ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sn ਗੀਤ 31
  • ਅਸੀਂ ਯਹੋਵਾਹ ਦੇ ਗਵਾਹ!

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਅਸੀਂ ਯਹੋਵਾਹ ਦੇ ਗਵਾਹ!
  • ਆਓ ਯਹੋਵਾਹ ਦੇ ਗੁਣ ਗਾਈਏ
  • ਮਿਲਦੀ-ਜੁਲਦੀ ਜਾਣਕਾਰੀ
  • ਅਸੀਂ ਯਹੋਵਾਹ ਦੇ ਗਵਾਹ!
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਅਸੀਂ ਯਹੋਵਾਹ ਦੇ ਗਵਾਹ
    ਯਹੋਵਾਹ ਦੇ ਗੁਣ ਗਾਓ
  • ਸਦਾ ਦੀ ਜ਼ਿੰਦਗੀ
    ਯਹੋਵਾਹ ਦੇ ਗੁਣ ਗਾਓ
  • ਅਨਮੋਲ ਪਰਜਾ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
ਹੋਰ ਦੇਖੋ
ਆਓ ਯਹੋਵਾਹ ਦੇ ਗੁਣ ਗਾਈਏ
sn ਗੀਤ 31

ਗੀਤ 31

ਅਸੀਂ ਯਹੋਵਾਹ ਦੇ ਗਵਾਹ!

(ਯਸਾਯਾਹ 43:10-12)

1. ਮਿੱਟੀ ਦੇ ਬੁੱਤ, ਮੂਰਤਾਂ,

ਹੱਥਾਂ ਨਾਲ ਘੜਦੇ ਇਨਸਾਨ

ਚਾਹੇ ਹੋਵੇ ਮੂੰਹ ਪਰ

ਹਿਲਦੀ ਨਾ ਜ਼ਬਾਨ

ਅੱਖਾਂ ਨੇ ਪਰ ਦੇਖਦੇ ਨਾ,

ਕੰਨ ਨੇ ਪਰ ਉਹ ਸੁਣਦੇ ਨਾ

ਹੱਥ ਪੈਰ ਵੀ ਨੇ ਪਰ ਹਿਲਦੇ ਨਹੀਂ,

ਨਾ ਹੈ ਇਨ੍ਹਾਂ ਵਿਚ ਦਮ ਕੋਈ

(ਕੋਰਸ)

ਹੈ ਯਹੋਵਾਹ ਬੇਮਿਸਾਲ,

ਹੈ ਬੇਜੋੜ ਤੇ ਲਾਜਵਾਬ

ਅਸੀਂ ਯਹੋਵਾਹ ਦੇ ਹਾਂ ਗਵਾਹ,

ਕਰਦੇ ਐਲਾਨ ਹਰ ਜਗ੍ਹਾ

2. ਹੇ ਯਹੋਵਾਹ ਬਾਦਸ਼ਾਹ,

ਤੂੰ ਜਹਾਨ ਦਾ ਸਿਰਜਣਹਾਰ

ਆਇਆ ਹੈ ਰਾਜ ਤੇਰਾ,

ਦਿੰਦੇ ਹਾਂ ਪੈਗਾਮ

ਤੇਰਾ ਨਾਂ ਵਡਿਆਵਾਂਗੇ,

ਜੱਗ ਤੋਂ ਨਹੀਂ ਡਰਾਂਗੇ

ਸੱਚ ਦਾ ਸੰਦੇਸ਼ ਫੈਲੇ ਹਰ ਜਗ੍ਹਾ,

ਲੋਕਾਂ ਨੂੰ ਮਿਲੇ ਛੁਟਕਾਰਾ

(ਕੋਰਸ)

ਹੈ ਯਹੋਵਾਹ ਬੇਮਿਸਾਲ,

ਹੈ ਬੇਜੋੜ ਤੇ ਲਾਜਵਾਬ

ਅਸੀਂ ਯਹੋਵਾਹ ਦੇ ਹਾਂ ਗਵਾਹ,

ਕਰਦੇ ਐਲਾਨ ਹਰ ਜਗ੍ਹਾ

3. ਹੇ ਯਹੋਵਾਹ ਅੱਤ ਮਹਾਨ,

ਤੇਰੇ ਬੋਲ ਪਿਆਰ ਦੇ ਇਜ਼ਹਾਰ

ਚਾਹੇ ਸੁਣਨ ਲੋਕ ਨਾ,

ਮੈਂ ਕਰਾਂ ਐਲਾਨ

ਤੈਨੂੰ ਕਰਦੇ ਜੋ ਬਦਨਾਮ,

ਉਨ੍ਹਾਂ ਨੂੰ ਕਰਾਉਣਾ ਯਾਦ

ਤੂੰ ਹੀ ਹੈ ਮਾਲਕ, ਤੂੰ ਹੀ ਖ਼ੁਦਾ,

ਤੂੰ ਹੀ ਕਰੇਂਗਾ ਸਭ ਦਾ ਨਿਆਂ

(ਕੋਰਸ)

ਹੈ ਯਹੋਵਾਹ ਬੇਮਿਸਾਲ,

ਹੈ ਬੇਜੋੜ ਤੇ ਲਾਜਵਾਬ

ਅਸੀਂ ਯਹੋਵਾਹ ਦੇ ਹਾਂ ਗਵਾਹ,

ਕਰਦੇ ਐਲਾਨ ਹਰ ਜਗ੍ਹਾ

(ਯਸਾ. 37:19; 55:11; ਹਿਜ਼. 3:19 ਦੇਖੋ।)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ