-
ਪਾਠਕਾਂ ਵੱਲੋਂ ਸਵਾਲਪਹਿਰਾਬੁਰਜ—2001 | ਅਕਤੂਬਰ 1
-
-
ਪੌਲੁਸ ਰਸੂਲ ਨੇ ਪਹਿਲੀ ਸਦੀ ਦੇ ਇਬਰਾਨੀ ਮਸੀਹੀਆਂ ਨੂੰ ਲਿਖਿਆ: “ਪਰਮੇਸ਼ੁਰ ਦੀ ਪਰਜਾ ਲਈ ਸਬਤ ਦਾ ਅਰਾਮ ਅਜੇ ਬਾਕੀ ਰਹਿੰਦਾ ਹੈ। ਕਿਉਂਕਿ ਜਿਹੜਾ ਉਹ ਦੇ ਅਰਾਮ ਵਿੱਚ ਵੜ ਗਿਆ ਉਹ ਨੇ ਵੀ ਆਪ ਆਪਣਿਆਂ ਕੰਮਾਂ ਤੋਂ ਵਿਹਲਿਆਂ ਹੋ ਕੇ ਅਰਾਮ ਕੀਤਾ ਜਿਵੇਂ ਪਰਮੇਸ਼ੁਰ ਨੇ ਆਪਣਿਆਂ ਕੰਮਾਂ ਤੋਂ। ਸੋ ਆਓ, ਅਸੀਂ ਓਸ ਅਰਾਮ ਵਿੱਚ ਵੜਨ ਦਾ ਜਤਨ ਕਰੀਏ।”—ਇਬਰਾਨੀਆਂ 4:9-11.
-
-
ਪਾਠਕਾਂ ਵੱਲੋਂ ਸਵਾਲਪਹਿਰਾਬੁਰਜ—2001 | ਅਕਤੂਬਰ 1
-
-
ਇਬਰਾਨੀਆਂ ਵਿਚ ਪੌਲੁਸ ਦੀ ਗੱਲ ਉੱਤੇ ਮੁੜ ਧਿਆਨ ਦੇਣ ਨਾਲ ਅਸੀਂ ਦੇਖਦੇ ਹਾਂ ਕਿ ਉਸ ਨੇ ਕਿਹਾ ਕਿ “ਪਰਮੇਸ਼ੁਰ ਦੀ ਪਰਜਾ ਲਈ ਸਬਤ ਦਾ ਅਰਾਮ ਅਜੇ ਬਾਕੀ ਰਹਿੰਦਾ ਹੈ” ਤੇ ਉਸ ਨੇ ਆਪਣੇ ਸੰਗੀ ਮਸੀਹੀਆਂ ਨੂੰ “ਓਸ ਅਰਾਮ ਵਿਚ ਵੜਨ” ਲਈ ਸਖ਼ਤ ਜਤਨ ਕਰਨ ਦੀ ਤਾਕੀਦ ਕੀਤੀ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਜਦੋਂ ਪੌਲੁਸ ਨੇ ਇਹ ਸ਼ਬਦ ਲਿਖੇ ਸਨ, ਤਾਂ ਪਰਮੇਸ਼ੁਰ ਦੇ ਆਰਾਮ ਦਾ ‘ਸੱਤਵਾਂ ਦਿਨ’ ਚੱਲ ਰਿਹਾ ਸੀ ਜੋ ਕਿ ਕੁਝ 4,000 ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਇਹ ਉਦੋਂ ਤਕ ਖ਼ਤਮ ਨਹੀਂ ਹੋਵੇਗਾ ਜਦੋਂ ਤਕ ਮਨੁੱਖਜਾਤੀ ਅਤੇ ਧਰਤੀ ਸੰਬੰਧੀ ਪਰਮੇਸ਼ੁਰ ਦਾ ਮਕਸਦ ਮੁਕੰਮਲ ਤੌਰ ਤੇ ਪੂਰਾ ਨਹੀਂ ਹੋ ਜਾਂਦਾ। ਇਹ ਦਿਨ ‘ਸਬਤ ਦੇ ਮਾਲਕ’ ਯਿਸੂ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਤੋਂ ਬਾਅਦ ਹੀ ਖ਼ਤਮ ਹੋਵੇਗਾ।—ਮੱਤੀ 12:8; ਪਰਕਾਸ਼ ਦੀ ਪੋਥੀ 20:1-6; 21:1-4.
-
-
ਪਾਠਕਾਂ ਵੱਲੋਂ ਸਵਾਲਪਹਿਰਾਬੁਰਜ—2001 | ਅਕਤੂਬਰ 1
-
-
ਪਰਮੇਸ਼ੁਰ ਦੇ ਆਰਾਮ ਬਾਰੇ ਅਤੇ ਉਸ ਆਰਾਮ ਵਿਚ ਵੜਨ ਬਾਰੇ ਪੌਲੁਸ ਦੀ ਚਰਚਾ ਯਕੀਨਨ ਹੀ ਯਰੂਸ਼ਲਮ ਦੇ ਉਨ੍ਹਾਂ ਇਬਰਾਨੀ ਮਸੀਹੀਆਂ ਲਈ ਹੌਸਲੇ ਦੀ ਗੱਲ ਸੀ ਜਿਨ੍ਹਾਂ ਨੇ ਆਪਣੀ ਨਿਹਚਾ ਦੀ ਖ਼ਾਤਰ ਕਾਫ਼ੀ ਸਤਾਹਟ ਤੇ ਮਖੌਲ ਨੂੰ ਸਹਿਆ ਸੀ। (ਰਸੂਲਾਂ ਦੇ ਕਰਤੱਬ 8:1; 12:1-5) ਉਸੇ ਤਰ੍ਹਾਂ, ਅੱਜ ਵੀ ਮਸੀਹੀਆਂ ਨੂੰ ਪੌਲੁਸ ਦੇ ਸ਼ਬਦਾਂ ਤੋਂ ਹੌਸਲਾ ਮਿਲ ਸਕਦਾ ਹੈ। ਇਹ ਜਾਣਦੇ ਹੋਏ ਕਿ ਪਰਮੇਸ਼ੁਰ ਦੇ ਧਰਮੀ ਰਾਜ ਵਿਚ ਧਰਤੀ ਨੂੰ ਇਕ ਫਿਰਦੌਸ ਬਣਾਉਣ ਦਾ ਉਸ ਦਾ ਵਾਅਦਾ ਜਲਦੀ ਹੀ ਪੂਰਾ ਹੋਣ ਵਾਲਾ ਹੈ, ਸਾਨੂੰ ਵੀ ਆਪਣੇ ਕੰਮਾਂ ਤੋਂ ਆਰਾਮ ਕਰਨਾ ਚਾਹੀਦਾ ਹੈ ਅਤੇ ਉਸ ਆਰਾਮ ਵਿਚ ਵੜਨ ਲਈ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।—ਮੱਤੀ 6:10, 33; 2 ਪਤਰਸ 3:13.
-