਿਹੜੇ ਕਦਮ ਚੁੱਕੇ?

      ਵਫ਼ਾਦਾਰ ਮਸੀਹੀਆਂ ਲਈ ਵੀ ਕਦੇ-ਕਦੇ ਆਪਣੀ ਸੋਚ ਨੂੰ ਸ਼ੁੱਧ ਬਣਾਈ ਰੱਖਣਾ ਮੁਸ਼ਕਲ ਹੋ ਸਕਦਾ ਹੈ। ਅਸੀਂ ਕੀ ਕਰ ਸਕਦੇ ਹਾਂ ਤਾਂਕਿ ਅਸੀਂ ਗ਼ਲਤ ਗੱਲਾਂ ਬਾਰੇ ਸੋਚਦੇ ਨਾ ਰਹੀਏ? ਫ਼ਿਲਿੱਪੀਆਂ 4:8 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

      • ਸਾਨੂੰ ਕਿਹੜੀਆਂ ਗੱਲਾਂ ਬਾਰੇ ਸੋਚਣਾ ਚਾਹੀਦਾ ਹੈ?

      • ਪਾਪ ਕਰਨ ਤੋਂ ਬਚਣ ਲਈ ਸਾਡੇ ਵਾਸਤੇ ਬਾਈਬਲ ਪੜ੍ਹਨੀ ਅਤੇ ਯਹੋਵਾਹ ਦੀ ਸੇਵਾ ਵਿਚ ਰੁੱਝੇ ਰਹਿਣਾ ਕਿਉਂ ਜ਼ਰੂਰੀ ਹੈ?

      5. ਯਹੋਵਾਹ ਦੇ ਮਿਆਰਾਂ ʼਤੇ ਚੱਲ ਕੇ ਫ਼ਾਇਦਾ ਹੁੰਦਾ ਹੈ

      ਯਹੋਵਾਹ ਜਾਣਦਾ ਹੈ ਕਿ ਕਿਹੜੀ ਗੱਲ ਵਿਚ ਸਾਡੀ ਭਲਾਈ ਹੈ। ਉਸ ਨੇ ਸਾਨੂੰ ਦੱਸਿਆ ਹੈ ਕਿ ਅਸੀਂ ਆਪਣਾ ਚਾਲ-ਚਲਣ ਕਿੱਦਾਂ ਸ਼ੁੱਧ ਰੱਖ ਸਕਦੇ ਹਾਂ ਅਤੇ ਇਸ ਦਾ ਸਾਨੂੰ ਕੀ ਫ਼ਾਇਦਾ ਹੋਵੇਗਾ। ਕਹਾਉਤਾਂ 7:7-27 ਪੜ੍ਹੋ ਜਾਂ ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।

      ਵੀਡੀਓ: ਨਾਸਮਝ ਨਾ ਬਣੋ  (9:31)

      • ਇਕ ਨੌਜਵਾਨ ਗ਼ਲਤ ਕੰਮ ਕਰਨ ਦੇ ਫੰਦੇ ਵਿਚ ਕਿਵੇਂ ਫਸ ਗਿਆ?—ਕਹਾਉਤਾਂ 7:8, 9 ਦੇਖੋ।

      • ਕਹਾਉਤਾਂ 7:23, 26 ਵਿਚ ਦੱਸਿਆ ਗਿਆ ਹੈ ਕਿ ਹਰਾਮਕਾਰੀ ਕਰਨ ਦੇ ਭੈੜੇ ਅੰਜਾਮ ਨਿਕਲ ਸਕਦੇ ਹਨ। ਜੇ ਅਸੀਂ ਆਪਣਾ ਚਾਲ-ਚਲਣ ਸ਼ੁੱਧ ਰੱਖਾਂਗੇ, ਤਾਂ ਅਸੀਂ ਕਿਹੜੀਆਂ ਮੁਸ਼ਕਲਾਂ ਤੋਂ ਬਚ ਸਕਾਂਗੇ?

      • ਜੇ ਅਸੀਂ ਆਪਣਾ ਚਾਲ-ਚਲਣ ਸ਼ੁੱਧ ਰੱਖਾਂਗੇ, ਤਾਂ ਸਾਨੂੰ ਭਵਿੱਖ ਵਿਚ ਕਿਹੜੀਆਂ ਸ਼ਾਨਦਾਰ ਬਰਕਤਾਂ ਮਿਲਣਗੀਆਂ?

      ਕੁਝ ਲੋਕ ਸੋਚਦੇ ਹਨ ਕਿ ਬਾਈਬਲ ਸਮਲਿੰਗੀ ਸੰਬੰਧਾਂ ਬਾਰੇ ਜੋ ਕਹਿੰਦੀ ਹੈ, ਉਹ ਸਮਲਿੰਗੀ ਲੋਕਾਂ ਨਾਲ ਬੇਇਨਸਾਫ਼ੀ ਹੈ। ਪਰ ਇੱਦਾਂ ਨਹੀਂ ਹੈ। ਯਹੋਵਾਹ ਸਾਰਿਆਂ ਨੂੰ ਪਿਆਰ ਕਰਦਾ ਹੈ ਅਤੇ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਣੀ ਚਾਹੁੰਦਾ ਹੈ। ਪਰ ਇਹ ਜ਼ਿੰਦਗੀ ਪਾਉਣ ਲਈ ਸਾਨੂੰ ਉਸ ਦੇ ਮਿਆਰਾਂ ʼਤੇ ਚੱਲਣਾ ਪਵੇਗਾ। 1 ਕੁਰਿੰਥੀਆਂ 6:9-11 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਇਨ੍ਹਾਂ ਆਇਤਾਂ ਮੁਤਾਬਕ ਕੀ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਿਰਫ਼ ਸਮਲਿੰਗੀ ਇੱਛਾਵਾਂ ਹੀ ਗ਼ਲਤ ਹਨ?

      ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਹਰੇਕ ਨੂੰ ਆਪਣੇ ਅੰਦਰ ਕੋਈ-ਨਾ-ਕੋਈ ਬਦਲਾਅ ਕਰਨਾ ਪੈਂਦਾ ਹੈ। ਪਰ ਕੀ ਇੱਦਾਂ ਕਰਨ ਦਾ ਕੋਈ ਫ਼ਾਇਦਾ ਹੁੰਦਾ ਹੈ? ਜ਼ਬੂਰ 19:8, 11 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

      • ਕੀ ਤੁਹਾਨੂੰ ਲੱਗਦਾ ਹੈ ਕਿ ਯਹੋਵਾਹ ਦੇ ਨੈਤਿਕ ਮਿਆਰ ਸਾਡੇ ਲਈ ਬੋਝ ਹਨ? ਤੁਹਾਨੂੰ ਇੱਦਾਂ ਕਿਉਂ ਲੱਗਦਾ ਹੈ?

      ਤਸਵੀਰਾਂ: 1. ਇਕ ਨਿਰਾਸ਼ ਕੁੜੀ ਆਪਣੇ ਬੁਆਏ-ਫ੍ਰੈਂਡ ਦੇ ਕੋਲ ਬੈਠੀ। ਉਹ ਕਲੱਬ ਵਿਚ ਆਪਣੇ ਦੋਸਤਾਂ ਨਾਲ ਸ਼ਰਾਬ ਅਤੇ ਸਿਗਰਟਾਂ ਪੀ ਰਹੀ ਹੈ। 2. ਉਹੀ ਕੁੜੀ ਮੁਸਕਰਾਉਂਦਿਆਂ ਕਿੰਗਡਮ ਹਾਲ ਵਿਚ ਦੂਸਰੀਆਂ ਭੈਣਾਂ ਨਾਲ ਗੱਲਾਂ ਕਰ ਰਹੀ ਹੈ।

      ਯਹੋਵਾਹ ਨੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਨੈਤਿਕ ਮਿਆਰਾਂ ʼਤੇ ਚੱਲਣਾ ਸਿਖਾਇਆ ਹੈ। ਉਹ ਇਹ ਗੱਲਾਂ ਸਿੱਖਣ ਵਿਚ ਤੁਹਾਡੀ ਵੀ ਮਦਦ ਕਰੇਗਾ

      ਕੁਝ ਲੋਕਾਂ ਦਾ ਕਹਿਣਾ ਹੈ: “ਜੇ ਕੋਈ ਕਿਸੇ ਨਾਲ ਪਿਆਰ ਕਰਦਾ ਹੈ, ਤਾਂ ਉਸ ਨਾਲ ਸੰਬੰਧ ਬਣਾਉਣੇ ਗ਼ਲਤ ਨਹੀਂ।”

      • ਤੁਸੀਂ ਕੀ ਜਵਾਬ ਦਿਓਗੇ?

      ਹੁਣ ਤਕ ਅਸੀਂ ਸਿੱਖਿਆ

      ਸਰੀਰਕ ਸੰਬੰਧ ਯਹੋਵਾਹ ਦੀ ਦਾਤ ਹੈ ਤੇ ਉਹ ਚਾਹੁੰਦਾ ਹੈ ਕਿ ਸਿਰਫ਼ ਪਤੀ-ਪਤਨੀ ਹੀ ਇਸ ਦਾ ਆਨੰਦ ਮਾਣਨ।

      ਤੁਸੀਂ ਕੀ ਕਹੋਗੇ?

      • ਹਰਾਮਕਾਰੀ ਵਿਚ ਕੀ ਕੁਝ ਸ਼ਾਮਲ ਹੈ?

      • ਅਸੀਂ ਹਰਾਮਕਾਰੀ ਤੋਂ ਕਿੱਦਾਂ ਦੂਰ ਰਹਿ ਸਕਦੇ ਹਾਂ?

      • ਯਹੋਵਾਹ ਦੇ ਨੈਤਿਕ ਮਿਆਰਾਂ ʼਤੇ ਚੱਲਣ ਦਾ ਕੀ ਫ਼ਾਇਦਾ ਹੁੰਦਾ ਹੈ?

      ਟੀਚਾ

      ਇਹ ਵੀ ਦੇਖੋ

      ਰੱਬ ਕਿਉਂ ਕਹਿੰਦਾ ਹੈ ਕਿ ਜੇ ਆਦਮੀ-ਔਰਤ ਇਕੱਠੇ ਰਹਿਣਾ ਚਾਹੁੰਦੇ ਹਨ, ਤਾਂ ਉਹ ਵਿਆਹ ਕਰਾਉਣ? ਆਓ ਜਾਣੀਏ।

      “ਵਿਆਹ ਤੋਂ ਬਗੈਰ ਇਕੱਠੇ ਰਹਿਣ ਬਾਰੇ ਬਾਈਬਲ ਕੀ ਕਹਿੰਦੀ ਹੈ?” (jw.org ʼਤੇ ਲੇਖ)

      ਬਾਈਬਲ ਵਿਚ ਸਮਲਿੰਗੀ ਸੰਬੰਧਾਂ ਨੂੰ ਗ਼ਲਤ ਦੱਸਿਆ ਗਿਆ ਹੈ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਸ ਵਿਚ ਸਮਲਿੰਗੀ ਲੋਕਾਂ ਨਾਲ ਨਫ਼ਰਤ ਕਰਨ ਦੀ ਹੱਲਾਸ਼ੇਰੀ ਦਿੱਤੀ ਗਈ ਹੈ। ਆਓ ਜਾਣੀਏ।

      “ਕੀ ਸਮਲਿੰਗੀ ਸੰਬੰਧ ਰੱਖਣੇ ਗ਼ਲਤ ਹਨ?” (jw.org ʼਤੇ ਲੇਖ)

      ਜਾਣੋ ਕਿ ਸੈਕਸ ਬਾਰੇ ਪਰਮੇਸ਼ੁਰ ਦੇ ਨਿਯਮਾਂ ਕਰਕੇ ਸਾਡੀ ਕਿਵੇਂ ਰਾਖੀ ਹੁੰਦੀ ਹੈ।

      “ਕੀ ਮੌਖਿਕ ਸੰਭੋਗ ਅਸਲ ਵਿਚ ਸੈਕਸ ਹੈ?” (jw.org ʼਤੇ ਲੇਖ)

      “ਉਹ ਮੇਰੇ ਨਾਲ ਆਦਰ ਨਾਲ ਪੇਸ਼ ਆਏ।” ਇਸ ਕਹਾਣੀ ਨੂੰ ਪੜ੍ਹੋ ਅਤੇ ਜਾਣੋ ਕਿ ਇਕ ਸਮਲਿੰਗੀ ਆਦਮੀ ਨੂੰ ਆਪਣੀ ਜ਼ਿੰਦਗੀ ਬਦਲਣ ਲਈ ਕਿਸ ਗੱਲ ਨੇ ਪ੍ਰੇਰਿਆ ਤਾਂਕਿ ਉਹ ਪਰਮੇਸ਼ੁਰ ਨੂੰ ਖ਼ੁਸ਼ ਕਰ ਸਕੇ।

      “ਬਾਈਬਲ ਬਦਲਦੀ ਹੈ ਜ਼ਿੰਦਗੀਆਂ” (ਪਹਿਰਾਬੁਰਜ  ਲੇਖ)

      a ਇਸ ਵਿਚ ਕਈ ਤਰ੍ਹਾਂ ਦੇ ਨਾਜਾਇਜ਼ ਕੰਮ ਸ਼ਾਮਲ ਹਨ, ਜਿਵੇਂ ਕਿ ਮੌਖਿਕ ਸੰਭੋਗ, ਗੁੱਦਾ ਸੰਭੋਗ (oral sex and anal sex) ਅਤੇ ਕਾਮੁਕ-ਇੱਛਾਵਾਂ ਭੜਕਾਉਣ ਲਈ ਕਿਸੇ ਦੇ ਗੁਪਤ ਅੰਗਾਂ ਨੂੰ ਪਲੋਸਣਾ।

  • ਜੇ ਕੋਈ ਗੰਭੀਰ ਪਾਪ ਹੋ ਜਾਵੇ, ਤਾਂ ਕੀ ਕਰੀਏ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
    • ਇਹ ਸੱਚ ਹੈ ਕਿ ਅਸੀਂ ਯਹੋਵਾਹ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਉਸ ਦਾ ਦਿਲ ਨਾ ਦੁਖਾਈਏ। ਪਰ ਫਿਰ ਵੀ ਸਾਡੇ ਸਾਰਿਆਂ ਕੋਲੋਂ ਕਦੇ-ਨਾ-ਕਦੇ ਗ਼ਲਤੀਆਂ ਹੋ ਜਾਂਦੀਆਂ ਹਨ ਅਤੇ ਕੁਝ ਗ਼ਲਤੀਆਂ ਜ਼ਿਆਦਾ ਗੰਭੀਰ ਹੁੰਦੀਆਂ ਹਨ। (1 ਕੁਰਿੰਥੀਆਂ 6:9, 10) ਜੇ ਅਸੀਂ ਕੋਈ ਗੰਭੀਰ ਪਾਪ ਕਰ ਬੈਠਦੇ ਹਾਂ, ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਸਾਨੂੰ ਹਾਲੇ ਵੀ ਪਿਆਰ ਕਰਦਾ ਹੈ, ਉਹ ਸਾਨੂੰ ਮਾਫ਼ ਕਰਨ ਲਈ ਤਿਆਰ ਹੈ ਅਤੇ ਸਾਡੀ ਮਦਦ ਕਰਨੀ ਚਾਹੁੰਦਾ ਹੈ।

      1. ਯਹੋਵਾਹ ਤੋਂ ਮਾਫ਼ੀ ਪਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

      ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ। ਇਸ ਲਈ ਜਦੋਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਸਾਡੇ ਤੋਂ ਗੰਭੀਰ ਪਾਪ ਹੋ ਗਿਆ ਹੈ, ਤਾਂ ਅਸੀਂ ਬਹੁਤ ਦੁਖੀ ਅਤੇ ਸ਼ਰਮਿੰਦੇ ਹੁੰਦੇ ਹਾਂ। ਪਰ ਸਾਨੂੰ ਯਹੋਵਾਹ ਦੇ ਇਸ ਵਾਅਦੇ ਤੋਂ ਦਿਲਾਸਾ ਮਿਲਦਾ ਹੈ: “ਭਾਵੇਂ ਤੁਹਾਡੇ ਪਾਪ ਸੁਰਖ਼ ਲਾਲ ਹੋਣ, ਉਹ ਬਰਫ਼ ਜਿੰਨੇ ਚਿੱਟੇ ਹੋ ਜਾਣਗੇ।” (ਯਸਾਯਾਹ 1:18) ਜੇ ਅਸੀਂ ਦਿਲੋਂ ਤੋਬਾ ਕਰੀਏ, ਤਾਂ ਯਹੋਵਾਹ ਸਾਨੂੰ ਪੂਰੀ ਤਰ੍ਹਾਂ ਮਾਫ਼ ਕਰ ਦੇਵੇਗਾ। ਪਰ ਅਸੀਂ ਇਹ ਕਿੱਦਾਂ ਦਿਖਾ ਸਕਦੇ ਹਾਂ ਕਿ ਅਸੀਂ ਦਿਲੋਂ ਤੋਬਾ ਕੀਤੀ ਹੈ? ਅਸੀਂ ਆਪਣੇ ਪਾਪ ʼਤੇ ਪਛਤਾਵਾ ਕਰਾਂਗੇ, ਗ਼ਲਤ ਕੰਮ ਛੱਡ ਦੇਵਾਂਗੇ ਅਤੇ ਯਹੋਵਾਹ ਤੋਂ ਦਿਲੋਂ ਮਾਫ਼ੀ ਮੰਗਾਂਗੇ। ਜਿਸ ਗ਼ਲਤ ਸੋਚ ਜਾਂ ਆਦਤ ਕਰਕੇ ਅਸੀਂ ਗੰਭੀਰ ਪਾਪ ਕੀਤਾ ਸੀ, ਉਸ ਨੂੰ ਬਦਲਣ ਲਈ ਅਸੀਂ ਸਖ਼ਤ ਮਿਹਨਤ ਕਰਦੇ ਰਹਾਂਗੇ। ਇਸ ਦੇ ਨਾਲ-ਨਾਲ ਅਸੀਂ ਯਹੋਵਾਹ ਦੇ ਅਸੂਲਾਂ ਮੁਤਾਬਕ ਚੱਲਣ ਦੀ ਪੂਰੀ ਕੋਸ਼ਿਸ਼ ਕਰਾਂਗੇ।—ਯਸਾਯਾਹ 55:6, 7 ਪੜ੍ਹੋ।

      2. ਗੰਭੀਰ ਪਾਪ ਹੋਣ ਤੇ ਯਹੋਵਾਹ ਬਜ਼ੁਰਗਾਂ ਜ਼ਰੀਏ ਕਿਵੇਂ ਸਾਡੀ ਮਦਦ ਕਰਦਾ ਹੈ?

      ਜੇ ਸਾਡੇ ਕੋਲੋਂ ਗੰਭੀਰ ਪਾਪ ਹੋ ਜਾਵੇ, ਤਾਂ ਯਹੋਵਾਹ ਸਾਨੂੰ ਕਹਿੰਦਾ ਹੈ ਕਿ ਅਸੀਂ ‘ਮੰਡਲੀ ਦੇ ਬਜ਼ੁਰਗਾਂ ਨੂੰ ਬੁਲਾਈਏ।’ (ਯਾਕੂਬ 5:14, 15 ਪੜ੍ਹੋ।) ਇਹ ਬਜ਼ੁਰਗ ਯਹੋਵਾਹ ਅਤੇ ਉਸ ਦੇ ਲੋਕਾਂ ਨਾਲ ਬਹੁਤ ਪਿਆਰ ਕਰਦੇ ਹਨ। ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਯਹੋਵਾਹ ਨਾਲ ਦੁਬਾਰਾ ਰਿਸ਼ਤਾ ਜੋੜਨ ਵਿਚ ਕਿਵੇਂ ਸਾਡੀ ਮਦਦ ਕਰਨੀ ਹੈ।—ਗਲਾਤੀਆਂ 6:1.

      ਬਜ਼ੁਰਗ ਕਿੱਦਾਂ ਸਾਡੀ ਮਦਦ ਕਰਨਗੇ? ਦੋ ਜਾਂ ਤਿੰਨ ਬਜ਼ੁਰਗ ਸਾਨੂੰ ਮਿਲਣਗੇ ਅਤੇ ਬਾਈਬਲ ਵਿੱਚੋਂ ਸਮਝਾਉਣਗੇ ਕਿ ਅਸੀਂ ਜੋ ਕੀਤਾ, ਉਹ ਕਿਉਂ ਗ਼ਲਤ ਹੈ। ਉਹ ਸਾਨੂੰ ਕੁਝ ਸਲਾਹਾਂ ਅਤੇ ਸੁਝਾਅ ਦੇਣਗੇ ਤਾਂਕਿ ਅਸੀਂ ਆਪਣੀ ਗ਼ਲਤੀ ਨਾ ਦੁਹਰਾਈਏ। ਪਰ ਜੇ ਇਕ ਵਿਅਕਤੀ ਗੰਭੀਰ ਪਾਪ ਕਰਨ ਤੋਂ ਬਾਅਦ ਵੀ ਤੋਬਾ ਨਹੀਂ ਕਰਦਾ, ਤਾਂ ਬਜ਼ੁਰਗ ਉਸ ਨੂੰ ਮੰਡਲੀ ਵਿੱਚੋਂ ਕੱਢ ਦੇਣਗੇ ਤਾਂਕਿ ਮੰਡਲੀ ਦੇ ਬਾਕੀ ਭੈਣਾਂ-ਭਰਾਵਾਂ ਉੱਤੇ ਬੁਰਾ ਅਸਰ ਨਾ ਪਵੇ।

      ਹੋਰ ਸਿੱਖੋ

      ਆਓ ਜਾਣੀਏ ਕਿ ਜੇ ਸਾਡੇ ਕੋਲੋਂ ਕੋਈ ਗੰਭੀਰ ਪਾਪ ਹੋ ਜਾਂਦਾ ਹੈ, ਤਾਂ ਯਹੋਵਾਹ ਕਿੱਦਾਂ ਸਾਡੀ ਮਦਦ ਕਰਦਾ ਹੈ ਅਤੇ ਅਸੀਂ ਉਸ ਦੀ ਮਦਦ ਲਈ ਕਿੱਦਾਂ ਸ਼ੁਕਰਗੁਜ਼ਾਰੀ ਦਿਖਾ ਸਕਦੇ ਹਾਂ।

      3. ਪਾਪ ਕਬੂਲ ਕਰਨ ਨਾਲ ਰਾਹਤ ਮਿਲਦੀ ਹੈ

      ਗੰਭੀਰ ਪਾਪ ਕਰ ਕੇ ਅਸੀਂ ਯਹੋਵਾਹ ਦਾ ਦਿਲ ਦੁਖੀ ਕਰਦੇ ਹਾਂ। ਇਸ ਲਈ ਸਾਨੂੰ ਉਸ ਅੱਗੇ ਆਪਣੇ ਪਾਪ ਕਬੂਲ ਕਰਨੇ ਚਾਹੀਦੇ ਹਨ। ਜ਼ਬੂਰ 32:1-5 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਆਪਣੇ ਪਾਪ ਲੁਕਾਉਣ ਦੀ ਬਜਾਇ ਯਹੋਵਾਹ ਸਾਮ੍ਹਣੇ ਇਨ੍ਹਾਂ ਨੂੰ ਕਬੂਲ ਕਰਨਾ ਕਿਉਂ ਵਧੀਆ ਗੱਲ ਹੈ?

      ਯਹੋਵਾਹ ਅੱਗੇ ਆਪਣੇ ਪਾਪ ਕਬੂਲ ਕਰਨ ਤੋਂ ਇਲਾਵਾ ਬਜ਼ੁਰਗਾਂ ਦੀ ਮਦਦ ਲੈਣ ਨਾਲ ਵੀ ਸਾਡੇ ਦਿਲ ਦਾ ਬੋਝ ਹਲਕਾ ਹੋ ਜਾਵੇਗਾ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।

      ਵੀਡੀਓ: “ਯਹੋਵਾਹ ਜਿਸ ਨੂੰ ਪਿਆਰ ਕਰਦਾ ਹੈ, ਉਸੇ ਨੂੰ ਅਨੁਸ਼ਾਸਨ ਦਿੰਦਾ ਹੈ”  (3:01)

      • ਬਜ਼ੁਰਗਾਂ ਨੇ ਭਰਾ ਕੈਨਨ ਦੀ ਯਹੋਵਾਹ ਕੋਲ ਵਾਪਸ ਆਉਣ ਵਿਚ ਕਿੱਦਾਂ ਮਦਦ ਕੀਤੀ?

      ਸਾਨੂੰ ਬਜ਼ੁਰਗਾਂ ਨੂੰ ਸਾਰਾ ਕੁਝ ਸੱਚ-ਸੱਚ ਦੱਸਣਾ ਚਾਹੀਦਾ ਤੇ ਉਨ੍ਹਾਂ ਤੋਂ ਕੁਝ ਵੀ ਲੁਕਾਉਣਾ ਨਹੀਂ ਚਾਹੀਦਾ ਕਿਉਂਕਿ ਬਜ਼ੁਰਗ ਸਾਡੀ ਮਦਦ ਲਈ ਹੀ ਹਨ। ਯਾਕੂਬ 5:16 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਜਦੋਂ ਅਸੀਂ ਬਜ਼ੁਰਗਾਂ ਨੂੰ ਸਾਰਾ ਕੁਝ ਸੱਚ-ਸੱਚ ਦੱਸਦੇ ਹਾਂ, ਤਾਂ ਉਨ੍ਹਾਂ ਲਈ ਸਾਡੀ ਮਦਦ ਕਰਨੀ ਸੌਖੀ ਕਿੱਦਾਂ ਹੋ ਜਾਂਦੀ ਹੈ?

      ਤਸਵੀਰਾਂ: 1. ਇਕ ਭਰਾ ਦੁਖੀ ਹੈ ਅਤੇ ਸਿਰ ਫੜ ਕੇ ਬੈਠਾ ਹੈ। 2. ਉਹ ਭਰਾ ਯਹੋਵਾਹ ਨੂੰ ਪ੍ਰਾਰਥਨਾ ਕਰ ਰਿਹਾ ਹੈ। 3. ਉਹ ਭਰਾ ਫ਼ੋਨ ʼਤੇ ਇਕ ਬਜ਼ੁਰਗ ਨਾਲ ਗੱਲ ਕਰ ਰਿਹਾ ਹੈ। 4. ਉਹ ਭਰਾ ਤਿੰਨ ਬਜ਼ੁਰਗਾਂ ਕੋਲ ਜਾ ਕੇ ਗੱਲ ਕਰ ਰਿਹਾ ਹੈ। 5. ਉਹ ਭਰਾ ਮੁਸਕਰਾ ਰਿਹਾ ਹੈ ਕਿਉਂਕਿ ਉਸ ਦੀ ਜ਼ਮੀਰ ਸਾਫ਼ ਹੈ।

      ਆਪਣੇ ਪਾਪ ਕਬੂਲ ਕਰੋ, ਬਜ਼ੁਰਗਾਂ ਨੂੰ ਸਾਰਾ ਕੁਝ ਸੱਚ-ਸੱਚ ਦੱਸੋ ਅਤੇ ਯਹੋਵਾਹ ਵੱਲੋਂ ਪਿਆਰ ਨਾਲ ਦਿੱਤੀ ਸਲਾਹ ਨੂੰ ਸਵੀਕਾਰ ਕਰੋ

      4. ਯਹੋਵਾਹ ਪਾਪੀਆਂ ʼਤੇ ਦਇਆ ਕਰਦਾ ਹੈ

      ਜੇ ਇਕ ਵਿਅਕਤੀ ਗੰਭੀਰ ਪਾਪ ਕਰਦਾ ਹੈ ਅਤੇ ਯਹੋਵਾਹ ਦੇ ਅਸੂਲਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੰਦਾ ਹੈ, ਤਾਂ ਉਸ ਨੂੰ ਮੰਡਲੀ ਵਿੱਚੋਂ ਕੱਢ ਦਿੱਤਾ ਜਾਂਦਾ ਹੈ। ਅਸੀਂ ਅਜਿਹੇ ਵਿਅਕਤੀ ਨਾਲ ਕੋਈ ਮੇਲ-ਜੋਲ ਨਹੀਂ ਰੱਖਦੇ। 1 ਕੁਰਿੰਥੀਆਂ 5:6, 11 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਥੋੜ੍ਹਾ ਜਿਹਾ ਖਮੀਰ ਆਟੇ ਦੀ ਪੂਰੀ ਤੌਣ ਨੂੰ ਖਮੀਰਾ ਕਰ ਦਿੰਦਾ ਹੈ। ਉਸੇ ਤਰ੍ਹਾਂ ਜੇ ਅਸੀਂ ਅਜਿਹੇ ਵਿਅਕਤੀ ਨਾਲ ਮੇਲ-ਜੋਲ ਰੱਖਾਂਗੇ ਜਿਸ ਨੂੰ ਆਪਣੇ ਪਾਪ ਦਾ ਕੋਈ ਪਛਤਾਵਾ ਨਹੀਂ, ਤਾਂ ਮੰਡਲੀ ʼਤੇ ਕੀ ਅਸਰ ਪੈ ਸਕਦਾ ਹੈ?

      ਨਾਮੁਕੰਮਲ ਪਾਪੀਆਂ ʼਤੇ ਯਹੋਵਾਹ ਵਾਂਗ ਦਇਆ ਕਰਨ ਲਈ ਬਜ਼ੁਰਗ ਉਨ੍ਹਾਂ ਲੋਕਾਂ ਦਾ ਪਤਾ ਲਾਉਂਦੇ ਹਨ ਤੇ ਉਨ੍ਹਾਂ ਦੀ ਮਦਦ ਕਰਦੇ ਹਨ ਜਿਨ੍ਹਾਂ ਨੂੰ ਮੰਡਲੀ ਵਿੱਚੋਂ ਕੱਢ ਦਿੱਤਾ ਗਿਆ ਹੈ। ਬਹੁਤ ਸਾਰੇ ਲੋਕ ਮੰਡਲੀ ਵਿਚ ਵਾਪਸ ਆ ਗਏ। ਭਾਵੇਂ ਕਿ ਮੰਡਲੀ ਵਿੱਚੋਂ ਕੱਢੇ ਜਾਣ ਕਰਕੇ ਉਹ ਬਹੁਤ ਦੁਖੀ ਹੋਏ ਸਨ, ਪਰ ਇਸੇ ਇੰਤਜ਼ਾਮ ਕਰਕੇ ਉਨ੍ਹਾਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਅਤੇ ਉਹ ਮੰਡਲੀ ਵਿਚ ਵਾਪਸ ਆ ਗਏ।—ਜ਼ਬੂਰ 141:5.

      ਯਹੋਵਾਹ ਜਿਸ ਤਰ੍ਹਾਂ ਪਾਪੀਆਂ ਨਾਲ ਪੇਸ਼ ਆਉਂਦਾ ਹੈ, ਉਸ ਤੋਂ ਉਸ ਦਾ ਨਿਆਂ, ਦਇਆ ਤੇ ਪਿਆਰ ਕਿਵੇਂ ਜ਼ਾਹਰ ਹੁੰਦਾ ਹੈ?

      5. ਤੋਬਾ ਕਰਨ ਤੇ ਯਹੋਵਾਹ ਸਾਨੂੰ ਮਾਫ਼ ਕਰਦਾ ਹੈ

      ਜਦੋਂ ਇਕ ਵਿਅਕਤੀ ਤੋਬਾ ਕਰਦਾ ਹੈ, ਤਾਂ ਯਹੋਵਾਹ ਅਤੇ ਯਿਸੂ ਨੂੰ ਕਿੱਦਾਂ ਲੱਗਦਾ ਹੈ? ਇਸ ਗੱਲ ਨੂੰ ਸਮਝਣ ਲਈ ਯਿਸੂ ਦੀ ਇਕ ਮਿਸਾਲ ʼਤੇ ਧਿਆਨ ਦਿਓ। ਲੂਕਾ 15:1-7 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਇਸ ਮਿਸਾਲ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?

      ਹਿਜ਼ਕੀਏਲ 33:11 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਤੋਬਾ ਕਰਨ ਲਈ ਇਕ ਵਿਅਕਤੀ ਨੂੰ ਕਿਹੜਾ ਜ਼ਰੂਰੀ ਕਦਮ ਚੁੱਕਣਾ ਚਾਹੀਦਾ ਹੈ?

      ਇਕ ਚਰਵਾਹਾ ਪਿਆਰ ਨਾਲ ਜ਼ਖ਼ਮੀ ਭੇਡ ਦੇ ਪੱਟੀ ਬੰਨ੍ਹ ਰਿਹਾ ਹੈ।

      ਇਕ ਚਰਵਾਹੇ ਵਾਂਗ ਯਹੋਵਾਹ ਆਪਣੇ ਲੋਕਾਂ ਦੀ ਬਹੁਤ ਪਰਵਾਹ ਕਰਦਾ ਹੈ

      ਕੁਝ ਲੋਕਾਂ ਦਾ ਕਹਿਣਾ ਹੈ: “ਜੇ ਮੈਂ ਬਜ਼ੁਰਗਾਂ ਨੂੰ ਦੱਸਿਆ ਕਿ ਮੈਂ ਪਾਪ ਕੀਤਾ, ਤਾਂ ਉਨ੍ਹਾਂ ਨੇ ਮੈਨੂੰ ਮੰਡਲੀ ਵਿੱਚੋਂ ਕੱਢ ਦੇਣਾ।”

      • ਜਿਹੜਾ ਵਿਅਕਤੀ ਇੱਦਾਂ ਸੋਚਦਾ ਹੈ, ਉਸ ਨੂੰ ਤੁਸੀਂ ਕੀ ਕਹੋਗੇ?

      ਹੁਣ ਤਕ ਅਸੀਂ ਸਿੱਖਿਆ

      ਭਾਵੇਂ ਸਾਡੇ ਕੋਲੋਂ ਗੰਭੀਰ ਪਾਪ ਹੋ ਜਾਂਦਾ ਹੈ, ਪਰ ਜੇ ਅਸੀਂ ਆਪਣੀ ਗ਼ਲਤੀ ਦਾ ਦਿਲੋਂ ਪਛਤਾਵਾ ਕਰਦੇ ਹਾਂ ਅਤੇ ਠਾਣ ਲੈਂਦੇ ਹਾਂ ਕਿ ਅਸੀਂ ਉਹ ਗ਼ਲਤੀ ਦੁਬਾਰਾ ਨਹੀਂ ਕਰਾਂਗੇ, ਤਾਂ ਯਹੋਵਾਹ ਸਾਨੂੰ ਮਾਫ਼ ਕਰ ਦੇਵੇਗਾ।

      ਤੁਸੀਂ ਕੀ ਕਹੋਗੇ?

      • ਯਹੋਵਾਹ ਅੱਗੇ ਆਪਣੇ ਪਾਪ ਕਬੂਲ ਕਰਨੇ ਵਧੀਆ ਗੱਲ ਕਿਉਂ ਹੈ?

      • ਯਹੋਵਾਹ ਤੋਂ ਆਪਣੇ ਪਾਪਾਂ ਦੀ ਮਾਫ਼ੀ ਪਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

      • ਜਦੋਂ ਸਾਡੇ ਕੋਲੋਂ ਗੰਭੀਰ ਪਾਪ ਹੋ ਜਾਂਦਾ ਹੈ, ਤਾਂ ਸਾਨੂੰ ਬਜ਼ੁਰਗਾਂ ਦੀ ਮਦਦ ਕਿਉਂ ਲੈਣੀ ਚਾਹੀਦੀ ਹੈ?

      ਟੀਚਾ

      ਇਹ ਵੀ ਦੇਖੋ

      ਇਕ ਆਦਮੀ ਨੇ ਕਿੱਦਾਂ ਯਹੋਵਾਹ ਦੀ ਦਇਆ ਮਹਿਸੂਸ ਕੀਤੀ ਜਿਸ ਬਾਰੇ ਯਸਾਯਾਹ 1:18 ਵਿਚ ਦੱਸਿਆ ਗਿਆ ਹੈ? ਵੀਡੀਓ ਦੇਖੋ।

      ਯਹੋਵਾਹ ਤੁਹਾਡੇ ʼਤੇ ਦਇਆ ਕਰੇਗਾ (5:02)

      ਬਜ਼ੁਰਗ ਗੰਭੀਰ ਪਾਪ ਕਰਨ ਵਾਲਿਆਂ ਦੀ ਮਦਦ ਕਿਵੇਂ ਕਰਦੇ ਹਨ?

      “ਪਾਪੀਆਂ ਨਾਲ ਪਿਆਰ ਅਤੇ ਦਇਆ ਨਾਲ ਪੇਸ਼ ਆਓ” (ਪਹਿਰਾਬੁਰਜ, ਅਗਸਤ 2024)

      ਗੌਰ ਕਰੋ ਕਿ ਤੋਬਾ ਨਾ ਕਰਨ ਵਾਲੇ ਪਾਪੀਆਂ ਨਾਲ ਕਿਵੇਂ ਪਿਆਰ ਅਤੇ ਦਇਆ ਨਾਲ ਪੇਸ਼ ਆਇਆ ਜਾਂਦਾ ਹੈ।

      “ਉਨ੍ਹਾਂ ਦੀ ਮਦਦ ਕਰੋ ਜਿਨ੍ਹਾਂ ਨੂੰ ਮੰਡਲੀ ਵਿੱਚੋਂ ਕੱਢ ਦਿੱਤਾ ਗਿਆ ਹੈ” (ਪਹਿਰਾਬੁਰਜ, ਅਗਸਤ 2024)

      “ਮੈਨੂੰ ਯਹੋਵਾਹ ਕੋਲ ਮੁੜਨ ਦੀ ਲੋੜ ਸੀ।” ਇਸ ਕਹਾਣੀ ਵਿਚ ਦੱਸਿਆ ਹੈ ਕਿ ਕਿੱਦਾਂ ਇਕ ਆਦਮੀ ਯਹੋਵਾਹ ਤੋਂ ਦੂਰ ਚਲਾ ਗਿਆ ਸੀ, ਪਰ ਬਾਅਦ ਵਿਚ ਮੁੜ ਆਇਆ। ਉਸ ਨੂੰ ਕਿਉਂ ਲੱਗਾ ਕਿ ਯਹੋਵਾਹ ਨੇ ਉਸ ਨੂੰ ਦੁਬਾਰਾ ਆਪਣੇ ਵੱਲ ਖਿੱਚਿਆ ਹੈ?

      “ਬਾਈਬਲ ਬਦਲਦੀ ਹੈ ਜ਼ਿੰਦਗੀਆਂ” (ਪਹਿਰਾਬੁਰਜ, ਜੁਲਾਈ-ਸਤੰਬਰ 2012)

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ