ਗੀਤ 25
ਪਿਆਰ ਹੈ ਸਾਡੀ ਪਛਾਣ
1. ਹੇ ਯਹੋਵਾਹ ਤੂੰ ਹੈ ਪਿਆਰ
ਪਿਆਰ ਹੀ ਤੇਰਾ ਹਰ ਫ਼ਰਮਾਨ
ਪਿਆਰ ਦੇ ਰਾਹ ʼਤੇ ਹੀ ਚੱਲਣਾ
ਸਭਨਾਂ ਦਾ ਭਲਾ ਕਰਨਾ
ਪਿਆਰ ਮਸੀਹ ਦੀ ਸੀ ਪਛਾਣ
ਪਿਆਰ ਖ਼ਾਤਰ ਦਿੱਤੀ ਸੀ ਜਾਨ
ਪਿਆਰ ਦੀ ਰੱਖੀ ਹੈ ਮਿਸਾਲ
ਸੱਚੇ ਪਿਆਰ ਦਾ ਇਹ ਕਮਾਲ
2. ਪਿਆਰ ਗੁਲਾਬ ਦੇ ਫੁੱਲ ਤਰ੍ਹਾਂ
ਕੋਮਲ ਤੇ ਨਰਮ ਜਿਹਾ
ਪਿਆਰ ਹੈ ਮਲ੍ਹਮ ਦੀ ਤਰ੍ਹਾਂ
ਪਿਆਰ ਜ਼ਖ਼ਮਾਂ ਨੂੰ ਹੈ ਭਰਦਾ
ਪਿਆਰ ਬਣੇ ਸਾਡੀ ਪਛਾਣ
ਪਿਆਰ ਯਹੋਵਾਹ ਦਾ ਫ਼ਰਮਾਨ
ਹੋਵੇ ਸਾਡੀ ਪ੍ਰੀਤ ਅਮਰ
ਭਰਾ ਲਈ ਮਰ ਮਿਟੇਂ ਅਗਰ