ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਗਾਯੁਸ ਭਰਾਵਾਂ ਦਾ ਮਦਦਗਾਰ
    ਪਹਿਰਾਬੁਰਜ (ਸਟੱਡੀ)—2017 | ਮਈ
    • ਇਕ ਗੰਭੀਰ ਸਮੱਸਿਆ ਨਾਲ ਨਜਿੱਠਣ ਵਿਚ ਮਦਦ

      ਯੂਹੰਨਾ ਨੇ ਗਾਯੁਸ ਨੂੰ ਇਹ ਚਿੱਠੀ ਸਿਰਫ਼ ਉਸ ਦਾ ਧੰਨਵਾਦ ਕਰਨ ਲਈ ਨਹੀਂ ਸੀ ਲਿਖੀ। ਮੰਡਲੀ ਵਿਚ ਖੜ੍ਹੀ ਹੋਈ ਇਕ ਗੰਭੀਰ ਸਮੱਸਿਆ ਨਾਲ ਨਜਿੱਠਣ ਵਿਚ ਯੂਹੰਨਾ ਗਾਯੁਸ ਦੀ ਮਦਦ ਕਰਨੀ ਚਾਹੁੰਦਾ ਸੀ। ਦਿਉਤ੍ਰਿਫੇਸ ਨਾਂ ਦਾ ਇਕ ਮਸੀਹੀ ਕਿਸੇ ਕਾਰਨ ਕਰਕੇ ਭਰਾਵਾਂ ਦੀ ਪਰਾਹੁਣਚਾਰੀ ਨਹੀਂ ਸੀ ਕਰਦਾ। ਉਹ ਮੰਡਲੀ ਦੇ ਦੂਸਰੇ ਭਰਾਵਾਂ ਨੂੰ ਵੀ ਇਸ ਤਰ੍ਹਾਂ ਕਰਨ ਤੋਂ ਰੋਕਦਾ ਸੀ।​—3 ਯੂਹੰ. 9, 10.

      ਜੇ ਦਿਉਤ੍ਰਿਫੇਸ ਨੇ ਆਪਣੇ ਘਰ ਦੇ ਦਰਵਾਜ਼ੇ ਕਦੇ ਖੋਲ੍ਹੇ ਵੀ ਹੋਣੇ, ਤਾਂ ਵੀ ਵਫ਼ਾਦਾਰ ਮਸੀਹੀ ਉਸ ਦੇ ਘਰ ਨਹੀਂ ਰੁਕਣਾ ਚਾਹੁੰਦੇ ਹੋਣੇ। ਦਿਉਤ੍ਰਿਫੇਸ ਮੰਡਲੀ ਵਿਚ ਆਪਣੀ ਚੌਧਰ ਚਾਹੁੰਦਾ ਸੀ ਅਤੇ ਉਸ ਨੇ ਯੂਹੰਨਾ ਦਾ ਵੀ ਆਦਰ ਨਹੀਂ ਕੀਤਾ। ਉਹ ਯੂਹੰਨਾ ਰਸੂਲ ਅਤੇ ਦੂਜੇ ਭਰਾਵਾਂ ਨੂੰ ਬਦਨਾਮ ਕਰਨ ਲਈ ਗ਼ਲਤ ਗੱਲਾਂ ਕਹਿੰਦਾ ਸੀ। ਭਾਵੇਂ ਕਿ ਯੂਹੰਨਾ ਨੇ ਉਸ ਨੂੰ ਝੂਠਾ ਸਿੱਖਿਅਕ ਨਹੀਂ ਕਿਹਾ, ਪਰ ਉਹ ਯੂਹੰਨਾ ਦੇ ਅਧਿਕਾਰ ਦਾ ਵਿਰੋਧ ਕਰਦਾ ਸੀ। ਸਾਰਿਆਂ ਤੋਂ ਵੱਡਾ ਬਣਨ ਦੀ ਲਾਲਸਾ ਰੱਖਣ ਕਰਕੇ ਅਤੇ ਪਰਮੇਸ਼ੁਰ ਦੇ ਖ਼ਿਲਾਫ਼ ਜਾ ਕੇ ਉਸ ਨੇ ਦਿਖਾਇਆ ਕਿ ਉਹ ਇਕ ਵਫ਼ਾਦਾਰ ਭਰਾ ਨਹੀਂ ਸੀ। ਦਿਉਤ੍ਰਿਫੇਸ ਇਸ ਗੱਲ ਦੀ ਮਿਸਾਲ ਹੈ ਕਿ ਮੰਡਲੀ ਵਿਚ ਘਮੰਡੀ ਅਤੇ ਅੱਗੇ ਨਿਕਲਣ ਦੀ ਲਾਲਸਾ ਰੱਖਣ ਵਾਲੇ ਲੋਕ ਮੰਡਲੀ ਵਿਚ ਫੁੱਟ ਪਾਉਂਦੇ ਹਨ। ਇਸ ਲਈ ਯੂਹੰਨਾ ਵੱਲੋਂ ਗਾਯੁਸ ਨੂੰ ਦਿੱਤੀ ਸਲਾਹ ਵੱਲ ਸਾਨੂੰ ਵੀ ਧਿਆਨ ਦੇਣਾ ਚਾਹੀਦਾ ਹੈ: “ਬੁਰਿਆਂ ਦੀ ਰੀਸ ਨਾ ਕਰੀਂ।”​—3 ਯੂਹੰ. 11.

  • ਗਾਯੁਸ ਭਰਾਵਾਂ ਦਾ ਮਦਦਗਾਰ
    ਪਹਿਰਾਬੁਰਜ (ਸਟੱਡੀ)—2017 | ਮਈ
    • ਦੂਜਾ, ਸਾਨੂੰ ਹੈਰਾਨ-ਪਰੇਸ਼ਾਨ ਨਹੀਂ ਹੋਣਾ ਚਾਹੀਦਾ ਜੇਕਰ ਅੱਜ ਕਦੇ ਕੋਈ ਮੰਡਲੀ ਵਿਚ ਅਧਿਕਾਰ ਰੱਖਣ ਵਾਲਿਆਂ ਦਾ ਵਿਰੋਧ ਕਰਦਾ ਹੈ। ਪਹਿਲੀ ਸਦੀ ਵਿਚ ਵੀ ਕਈਆਂ ਨੇ ਯੂਹੰਨਾ ਅਤੇ ਪੌਲੁਸ ਰਸੂਲ ਪ੍ਰਤੀ ਆਦਰ ਨਹੀਂ ਦਿਖਾਇਆ ਸੀ। (2 ਕੁਰਿੰ. 10:7-12; 12:11-13) ਅਸੀਂ ਕੀ ਕਰਾਂਗੇ ਜੇ ਸਾਡੀ ਮੰਡਲੀ ਵਿਚ ਬਿਲਕੁਲ ਇਸ ਤਰ੍ਹਾਂ ਦੇ ਹਾਲਾਤਾਂ ਪੈਦਾ ਹੋ ਜਾਣ? ਪੌਲੁਸ ਨੇ ਤਿਮੋਥਿਉਸ ਨੂੰ ਸਲਾਹ ਦਿੱਤੀ: “ਪਰਮੇਸ਼ੁਰ ਦੇ ਸੇਵਕ ਨੂੰ ਲੜਨ ਦੀ ਲੋੜ ਨਹੀਂ, ਸਗੋਂ ਉਸ ਨੂੰ ਸਾਰਿਆਂ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ ਤੇ ਉਸ ਨੂੰ ਸਿਖਾਉਣ ਦੇ ਕਾਬਲ ਹੋਣਾ ਚਾਹੀਦਾ ਹੈ ਅਤੇ ਜਦੋਂ ਉਸ ਨਾਲ ਬੁਰਾ ਸਲੂਕ ਕੀਤਾ ਜਾਂਦਾ ਹੈ, ਤਾਂ ਉਸ ਨੂੰ ਆਪਣੇ ʼਤੇ ਕਾਬੂ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਲੋਕਾਂ ਨੂੰ ਨਰਮਾਈ ਨਾਲ ਸਿਖਾਉਣਾ ਚਾਹੀਦਾ ਹੈ ਜਿਹੜੇ ਉਸ ਦੀਆਂ ਗੱਲਾਂ ਨਾਲ ਸਹਿਮਤ ਨਹੀਂ ਹੁੰਦੇ।” ਜਦੋਂ ਅਸੀਂ ਕਿਸੇ ਦੇ ਖਿਝਾਉਣ ʼਤੇ ਵੀ ਸ਼ਾਂਤ ਰਹਿੰਦੇ ਹਾਂ, ਤਾਂ ਹੋ ਸਕਦਾ ਹੈ ਕਿ ਸੱਚਾਈ ਦਾ ਵਿਰੋਧ ਕਰਨ ਵਾਲੇ ਵੀ ਹੌਲੀ-ਹੌਲੀ ਬਦਲ ਜਾਣ। ਇਸ ਕਰਕੇ “ਹੋ ਸਕਦਾ ਹੈ ਕਿ ਪਰਮੇਸ਼ੁਰ ਉਨ੍ਹਾਂ ਨੂੰ ਆਪਣਾ ਮਨ ਬਦਲਣ ਦਾ ਮੌਕਾ ਦੇਵੇ, ਤਾਂਕਿ ਉਹ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰ ਲੈਣ।”​—2 ਤਿਮੋ. 2:24, 25.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ