ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਮੁਕਤੀ ਲਈ ਖੁੱਲ੍ਹੇ-ਆਮ ਇਕਰਾਰ ਕਰੋ
    ਪਹਿਰਾਬੁਰਜ—1997 | ਦਸੰਬਰ 1
    • ਧਰਤੀ ਦੀਆਂ ਹੱਦਾਂ ਤਕ। ਪਰਕਾਸ਼ ਦੀ ਪੋਥੀ 14:6 ਦਾ ਦੂਤ ਅਜੇ ਵੀ ਆਕਾਸ਼ ਵਿਚ ਉੱਡ ਰਿਹਾ ਹੈ, ਅਤੇ ਸਾਨੂੰ ‘ਧਰਤੀ ਦੇ ਵਾਸੀਆਂ ਨੂੰ ਅਤੇ ਹਰੇਕ ਕੌਮ ਅਤੇ ਗੋਤ ਅਤੇ ਭਾਖਿਆ ਅਤੇ ਉੱਮਤ ਨੂੰ ਖੁਸ਼ ਖਬਰੀ ਸੁਣਾਉਣ’ ਦਾ ਕੰਮ ਸੌਂਪਦਾ ਹੈ। ਇਹ ਖ਼ੁਸ਼ ਖ਼ਬਰੀ ਸਵੀਕਾਰ ਕਰਨ ਵਾਲਿਆਂ ਨੂੰ ਕਿਵੇਂ ਲਾਭ ਪਹੁੰਚਾਵੇਗਾ?

      ਯਹੋਵਾਹ ਦਾ ਨਾਂ ਲੈਣਾ

      13. (ੳ) ਸੰਨ 1998 ਲਈ ਸਾਡਾ ਵਰ੍ਹਾ-ਪਾਠ ਕੀ ਹੈ? (ਅ) ਇਹ ਵਰ੍ਹਾ-ਪਾਠ ਅੱਜ ਇੰਨਾ ਢੁਕਵਾਂ ਕਿਉਂ ਹੈ?

      13 ਯੋਏਲ 2:32 ਦਾ ਹਵਾਲਾ ਦਿੰਦੇ ਹੋਏ, ਪੌਲੁਸ ਐਲਾਨ ਕਰਦਾ ਹੈ: “ਹਰੇਕ ਜਿਹੜਾ ਪ੍ਰਭੁ [“ਯਹੋਵਾਹ,” ਨਿ ਵ] ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ।” (ਰੋਮੀਆਂ 10:13) ਇਹ ਕਿੰਨਾ ਢੁਕਵਾਂ ਹੈ ਕਿ ਇਹ ਸ਼ਬਦ 1998 ਲਈ ਯਹੋਵਾਹ ਦੇ ਗਵਾਹਾਂ ਦੇ ਵਰ੍ਹੇ-ਪਾਠ ਲਈ ਚੁਣੇ ਗਈ ਹਨ! ਇਹ ਅੱਜ ਅੱਗੇ ਨਾਲੋਂ ਕਿਤੇ ਹੀ ਜ਼ਿਆਦਾ ਮਹੱਤਵਪੂਰਣ ਹੈ ਕਿ ਅਸੀਂ ਯਹੋਵਾਹ ਵਿਚ ਭਰੋਸਾ ਰੱਖਦੇ ਹੋਏ ਅੱਗੇ ਵਧਦੇ ਜਾਈਏ, ਅਤੇ ਉਸ ਦੇ ਨਾਂ ਬਾਰੇ ਅਤੇ ਉਸ ਦੇ ਨਾਂ ਨਾਲ ਸੰਬੰਧਿਤ ਉੱਤਮ ਮਕਸਦਾਂ ਬਾਰੇ ਦੂਸਰਿਆਂ ਨੂੰ ਦੱਸੀਏ! ਜਿਵੇਂ ਪਹਿਲੀ ਸਦੀ ਵਿਚ ਹੋਇਆ ਸੀ, ਉਸੇ ਤਰ੍ਹਾਂ ਇਸ ਮੌਜੂਦਾ ਭ੍ਰਿਸ਼ਟ ਰੀਤੀ-ਵਿਵਸਥਾ ਦੇ ਅੰਤ ਦਿਆਂ ਦਿਨਾਂ ਵਿਚ, ਇਹ ਗੂੰਜਵਾਂ ਸੱਦਾ ਦਿੱਤਾ ਜਾ ਰਿਹਾ ਹੈ: “ਆਪਣੇ ਆਪ ਨੂੰ ਇਸ ਕੱਬੀ ਪੀਹੜੀ ਕੋਲੋਂ ਬਚਾਓ।” (ਰਸੂਲਾਂ ਦੇ ਕਰਤੱਬ 2:40) ਇਹ ਸੰਸਾਰ ਭਰ ਵਿਚ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਸਾਰੇ ਲੋਕਾਂ ਲਈ ਇਕ ਤੁਰ੍ਹੀ ਦੀ ਆਵਾਜ਼ ਵਰਗਾ ਸੱਦਾ ਹੈ ਕਿ ਉਹ ਯਹੋਵਾਹ ਨੂੰ ਬੇਨਤੀ ਕਰਨ ਕਿ ਯਹੋਵਾਹ ਉਨ੍ਹਾਂ ਨੂੰ ਮੁਕਤੀ ਬਖ਼ਸ਼ੇ। ਨਾਲੇ ਉਨ੍ਹਾਂ ਨੂੰ ਵੀ ਮੁਕਤੀ ਬਖ਼ਸ਼ੇ ਜੋ ਉਨ੍ਹਾਂ ਦੇ ਖ਼ੁਸ਼ ਖ਼ਬਰੀ ਦੇ ਖੁੱਲ੍ਹੇ-ਆਮ ਐਲਾਨ ਨੂੰ ਸੁਣਦੇ ਹਨ।—1 ਤਿਮੋਥਿਉਸ 4:16.

      14. ਮੁਕਤੀ ਲਈ ਸਾਨੂੰ ਕਿਹੜੀ ਚਟਾਨ ਵਿਚ ਭਰੋਸਾ ਰੱਖਣਾ ਚਾਹੀਦਾ ਹੈ?

      14 ਉਦੋਂ ਕੀ ਹੋਵੇਗਾ ਜਦੋਂ ਇਸ ਧਰਤੀ ਉੱਤੇ ਯਹੋਵਾਹ ਦਾ ਮਹਾਨ ਦਿਨ ਆਰੰਭ ਹੋਵੇਗਾ? ਜ਼ਿਆਦਾਤਰ ਲੋਕ ਮੁਕਤੀ ਲਈ ਯਹੋਵਾਹ ਨੂੰ ਨਹੀਂ ਭਾਲਣਗੇ। ਆਮ ਤੌਰ ਤੇ ਮਨੁੱਖਜਾਤੀ ‘ਪਹਾੜਾਂ ਅਤੇ ਚਟਾਨਾਂ ਨੂੰ ਕਹਿਣ ਲੱਗੇਗੀ ਭਈ ਸਾਡੇ ਉੱਤੇ ਡਿੱਗ ਪਓ! ਅਤੇ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਉਹ ਦੇ ਸਾਹਮਣਿਓਂ ਅਤੇ ਲੇਲੇ ਦੇ ਕ੍ਰੋਧ ਤੋਂ ਸਾਨੂੰ ਲੁਕਾ ਲਓ!’ (ਪਰਕਾਸ਼ ਦੀ ਪੋਥੀ 6:15, 16) ਉਨ੍ਹਾਂ ਦੀ ਉਮੀਦ ਇਸ ਰੀਤੀ-ਵਿਵਸਥਾ ਦੇ ਪਹਾੜ-ਸਮਾਨ ਸੰਗਠਨਾਂ ਅਤੇ ਸੰਸਥਾਵਾਂ ਉੱਤੇ ਹੋਵੇਗੀ। ਪਰੰਤੂ, ਕਿੰਨਾ ਬਿਹਤਰ ਹੋਵੇਗਾ, ਜੇਕਰ ਉਹ ਸਭ ਤੋਂ ਮਹਾਨ ਚਟਾਨ, ਯਹੋਵਾਹ ਪਰਮੇਸ਼ੁਰ, ਵਿਚ ਭਰੋਸਾ ਰੱਖਣ! (ਬਿਵਸਥਾ ਸਾਰ 32:3, 4) ਉਸ ਬਾਰੇ, ਰਾਜਾ ਦਾਊਦ ਨੇ ਕਿਹਾ: “ਯਹੋਵਾਹ ਮੇਰੀ ਚਟਾਨ, ਮੇਰਾ ਗੜ੍ਹ ਅਤੇ ਮੇਰਾ ਛੁਡਾਉਣ ਵਾਲਾ ਹੈ।” ਯਹੋਵਾਹ ‘ਸਾਡੀ ਮੁਕਤੀ ਦੀ ਚਟਾਨ’ ਹੈ। (ਜ਼ਬੂਰ 18:2; 95:1) ਉਸ ਦਾ ਨਾਂ “ਇੱਕ ਪੱਕਾ ਬੁਰਜ” ਹੈ, ਇੱਕੋ-ਇਕ “ਬੁਰਜ” ਜੋ ਆਉਣ ਵਾਲੇ ਸੰਕਟ ਦੇ ਦੌਰਾਨ ਸਾਡੀ ਰੱਖਿਆ ਕਰਨ ਲਈ ਕਾਫ਼ੀ ਪੱਕਾ ਹੈ। (ਕਹਾਉਤਾਂ 18:10) ਇਸ ਲਈ, ਅੱਜ ਜੀਉਂਦੇ ਲਗਭਗ ਛੇ ਅਰਬ ਮਨੁੱਖਾਂ ਵਿੱਚੋਂ ਜ਼ਿਆਦਾ ਤੋਂ ਜ਼ਿਆਦਾ ਵਿਅਕਤੀਆਂ ਨੂੰ ਵਫ਼ਾਦਾਰੀ ਅਤੇ ਸੁਹਿਰਦਤਾ ਨਾਲ ਯਹੋਵਾਹ ਦਾ ਨਾਂ ਲੈਣ ਬਾਰੇ ਸਿਖਾਉਣਾ ਅਤਿ-ਆਵੱਸ਼ਕ ਹੈ।

      15. ਨਿਹਚਾ ਦੇ ਸੰਬੰਧ ਵਿਚ ਰੋਮੀਆਂ 10:14 ਕੀ ਸੰਕੇਤ ਕਰਦਾ ਹੈ?

      15 ਉਚਿਤ ਢੰਗ ਨਾਲ, ਪੌਲੁਸ ਰਸੂਲ ਅੱਗੇ ਪੁੱਛਦਾ ਹੈ: “ਪਰ ਜਿਹ ਦੇ ਉੱਤੇ ਨਿਹਚਾ ਨਹੀਂ ਕੀਤੀ ਓਹ ਉਸ ਦਾ ਨਾਮ ਕਿੱਕੁਰ ਲੈਣ?” (ਰੋਮੀਆਂ 10:14) ਅਜੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ “ਨਿਹਚਾ ਦੀ ਬਾਣੀ” ਅਪਣਾਉਣ ਲਈ ਸ਼ਾਇਦ ਮਦਦ ਦਿੱਤੀ ਜਾ ਸਕਦੀ ਹੈ, ਤਾਂਕਿ ਉਹ ਮੁਕਤੀ ਲਈ ਯਹੋਵਾਹ ਦਾ ਨਾਂ ਲੈਣ। ਨਿਹਚਾ ਅਤਿ-ਮਹੱਤਵਪੂਰਣ ਹੈ। ਇਕ ਹੋਰ ਪੱਤਰੀ ਵਿਚ ਪੌਲੁਸ ਕਹਿੰਦਾ ਹੈ: “ਨਿਹਚਾ ਬਾਝੋਂ [ਪਰਮੇਸ਼ੁਰ] ਦੇ ਮਨ ਨੂੰ ਭਾਉਣਾ ਅਣਹੋਣਾ ਹੈ ਕਿਉਂਕਿ ਜਿਹੜਾ ਪਰਮੇਸ਼ੁਰ ਦੀ ਵੱਲ ਆਉਂਦਾ ਹੈ ਉਹ ਨੂੰ ਪਰਤੀਤ ਕਰਨੀ ਚਾਹੀਦੀ ਹੈ ਭਈ ਉਹ ਹੈ, ਨਾਲੇ ਇਹ ਭਈ ਉਹ ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।” (ਇਬਰਾਨੀਆਂ 11:6) ਲੇਕਿਨ, ਹੋਰ ਲੱਖਾਂ ਲੋਕਾਂ ਲਈ, ਪਰਮੇਸ਼ੁਰ ਵਿਚ ਨਿਹਚਾ ਰੱਖਣੀ ਕਿਵੇਂ ਸੰਭਵ ਹੋਵੇਗੀ? ਰੋਮੀਆਂ ਨੂੰ ਲਿਖੀ ਆਪਣੀ ਪੱਤਰੀ ਵਿਚ, ਪੌਲੁਸ ਪੁੱਛਦਾ ਹੈ: “ਅਤੇ ਜਿਹ ਦੀ ਖਬਰ ਸੁਣੀ ਹੀ ਨਹੀਂ ਉਸ ਉੱਤੇ ਨਿਹਚਾ ਕਿੱਕੁਰ ਕਰਨ?” (ਰੋਮੀਆਂ 10:14) ਕੀ ਯਹੋਵਾਹ ਉਨ੍ਹਾਂ ਦੇ ਸੁਣਨ ਲਈ ਪ੍ਰਬੰਧ ਕਰਦਾ ਹੈ? ਬਿਲਕੁਲ ਉਹ ਕਰਦਾ ਹੈ! ਪੌਲੁਸ ਦੇ ਅਗਲੇ ਸ਼ਬਦਾਂ ਨੂੰ ਸੁਣੋ: “ਅਤੇ ਪਰਚਾਰਕ ਬਾਝੋਂ ਕਿੱਕੁਰ ਸੁਣਨ?”

      16. ਈਸ਼ਵਰੀ ਇੰਤਜ਼ਾਮ ਵਿਚ, ਪ੍ਰਚਾਰਕ ਲਾਜ਼ਮੀ ਕਿਉਂ ਹਨ?

      16 ਪੌਲੁਸ ਦੀ ਦਲੀਲ ਤੋਂ ਇਹ ਬਿਲਕੁਲ ਸਪੱਸ਼ਟ ਹੈ ਕਿ ਪ੍ਰਚਾਰਕਾਂ ਦੀ ਲੋੜ ਹੈ। ਯਿਸੂ ਨੇ ਸੰਕੇਤ ਕੀਤਾ ਸੀ ਕਿ “ਜੁਗ ਦੇ ਅੰਤ ਤੀਕਰ” ਇਸ ਤਰ੍ਹਾਂ ਹੀ ਹੋਵੇਗਾ। (ਮੱਤੀ 24:14; 28:18-20) ਬਚਾਅ ਲਈ ਯਹੋਵਾਹ ਦਾ ਨਾਂ ਲੈਣ ਵਿਚ ਲੋਕਾਂ ਦੀ ਮਦਦ ਕਰਨ ਵਾਸਤੇ, ਪ੍ਰਚਾਰ ਕਰਨਾ ਈਸ਼ਵਰੀ ਇੰਤਜ਼ਾਮ ਦਾ ਇਕ ਲਾਜ਼ਮੀ ਹਿੱਸਾ ਹੈ। ਈਸਾਈ-ਜਗਤ ਵਿਚ ਵੀ ਪਰਮੇਸ਼ੁਰ ਦੇ ਬਹੁਮੁੱਲੇ ਨਾਂ ਨੂੰ ਸਨਮਾਨਿਤ ਕਰਨ ਲਈ ਅਧਿਕਤਰ ਲੋਕ ਕੁਝ ਨਹੀਂ ਕਰਦੇ ਹਨ। ਕਈਆਂ ਨੇ ਯਹੋਵਾਹ ਦੀ ਹਸਤੀ ਨੂੰ, ਤ੍ਰਿਏਕ ਦੇ ਇਕ ਨਾ ਸਮਝਣਯੋਗ ਧਰਮ-ਸਿਧਾਂਤ ਦੀਆਂ ਦੋ ਹੋਰ ਹਸਤੀਆਂ ਨਾਲ ਉਲਝਾਇਆ ਹੈ। ਨਾਲ ਹੀ, ਕਈ ਲੋਕ ਜ਼ਬੂਰ 14:1 ਅਤੇ 53:1 ਵਿਚ ਜ਼ਿਕਰ ਕੀਤੇ ਗਏ ਵਿਅਕਤੀਆਂ ਦੇ ਵਰਗ ਵਿਚ ਆਉਂਦੇ ਹਨ: “ਮੂਰਖ ਨੇ ਆਪਣੇ ਮਨ ਵਿੱਚ ਆਖਿਆ ਹੈ ਭਈ ਪਰਮੇਸ਼ੁਰ [“ਯਹੋਵਾਹ,” ਨਿ ਵ] ਹੈ ਹੀ ਨਹੀਂ।” ਆਉਣ ਵਾਲੇ ਵੱਡੇ ਕਸ਼ਟ ਵਿੱਚੋਂ ਉਨ੍ਹਾਂ ਦੇ ਬਚ ਨਿਕਲਣ ਲਈ ਉਨ੍ਹਾਂ ਨੂੰ ਜਾਣਨ ਦੀ ਜ਼ਰੂਰਤ ਹੈ ਕਿ ਯਹੋਵਾਹ ਹੀ ਜੀਉਂਦਾ ਪਰਮੇਸ਼ੁਰ ਹੈ, ਅਤੇ ਉਨ੍ਹਾਂ ਨੂੰ ਉਹ ਸਭ ਕੁਝ ਸਮਝਣਾ ਚਾਹੀਦਾ ਹੈ ਜੋ ਉਸ ਦਾ ਨਾਂ ਦਰਸਾਉਂਦਾ ਹੈ।

      ਪ੍ਰਚਾਰਕਾਂ ਦੇ ‘ਸੁੰਦਰ ਚਰਨ’

      17. (ੳ) ਪੌਲੁਸ ਵੱਲੋਂ ਇਕ ਮੁੜ ਬਹਾਲੀ ਦੀ ਭਵਿੱਖਬਾਣੀ ਦਾ ਹਵਾਲਾ ਦੇਣਾ ਕਿਉਂ ਢੁਕਵਾਂ ਹੈ? (ਅ) ‘ਸੁੰਦਰ ਚਰਨ’ ਕਿਸ ਤਰ੍ਹਾਂ ਹੋ ਸਕਦੇ ਹਨ?

      17 ਪੌਲੁਸ ਰਸੂਲ ਕੋਲ ਇਕ ਹੋਰ ਅਤਿ-ਆਵੱਸ਼ਕ ਸਵਾਲ ਹੈ: “ਅਤੇ ਜੇ ਘੱਲੇ ਨਾ ਜਾਣ ਤਾਂ ਕਿੱਕੁਰ ਪਰਚਾਰ ਕਰਨ? ਜਿਵੇਂ ਲਿਖਿਆ ਹੋਇਆ ਹੈ ਭਈ ਜਿਹੜੇ ਚੰਗੀਆਂ ਗੱਲਾਂ ਦੀ ਖੁਸ਼ ਖਬਰੀ ਸੁਣਾਉਂਦੇ ਹਨ ਓਹਨਾਂ ਦੇ ਚਰਨ ਕਿਹੇ ਸੁੰਦਰ ਹਨ!” (ਰੋਮੀਆਂ 10:15) ਇੱਥੇ ਪੌਲੁਸ ਯਸਾਯਾਹ 52:7 ਦਾ ਹਵਾਲਾ ਦਿੰਦਾ ਹੈ, ਜੋ 1919 ਤੋਂ ਲਾਗੂ ਹੋਣ ਵਾਲੀ ਮੁੜ ਬਹਾਲੀ ਦੀ ਭਵਿੱਖਬਾਣੀ ਦਾ ਹਿੱਸਾ ਹੈ। ਅੱਜ, ਇਕ ਵਾਰ ਫਿਰ, ਯਹੋਵਾਹ ਉਸ ਨੂੰ ਭੇਜਦਾ ਹੈ “ਜਿਹੜਾ ਖੁਸ਼ ਖਬਰੀ ਲੈ ਆਉਂਦਾ ਹੈ, . . . ਜਿਹੜਾ ਸ਼ਾਂਤੀ ਸੁਣਾਉਂਦਾ, ਭਲਿਆਈ ਦੀ ਖੁਸ਼ ਖਬਰੀ ਲਿਆਉਂਦਾ, ਜਿਹੜਾ ਮੁਕਤੀ ਸੁਣਾਉਂਦਾ ਹੈ।” ਆਗਿਆਕਾਰੀ ਨਾਲ, ਪਰਮੇਸ਼ੁਰ ਦੇ ਮਸਹ ਕੀਤੇ ਹੋਏ ‘ਰਾਖੇ’ ਅਤੇ ਉਨ੍ਹਾਂ ਦੇ ਸਾਥੀ ਜੈਕਾਰੇ ਗਜਾਉਂਦੇ ਰਹਿੰਦੇ ਹਨ। (ਯਸਾਯਾਹ 52:7, 8) ਅੱਜ ਮੁਕਤੀ ਦਾ ਐਲਾਨ ਕਰਨ ਵਾਲਿਆਂ ਦੇ ਪੈਰ ਸ਼ਾਇਦ ਥੱਕ ਜਾਣ, ਅਤੇ ਮਿੱਟੀ ਨਾਲ ਗੰਦੇ ਹੋ ਜਾਣ, ਜਿਉਂ-ਜਿਉਂ ਉਹ ਘਰ-ਘਰ ਜਾਂਦੇ ਹਨ, ਪਰ ਉਨ੍ਹਾਂ ਦੇ ਚਿਹਰੇ ਖ਼ੁਸ਼ੀ ਨਾਲ ਕਿੰਨੇ ਚਮਕਦੇ ਹਨ! ਉਹ ਜਾਣਦੇ ਹਨ ਕਿ ਸ਼ਾਂਤੀ ਦੀ ਖ਼ੁਸ਼ ਖ਼ਬਰੀ ਐਲਾਨ ਕਰਨ ਲਈ ਅਤੇ ਸੋਗ ਕਰਨ ਵਾਲਿਆਂ ਨੂੰ ਦਿਲਾਸਾ ਦੇਣ ਲਈ ਉਹ ਯਹੋਵਾਹ ਦੁਆਰਾ ਨਿਯੁਕਤ ਕੀਤੇ ਗਏ ਹਨ, ਅਤੇ ਮੁਕਤੀ ਨੂੰ ਨਜ਼ਰ ਵਿਚ ਰੱਖਦੇ ਹੋਏ ਯਹੋਵਾਹ ਦਾ ਨਾਂ ਲੈਣ ਲਈ ਉਹ ਇਨ੍ਹਾਂ ਦੀ ਮਦਦ ਕਰ ਰਹੇ ਹਨ।

      18. ਖ਼ੁਸ਼ ਖ਼ਬਰੀ ਨੂੰ ਫੈਲਾਉਣ ਦੇ ਆਖ਼ਰੀ ਨਤੀਜੇ ਬਾਰੇ ਰੋਮੀਆਂ 10:16-18 ਕੀ ਕਹਿੰਦਾ ਹੈ?

      18 ਚਾਹੇ ਲੋਕ ‘ਸੁਨੇਹੇ ਦੀ ਪਰਤੀਤ ਕਰਨ’ ਜਾਂ ਉਸ ਦੀ ਅਵੱਗਿਆ ਕਰਨੀ ਚੁਣਨ, ਪੌਲੁਸ ਦੇ ਸ਼ਬਦ ਸੱਚ ਸਾਬਤ ਹੁੰਦੇ ਹਨ: “ਭਲਾ, ਉਨ੍ਹਾਂ ਨੇ ਨਾ ਸੁਣਿਆ? ਬੇਸ਼ੱਕ! ਓਹਨਾਂ ਦਾ ਬੋਲ ਸਾਰੀ ਧਰਤੀ ਵਿੱਚ ਗਿਆ, ਅਤੇ ਸੰਸਾਰ ਦੀਆਂ ਹੱਦਾਂ ਤੀਕੁਰ ਓਹਨਾਂ ਦੇ ਸ਼ਬਦ।” (ਰੋਮੀਆਂ 10:16-18) ਠੀਕ ਜਿਵੇਂ “ਅਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਵਰਨਣ ਕਰਦੇ ਹਨ,” ਜਿਵੇਂ ਕਿ ਉਸ ਦੇ ਰਚਨਾਤਮਕ ਕੰਮਾਂ ਤੋਂ ਪ੍ਰਗਟ ਹੁੰਦਾ ਹੈ, ਇਸੇ ਤਰ੍ਹਾਂ ਧਰਤੀ ਉੱਤੇ ਉਸ ਦੇ ਗਵਾਹਾਂ ਨੂੰ “ਯਹੋਵਾਹ ਦੇ ਮਨ ਭਾਉਂਦੇ ਵਰ੍ਹੇ ਦਾ, ਅਤੇ ਸਾਡੇ ਪਰਮੇਸ਼ੁਰ ਦੇ ਬਦਲਾ ਲੈਣ ਦੇ ਦਿਨ ਦਾ” ਪ੍ਰਚਾਰ ਕਰਨਾ ਚਾਹੀਦਾ ਹੈ, ਤਾਂ ਜੋ ‘ਸਾਰੇ ਸੋਗੀਆਂ ਨੂੰ ਦਿਲਾਸਾ ਦਿੱਤਾ ਜਾਵੇ।’—ਜ਼ਬੂਰ 19:1-4; ਯਸਾਯਾਹ 61:2.

      19. ਉਨ੍ਹਾਂ ਲਈ ਜੋ ਅੱਜ ‘ਯਹੋਵਾਹ ਦਾ ਨਾਮ ਲੈਂਦੇ’ ਹਨ ਕੀ ਨਤੀਜਾ ਨਿਕਲੇਗਾ?

      19 ਯਹੋਵਾਹ ਦਾ ਮਹਾਨ ਅਤੇ ਭਿਆਨਕ ਦਿਨ ਨੇੜੇ ਅੱਪੜਦਾ ਜਾਂਦਾ ਹੈ। “ਹਾਇ ਉਸ ਦਿਨ ਨੂੰ! ਯਹੋਵਾਹ ਦਾ ਦਿਨ ਤਾਂ ਨੇੜੇ ਹੈ, ਉਹ ਸਰਬ ਸ਼ਕਤੀਮਾਨ ਵੱਲੋਂ ਬਰਬਾਦੀ ਵਾਂਙੁ ਆ ਰਿਹਾ ਹੈ!” (ਯੋਏਲ 1:15; 2:31) ਇਹ ਸਾਡੀ ਪ੍ਰਾਰਥਨਾ ਹੈ ਕਿ ਹੋਰ ਬਹੁਤ ਸਾਰੇ ਲੋਕ ਖ਼ੁਸ਼ ਖ਼ਬਰੀ ਨੂੰ ਛੇਤੀ ਸਵੀਕਾਰ ਕਰਨਗੇ, ਅਤੇ ਯਹੋਵਾਹ ਦੇ ਸੰਗਠਨ ਵਿਚ ਇਕੱਠੇ ਹੋਣਗੇ। (ਯਸਾਯਾਹ 60:8; ਹਬੱਕੂਕ 2:3) ਯਾਦ ਰੱਖੋ ਕਿ ਯਹੋਵਾਹ ਦੇ ਦੂਜੇ ਦਿਨਾਂ ਵਿਚ ਦੁਸ਼ਟ ਲੋਕਾਂ ਦਾ ਨਾਸ਼ ਹੋਇਆ ਸੀ—ਨੂਹ ਦੇ ਦਿਨਾਂ ਵਿਚ, ਲੂਤ ਦੇ ਦਿਨਾਂ ਵਿਚ, ਅਤੇ ਧਰਮ-ਤਿਆਗੀ ਇਸਰਾਏਲ ਅਤੇ ਯਹੂਦਾਹ ਦੇ ਦਿਨਾਂ ਵਿਚ। ਅਸੀਂ ਹੁਣ ਸਭ ਤੋਂ ਵੱਡੇ ਕਸ਼ਟ ਦੇ ਕੰਢੇ ਤੇ ਖੜ੍ਹੇ ਹਾਂ, ਜਦੋਂ ਯਹੋਵਾਹ ਦਾ ਵਾਵਰੋਲਾ ਇਸ ਧਰਤੀ ਤੋਂ ਦੁਸ਼ਟਤਾ ਨੂੰ ਉਡਾ ਲੈ ਜਾਵੇਗਾ, ਅਤੇ ਸਦੀਪਕ ਸ਼ਾਂਤੀ ਦੇ ਪਰਾਦੀਸ ਲਈ ਰਾਹ ਖੋਲ੍ਹ ਦੇਵੇਗਾ। ਕੀ ਤੁਸੀਂ ਉਨ੍ਹਾਂ ਵਿੱਚੋਂ ਹੋਵੋਗੇ ਜੋ ਵਫ਼ਾਦਾਰੀ ਨਾਲ ‘ਯਹੋਵਾਹ ਦਾ ਨਾਮ ਲੈਂਦੇ’ ਹਨ? ਜੇਕਰ ਹੋਵੋਗੇ, ਤਾਂ ਆਨੰਦ ਮਾਣੋ! ਤੁਹਾਡੇ ਨਾਲ ਖ਼ੁਦ ਪਰਮੇਸ਼ੁਰ ਦਾ ਵਾਅਦਾ ਹੈ ਕਿ ਤੁਸੀਂ ਬਚਾਏ ਜਾਵੋਗੇ।—ਰੋਮੀਆਂ 10:13.

      ਤੁਸੀਂ ਕਿਵੇਂ ਜਵਾਬ ਦਿਓਗੇ?

      ◻ ਪੰਤੇਕੁਸਤ 33 ਸਾ.ਯੁ. ਤੋਂ ਬਾਅਦ ਕਿਹੜੀਆਂ ਨਵੀਆਂ ਗੱਲਾਂ ਦਾ ਐਲਾਨ ਕੀਤਾ ਗਿਆ ਸੀ?

      ◻ ਮਸੀਹੀਆਂ ਨੂੰ “ਨਿਹਚਾ ਦੀ ਬਾਣੀ” ਵੱਲ ਕਿਵੇਂ ਧਿਆਨ ਦੇਣਾ ਚਾਹੀਦਾ ਹੈ?

      ◻ ‘ਯਹੋਵਾਹ ਦਾ ਨਾਮ ਲੈਣ’ ਦਾ ਅਰਥ ਕੀ ਹੈ?

      ◻ ਰਾਜ ਸੰਦੇਸ਼ਵਾਹਕਾਂ ਦੇ ਕਿਸ ਭਾਵ ਵਿਚ ‘ਸੁੰਦਰ ਚਰਨ’ ਹਨ?

  • ਕੀ ਤੁਹਾਨੂੰ ਯਾਦ ਹੈ?
    ਪਹਿਰਾਬੁਰਜ—1997 | ਦਸੰਬਰ 1
    • ਕੀ ਤੁਹਾਨੂੰ ਯਾਦ ਹੈ?

      ਕੀ ਤੁਸੀਂ ਪਹਿਰਾਬੁਰਜ ਦੇ ਹਾਲ ਹੀ ਦੇ ਅੰਕਾਂ ਨੂੰ ਪੜ੍ਹ ਕੇ ਆਨੰਦ ਮਾਣਿਆ ਹੈ? ਜ਼ਰਾ ਪਰਖੋ ਕਿ ਤੁਸੀਂ ਹੇਠਲੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:

      ◻ ਇਕ ਮਸੀਹੀ ਨੌਜਵਾਨ ਲਈ ਸਿੱਖਿਆ ਦਾ ਮੁੱਖ ਮਕਸਦ ਕੀ ਹੈ?

      ਸਿੱਖਿਆ ਦਾ ਮੁੱਖ ਮਕਸਦ ਇਕ ਨੌਜਵਾਨ ਨੂੰ ਯਹੋਵਾਹ ਦਾ ਪ੍ਰਭਾਵੀ ਸੇਵਕ ਬਣਨ ਲਈ ਤਿਆਰ ਕਰਨਾ ਹੋਣਾ ਚਾਹੀਦਾ ਹੈ। ਅਤੇ ਇਹ ਮਕਸਦ ਪੂਰਾ ਕਰਨ ਲਈ ਸਭ ਤੋਂ ਮਹੱਤਵਪੂਰਣ ਸਿੱਖਿਆ ਅਧਿਆਤਮਿਕ ਸਿੱਖਿਆ ਹੈ।—w-PJ 8/1, ਸਫ਼ਾ 29.

      ◻ ‘ਯਹੋਵਾਹ ਦੇ ਦਿਨ ਦੇ ਆਉਣ ਨੂੰ ਲੋਚਦੇ’ ਰਹਿਣ ਦਾ ਕੀ ਅਰਥ ਹੈ? (2 ਪਤਰਸ 3:12)

      ਇਸ ਦਾ ਅਰਥ ਹੈ ਕਿ ‘ਯਹੋਵਾਹ ਦੇ ਦਿਨ’ ਨੂੰ ਆਪਣੇ ਮਨਾਂ ਵਿੱਚੋਂ ਨਾ ਟਾਲੀਏ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਉਹ ਦਿਨ ਨਜ਼ਦੀਕ ਹੈ ਜਦੋਂ ਯਹੋਵਾਹ ਇਸ ਰੀਤੀ-ਵਿਵਸਥਾ ਨੂੰ ਨਸ਼ਟ ਕਰ ਦੇਵੇਗਾ। ਇਹ ਸਾਡੇ ਲਈ ਇੰਨਾ ਅਸਲੀ ਹੋਣਾ ਚਾਹੀਦਾ ਹੈ ਕਿ ਅਸੀਂ ਇਸ ਨੂੰ ਸਪੱਸ਼ਟ ਤੌਰ ਤੇ ਦੇਖਦੇ ਹਾਂ, ਜਿਵੇਂ ਕਿ ਇਹ ਐਨ ਸਾਡੇ ਸਾਮ੍ਹਣੇ ਹੀ ਹੈ। (ਸਫ਼ਨਯਾਹ 1:7, 14)—w-PJ 9/1, ਸਫ਼ਾ 17.

      ◻ ਇਸ ਦੁਸ਼ਟ ਵਿਵਸਥਾ ਦੇ ਅੰਤਿਮ ਦਿਨ ਅਨੇਕਾਂ ਦੀ ਉਮੀਦ ਨਾਲੋਂ ਜ਼ਿਆਦਾ ਚਿਰ ਕਿਉਂ ਜਾਰੀ ਰਹੇ ਹਨ?

      ਯਹੋਵਾਹ ਹਰੇਕ ਗੱਲ ਨੂੰ ਧਿਆਨ ਵਿਚ ਰੱਖ ਕੇ ਸਾਰੀ ਮਨੁੱਖਜਾਤੀ ਦਾ ਭਲਾ ਸੋਚਦਾ ਹੈ। ਉਸ ਨੂੰ ਲੋਕਾਂ ਦੀਆਂ ਜ਼ਿੰਦਗੀਆਂ ਦੀ ਚਿੰਤਾ ਹੈ। (ਹਿਜ਼ਕੀਏਲ 33:11) ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਸਾਡੇ ਸਰਬ-ਬੁੱਧੀਮਾਨ, ਪ੍ਰੇਮਮਈ ਸ੍ਰਿਸ਼ਟੀਕਰਤਾ ਦੇ ਮਕਸਦ ਨੂੰ ਪੂਰਾ ਕਰਨ ਲਈ, ਅੰਤ ਠੀਕ ਸਮੇਂ ਤੇ ਆਵੇਗਾ।—w-PJ 9/1, ਸਫ਼ਾ 20.

      ◻ ਸਮੱਸਿਆਵਾਂ ਦੇ ਬਾਵਜੂਦ, ਪੂਰਣ-ਕਾਲੀ ਸੇਵਾ ਕਰਨ ਵਾਲੇ ਆਪਣੀ ਖ਼ੁਸ਼ੀ ਕਿਵੇਂ ਬਰਕਰਾਰ ਰੱਖ ਸਕਦੇ ਹਨ?

      ਉਨ੍ਹਾਂ ਨੂੰ ਆਪਣੀਆਂ ਅਨੇਕ ਬਰਕਤਾਂ ਉੱਤੇ ਵਿਚਾਰ ਕਰਨਾ ਚਾਹੀਦਾ ਹੈ ਅਤੇ ਸਮਝਣਾ ਚਾਹੀਦਾ ਹੈ ਕਿ ਹਜ਼ਾਰਾਂ ਦੂਸਰੇ ਲੋਕ ਉਨ੍ਹਾਂ ਤੋਂ ਵੱਧ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ। (1 ਪਤਰਸ 5:6-9)—w9/15, ਸਫ਼ਾ 24.

      ◻ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਬਚਨ ਦੇ ਨਿਸ਼ਠਾਵਾਨ ਸਮਰਥਕ ਹਾਂ?

      ਅਸੀਂ ਜੋਸ਼ ਨਾਲ ਦੂਸਰਿਆਂ ਨੂੰ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਨ ਦੁਆਰਾ ਇਸ ਦੇ ਪ੍ਰਤੀ ਆਪਣੀ ਨਿਸ਼ਠਾ ਦਿਖਾਉਂਦੇ ਹਾਂ। ਸਿੱਖਿਅਕਾਂ ਵਜੋਂ, ਸਾਨੂੰ ਬਾਈਬਲ ਦਾ ਧਿਆਨਪੂਰਵਕ ਪ੍ਰਯੋਗ ਕਰਨਾ ਚਾਹੀਦਾ ਹੈ, ਅਤੇ ਕਦੇ ਵੀ ਇਸ ਵਿਚ ਲਿਖੀਆਂ ਗੱਲਾਂ ਨੂੰ ਆਪਣੇ ਵਿਚਾਰਾਂ ਅਨੁਸਾਰ ਢਾਲਣ ਲਈ ਤੋੜਨਾ-ਮਰੋੜਨਾ ਜਾਂ ਵਧਾ-ਚੜ੍ਹਾ ਕੇ ਨਹੀਂ ਦੱਸਣਾ ਚਾਹੀਦਾ ਹੈ। (2 ਤਿਮੋਥਿਉਸ 2:15)—w-PJ 10/1, ਸਫ਼ਾ 18.

      ◻ ਜਗਤ ਦੀ ਜ਼ਹਿਰੀਲੀ ਆਤਮਾ ਸਾਡੀ ਖਰਿਆਈ ਨੂੰ ਕਿਵੇਂ ਕਮਜ਼ੋਰ ਕਰ ਸਕਦੀ ਹੈ?

      ਜਗਤ ਦੀ ਆਤਮਾ ਸਾਨੂੰ ਸਾਡੇ ਕੋਲ ਜੋ ਕੁਝ ਹੈ, ਉਸ ਨਾਲ ਅਸੰਤੁਸ਼ਟ ਬਣਾਉਣ ਦੁਆਰਾ ਅਤੇ ਆਪਣੀਆਂ ਲੋੜਾਂ ਤੇ ਹਿਤਾਂ ਨੂੰ ਪਰਮੇਸ਼ੁਰ ਦੀਆਂ ਹਿਤਾਂ ਨਾਲੋਂ ਅੱਗੇ ਰੱਖਣ ਲਈ ਉਤਸੁਕ ਬਣਾਉਣ ਦੁਆਰਾ ਸਾਡੀ ਖਰਿਆਈ ਨੂੰ ਕਮਜ਼ੋਰ ਕਰ ਸਕਦੀ ਹੈ। (ਤੁਲਨਾ ਕਰੋ ਮੱਤੀ 16:21-23.)—w10/1, ਸਫ਼ਾ 29.

      ◻ ਪੂਰੇ ਪ੍ਰਾਣ ਨਾਲ ਯਹੋਵਾਹ ਦੀ ਸੇਵਾ ਕਰਨ ਦਾ ਕੀ ਅਰਥ ਹੈ?

      “ਪ੍ਰਾਣ” ਸਮੁੱਚੇ ਵਿਅਕਤੀ ਨੂੰ ਸੰਕੇਤ ਕਰਦਾ ਹੈ ਜਿਸ ਵਿਚ ਉਸ ਦੀਆਂ ਸਾਰੀਆਂ ਸਰੀਰਕ ਅਤੇ ਮਾਨਸਿਕ ਯੋਗਤਾਵਾਂ ਸ਼ਾਮਲ ਹਨ। ਪੂਰੇ ਪ੍ਰਾਣ ਨਾਲ ਯਹੋਵਾਹ ਦੀ ਸੇਵਾ ਕਰਨ ਦਾ ਅਰਥ ਹੈ ਆਪਣੇ ਆਪ ਨੂੰ ਦੇਣਾ, ਆਪਣੀਆਂ ਸਾਰੀਆਂ ਯੋਗਤਾਵਾਂ ਅਤੇ ਸ਼ਕਤੀਆਂ ਨੂੰ ਪਰਮੇਸ਼ੁਰ ਦੀ ਸੇਵਾ ਵਿਚ ਪੂਰੀ ਸੰਭਵ ਹੱਦ ਤਕ ਇਸਤੇਮਾਲ ਕਰਨਾ। (ਮਰਕੁਸ 12:29, 30)—w-PJ 10/1, ਸਫ਼ਾ 19.

      ◻ ਈਸ਼ਵਰੀ ਸਿਧਾਂਤ ਵਾਲਾ ਵਿਅਕਤੀ ਬਣਨ ਦੀ ਕੁੰਜੀ ਕੀ ਹੈ?

      ਕੁੰਜੀ ਹੈ ਯਹੋਵਾਹ ਨੂੰ, ਉਸ ਦੀਆਂ ਪਸੰਦਾਂ ਨੂੰ, ਉਸ ਦੀਆਂ ਨਾਪਸੰਦਾਂ ਨੂੰ, ਅਤੇ ਉਸ ਦੇ ਮਕਸਦਾਂ ਨੂੰ ਚੰਗੀ ਤ੍ਹਰਾਂ ਜਾਣਨਾ। ਜਦੋਂ ਪਰਮੇਸ਼ੁਰ ਨਾਲ ਸੰਬੰਧਿਤ ਇਹ ਮੂਲ ਸਿਧਾਂਤ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ, ਤਾਂ ਇਹ ਅਸਲ ਵਿਚ ਜੀਉਂਦੇ ਸਿਧਾਂਤ ਬਣ ਜਾਂਦੇ ਹਨ। (ਯਿਰਮਿਯਾਹ 22:16; ਇਬਰਾਨੀਆਂ 4:12)—w10/15, ਸਫ਼ਾ 29.

      ◻ ਯਹੋਵਾਹ ਦੇ ਸੇਵਕਾਂ ਦਾ ਮਨੁੱਖੀ ਹਕੂਮਤ ਪ੍ਰਤੀ ਕੀ ਸੰਤੁਲਿਤ ਰਵੱਈਆ ਹੈ?

      ਉਹ ਰਾਜਨੀਤਿਕ ਮਾਮਲਿਆਂ ਵਿਚ ਨਿਰਪੱਖ ਹਨ ਕਿਉਂਕਿ ਉਹ ਪਰਮੇਸ਼ੁਰ ਦੇ ਰਾਜ ਦੇ ਰਾਜਦੂਤਾਂ ਜਾਂ ਏਲਚੀਆਂ ਵਜੋਂ ਸੇਵਾ ਕਰਦੇ ਹਨ। (2 ਕੁਰਿੰਥੀਆਂ 5:20) ਦੂਸਰੇ ਪਾਸੇ ਨੇਕਨੀਅਤ ਨਾਲ, ਉਹ ਅਧਿਕਾਰੀਆਂ ਦੇ ਅਧੀਨ ਰਹਿੰਦੇ ਹਨ।—w-PJ 11/1, ਸਫ਼ਾ 12.

      ◻ ਅਸੀਂ ਅਲੀਸ਼ਾ ਨਬੀ ਵੱਲੋਂ ਅਪਣਾਏ ਗਏ ਮਾਰਗ ਤੋਂ ਕੀ ਸਬਕ ਸਿੱਖ ਸਕਦੇ ਹਾਂ?

      ਜਦੋਂ ਅਲੀਸ਼ਾ ਨੂੰ ਏਲੀਯਾਹ ਨਾਲ ਖ਼ਾਸ ਸੇਵਾ ਕਰਨ ਦਾ ਸੱਦਾ ਦਿੱਤਾ ਗਿਆ, ਤਾਂ ਉਸ ਨੇ ਏਲੀਯਾਹ ਦੀ ਸੇਵਾ ਕਰਨ ਲਈ ਇਕਦਮ ਆਪਣਾ ਖੇਤ ਛੱਡ ਦਿੱਤਾ, ਹਾਲਾਂਕਿ ਉਸ ਦੇ ਕੁਝ ਨੀਵੇਂ ਕੰਮ ਹੋਣਗੇ। (2 ਰਾਜਿਆਂ 3:11) ਅੱਜ ਪਰਮੇਸ਼ੁਰ ਦੇ ਕੁਝ ਸੇਵਕਾਂ ਨੇ ਵੀ ਦੂਰ ਇਲਾਕਿਆਂ ਵਿਚ ਖ਼ੁਸ਼ ਖ਼ਬਰੀ ਪ੍ਰਚਾਰ ਕਰਨ ਲਈ ਆਪਣੀ ਨੌਕਰੀ ਛੱਡਣ ਦੁਆਰਾ ਆਤਮ-ਬਲੀਦਾਨੀ ਦੀ ਸਮਾਨ ਭਾਵਨਾ ਦਿਖਾਈ ਹੈ।—w11/1, ਸਫ਼ਾ 31.

      ◻ ਯਾਕੂਬ ਦੀ ਪੱਤਰੀ ਵਿਚ ਕਿਹੜੀ ਲਾਭਦਾਇਕ ਸਲਾਹ ਪਾਈ ਜਾਂਦੀ ਹੈ?

      ਇਹ ਸਾਨੂੰ ਦਿਖਾਉਂਦੀ ਹੈ ਕਿ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਿਵੇਂ ਕਰਨਾ ਹੈ, ਸਾਨੂੰ ਪੱਖਪਾਤ ਕਰਨ ਦੇ ਵਿਰੁੱਧ ਸਲਾਹ ਦਿੰਦੀ ਹੈ, ਅਤੇ ਨੇਕ ਕੰਮਾਂ ਵਿਚ ਹਿੱਸਾ ਲੈਣ ਲਈ ਸਾਨੂੰ ਉਤੇਜਿਤ ਕਰਦੀ ਹੈ। ਯਾਕੂਬ ਸਾਨੂੰ ਜ਼ਬਾਨ ਉੱਤੇ ਕਾਬੂ ਰੱਖਣ, ਦੁਨਿਆਵੀ ਪ੍ਰਭਾਵਾਂ ਦਾ ਵਿਰੋਧ ਕਰਨ, ਅਤੇ ਸ਼ਾਂਤੀ ਵਧਾਉਣ ਲਈ ਉਤਸ਼ਾਹਿਤ ਕਰਦਾ ਹੈ। ਉਸ ਦੇ ਸ਼ਬਦ ਸਾਨੂੰ ਧੀਰਜਵਾਨ ਅਤੇ ਪ੍ਰਾਰਥਨਾਪੂਰਣ ਬਣਨ ਲਈ ਵੀ ਮਦਦ ਦੇ ਸਕਦੇ ਹਨ।—w-PJ 11/1, ਸਫ਼ਾ 31.

      ◻ ਯਹੋਵਾਹ “ਮਾਫ਼ ਕਰਨ ਲਈ ਤਿਆਰ” ਕਿਉਂ ਹੈ? (ਜ਼ਬੂਰ 86:5)

      ਯਹੋਵਾਹ ਮਾਫ਼ ਕਰਨ ਲਈ ਤਿਆਰ ਹੈ ਕਿਉਂਕਿ ਉਹ ਇਸ ਗੱਲ ਨੂੰ ਨਹੀਂ ਭੁੱਲਦਾ ਕਿ ਅਸੀਂ ਮਿੱਟੀ ਤੋਂ ਬਣੇ ਹਾਂ, ਅਤੇ ਅਪੂਰਣਤਾ ਦੇ ਕਾਰਨ ਸਾਡੇ ਵਿਚ ਦੁਰਬਲਤਾਈਆਂ, ਜਾਂ ਕਮਜ਼ੋਰੀਆਂ ਹਨ। (ਜ਼ਬੂਰ 103:12-14)—w-PJ 12/1, ਸਫ਼ਾ 9.

      ◻ ਸਾਨੂੰ ਦੂਸਰਿਆਂ ਨੂੰ ਮਾਫ਼ ਕਰਨ ਲਈ ਰਜ਼ਾਮੰਦ ਕਿਉਂ ਹੋਣਾ ਚਾਹੀਦਾ ਹੈ?

      ਜੇਕਰ ਅਸੀਂ ਦੂਸਰਿਆਂ ਨੂੰ ਮਾਫ਼ ਕਰਨ ਤੋਂ ਇਨਕਾਰ ਕਰਦੇ ਹਾਂ ਜਦੋਂ ਦਇਆ ਦਿਖਾਉਣ ਦਾ ਕਾਰਨ ਹੁੰਦਾ ਹੈ, ਤਾਂ ਇਸ ਦਾ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਉੱਤੇ ਬੁਰਾ ਅਸਰ ਪੈ ਸਕਦਾ ਹੈ। (ਮੱਤੀ 6:14, 15)—w-PJ 12/1, ਸਫ਼ਾ 16.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ