ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਅਸੀਂ “ਪਰਮੇਸ਼ੁਰ ਦੀ ਉਡੀਕ” ਕਿਵੇਂ ਕਰ ਸਕਦੇ ਹਾਂ?
    ਪਹਿਰਾਬੁਰਜ—2013 | ਨਵੰਬਰ 15
    • 9-11. ਕੀ 1 ਥੱਸਲੁਨੀਕੀਆਂ 5:3 ਦੀ ਭਵਿੱਖਬਾਣੀ ਪੂਰੀ ਹੋਈ ਹੈ? ਸਮਝਾਓ।

      9 1 ਥੱਸਲੁਨੀਕੀਆਂ 5:1-3 ਪੜ੍ਹੋ। ਆਉਣ ਵਾਲੇ ਸਮੇਂ ਵਿਚ ਕੌਮਾਂ ਕਹਿਣਗੀਆਂ ਕਿ “ਸ਼ਾਂਤੀ ਅਤੇ ਸੁਰੱਖਿਆ ਕਾਇਮ ਹੋ ਗਈ ਹੈ!” ਜੇ ਅਸੀਂ ਉਨ੍ਹਾਂ ਦੇ ਬਹਿਕਾਵੇ ਵਿਚ ਨਹੀਂ ਆਉਣਾ ਚਾਹੁੰਦੇ, ਤਾਂ ਜ਼ਰੂਰੀ ਹੈ ਕਿ ਅਸੀਂ “ਜਾਗਦੇ ਰਹੀਏ ਅਤੇ ਹੋਸ਼ ਵਿਚ ਰਹੀਏ।” (1 ਥੱਸ. 5:6) ਸੋ ਹੁਣ ਅਸੀਂ ਕੁਝ ਘਟਨਾਵਾਂ ʼਤੇ ਗੌਰ ਕਰਾਂਗੇ ਜੋ ਇਸ ਖ਼ਾਸ ਐਲਾਨ ਤੋਂ ਪਹਿਲਾਂ ਵਾਪਰ ਚੁੱਕੀਆਂ ਹਨ।

      10 ਦੋਵੇਂ ਵਿਸ਼ਵ-ਯੁੱਧਾਂ ਤੋਂ ਬਾਅਦ ਪੂਰੀ ਦੁਨੀਆਂ ਦੀਆਂ ਕੌਮਾਂ ਸ਼ਾਂਤੀ ਬਹਾਲ ਕਰਨੀਆਂ ਚਾਹੁੰਦੀਆਂ ਸਨ। ਪਹਿਲੇ ਵਿਸ਼ਵ-ਯੁੱਧ ਤੋਂ ਬਾਅਦ ਰਾਸ਼ਟਰ-ਸੰਘ ਬਣਾਇਆ ਗਿਆ ਤਾਂਕਿ ਸ਼ਾਂਤੀ ਕਾਇਮ ਹੋ ਸਕੇ। ਫਿਰ ਦੂਜੇ ਵਿਸ਼ਵ-ਯੁੱਧ ਤੋਂ ਬਾਅਦ ਇਹ ਆਸ ਲਾਈ ਗਈ ਕਿ ਸੰਯੁਕਤ ਰਾਸ਼ਟਰ-ਸੰਘ ਧਰਤੀ ʼਤੇ ਅਮਨ-ਚੈਨ ਕਾਇਮ ਕਰੇਗਾ। ਸਿਆਸੀ ਤੇ ਧਾਰਮਿਕ ਲੀਡਰਾਂ ਨੇ ਮੰਨਿਆ ਕਿ ਇਹ ਸੰਸਥਾਵਾਂ ਸ਼ਾਂਤੀ ਕਾਇਮ ਕਰਨਗੀਆਂ। ਮਿਸਾਲ ਲਈ, ਸੰਯੁਕਤ ਰਾਸ਼ਟਰ-ਸੰਘ ਨੇ ਬੜੇ ਜ਼ੋਰਾਂ-ਸ਼ੋਰਾਂ ਨਾਲ 1986 ਨੂੰ ਅੰਤਰਰਾਸ਼ਟਰੀ ਸ਼ਾਂਤੀ ਦਾ ਸਾਲ ਐਲਾਨਿਆ ਸੀ। ਉਸ ਸਾਲ ਬਹੁਤ ਸਾਰੀਆਂ ਕੌਮਾਂ ਅਤੇ ਧਰਮਾਂ ਦੇ ਆਗੂਆਂ ਨੇ ਕੈਥੋਲਿਕ ਚਰਚ ਦੇ ਮੁਖੀ ਨਾਲ ਮਿਲ ਕੇ ਇਟਲੀ ਦੇ ਅਸੀਜ਼ੀ ਸ਼ਹਿਰ ਵਿਚ ਸ਼ਾਂਤੀ ਲਈ ਪ੍ਰਾਰਥਨਾਵਾਂ ਕੀਤੀਆਂ।

      11 ਪਰ ਸ਼ਾਂਤੀ ਅਤੇ ਸੁਰੱਖਿਆ ਬਾਰੇ ਇਹ ਐਲਾਨ ਜਾਂ ਹੋਰ ਦਾਅਵੇ 1 ਥੱਸਲੁਨੀਕੀਆਂ 5:3 ਵਿਚ ਲਿਖੀ ਭਵਿੱਖਬਾਣੀ ਨੂੰ ਪੂਰਾ ਨਹੀਂ ਕਰਦੇ। ਕਿਉਂ? ਕਿਉਂਕਿ ‘ਅਚਾਨਕ ਵਿਨਾਸ਼’ ਅਜੇ ਨਹੀਂ ਆਇਆ ਹੈ।

      12. “ਸ਼ਾਂਤੀ ਅਤੇ ਸੁਰੱਖਿਆ” ਦੇ ਐਲਾਨ ਬਾਰੇ ਅਸੀਂ ਕੀ ਜਾਣਦੇ ਹਾਂ?

      12 ਇਹ ਅਹਿਮ ਐਲਾਨ ਕੌਣ ਕਰੇਗਾ ਕਿ “ਸ਼ਾਂਤੀ ਅਤੇ ਸੁਰੱਖਿਆ ਕਾਇਮ ਹੋ ਗਈ ਹੈ”? ਚਰਚਾਂ ਅਤੇ ਹੋਰ ਧਰਮਾਂ ਦੇ ਲੀਡਰ ਕਿਹੜਾ ਰੋਲ ਅਦਾ ਕਰਨਗੇ? ਇਸ ਐਲਾਨ ਵਿਚ ਸਰਕਾਰਾਂ ਕਿਵੇਂ ਸ਼ਾਮਲ ਹੋਣਗੀਆਂ? ਬਾਈਬਲ ਇਸ ਬਾਰੇ ਨਹੀਂ ਦੱਸਦੀ। ਪਰ ਇਕ ਗੱਲ ਪੱਕੀ ਹੈ ਕਿ ਭਾਵੇਂ ਇਹ ਐਲਾਨ ਜਿੱਦਾਂ ਮਰਜ਼ੀ ਕੀਤਾ ਜਾਵੇ ਜਾਂ ਉਨ੍ਹਾਂ ਦੇ ਦਾਅਵੇ ਕਿੰਨੇ ਹੀ ਸੱਚੇ ਕਿਉਂ ਨਾ ਲੱਗਣ, ਇਹ ਸਭ ਗੱਲਾਂ ਖੋਖਲੀਆਂ ਹੋਣਗੀਆਂ। ਉਸ ਐਲਾਨ ਵੇਲੇ ਵੀ ਇਹ ਦੁਨੀਆਂ ਸ਼ੈਤਾਨ ਦੇ ਕੰਟ੍ਰੋਲ ਵਿਚ ਹੋਵੇਗੀ। ਇਸ ਵਿਗੜੀ ਹੋਈ ਦੁਨੀਆਂ ਨੂੰ ਕੋਈ ਸੰਸਥਾ ਜਾਂ ਸਰਕਾਰ ਸੁਧਾਰ ਨਹੀਂ ਸਕਦੀ। ਇਹ ਕਿੰਨੇ ਦੁੱਖ ਦੀ ਗੱਲ ਹੋਵੇਗੀ ਜੇ ਅਸੀਂ ਸ਼ੈਤਾਨ ਦੀਆਂ ਝੂਠੀਆਂ ਗੱਲਾਂ ਵਿਚ ਆ ਕੇ ਇਸ ਦੁਨੀਆਂ ਦੇ ਲੋਕਾਂ ਨਾਲ ਰਲ਼ ਜਾਈਏ!

  • ਅਸੀਂ “ਪਰਮੇਸ਼ੁਰ ਦੀ ਉਡੀਕ” ਕਿਵੇਂ ਕਰ ਸਕਦੇ ਹਾਂ?
    ਪਹਿਰਾਬੁਰਜ—2013 | ਨਵੰਬਰ 15
    • 14. ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਮਹਾਂ ਬਾਬਲ ਦਾ ਅੰਤ ਨੇੜੇ ਹੈ?

      14 ਪੂਰੀ ਦੁਨੀਆਂ ਵਿਚ ਫੈਲੇ ਝੂਠੇ ਧਰਮ ਯਾਨੀ ਮਹਾਂ ਬਾਬਲ ਨਾਸ਼ ਹੋਣ ਦੇ ਲਾਇਕ ਹੈ ਅਤੇ ਉਸ ਨੂੰ ਸਜ਼ਾ ਜ਼ਰੂਰ ਮਿਲੇਗੀ। ਨਾਸ਼ ਦੌਰਾਨ “ਨਸਲਾਂ, ਭੀੜਾਂ, ਕੌਮਾਂ ਅਤੇ ਬੋਲੀਆਂ ਦੇ ਲੋਕ” ਇਸ ਦੀ ਕੋਈ ਮਦਦ ਨਹੀਂ ਕਰ ਸਕਣਗੇ। (ਪ੍ਰਕਾ. 16:12; 17:15-18; 18:7, 8, 21) ਅਕਸਰ ਖ਼ਬਰਾਂ ਵਿਚ ਧਰਮਾਂ ਅਤੇ ਧਰਮ-ਗੁਰੂਆਂ ਦੇ ਬੁਰੇ ਕੰਮਾਂ ਦਾ ਪਰਦਾਫ਼ਾਸ਼ ਕੀਤਾ ਜਾਂਦਾ ਹੈ। ਇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਮਹਾਂ ਬਾਬਲ ਦਾ ਅੰਤ ਬਹੁਤ ਨੇੜੇ ਹੈ। ਇਸ ਦੇ ਬਾਵਜੂਦ ਧਰਮ ਗੁਰੂਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਜਾਨ ਖ਼ਤਰੇ ਵਿਚ ਨਹੀਂ ਹੈ। ਉਹ ਕਿੰਨੇ ਵੱਡੇ ਭੁਲੇਖੇ ਵਿਚ ਹਨ! “ਸ਼ਾਂਤੀ ਅਤੇ ਸੁਰੱਖਿਆ” ਦੇ ਐਲਾਨ ਤੋਂ ਬਾਅਦ ਸਰਕਾਰਾਂ ਅਚਾਨਕ ਝੂਠੇ ਧਰਮਾਂ ʼਤੇ ਹਮਲਾ ਕਰਨਗੀਆਂ ਅਤੇ ਇਸ ਦਾ ਨਾਮੋ-ਨਿਸ਼ਾਨ ਮਿਟਾ ਦੇਣਗੀਆਂ। ਹਾਂ, ਮਹਾਂ ਬਾਬਲ ਖ਼ਾਕ ਵਿਚ ਮਿਲਾ ਦਿੱਤਾ ਜਾਵੇਗਾ! ਵਾਕਈ, ਦੁਨੀਆਂ ਨੂੰ ਹਿਲਾ ਦੇਣ ਵਾਲੀਆਂ ਅਜਿਹੀਆਂ ਘਟਨਾਵਾਂ ਨੂੰ ਦੇਖਣ ਲਈ ਇੰਤਜ਼ਾਰ ਕਰਨਾ ਅਕਲਮੰਦੀ ਦੀ ਗੱਲ ਹੈ।​—ਪ੍ਰਕਾ. 18:8, 10.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ