-
ਯਹੋਵਾਹ ਦਾ ਦਿਨ ਕੀ ਪ੍ਰਗਟ ਕਰੇਗਾ?ਪਹਿਰਾਬੁਰਜ—2010 | ਜੁਲਾਈ 15
-
-
ਬਾਰੇ ਯਾਦ ਕਰਾਈਆਂ ਜਾਂਦੀਆਂ ਗੱਲਾਂ ਦੀ ਪਰਵਾਹ ਨਹੀਂ ਕੀਤੀ, ਇੱਥੋਂ ਤਕ ਕਿ ਸ਼ੱਕ ਵੀ ਕੀਤਾ ਹੈ। ਉਹ ਸ਼ਾਇਦ ਕਹਿਣ: ‘ਦਹਾਕਿਆਂ ਤੋਂ ਅਸੀਂ ਇਹੀ ਗੱਲਾਂ ਸੁਣਦੇ ਆ ਰਹੇ ਹਾਂ।’ ਪਰ ਇਨ੍ਹਾਂ ਲੋਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹੋ ਜਿਹੀਆਂ ਗੱਲਾਂ ਕਹਿ ਕੇ ਉਹ ਸਿਰਫ਼ ਵਫ਼ਾਦਾਰ ਨੌਕਰ ਦੀਆਂ ਗੱਲਾਂ ਉੱਤੇ ਹੀ ਸ਼ੱਕ ਨਹੀਂ ਕਰਦੇ, ਸਗੋਂ ਯਹੋਵਾਹ ਅਤੇ ਉਸ ਦੇ ਪੁੱਤਰ ʼਤੇ ਵੀ ਸ਼ੱਕ ਕਰਦੇ ਹਨ। ਯਹੋਵਾਹ ਨੇ ਕਿਹਾ ਸੀ: “ਉਡੀਕ ਕਰ।” (ਹਬ. 2:3) ਇਸੇ ਤਰ੍ਹਾਂ ਯਿਸੂ ਨੇ ਕਿਹਾ ਸੀ: “ਜਾਗਦੇ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਤੁਹਾਡਾ ਪ੍ਰਭੁ ਕਿਹੜੇ ਦਿਨ ਆਉਂਦਾ ਹੈ।” (ਮੱਤੀ 24:42) ਇਸ ਤੋਂ ਇਲਾਵਾ, ਪਤਰਸ ਨੇ ਲਿਖਿਆ: “ਤੁਹਾਨੂੰ ਹਰ ਪਰਕਾਰ ਦੇ ਪਵਿੱਤਰ ਚਲਣ ਅਤੇ ਭਗਤੀ ਵਿੱਚ ਕੇਹੋ ਜੇਹੇ ਹੋਣਾ ਚਾਹੀਦਾ ਹੈ? ਅਤੇ ਪਰਮੇਸ਼ੁਰ ਦੇ ਉਸ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਰਹੋ।” (2 ਪਤ. 3:11, 12) ਵਫ਼ਾਦਾਰ ਨੌਕਰ ਅਤੇ ਉਸ ਦੀ ਪ੍ਰਬੰਧਕ ਸਭਾ ਕਦੇ ਵੀ ਇਨ੍ਹਾਂ ਸ਼ਬਦਾਂ ਨੂੰ ਮਾਮੂਲੀ ਨਹੀਂ ਸਮਝੇਗੀ!
16. ਸਾਨੂੰ ਕਿਹੋ ਜਿਹੇ ਰਵੱਈਏ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਅਤੇ ਕਿਉਂ?
16 ਦੂਜੇ ਪਾਸੇ, “ਦੁਸ਼ਟ ਨੌਕਰ” ਕਹਿੰਦਾ ਹੈ ਕਿ ਮਾਲਕ ਚਿਰ ਲਾ ਰਿਹਾ ਹੈ। (ਮੱਤੀ 24:48) ਇਹ ਦੁਸ਼ਟ ਨੌਕਰ 2 ਪਤਰਸ 3:3, 4 ਵਿਚ ਜ਼ਿਕਰ ਕੀਤੇ ਲੋਕਾਂ ਵਿਚ ਸ਼ਾਮਲ ਹੈ। ਇਨ੍ਹਾਂ ਬਾਰੇ ਪਤਰਸ ਨੇ ਲਿਖਿਆ: “ਅੰਤ ਦੇ ਦਿਨਾਂ ਵਿੱਚ ਠੱਠਾ ਕਰਨ ਵਾਲੇ ਠੱਠਾ ਕਰਦੇ ਹੋਏ ਆਉਣਗੇ ਜਿਹੜੇ ਆਪਣੀਆਂ ਕਾਮਨਾਂ ਦੇ ਅਨੁਸਾਰ ਚੱਲਣਗੇ।” ਇਹ ਠੱਠਾ ਕਰਨ ਵਾਲੇ ਉਨ੍ਹਾਂ ਦਾ ਮਖੌਲ ਉਡਾਉਂਦੇ ਹਨ ਜੋ ਯਹੋਵਾਹ ਦੇ ਦਿਨ ਨੂੰ ਧਿਆਨ ਵਿਚ ਰੱਖਦੇ ਹਨ। ਹਾਂ, ਇਹ ਲੋਕ ਰਾਜ ਦੇ ਕੰਮਾਂ ਦੀ ਬਜਾਇ, ਆਪਣਾ ਅਤੇ ਆਪਣੀਆਂ ਸੁਆਰਥੀ ਇੱਛਾਵਾਂ ਦਾ ਜ਼ਿਆਦਾ ਧਿਆਨ ਰੱਖਦੇ ਹਨ। ਸੋ ਆਓ ਆਪਾਂ ਕਦੇ ਵੀ ਇਸ ਤਰ੍ਹਾਂ ਦਾ ਅਣਆਗਿਆਕਾਰ ਅਤੇ ਖ਼ਤਰਨਾਕ ਰਵੱਈਆ ਨਾ ਅਪਣਾਈਏ! ਇਸ ਦੀ ਬਜਾਇ, ਆਓ ਆਪਾਂ ਪ੍ਰਚਾਰ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਡਟੇ ਰਹੀਏ ਅਤੇ ਹੋਣ ਵਾਲੀਆਂ ਘਟਨਾਵਾਂ ਦੇ ਸਮੇਂ ਬਾਰੇ ਜ਼ਿਆਦਾ ਚਿੰਤਾ ਨਾ ਕਰੀਏ ਕਿਉਂਕਿ ਇਸ ਬਾਰੇ ਸੋਚਣਾ ਯਹੋਵਾਹ ਦਾ ਕੰਮ ਹੈ। ਇਸ ਤਰ੍ਹਾਂ ਅਸੀਂ ‘ਪ੍ਰਭੁ ਦੇ ਧੀਰਜ ਨੂੰ ਮੁਕਤੀ ਸਮਝਾਂਗੇ।’—2 ਪਤ. 3:15; ਰਸੂਲਾਂ ਦੇ ਕਰਤੱਬ 1:6, 7 ਪੜ੍ਹੋ।
ਬਚਾਅ ਲਈ ਪਰਮੇਸ਼ੁਰ ਉੱਤੇ ਭਰੋਸਾ ਰੱਖੋ
17. ਵਫ਼ਾਦਾਰ ਮਸੀਹੀਆਂ ਨੇ ਯਰੂਸ਼ਲਮ ਤੋਂ ਭੱਜਣ ਬਾਰੇ ਯਿਸੂ ਦੀ ਸਲਾਹ ਅਨੁਸਾਰ ਕੀ ਕੀਤਾ ਅਤੇ ਕਿਉਂ?
17 ਜਦੋਂ ਯਹੂਦਿਯਾ ਵਿਚ 66 ਈਸਵੀ ਨੂੰ ਰੋਮੀ ਫ਼ੌਜਾਂ ਵੜ ਆਈਆਂ ਸਨ, ਤਾਂ ਮੌਕਾ ਮਿਲਣ ਤੇ ਵਫ਼ਾਦਾਰ ਮਸੀਹੀ ਯਿਸੂ ਦਾ ਹੁਕਮ ਮੰਨ ਕੇ ਯਰੂਸ਼ਲਮ ਸ਼ਹਿਰ ਵਿੱਚੋਂ ਭੱਜ ਨਿਕਲੇ। (ਲੂਕਾ 21:20-23) ਉਨ੍ਹਾਂ ਨੇ ਉੱਥੋਂ ਫਟਾਫਟ ਭੱਜਣ ਦਾ ਫ਼ੈਸਲਾ ਕਿਉਂ ਕੀਤਾ? ਬਿਨਾਂ ਸ਼ੱਕ, ਉਨ੍ਹਾਂ ਨੇ ਯਿਸੂ ਦੀ ਚੇਤਾਵਨੀ ਵੱਲ ਧਿਆਨ ਦਿੱਤਾ ਸੀ। ਹਾਂ, ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਦੇ ਇਸ ਫ਼ੈਸਲੇ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਸਹਿਣੀਆਂ ਪੈਣੀਆਂ ਸਨ ਜਿਵੇਂ ਮਸੀਹ ਨੇ ਕਿਹਾ ਸੀ। ਪਰ ਇਸ ਦੇ ਨਾਲ-ਨਾਲ, ਉਨ੍ਹਾਂ ਨੂੰ ਇਹ ਵੀ ਪਤਾ ਸੀ ਕਿ ਯਹੋਵਾਹ ਆਪਣੇ ਵਫ਼ਾਦਾਰਾਂ ਦਾ ਸਾਥ ਕਦੇ ਨਹੀਂ ਛੱਡੇਗਾ।—ਜ਼ਬੂ. 55:22.
18. ਆਉਣ ਵਾਲੀ ਵੱਡੀ ਬਿਪਤਾ ਬਾਰੇ ਤੁਹਾਡੇ ਨਜ਼ਰੀਏ ਉੱਤੇ ਲੂਕਾ 21:25-28 ਵਿਚਲੇ ਯਿਸੂ ਦੇ ਸ਼ਬਦਾਂ ਦਾ ਕੀ ਅਸਰ ਪੈਂਦਾ ਹੈ?
18 ਸਾਨੂੰ ਵੀ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਣ ਦੀ ਲੋੜ ਹੈ ਕਿਉਂਕਿ ਸਿਰਫ਼ ਉਹੀ ਸਾਨੂੰ ਸਭ ਤੋਂ ਵੱਡੀ ਬਿਪਤਾ ਵਿੱਚੋਂ ਬਚਾ ਸਕਦਾ ਹੈ ਜੋ ਮਨੁੱਖੀ ਇਤਿਹਾਸ ਵਿਚ ਪਹਿਲਾਂ ਕਦੇ ਨਹੀਂ ਆਈ। ਵੱਡੀ ਬਿਪਤਾ ਦੇ ਸ਼ੁਰੂ ਹੋਣ ਤੋਂ ਬਾਅਦ, ਪਰ ਬਾਕੀ ਦੀ ਦੁਨੀਆਂ ਨੂੰ ਸਜ਼ਾ ਦੇਣ ਤੋਂ ਪਹਿਲਾਂ, ਕਿਸੇ ਸਮੇਂ ਤੇ “ਡਰ ਦੇ ਮਾਰੇ ਅਤੇ ਉਨ੍ਹਾਂ ਗੱਲਾਂ ਦੀ ਉਡੀਕ ਤੋਂ ਜੋ ਦੁਨੀਆ ਉੱਤੇ ਆਉਣ ਵਾਲੀਆਂ ਹਨ ਲੋਕਾਂ ਦੇ ਜੀ ਡੁੱਬ ਜਾਣਗੇ।” ਪਰਮੇਸ਼ੁਰ ਦੇ ਦੁਸ਼ਮਣ ਡਰ ਨਾਲ ਕੰਬਣਗੇ, ਪਰ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੂੰ ਕੋਈ ਡਰ ਨਹੀਂ ਹੋਵੇਗਾ। ਇਸ ਦੇ ਉਲਟ, ਉਹ ਖ਼ੁਸ਼ ਹੋਣਗੇ ਕਿਉਂਕਿ ਉਨ੍ਹਾਂ ਨੂੰ ਪਤਾ ਹੋਵੇਗਾ ਕਿ ਉਨ੍ਹਾਂ ਦਾ ਬਚਾਅ ਨੇੜੇ ਹੈ।—ਲੂਕਾ 21:25-28 ਪੜ੍ਹੋ।
19. ਅਗਲੇ ਲੇਖ ਵਿਚ ਕੀ ਸਮਝਾਇਆ ਜਾਵੇਗਾ?
19 ਜੀ ਹਾਂ, ਉਨ੍ਹਾਂ ਵਾਸਤੇ ਕਿੰਨਾ ਸ਼ਾਨਦਾਰ ਭਵਿੱਖ ਹੈ ਜਿਹੜੇ ਦੁਨੀਆਂ ਤੋਂ ਅਤੇ ਇਸ ਦੀਆਂ “ਮੂਲ ਵਸਤਾਂ” ਤੋਂ ਦੂਰ ਰਹਿੰਦੇ ਹਨ! ਪਰ ਜੇ ਅਸੀਂ ਜ਼ਿੰਦਗੀ ਪਾਉਣੀ ਚਾਹੁੰਦੇ ਹਾਂ, ਤਾਂ ਸਾਡੇ ਲਈ ਸਿਰਫ਼ ਮਾੜੇ ਕੰਮਾਂ ਤੋਂ ਦੂਰ ਰਹਿਣਾ ਕਾਫ਼ੀ ਨਹੀਂ। ਸਾਨੂੰ ਯਹੋਵਾਹ ਨੂੰ ਖ਼ੁਸ਼ ਕਰਨ ਵਾਲੇ ਗੁਣ ਪੈਦਾ ਕਰਨ ਅਤੇ ਉਹ ਕੰਮ ਕਰਨ ਦੀ ਲੋੜ ਹੈ ਜੋ ਉਸ ਨੂੰ ਭਾਉਂਦੇ ਹਨ। ਇਸ ਬਾਰੇ ਅਗਲੇ ਲੇਖ ਵਿਚ ਸਮਝਾਇਆ ਜਾਵੇਗਾ।—2 ਪਤ. 3:11.
-
-
‘ਤੁਹਾਨੂੰ ਕੇਹੋ ਜੇਹੇ ਇਨਸਾਨ ਹੋਣਾ ਚਾਹੀਦਾ ਹੈ?’ਪਹਿਰਾਬੁਰਜ—2010 | ਜੁਲਾਈ 15
-
-
‘ਤੁਹਾਨੂੰ ਕੇਹੋ ਜੇਹੇ ਇਨਸਾਨ ਹੋਣਾ ਚਾਹੀਦਾ ਹੈ?’
“ਜਦੋਂ ਏਹ ਸੱਭੇ ਵਸਤਾਂ ਇਉਂ ਢਲ ਜਾਣ ਵਾਲੀਆਂ ਹਨ ਤਾਂ ਤੁਹਾਨੂੰ ਹਰ ਪਰਕਾਰ ਦੇ ਪਵਿੱਤਰ ਚਲਣ ਅਤੇ ਭਗਤੀ ਵਿੱਚ ਕੇਹੋ ਜੇਹੇ ਹੋਣਾ ਚਾਹੀਦਾ ਹੈ?”—2 ਪਤ. 3:11.
1. ਪਤਰਸ ਦੀ ਦੂਜੀ ਚਿੱਠੀ ਉਸ ਦੇ ਜ਼ਮਾਨੇ ਦੇ ਮਸੀਹੀਆਂ ਲਈ ਸਮੇਂ ਸਿਰ ਦਿੱਤੀ ਗਈ ਹੱਲਾਸ਼ੇਰੀ ਕਿਉਂ ਸੀ?
ਪਤਰਸ ਰਸੂਲ ਨੇ ਜਦੋਂ ਆਪਣੀ ਦੂਜੀ ਚਿੱਠੀ ਲਿਖੀ ਸੀ, ਉਸ ਤੋਂ ਪਹਿਲਾਂ ਮਸੀਹੀ ਕਲੀਸਿਯਾ ਕਾਫ਼ੀ ਅਤਿਆਚਾਰ ਸਹਿ ਚੁੱਕੀ ਸੀ। ਪਰ ਇਸ ਕਾਰਨ ਉਨ੍ਹਾਂ ਦਾ ਜੋਸ਼ ਠੰਢਾ ਨਹੀਂ ਪਿਆ ਜਾਂ ਉਨ੍ਹਾਂ ਵਿਚ ਹੋ ਰਹੇ ਵਾਧੇ ਵਿਚ ਕਮੀ ਨਹੀਂ ਆਈ। ਇਸ ਲਈ ਸ਼ਤਾਨ ਨੇ ਇਕ ਹੋਰ ਹੱਥਕੰਡਾ ਅਪਣਾਇਆ ਜੋ ਪਹਿਲਾਂ ਕਈ ਵਾਰ ਕਾਮਯਾਬ ਹੋਇਆ। ਪਤਰਸ ਨੇ ਕਿਹਾ ਸੀ ਕਿ ਸ਼ਤਾਨ ਨੇ ਲੋਕਾਂ ਨੂੰ ਝੂਠੇ ਸਿੱਖਿਅਕਾਂ ਦੇ ਜ਼ਰੀਏ ਭ੍ਰਿਸ਼ਟ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦੀਆਂ ‘ਅੱਖਾਂ ਵਿਭਚਾਰਣ ਵੱਲ ਲੱਗੀਆਂ ਹੋਈਆਂ ਸਨ’ ਅਤੇ ‘ਮਨ ਲੋਭ ਵਿੱਚ ਪੱਕੇ ਹੋਏ ਹੋਏ ਸਨ।’ (2 ਪਤ. 2:1-3, 14; ਯਹੂ. 4) ਇਸੇ ਲਈ ਪਤਰਸ ਨੇ ਆਪਣੀ ਦੂਜੀ ਚਿੱਠੀ ਵਿਚ ਮਸੀਹੀਆਂ ਨੂੰ ਆਪਣੀ ਵਫ਼ਾਦਾਰੀ ਬਣਾਈ ਰੱਖਣ ਦੀ ਹੱਲਾਸ਼ੇਰੀ ਦਿੱਤੀ।
2. ਦੂਜੇ ਪਤਰਸ ਦਾ ਤੀਜਾ ਅਧਿਆਇ ਕਿਸ ਬਾਰੇ ਗੱਲ ਕਰਦਾ ਹੈ ਅਤੇ ਸਾਨੂੰ ਆਪਣੇ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?
2 ਪਤਰਸ ਨੇ ਲਿਖਿਆ: “ਮੈਂ ਇਹ ਜੋਗ ਸਮਝਦਾ ਹਾਂ ਭਈ ਜਿੰਨਾ ਚਿਰ ਮੈਂ ਇਸ ਤੰਬੂ ਵਿੱਚ ਹਾਂ ਮੈਂ ਤੁਹਾਨੂੰ ਚੇਤੇ ਕਰਾ ਕਰਾ ਕੇ ਪਰੇਰਦਾ ਰਹਾਂ। ਕਿਉਂ ਜੋ ਮੈਂ ਜਾਣਦਾ ਹਾਂ ਭਈ ਮੇਰੇ ਤੰਬੂ ਦੇ ਪੁੱਟੇ ਜਾਣ ਦਾ ਵੇਲਾ ਨੇੜੇ ਆ ਪੁੱਜਿਆ ਹੈ . . . ਮੈਂ ਜਤਨ ਕਰਾਂਗਾ ਭਈ ਤੁਸੀਂ ਮੇਰੇ ਕੂਚ ਕਰਨ ਦੇ ਮਗਰੋਂ ਇਨ੍ਹਾਂ ਗੱਲਾਂ ਨੂੰ ਹਰ ਵੇਲੇ ਚੇਤੇ ਰੱਖੋ।” (2 ਪਤ. 1:13-15) ਪਤਰਸ ਜਾਣਦਾ ਸੀ ਕਿ ਉਸ ਦੀ ਮੌਤ ਨੇੜੇ ਸੀ, ਪਰ ਉਹ ਚਾਹੁੰਦਾ ਸੀ ਕਿ ਉਸ ਦੀਆਂ ਵੇਲੇ ਸਿਰ ਕਹੀਆਂ ਗੱਲਾਂ ਨੂੰ ਚੇਤੇ ਰੱਖਿਆ ਜਾਵੇ। ਹਾਂ, ਇਹ ਗੱਲਾਂ ਬਾਈਬਲ ਦਾ ਹਿੱਸਾ ਹਨ ਜਿਨ੍ਹਾਂ ਨੂੰ ਅੱਜ ਅਸੀਂ ਸਾਰੇ ਪੜ੍ਹ ਸਕਦੇ ਹਾਂ। ਪਤਰਸ ਦੀ ਦੂਜੀ ਚਿੱਠੀ ਦਾ ਤੀਸਰਾ ਅਧਿਆਇ ਸਾਡੇ ਲਈ ਬਹੁਤ ਮਾਅਨੇ ਰੱਖਦਾ ਹੈ ਕਿਉਂਕਿ ਇਹ ਦੁਨੀਆਂ ਦੇ “ਅੰਤ ਦੇ ਦਿਨਾਂ” ਅਤੇ ਆਕਾਸ਼ ਤੇ ਧਰਤੀ ਦੇ ਨਾਸ਼ ਬਾਰੇ ਗੱਲ ਕਰਦਾ ਹੈ। (2 ਪਤ. 3:3, 7, 10) ਪਤਰਸ ਸਾਨੂੰ ਕੀ ਸਲਾਹ ਦਿੰਦਾ ਹੈ? ਇਹ ਸਲਾਹ ਮੰਨਣ ਨਾਲ ਸਾਨੂੰ ਕਿਵੇਂ ਯਹੋਵਾਹ ਦੀ ਮਿਹਰ ਪਾਉਣ ਵਿਚ ਮਦਦ ਮਿਲੇਗੀ?
3, 4. (ੳ) ਪਤਰਸ ਨੇ ਕਿਹੜਾ ਸਵਾਲ ਪੁੱਛਿਆ ਅਤੇ ਕਿਹੜੀ ਚੇਤਾਵਨੀ ਦਿੱਤੀ? (ਅ) ਅਸੀਂ ਕਿਹੜੀਆਂ ਤਿੰਨ ਗੱਲਾਂ ਉੱਤੇ ਗੌਰ ਕਰਾਂਗੇ?
3 ਸ਼ਤਾਨ ਦੀ ਦੁਨੀਆਂ ਦੇ ਨਾਸ਼ ਦਾ ਜ਼ਿਕਰ ਕਰਨ ਤੋਂ ਬਾਅਦ
-