ਗੀਤ 54
ਨਿਹਚਾ ਨਾਲ ਚੱਲੋ
1. ਯਹੋਵਾਹ ਦੇ ਵਾਰ-ਵਾਰ ਆਏ ਸੀ ਦਾਸ
ਸੁਣਾਇਆ ਸੀ ਉਸ ਦਾ ਪੈਗਾਮ
ਰੱਬ ਦੀ ਹੈ ਪੁਕਾਰ ਅੱਜ ਯਿਸੂ ਰਾਹੀਂ
ਕਰੇ ਤੋਬਾ ਹਰ ਇਨਸਾਨ
(ਕੋਰਸ)
ਲਿਖ ਤੂੰ ਦਿਲ ʼਤੇ ਰੱਬ ਦਾ ਬਚਨ
ਰੱਖ ਵਿਸ਼ਵਾਸ, ਤੂੰ ਨਿਹਚਾ ਨਾਲ ਚੱਲ
ਦੇ ਸਬੂਤ ਵਫ਼ਾ ਦਾ ਹਰ ਪਲ
ਮਿਲੇਗਾ ਸੁਖ, ਮਿਲੇਗੀ ਜ਼ਿੰਦਗੀ
2. ਯਿਸੂ ਦੇ ਹੁਕਮ ਨੂੰ ਮੰਨਦੇ ਅਸੀਂ
ਸੁਣਾਉਂਦੇ ਹਾਂ ਰੱਬ ਦਾ ਪੈਗਾਮ
ਖੁੱਲ੍ਹ ਕੇ ਅਸੀਂ ਕਰਦੇ ਰਾਜ ਦਾ ਬਿਆਨ
ਜਾਣੇ ਸੱਚ ਆਲਮ ਤਮਾਮ
(ਕੋਰਸ)
ਲਿਖ ਤੂੰ ਦਿਲ ʼਤੇ ਰੱਬ ਦਾ ਬਚਨ
ਰੱਖ ਵਿਸ਼ਵਾਸ, ਤੂੰ ਨਿਹਚਾ ਨਾਲ ਚੱਲ
ਦੇ ਸਬੂਤ ਵਫ਼ਾ ਦਾ ਹਰ ਪਲ
ਮਿਲੇਗਾ ਸੁਖ, ਮਿਲੇਗੀ ਜ਼ਿੰਦਗੀ
3. ਸੱਚ ਦੇ ਚਾਹੇ ਹੋਵਣ ਦੁਸ਼ਮਣ ਹਜ਼ਾਰ
ਨਾ ਮੰਨਦੇ ਅਸੀਂ ਕਦੇ ਹਾਰ
ਢਾਲ਼ ਨਿਹਚਾ ਦੀ ਲੈ ਕੇ ਖੜ੍ਹੇ ਅਸੀਂ
ਮਿਲੇ ਮੁਕਤੀ ਦਾ ਇਨਾਮ
(ਕੋਰਸ)
ਲਿਖ ਤੂੰ ਦਿਲ ʼਤੇ ਰੱਬ ਦਾ ਬਚਨ
ਰੱਖ ਵਿਸ਼ਵਾਸ, ਤੂੰ ਨਿਹਚਾ ਨਾਲ ਚੱਲ
ਦੇ ਸਬੂਤ ਵਫ਼ਾ ਦਾ ਹਰ ਪਲ
ਮਿਲੇਗਾ ਸੁਖ, ਮਿਲੇਗੀ ਜ਼ਿੰਦਗੀ
(ਰੋਮੀ. 10:10; ਅਫ਼. 3:12; ਇਬ. 11:6; 1 ਯੂਹੰ. 5:4 ਦੇਖੋ।)