-
ਲੋਕਾਂ ਵਿਚ ਫ਼ਰਕ ਦੇਖੋਪਹਿਰਾਬੁਰਜ (ਸਟੱਡੀ)—2018 | ਜਨਵਰੀ
-
-
9. ਮਾਪਿਆਂ ਦਾ ਕਹਿਣਾ ਮੰਨਣ ਲਈ ਕਿਹੜੀਆਂ ਗੱਲਾਂ ਬੱਚਿਆਂ ਦੀ ਮਦਦ ਕਰਨਗੀਆਂ?
9 ਚਾਹੇ ਤੁਹਾਡੇ ਆਲੇ-ਦੁਆਲੇ ਦੇ ਨਿਆਣੇ ਆਪਣੇ ਮਾਪਿਆਂ ਦਾ ਕਹਿਣਾ ਨਹੀਂ ਮੰਨਦੇ, ਪਰ ਫਿਰ ਵੀ ਤੁਸੀਂ ਆਪਣੇ ਮਾਪਿਆਂ ਦੇ ਆਗਿਆਕਾਰ ਕਿਵੇਂ ਰਹਿ ਸਕਦੇ ਹੋ? ਜਦੋਂ ਤੁਸੀਂ ਸੋਚਦੇ ਹੋ ਕਿ ਤੁਹਾਡੇ ਮਾਪਿਆਂ ਨੇ ਤੁਹਾਡੇ ਲਈ ਕਿੰਨਾ ਕੁਝ ਕੀਤਾ ਹੈ, ਤਾਂ ਕੀ ਤੁਸੀਂ ਉਨ੍ਹਾਂ ਦੇ ਧੰਨਵਾਦੀ ਨਹੀਂ ਹੋਵੋਗੇ ਅਤੇ ਉਨ੍ਹਾਂ ਦਾ ਕਹਿਣਾ ਨਹੀਂ ਮੰਨੋਗੇ? ਇਹ ਵੀ ਯਾਦ ਰੱਖੋ ਕਿ ਪਰਮੇਸ਼ੁਰ ਸਾਰਿਆਂ ਦਾ ਪਿਤਾ ਹੈ ਅਤੇ ਉਹ ਚਾਹੁੰਦਾ ਹੈ ਕਿ ਤੁਸੀਂ ਆਪਣੇ ਮਾਪਿਆਂ ਦੇ ਆਗਿਆਕਾਰ ਰਹੋ। ਜੇ ਤੁਸੀਂ ਆਪਣੇ ਮਾਪਿਆਂ ਬਾਰੇ ਚੰਗੀਆਂ ਗੱਲਾਂ ਕਰੋਗੇ, ਤਾਂ ਸ਼ਾਇਦ ਤੁਹਾਡੇ ਦੋਸਤ ਵੀ ਆਪਣੇ ਮਾਪਿਆਂ ਦਾ ਆਦਰ ਕਰਨ। ਇਹ ਵੀ ਗੱਲ ਸੱਚ ਹੈ ਕਿ ਜੇ ਮਾਪੇ ਨਿਰਮੋਹੀ ਹੋਣਗੇ, ਤਾਂ ਬੱਚਿਆਂ ਲਈ ਉਨ੍ਹਾਂ ਦਾ ਕਹਿਣਾ ਮੰਨਣਾ ਔਖਾ ਹੋਵੇਗਾ। ਪਰ ਜਦੋਂ ਬੱਚਿਆਂ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਦੇ ਮਾਪੇ ਸੱਚ-ਮੁੱਚ ਉਨ੍ਹਾਂ ਨੂੰ ਪਿਆਰ ਕਰਦੇ ਹਨ, ਤਾਂ ਉਹ ਉਦੋਂ ਵੀ ਆਪਣੇ ਮਾਪਿਆਂ ਦਾ ਕਹਿਣਾ ਮੰਨਣਗੇ ਜਦੋਂ ਉਨ੍ਹਾਂ ਲਈ ਇਸ ਤਰ੍ਹਾਂ ਕਰਨਾ ਔਖਾ ਹੋਵੇ। ਔਸਟਿਨ ਨਾਂ ਦਾ ਨੌਜਵਾਨ ਭਰਾ ਕਹਿੰਦਾ ਹੈ: “ਮੈਂ ਆਪਣੀਆਂ ਗ਼ਲਤੀਆਂ ʼਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦਾ ਸੀ। ਪਰ ਮੇਰੇ ਮਾਪਿਆਂ ਨੇ ਹਮੇਸ਼ਾ ਮੇਰੇ ਲਈ ਜਾਇਜ਼ ਹੱਦਾਂ ਠਹਿਰਾਈਆਂ ਅਤੇ ਮੈਨੂੰ ਇਨ੍ਹਾਂ ਦਾ ਕਾਰਨ ਵੀ ਸਮਝਾਇਆ। ਅਸੀਂ ਹਮੇਸ਼ਾ ਖੁੱਲ੍ਹ ਕੇ ਗੱਲਬਾਤ ਕਰਦੇ ਸੀ। ਇਨ੍ਹਾਂ ਗੱਲਾਂ ਕਰਕੇ ਮੈਂ ਆਪਣੇ ਮਾਪਿਆਂ ਦਾ ਆਗਿਆਕਾਰ ਰਹਿ ਸਕਿਆ। ਮੈਂ ਸਾਫ਼-ਸਾਫ਼ ਦੇਖਿਆ ਕਿ ਉਹ ਮੇਰੀ ਪਰਵਾਹ ਕਰਦੇ ਸੀ ਜਿਸ ਕਰਕੇ ਮੈਂ ਵੀ ਉਨ੍ਹਾਂ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ।”
10, 11. (ੳ) ਦੂਜਿਆਂ ਨੂੰ ਪਿਆਰ ਨਾ ਕਰਨ ਵਾਲਿਆਂ ਵਿਚ ਕਿਹੜੇ ਔਗੁਣ ਹਨ? (ਅ) ਸੱਚੇ ਮਸੀਹੀ ਦੂਜਿਆਂ ਨੂੰ ਕਿਸ ਹੱਦ ਤਕ ਪਿਆਰ ਕਰਦੇ ਹਨ?
10 ਪੌਲੁਸ ਨੇ ਹੋਰ ਔਗੁਣਾਂ ਬਾਰੇ ਵੀ ਦੱਸਿਆ ਜਿਸ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਦਾ ਆਪਸੀ ਪਿਆਰ ਠੰਢਾ ਪੈ ਜਾਵੇਗਾ। “ਮਾਤਾ-ਪਿਤਾ ਦਾ ਕਹਿਣਾ ਨਾ ਮੰਨਣ ਵਾਲੇ” ਲੋਕਾਂ ਬਾਰੇ ਗੱਲ ਕਰਨ ਤੋਂ ਬਾਅਦ ਉਸ ਨੇ ਕਿਹਾ ਕਿ ਲੋਕ ਨਾਸ਼ੁਕਰੇ ਹੋਣਗੇ। ਕਿਉਂ? ਕਿਉਂਕਿ ਪੌਲੁਸ ਇਸ ਗੱਲ ਵੱਲ ਇਸ਼ਾਰਾ ਕਰ ਰਿਹਾ ਸੀ ਕਿ ਨਾਸ਼ੁਕਰੇ ਲੋਕ ਉਨ੍ਹਾਂ ਕੰਮਾਂ ਦੀ ਵੀ ਕੋਈ ਕਦਰ ਨਹੀਂ ਕਰਦੇ ਜੋ ਦੂਸਰੇ ਉਨ੍ਹਾਂ ਦੇ ਭਲੇ ਲਈ ਕਰਦੇ ਹਨ। ਪੌਲੁਸ ਨੇ ਇਹ ਵੀ ਕਿਹਾ ਕਿ ਲੋਕ ਵਿਸ਼ਵਾਸਘਾਤੀ ਅਤੇ ਕਿਸੇ ਗੱਲ ʼਤੇ ਰਾਜ਼ੀ ਨਾ ਹੋਣ ਵਾਲੇ ਹੋਣਗੇ। ਇਸ ਦਾ ਮਤਲਬ ਹੈ ਕਿ ਉਹ ਦੂਜਿਆਂ ਨਾਲ ਸ਼ਾਂਤੀ ਕਾਇਮ ਨਾ ਕਰਨ ਵਾਲੇ ਹੋਣਗੇ। ਉਹ ਨਿੰਦਿਆ ਕਰਨ ਵਾਲੇ ਅਤੇ ਧੋਖੇਬਾਜ਼ ਹੋਣਗੇ ਯਾਨੀ ਉਹ ਦੂਜਿਆਂ ਬਾਰੇ ਇੱਥੋਂ ਤਕ ਕਿ ਪਰਮੇਸ਼ੁਰ ਬਾਰੇ ਬੁਰੀਆਂ ਗੱਲਾਂ ਕਰਨਗੇ। ਨਾਲੇ ਉਹ ਦੂਜਿਆਂ ਨੂੰ ਬਦਨਾਮ ਕਰਨ ਵਾਲੇ ਹੋਣਗੇ।a
-
-
ਲੋਕਾਂ ਵਿਚ ਫ਼ਰਕ ਦੇਖੋਪਹਿਰਾਬੁਰਜ (ਸਟੱਡੀ)—2018 | ਜਨਵਰੀ
-
-
a ਯੂਨਾਨੀ ਸ਼ਬਦ ਡਾਏਬੋਲੌਸ ਦਾ ਤਰਜਮਾ “ਤੁਹਮਤੀ” ਜਾਂ “ਦੂਜਿਆਂ ਨੂੰ ਬਦਨਾਮ ਕਰਨ” ਵਾਲਾ ਕੀਤਾ ਗਿਆ ਹੈ। ਬਾਈਬਲ ਵਿਚ ਇਹ ਸ਼ਬਦ ਸ਼ੈਤਾਨ ਲਈ ਵਰਤਿਆ ਗਿਆ ਹੈ ਜੋ ਪਰਮੇਸ਼ੁਰ ਉੱਤੇ ਤੁਹਮਤਾਂ ਲਾ ਕੇ ਉਸ ਨੂੰ ਬਦਨਾਮ ਕਰਦਾ ਹੈ।
-