-
ਕੀ ਤੁਸੀਂ ਮਸੀਹ ਦੇ ਕੱਦ-ਕਾਠ ਤਕ ਪਹੁੰਚ ਰਹੇ ਹੋ?ਪਹਿਰਾਬੁਰਜ—2015 | ਸਤੰਬਰ 15
-
-
2 ਸਮਰਪਣ ਕਰਨ ਤੇ ਬਪਤਿਸਮਾ ਲੈਣ ਤੋਂ ਬਾਅਦ ਇਕ ਵਿਅਕਤੀ ਦਾ ਯਹੋਵਾਹ ਨਾਲ ਰਿਸ਼ਤਾ ਪੱਕਾ ਹੁੰਦਾ ਜਾਂਦਾ ਹੈ। ਉਸ ਦਾ ਟੀਚਾ ਯਹੋਵਾਹ ਦਾ ਸਮਝਦਾਰ ਸੇਵਕ ਬਣਨਾ ਹੁੰਦਾ ਹੈ। ਪੌਲੁਸ ਰਸੂਲ ਚਾਹੁੰਦਾ ਸੀ ਕਿ ਅਫ਼ਸੁਸ ਦੇ ਮਸੀਹੀ ਸਮਝਦਾਰ ਬਣਨ। ਉਸ ਨੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਏਕਤਾ ਦੇ ਬੰਧਨ ਵਿਚ ਬੱਝੇ ਰਹਿਣ ਤੇ ਯਿਸੂ ਬਾਰੇ ਲਗਾਤਾਰ ਸਿੱਖਦੇ ਰਹਿਣ ਤਾਂਕਿ ਉਨ੍ਹਾਂ ਦਾ ‘ਕੱਦ-ਕਾਠ ਵਧ ਕੇ ਮਸੀਹ ਦੇ ਪੂਰੇ ਕੱਦ-ਕਾਠ ਜਿੰਨਾ ਹੋ ਜਾਵੇ।’—ਅਫ਼. 4:13.
3. ਅਫ਼ਸੀਆਂ ਦੀ ਮੰਡਲੀ ਦੇ ਭੈਣਾਂ-ਭਰਾਵਾਂ ਤੇ ਅੱਜ ਦੇ ਭੈਣਾਂ-ਭਰਾਵਾਂ ਵਿਚ ਕਿਹੜੀਆਂ ਗੱਲਾਂ ਮਿਲਦੀਆਂ-ਜੁਲਦੀਆਂ ਹਨ?
3 ਅਫ਼ਸੀਆਂ ਦੀ ਮੰਡਲੀ ਨੂੰ ਬਣੇ ਕੁਝ ਸਾਲ ਹੋ ਗਏ ਸਨ ਜਦ ਪੌਲੁਸ ਨੇ ਉੱਥੇ ਦੇ ਭੈਣਾਂ-ਭਰਾਵਾਂ ਨੂੰ ਚਿੱਠੀ ਲਿਖੀ ਸੀ। ਮੰਡਲੀ ਵਿਚ ਬਹੁਤ ਸਾਰੇ ਭੈਣ-ਭਰਾ ਪਹਿਲਾਂ ਹੀ ਤਜਰਬੇਕਾਰ ਤੇ ਸਮਝਦਾਰ ਸਨ। ਪਰ ਕਈਆਂ ਨੂੰ ਹਾਲੇ ਵੀ ਸੱਚਾਈ ਵਿਚ ਪੱਕੇ ਹੋਣ ਦੀ ਲੋੜ ਸੀ। ਇਸੇ ਤਰ੍ਹਾਂ ਅੱਜ ਬਹੁਤ ਸਾਰੇ ਭੈਣ-ਭਰਾ ਕਾਫ਼ੀ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਹਨ ਤੇ ਸਮਝਦਾਰ ਮਸੀਹੀ ਬਣ ਗਏ ਹਨ। ਪਰ ਮੰਡਲੀ ਦੇ ਕੁਝ ਭੈਣਾਂ-ਭਰਾਵਾਂ ਨੂੰ ਅਜੇ ਵੀ ਸਮਝਦਾਰ ਬਣਨ ਦੀ ਲੋੜ ਹੈ। ਮਿਸਾਲ ਲਈ, ਹਰ ਸਾਲ ਹਜ਼ਾਰਾਂ ਹੀ ਲੋਕ ਬਪਤਿਸਮਾ ਲੈਂਦੇ ਹਨ ਜਿਨ੍ਹਾਂ ਨੂੰ ਸੱਚਾਈ ਵਿਚ ਪੱਕੇ ਹੋਣ ਦੀ ਲੋੜ ਹੈ। ਤੁਹਾਡੇ ਬਾਰੇ ਕੀ?—ਕੁਲੁ. 2:6, 7.
-
-
ਕੀ ਤੁਸੀਂ ਮਸੀਹ ਦੇ ਕੱਦ-ਕਾਠ ਤਕ ਪਹੁੰਚ ਰਹੇ ਹੋ?ਪਹਿਰਾਬੁਰਜ—2015 | ਸਤੰਬਰ 15
-
-
5 ਇਕ ਸਮਝਦਾਰ ਮਸੀਹੀ ਯਿਸੂ ਦੀ ਰੀਸ ਕਰਦਾ ਹੈ ਤੇ “ਉਸ ਦੇ ਨਕਸ਼ੇ-ਕਦਮਾਂ ਉੱਤੇ ਧਿਆਨ” ਨਾਲ ਚੱਲਦਾ ਹੈ। (1 ਪਤ. 2:21) ਯਿਸੂ ਨੇ ਕਿਹਾ ਕਿ ਇਕ ਵਿਅਕਤੀ ਨੂੰ ਯਹੋਵਾਹ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ ਅਤੇ ਆਪਣੀ ਪੂਰੀ ਸਮਝ ਨਾਲ ਪਿਆਰ ਕਰਨਾ ਬਹੁਤ ਜ਼ਰੂਰੀ ਹੈ। ਨਾਲੇ ਉਸ ਨੂੰ ਆਪਣੇ ਗੁਆਂਢੀ ਨੂੰ ਵੀ ਆਪਣੇ ਵਾਂਗ ਪਿਆਰ ਕਰਨਾ ਚਾਹੀਦਾ ਹੈ। (ਮੱਤੀ 22:37-39) ਇਕ ਸਮਝਦਾਰ ਮਸੀਹੀ ਇਸ ਹੁਕਮ ਨੂੰ ਮੰਨਣ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਉਹ ਜਿਸ ਤਰੀਕੇ ਨਾਲ ਜ਼ਿੰਦਗੀ ਜੀਉਂਦਾ ਹੈ, ਉਸ ਤੋਂ ਸਾਬਤ ਹੁੰਦਾ ਹੈ ਕਿ ਉਸ ਦੀ ਜ਼ਿੰਦਗੀ ਵਿਚ ਸਭ ਤੋਂ ਜ਼ਿਆਦਾ ਅਹਿਮ ਹੈ, ਯਹੋਵਾਹ ਨਾਲ ਉਸ ਦਾ ਰਿਸ਼ਤਾ ਤੇ ਦੂਜਿਆਂ ਲਈ ਗਹਿਰਾ ਪਿਆਰ।
-
-
ਕੀ ਤੁਸੀਂ ਮਸੀਹ ਦੇ ਕੱਦ-ਕਾਠ ਤਕ ਪਹੁੰਚ ਰਹੇ ਹੋ?ਪਹਿਰਾਬੁਰਜ—2015 | ਸਤੰਬਰ 15
-
-
8. ਯਿਸੂ ਪਰਮੇਸ਼ੁਰ ਦੇ ਬਚਨ ਨੂੰ ਕਿੰਨੀ ਕੁ ਚੰਗੀ ਤਰ੍ਹਾਂ ਜਾਣਦਾ ਤੇ ਸਮਝਦਾ ਸੀ?
8 ਯਿਸੂ ਮਸੀਹ ਪਰਮੇਸ਼ੁਰ ਦੇ ਬਚਨ ਨੂੰ ਚੰਗੀ ਤਰ੍ਹਾਂ ਜਾਣਦਾ ਤੇ ਸਮਝਦਾ ਸੀ। ਜਦੋਂ ਉਹ ਹਾਲੇ 12 ਸਾਲਾਂ ਦਾ ਹੀ ਸੀ, ਤਾਂ ਉਸ ਨੇ ਮੰਦਰ ਵਿਚ ਗੁਰੂਆਂ ਨਾਲ ਗੱਲ ਕਰਨ ਲਈ ਹਵਾਲਿਆਂ ਦਾ ਇਸਤੇਮਾਲ ਕੀਤਾ। “ਸਾਰੇ ਲੋਕਾਂ ਨੂੰ ਉਸ ਦੇ ਜਵਾਬ ਸੁਣ ਕੇ ਅਤੇ ਉਸ ਦੀ ਸਮਝ ਦੇਖ ਕੇ ਅਚੰਭਾ ਹੋ ਰਿਹਾ ਸੀ।” (ਲੂਕਾ 2:46, 47) ਬਾਅਦ ਵਿਚ ਵੀ ਪ੍ਰਚਾਰ ਕਰਦਿਆਂ ਯਿਸੂ ਨੇ ਅਸਰਕਾਰੀ ਤਰੀਕੇ ਨਾਲ ਪਰਮੇਸ਼ੁਰ ਦੇ ਬਚਨ ਦੇ ਹਵਾਲਿਆਂ ਦਾ ਇਸਤੇਮਾਲ ਕਰ ਕੇ ਆਪਣੇ ਵਿਰੋਧੀਆਂ ਦੇ ਮੂੰਹ ਬੰਦ ਕੀਤੇ।—ਮੱਤੀ 22:41-46.
9. (ੳ) ਸੱਚਾਈ ਵਿਚ ਪੱਕੇ ਹੋਣ ਲਈ ਸਾਨੂੰ ਸਟੱਡੀ ਕਰਨ ਦੀਆਂ ਕਿਹੜੀਆਂ ਆਦਤਾਂ ਪਾਉਣੀਆਂ ਚਾਹੀਦੀਆਂ ਹਨ? (ਅ) ਬਾਈਬਲ ਸਟੱਡੀ ਕਿਉਂ ਕਰਨੀ ਚਾਹੀਦੀ ਹੈ?
9 ਇਕ ਵਿਅਕਤੀ ਜੋ ਸਮਝਦਾਰ ਬਣਨਾ ਚਾਹੁੰਦਾ ਹੈ, ਉਹ ਯਿਸੂ ਦੀ ਰੀਸ ਕਰਦਾ ਹੈ ਤੇ ਬਾਈਬਲ ਨੂੰ ਚੰਗੀ ਤਰ੍ਹਾਂ ਸਮਝਣ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਉਹ ਬਾਕਾਇਦਾ ਬਾਈਬਲ ਦੀਆਂ ਡੂੰਘੀਆਂ ਸੱਚਾਈਆਂ ਦੀ ਭਾਲ ਕਰਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ “ਰੋਟੀ ਸਮਝਦਾਰ ਲੋਕਾਂ ਲਈ ਹੁੰਦੀ ਹੈ।” (ਇਬ. 5:14) ਸਮਝਦਾਰ ਮਸੀਹੀ ਬਾਈਬਲ ਦਾ “ਸਹੀ ਗਿਆਨ” ਲੈਣਾ ਚਾਹੁੰਦਾ ਹੈ। (ਅਫ਼. 4:13) ਸੋ ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਹਰ ਰੋਜ਼ ਬਾਈਬਲ ਪੜ੍ਹਦਾ ਹਾਂ? ਕੀ ਮੈਂ ਸਟੱਡੀ ਕਰਨ ਲਈ ਸ਼ਡਿਉਲ ਬਣਾਇਆ ਹੈ? ਕੀ ਮੈਂ ਹਰ ਹਫ਼ਤੇ ਪਰਿਵਾਰਕ ਸਟੱਡੀ ਕਰਦਾ ਹਾਂ?’ ਬਾਈਬਲ ਦੀ ਸਟੱਡੀ ਕਰਦਿਆਂ ਉਨ੍ਹਾਂ ਅਸੂਲਾਂ ਨੂੰ ਲੱਭੋ ਜੋ ਤੁਹਾਡੀ ਇਹ ਜਾਣਨ ਵਿਚ ਮਦਦ ਕਰ ਸਕਦੇ ਹਨ ਕਿ ਯਹੋਵਾਹ ਕਿਸੇ ਗੱਲ ਬਾਰੇ ਕੀ ਸੋਚਦਾ ਹੈ ਤੇ ਕਿਵੇਂ ਮਹਿਸੂਸ ਕਰਦਾ ਹੈ। ਫਿਰ ਇਨ੍ਹਾਂ ਅਸੂਲਾਂ ਦੇ ਆਧਾਰ ʼਤੇ ਫ਼ੈਸਲੇ ਕਰੋ। ਇੱਦਾਂ ਕਰ ਕੇ ਤੁਸੀਂ ਯਹੋਵਾਹ ਦੇ ਹੋਰ ਨੇੜੇ ਜਾਓਗੇ।
-