ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਪਾਠਕਾਂ ਵੱਲੋਂ ਸਵਾਲ
    ਪਹਿਰਾਬੁਰਜ—1999 | ਜੁਲਾਈ 15
    • “ਹੁਣ ਹੇ ਭਰਾਵੋ, ਅਸੀਂ . . . ਤੁਹਾਨੂੰ ਹੁਕਮ ਦਿੰਦੇ ਹਾਂ ਭਈ ਤੁਸੀਂ ਹਰ ਇੱਕ ਭਰਾ ਤੋਂ ਜਿਹੜਾ ਉਸ ਰਵਾਇਤ ਦੇ ਅਨੁਸਾਰ ਨਹੀਂ ਜੋ ਤੁਸਾਂ ਸਾਥੋਂ ਪਾਈ ਸਗੋਂ ਕਸੂਤਾ ਚੱਲਦਾ ਹੈ ਨਿਆਰੇ ਰਹੋ। ਪਰ ਤੁਸੀਂ, ਭਰਾਵੋ, ਭਲਿਆਈ ਕਰਦਿਆਂ ਹੌਸਲਾ ਨਾ ਹਾਰੋ। ਅਤੇ ਜੇ ਕੋਈ ਇਸ ਪੱਤ੍ਰੀ ਵਿੱਚ ਲਿਖੇ ਹੋਏ ਸਾਡੇ ਬਚਨ ਨੂੰ ਨਾ ਮੰਨੇ ਤਾਂ ਉਹ ਦਾ ਧਿਆਨ ਰੱਖਣਾ [‘ਉਸ ਉੱਤੇ ਨਿਸ਼ਾਨ ਲਾਈ ਰੱਖਣਾ,’ ਨਿ ਵ] ਜੋ ਉਹ ਦੀ ਸੰਗਤ ਨਾ ਕਰੋ ਭਈ ਉਹ ਲੱਜਿਆਵਾਨ ਹੋਵੇ। ਤਾਂ ਵੀ ਉਹ ਨੂੰ ਵੈਰੀ ਕਰਕੇ ਨਾ ਜਾਣੋਂ ਸਗੋਂ ਭਰਾ ਕਰਕੇ ਸਮਝਾਓ।”—2 ਥੱਸਲੁਨੀਕੀਆਂ 3:6, 13-15.

  • ਪਾਠਕਾਂ ਵੱਲੋਂ ਸਵਾਲ
    ਪਹਿਰਾਬੁਰਜ—1999 | ਜੁਲਾਈ 15
    • ਉਪਰਲੀਆਂ ਤਿੰਨ ਸਥਿਤੀਆਂ ਤੋਂ ਵੱਖਰੀ ਉਹ ਸਥਿਤੀ ਹੈ ਜਿਸ ਵਿਚ ‘ਕਸੂਤੇ’ ਵਿਅਕਤੀ ਸ਼ਾਮਲ ਹੁੰਦੇ ਹਨ ਜਿਵੇਂ 2 ਥੱਸਲੁਨੀਕੀਆਂ ਵਿਚ ਚਰਚਾ ਕੀਤੀ ਗਈ ਹੈ। ਪੌਲੁਸ ਨੇ ਲਿਖਿਆ ਕਿ ਉਹ ਹਾਲੇ ਵੀ “ਭਰਾ” ਸਨ ਜਿਨ੍ਹਾਂ ਨੂੰ ਸਮਝ ਦੇਣ ਦੀ ਜ਼ਰੂਰਤ ਸੀ ਅਤੇ ਜਿਨ੍ਹਾਂ ਨਾਲ ਭਰਾਵਾਂ ਵਾਂਗ ਸਲੂਕ ਵੀ ਕਰਨਾ ਚਾਹੀਦਾ ਸੀ। ਇਸ ਲਈ, ‘ਕਸੂਤਿਆਂ’ ਭਰਾਵਾਂ ਦੀ ਸਮੱਸਿਆ ਨਾ ਹੀ ਮਸੀਹੀਆਂ ਦੇ ਦਰਮਿਆਨ ਕਿਸੇ ਨਿੱਜੀ ਗੱਲ ਦੇ ਕਾਰਨ ਸੀ, ਤਾਂ ਨਾ ਹੀ ਇੰਨੀ ਗੰਭੀਰ ਸੀ ਕਿ ਕਲੀਸਿਯਾ ਦੇ ਬਜ਼ੁਰਗਾਂ ਨੂੰ ਦਖ਼ਲ ਦੇ ਕੇ ਇਕ ਵਿਅਕਤੀ ਨੂੰ ਛੇਕਣਾ ਪੈਣਾ ਸੀ, ਜਿਵੇਂ ਪੌਲੁਸ ਨੇ ਕੁਰਿੰਥੁਸ ਵਿਚ ਕਿਸੇ ਅਨੈਤਿਕ ਮਾਮਲੇ ਦੇ ਸੰਬੰਧ ਵਿਚ ਕੀਤਾ ਸੀ। ‘ਕਸੂਤੇ’ ਵਿਅਕਤੀ ਗੰਭੀਰ ਪਾਪ ਕਰਨ ਦੇ ਦੋਸ਼ੀ ਨਹੀਂ ਸਨ ਜਿਵੇਂ ਕੁਰਿੰਥੁਸ ਵਿਚ ਛੇਕਿਆ ਗਿਆ ਆਦਮੀ ਸੀ।

  • ਪਾਠਕਾਂ ਵੱਲੋਂ ਸਵਾਲ
    ਪਹਿਰਾਬੁਰਜ—1999 | ਜੁਲਾਈ 15
    • ਉਸ ਨੇ ਕਲੀਸਿਯਾ ਨੂੰ ਇਹ ਵੀ ਦੱਸਿਆ ਕਿ ਹਰੇਕ ਮਸੀਹੀ ਲਈ ਚੰਗਾ ਹੋਵੇਗਾ ਜੇ ਉਹ ਖ਼ੁਦ ਅਜਿਹੇ ਕਸੂਤੇ ਵਿਅਕਤੀ ਉੱਤੇ ‘ਨਿਸ਼ਾਨ ਲਾਵੇ।’ ਇਸ ਦਾ ਅਰਥ ਇਹ ਸੀ ਕਿ ਸਾਰਿਆਂ ਨੂੰ ਉਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਸੀ ਜਿਨ੍ਹਾਂ ਦੇ ਕੰਮ ਉਸ ਮਾਰਗ ਨਾਲ ਮਿਲਦੇ-ਜੁਲਦੇ ਸਨ ਜਿਸ ਬਾਰੇ ਕਲੀਸਿਯਾ ਨੂੰ ਸਾਫ਼-ਸਾਫ਼ ਖ਼ਬਰਦਾਰ ਕੀਤਾ ਗਿਆ ਸੀ। ਪੌਲੁਸ ਨੇ ਸਲਾਹ ਦਿੱਤੀ ਹੈ ਕਿ ਉਹ ‘ਹਰ ਇੱਕ ਭਰਾ ਤੋਂ ਜਿਹੜਾ ਕਸੂਤਾ ਚੱਲਦਾ ਹੈ ਨਿਆਰੇ ਰਹਿਣ।’ ਨਿਸ਼ਚੇ, ਇਸ ਦਾ ਮਤਲਬ ਅਜਿਹੇ ਵਿਅਕਤੀ ਤੋਂ ਬਿਲਕੁਲ ਦੂਰ ਰਹਿਣਾ ਨਹੀਂ ਹੋ ਸਕਦਾ, ਕਿਉਂਕਿ ਉਨ੍ਹਾਂ ਨੇ ਉਸ ਨੂੰ ‘ਭਰਾ ਕਰਕੇ ਸਮਝਾਉਣ’ ਦੀ ਕੋਸ਼ਿਸ਼ ਕਰਨੀ ਸੀ। ਉਹ ਮੀਟਿੰਗਾਂ ਵਿਚ ਅਤੇ ਸ਼ਾਇਦ ਪ੍ਰਚਾਰ ਦੇ ਕੰਮ ਵਿਚ ਮਸੀਹੀ ਮੇਲ-ਜੋਲ ਜਾਰੀ ਰੱਖਣਗੇ। ਅਤੇ ਉਹ ਉਮੀਦ ਰੱਖਦੇ ਸਨ ਕਿ ਉਨ੍ਹਾਂ ਦਾ ਭਰਾ ਸ਼ਾਇਦ ਤਾੜਨਾ ਸੁਣ ਕੇ ਆਪਣੇ ਗ਼ਲਤ ਰਾਹਾਂ ਨੂੰ ਛੱਡ ਦੇਵੇਗਾ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ