ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਹੋਵਾਹ ਦੁਆਰਾ ਮੁਹੱਈਆ ਕੀਤੇ ਗਏ ਦਿਲਾਸੇ ਨੂੰ ਸਾਂਝਿਆਂ ਕਰਨਾ
    ਪਹਿਰਾਬੁਰਜ—1996 | ਨਵੰਬਰ 1
    • ਏਸ਼ੀਆ ਵਿਚ ਪੌਲੁਸ ਦੀ ਬਿਪਤਾ

      13, 14. (ੳ) ਪੌਲੁਸ ਨੇ ਏਸ਼ੀਆ ਵਿਚ ਅਨੁਭਵ ਕੀਤੇ ਗਏ ਸਖ਼ਤ ਬਿਪਤਾ ਦੇ ਸਮੇਂ ਦਾ ਕਿਵੇਂ ਵਰਣਨ ਕੀਤਾ? (ਅ) ਪੌਲੁਸ ਸ਼ਾਇਦ ਕਿਸ ਘਟਨਾ ਬਾਰੇ ਸੋਚ ਰਿਹਾ ਸੀ?

      13 ਜਿਸ ਪ੍ਰਕਾਰ ਦਾ ਦੁੱਖ ਕੁਰਿੰਥੀ ਕਲੀਸਿਯਾ ਨੇ ਇਸ ਸਮੇਂ ਤਕ ਅਨੁਭਵ ਕੀਤਾ ਸੀ, ਉਸ ਦੀ ਉਨ੍ਹਾਂ ਸਾਰੀਆਂ ਬਿਪਤਾਵਾਂ ਦੇ ਨਾਲ ਕੋਈ ਬਰਾਬਰੀ ਨਹੀਂ ਜੋ ਪੌਲੁਸ ਨੂੰ ਸਹਿਣੀਆਂ ਪਈਆਂ ਸਨ। ਇਸ ਲਈ, ਉਹ ਉਨ੍ਹਾਂ ਨੂੰ ਚੇਤੇ ਕਰਾ ਸਕਦਾ ਸੀ: “ਹੇ ਭਰਾਵੋ, ਅਸੀਂ ਨਹੀਂ ਚਾਹੁੰਦੇ ਜੋ ਤੁਸੀਂ ਸਾਡੀ ਉਸ ਬਿਪਤਾ ਤੋਂ ਅਣਜਾਣ ਰਹੋ ਜਿਹੜੀ ਅਸਿਯਾ ਵਿੱਚ ਸਾਡੇ ਉੱਤੇ ਆਣ ਪਈ ਜੋ ਅਸੀਂ ਆਪਣੇ ਵਿਤੋਂ ਬਾਹਰ ਅਤਯੰਤ ਦੱਬੇ ਗਏ ਐਥੋਂ ਤੋੜੀ ਭਈ ਅਸੀਂ ਜੀਉਣ ਤੋਂ ਵੀ ਹੱਥਲ ਹੋ ਬੈਠੇ। ਸਗੋਂ ਅਸੀਂ ਆਪੇ ਆਪਣੇ ਆਪ ਵਿੱਚ ਮੌਤ ਦਾ ਹੁਕਮ ਪਾ ਚੁੱਕੇ ਹਾਂ ਭਈ ਅਸੀਂ ਆਪਣਾ ਨਹੀਂ ਸਗੋਂ ਪਰਮੇਸ਼ੁਰ ਦਾ ਜਿਹੜਾ ਮੁਰਦਿਆਂ ਨੂੰ ਜੁਆਲਦਾ ਹੈ ਆਸਰਾ ਰੱਖੀਏ। ਜਿਹ ਨੇ ਸਾਨੂੰ ਇਹੋ ਜਿਹੀ ਡਾਢੀ ਮੌਤ ਤੋਂ ਛੁਡਾਇਆ ਅਤੇ ਛੁਡਾਵੇਗਾ ਜਿਹ ਦੇ ਉੱਤੇ ਅਸਾਂ ਆਸ ਰੱਖੀ ਹੈ ਜੋ ਉਹ ਫੇਰ ਵੀ ਸਾਨੂੰ ਛੁਡਾਵੇਗਾ।”—2 ਕੁਰਿੰਥੀਆਂ 1:8-10.

      14 ਕੁਝ ਬਾਈਬਲ ਵਿਦਵਾਨ ਵਿਸ਼ਵਾਸ ਕਰਦੇ ਹਨ ਕਿ ਪੌਲੁਸ ਅਫ਼ਸੁਸ ਵਿਚ ਫ਼ਸਾਦ ਵੱਲ ਸੰਕੇਤ ਕਰ ਰਿਹਾ ਸੀ, ਜਿਸ ਵਿਚ ਪੌਲੁਸ ਨਾਲੇ ਉਸ ਦੇ ਦੋ ਮਕਦੂਨਿਯਾਈ ਸਫ਼ਰੀ ਸਾਥੀਆਂ, ਗਾਯੁਸ ਅਤੇ ਅਰਿਸਤਰਖੁਸ ਦੀਆਂ ਜਾਨਾਂ ਵੀ ਜਾ ਸਕਦੀਆਂ ਸਨ। ਇਨ੍ਹਾਂ ਦੋ ਮਸੀਹੀਆਂ ਨੂੰ ਮੱਲੋ ਮੱਲੀ ਇਕ ਤਮਾਸ਼ੇ ਘਰ ਵਿਚ ਲਿਜਾਇਆ ਗਿਆ ਜੋ ਲੋਕਾਂ ਦੀ ਭੀੜ ਨਾਲ ਭਰਿਆ ਹੋਇਆ ਸੀ, ਜੋ “ਦੋਕੁ ਘੰਟਿਆਂ ਤੀਕੁਰ ਉੱਚੀ ਉੱਚੀ ਬੋਲਦੇ ਰਹੇ ਭਈ ‘ਅਫ਼ਸੀਆਂ ਦੀ [ਦੇਵੀ] ਅਰਤਿਮਿਸ ਵੱਡੀ ਹੈ!’” ਅੰਤ ਵਿਚ, ਸ਼ਹਿਰ ਦਾ ਇਕ ਅਧਿਕਾਰੀ ਭੀੜ ਨੂੰ ਸ਼ਾਂਤ ਕਰਨ ਵਿਚ ਸਫ਼ਲ ਹੋਇਆ। ਗਾਯੁਸ ਅਤੇ ਅਰਿਸਤਰਖੁਸ ਦੀਆਂ ਜਾਨਾਂ ਨੂੰ ਇਹ ਖ਼ਤਰਾ ਪੈਣ ਨਾਲ ਪੌਲੁਸ ਨੂੰ ਅਤਿਅੰਤ ਕਸ਼ਟ ਹੋਇਆ ਹੋਵੇਗਾ। ਅਸਲ ਵਿਚ, ਉਹ ਅੰਦਰ ਜਾ ਕੇ ਜਨੂਨੀ ਭੀੜ ਦੇ ਨਾਲ ਤਰਕ ਕਰਨਾ ਚਾਹੁੰਦਾ ਸੀ, ਲੇਕਿਨ ਉਸ ਨੂੰ ਇਸ ਤਰ੍ਹਾਂ ਆਪਣੀ ਜਾਨ ਨੂੰ ਖ਼ਤਰੇ ਵਿਚ ਪਾਉਣ ਤੋਂ ਰੋਕਿਆ ਗਿਆ।—ਰਸੂਲਾਂ ਦੇ ਕਰਤੱਬ 19:26-41.

      15. ਪਹਿਲਾ ਕੁਰਿੰਥੀਆਂ 15:32 ਵਿਚ ਸ਼ਾਇਦ ਕਿਹੜੀ ਇੰਤਹਾਈ ਸਥਿਤੀ ਦਾ ਵਰਣਨ ਕੀਤਾ ਗਿਆ ਹੈ?

      15 ਪਰੰਤੂ, ਪੌਲੁਸ ਸ਼ਾਇਦ ਪੂਰਵ-ਵਰਤੀ ਘਟਨਾ ਤੋਂ ਵੀ ਕਿਤੇ ਅਧਿਕ ਇੰਤਹਾਈ ਸਥਿਤੀ ਦਾ ਵਰਣਨ ਕਰ ਰਿਹਾ ਸੀ। ਕੁਰਿੰਥੀਆਂ ਦੇ ਨਾਂ ਆਪਣੀ ਪਹਿਲੀ ਪੱਤਰੀ ਵਿਚ, ਪੌਲੁਸ ਨੇ ਪੁੱਛਿਆ: “ਜੇ ਆਦਮੀ ਵਾਂਙੁ ਮੈਂ ਅਫ਼ਸੁਸ ਵਿੱਚ ਦਰਿੰਦਿਆਂ ਨਾਲ ਲੜਿਆ ਤਾਂ ਮੈਨੂੰ ਕੀ ਲਾਭ ਹੈ?” (1 ਕੁਰਿੰਥੀਆਂ 15:32) ਇਸ ਦਾ ਇਹ ਅਰਥ ਹੋ ਸਕਦਾ ਹੈ ਕਿ ਪੌਲੁਸ ਦੀ ਜਾਨ ਨੂੰ ਨਾ ਕੇਵਲ ਪਾਸ਼ਵਿਕ ਮਨੁੱਖਾਂ ਵੱਲੋਂ ਬਲਕਿ ਅਫ਼ਸੁਸ ਦੇ ਅਖਾੜੇ ਵਿਚ ਅਸਲੀ ਜੰਗਲੀ ਪਸ਼ੂਆਂ ਵੱਲੋਂ ਵੀ ਖ਼ਤਰਾ ਰਿਹਾ ਸੀ। ਅਪਰਾਧੀਆਂ ਨੂੰ ਕਦੇ-ਕਦਾਈਂ ਜੰਗਲੀ ਪਸ਼ੂਆਂ ਦੇ ਨਾਲ ਲੜਨ ਦੇ ਲਈ ਮਜਬੂਰ ਕਰਨ ਦੇ ਦੁਆਰਾ ਸਜ਼ਾ ਦਿੱਤੀ ਜਾਂਦੀ ਸੀ, ਜਦ ਕਿ ਖ਼ੂਨ ਦੀ ਪਿਆਸੀ ਭੀੜ ਤਮਾਸ਼ਾ ਦੇਖਦੀ ਰਹਿੰਦੀ। ਜੇਕਰ ਪੌਲੁਸ ਦਾ ਭਾਵ ਸੀ ਕਿ ਉਸ ਨੇ ਅਸਲੀ ਜੰਗਲੀ ਪਸ਼ੂਆਂ ਦਾ ਸਾਮ੍ਹਣਾ ਕੀਤਾ ਸੀ, ਤਾਂ ਉਹ ਜ਼ਰੂਰ ਅੰਤਿਮ ਪਲ ਵਿਚ ਕਰੂਰ ਮੌਤ ਤੋਂ ਚਮਤਕਾਰੀ ਢੰਗ ਨਾਲ ਬਚਾਇਆ ਗਿਆ ਹੋਵੇਗਾ, ਠੀਕ ਜਿਵੇਂ ਦਾਨੀਏਲ ਨੂੰ ਅਸਲੀ ਸ਼ੇਰਾਂ ਦਿਆਂ ਮੂੰਹਾਂ ਵਿੱਚੋਂ ਬਚਾਇਆ ਗਿਆ ਸੀ।—ਦਾਨੀਏਲ 6:22.

  • ਯਹੋਵਾਹ ਦੁਆਰਾ ਮੁਹੱਈਆ ਕੀਤੇ ਗਏ ਦਿਲਾਸੇ ਨੂੰ ਸਾਂਝਿਆਂ ਕਰਨਾ
    ਪਹਿਰਾਬੁਰਜ—1996 | ਨਵੰਬਰ 1
    • 16. (ੳ) ਅਨੇਕ ਯਹੋਵਾਹ ਦੇ ਗਵਾਹ ਪੌਲੁਸ ਦੁਆਰਾ ਭੋਗੀਆਂ ਗਈਆਂ ਬਿਪਤਾਵਾਂ ਨੂੰ ਕਿਉਂ ਸਮਝ ਸਕਦੇ ਹਨ? (ਅ) ਆਪਣੀ ਨਿਹਚਾ ਦੀ ਖ਼ਾਤਰ ਮਰਨ ਵਾਲਿਆਂ ਦੇ ਸੰਬੰਧ ਵਿਚ ਅਸੀਂ ਕਿਸ ਗੱਲ ਬਾਰੇ ਯਕੀਨੀ ਹੋ ਸਕਦੇ ਹਾਂ? (ੲ) ਕਿਹੜਾ ਚੰਗਾ ਅਸਰ ਪਿਆ ਹੈ ਜਦੋਂ ਮਸੀਹੀਆਂ ਨੂੰ ਮੌਤ ਤੋਂ ਵਾਲ-ਵਾਲ ਬਚਣ ਦਾ ਅਨੁਭਵ ਹਾਸਲ ਹੁੰਦਾ ਹੈ?

      16 ਅਨੇਕ ਵਰਤਮਾਨ-ਦਿਨ ਦੇ ਮਸੀਹੀ ਪੌਲੁਸ ਦੁਆਰਾ ਭੋਗੀਆਂ ਗਈਆਂ ਬਿਪਤਾਵਾਂ ਨੂੰ ਸਮਝ ਸਕਦੇ ਹਨ। (2 ਕੁਰਿੰਥੀਆਂ 11:23-27) ਅੱਜ ਵੀ ਮਸੀਹੀ “ਆਪਣੇ ਵਿਤੋਂ ਬਾਹਰ ਅਤਯੰਤ ਦੱਬੇ ਗਏ” ਹਨ, ਅਤੇ ਅਨੇਕਾਂ ਨੇ ਅਜਿਹੀਆਂ ਸਥਿਤੀਆਂ ਦਾ ਸਾਮ੍ਹਣਾ ਕੀਤਾ ਹੈ ਜਿਨ੍ਹਾਂ ਵਿਚ ਉਹ ‘ਜੀਉਣ ਤੋਂ ਹੱਥਲ ਹੋ ਬੈਠੇ ਸਨ।’ (2 ਕੁਰਿੰਥੀਆਂ 1:8) ਕੁਝ ਤਾਂ ਸਮੂਹਕ ਕਾਤਲਾਂ ਅਤੇ ਕਰੂਰ ਅਤਿਆਚਾਰੀਆਂ ਦੇ ਹੱਥੋਂ ਮਰੇ ਹਨ। ਅਸੀਂ ਯਕੀਨੀ ਹੋ ਸਕਦੇ ਹਾਂ ਕਿ ਪਰਮੇਸ਼ੁਰ ਦੀ ਦਿਲਾਸਾ ਭਰੀ ਤਾਕਤ ਨੇ ਉਨ੍ਹਾਂ ਨੂੰ ਸਹਿਣ ਕਰਨ ਲਈ ਸਮਰਥ ਕੀਤਾ ਅਤੇ ਮਰਦੇ ਸਮੇਂ ਉਨ੍ਹਾਂ ਦੇ ਦਿਲ ਅਤੇ ਮਨ ਉਨ੍ਹਾਂ ਦੀ ਉਮੀਦ ਦੀ ਪੂਰਤੀ ਉੱਤੇ ਦ੍ਰਿੜ੍ਹਤਾ ਨਾਲ ਲੱਗੇ ਹੋਏ ਸਨ, ਭਾਵੇਂ ਇਹ ਇਕ ਸਵਰਗੀ ਉਮੀਦ ਸੀ ਜਾਂ ਇਕ ਪਾਰਥਿਵ ਉਮੀਦ। (1 ਕੁਰਿੰਥੀਆਂ 10:13; ਫ਼ਿਲਿੱਪੀਆਂ 4:13; ਪਰਕਾਸ਼ ਦੀ ਪੋਥੀ 2:10) ਦੂਜੇ ਮੌਕਿਆਂ ਤੇ, ਯਹੋਵਾਹ ਨੇ ਮਾਮਲਿਆਂ ਨੂੰ ਪਰਿਵਰਤਿਤ ਕੀਤਾ ਹੈ, ਅਤੇ ਸਾਡੇ ਭਰਾ ਮੌਤ ਤੋਂ ਛੁਡਾਏ ਗਏ ਹਨ। ਨਿਰਸੰਦੇਹ ਜਿਨ੍ਹਾਂ ਨੇ ਅਜਿਹੇ ਛੁਟਕਾਰੇ ਦਾ ਅਨੁਭਵ ਕੀਤਾ ਹੈ, ਉਨ੍ਹਾਂ ਨੇ ‘ਪਰਮੇਸ਼ੁਰ ਜਿਹੜਾ ਮੁਰਦਿਆਂ ਨੂੰ ਜੁਆਲਦਾ ਹੈ,’ ਦੇ ਉੱਤੇ ਹੋਰ ਅਧਿਕ ਭਰੋਸਾ ਵਿਕਸਿਤ ਕੀਤਾ ਹੈ। (2 ਕੁਰਿੰਥੀਆਂ 1:9) ਬਾਅਦ ਵਿਚ, ਜਿਉਂ-ਜਿਉਂ ਉਨ੍ਹਾਂ ਨੇ ਪਰਮੇਸ਼ੁਰ ਦੇ ਦਿਲਾਸਾ ਭਰੇ ਸੰਦੇਸ਼ ਨੂੰ ਦੂਜਿਆਂ ਦੇ ਨਾਲ ਸਾਂਝਿਆਂ ਕੀਤਾ, ਤਾਂ ਉਹ ਹੋਰ ਵੀ ਵੱਡੇ ਯਕੀਨ ਨਾਲ ਬੋਲ ਸਕੇ।—ਮੱਤੀ 24:14.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ