“ਪਨਾਹ ਦੇ ਨਗਰ” ਵਿਚ ਰਹੋ ਅਤੇ ਜੀਉਂਦੇ ਰਹੋ!
“ਉਸ ਨੂੰ ਚਾਹੀਦਾ ਸੀ ਕਿ ਸਰਦਾਰ ਜਾਜਕ ਦੀ ਮੌਤ ਤੀਕ ਆਪਣੇ ਪਨਾਹ ਦੇ ਨਗਰ ਵਿੱਚ ਰਹਿੰਦਾ।”—ਗਿਣਤੀ 35:28.
1. ਖੂਨ ਦਾ ਬਦਲਾ ਲੈਣ ਵਾਲਾ ਕੌਣ ਹੈ, ਅਤੇ ਉਹ ਜਲਦੀ ਹੀ ਕਿਹੜੀ ਕਾਰਵਾਈ ਕਰੇਗਾ?
ਯਹੋਵਾਹ ਵੱਲੋਂ ਖੂਨ ਦਾ ਬਦਲਾ ਲੈਣ ਵਾਲਾ, ਯਿਸੂ ਮਸੀਹ ਵਾਰ ਕਰਨ ਵਾਲਾ ਹੈ। ਆਪਣੀ ਦੂਤਮਈ ਸੈਨਾ ਦੇ ਨਾਲ, ਇਹ ਬਦਲਾ ਲੈਣ ਵਾਲਾ ਜਲਦੀ ਹੀ ਉਨ੍ਹਾਂ ਸਾਰਿਆਂ ਦੇ ਵਿਰੁੱਧ ਕਾਰਵਾਈ ਕਰੇਗਾ ਜੋ ਬਿਨਾਂ ਪਸ਼ਚਾਤਾਪ ਦੇ ਖੂਨ ਦੇ ਦੋਸ਼ੀ ਹਨ। ਜੀ ਹਾਂ, ਤੇਜ਼ੀ ਨਾਲ ਨੇੜੇ ਆ ਰਹੇ ‘ਵੱਡੇ ਕਸ਼ਟ’ ਦੇ ਦੌਰਾਨ ਯਿਸੂ ਪਰਮੇਸ਼ੁਰ ਦੇ ਦੰਡਕਾਰ ਦੇ ਤੌਰ ਤੇ ਕੰਮ ਕਰੇਗਾ। (ਮੱਤੀ 24:21, 22; ਯਸਾਯਾਹ 26:21) ਤਦ ਮਨੁੱਖਜਾਤੀ ਨੂੰ ਆਪਣੇ ਖੂਨ ਦੇ ਦੋਸ਼ ਦਾ ਸਾਮ੍ਹਣਾ ਕਰਨਾ ਪਵੇਗਾ।
2. ਕੇਵਲ ਇੱਕੋ-ਇਕ ਪਨਾਹ ਦੀ ਸੱਚੀ ਜਗ੍ਹਾ ਕਿਹੜੀ ਹੈ, ਅਤੇ ਕਿਹੜੇ ਸਵਾਲ ਜਵਾਬਾਂ ਦੀ ਮੰਗ ਕਰਦੇ ਹਨ?
2 ਪ੍ਰਤਿਰੂਪੀ ਪਨਾਹ ਦੇ ਨਗਰ ਨੂੰ ਜਾਣ ਵਾਲੇ ਰਾਹ ਉੱਤੇ ਆ ਕੇ ਆਪਣੀ ਜਾਨ ਦੇ ਲਈ ਭੱਜਣਾ ਹੀ ਸੁਰੱਖਿਆ ਦਾ ਮਾਰਗ ਹੈ! ਜੇਕਰ ਨਗਰ ਵਿਚ ਪ੍ਰਵੇਸ਼ ਕਰਨ ਦਿੱਤਾ ਗਿਆ, ਤਾਂ ਇਕ ਪਨਾਹਗੀਰ ਨੂੰ ਉੱਥੇ ਹੀ ਰਹਿਣਾ ਪਵੇਗਾ, ਕਿਉਂਕਿ ਕੇਵਲ ਇਹੋ ਹੀ ਪਨਾਹ ਦੀ ਸੱਚੀ ਜਗ੍ਹਾ ਹੈ। ਪਰੰਤੂ ਤੁਸੀਂ ਸ਼ਾਇਦ ਸੋਚੋ, ‘ਜਦ ਕਿ ਸਾਡੇ ਵਿੱਚੋਂ ਅਧਿਕਤਰ ਲੋਕਾਂ ਨੇ ਕਦੀ ਵੀ ਕਿਸੇ ਦਾ ਕਤਲ ਨਹੀਂ ਕੀਤਾ, ਤਾਂ ਕੀ ਅਸੀਂ ਸੱਚ-ਮੁੱਚ ਖੂਨ ਦੇ ਦੋਸ਼ੀ ਹਾਂ? ਯਿਸੂ ਨੂੰ ਕਿਉਂ ਖੂਨ ਦਾ ਬਦਲਾ ਲੈਣ ਵਾਲਾ ਆਖਿਆ ਜਾਂਦਾ ਹੈ? ਆਧੁਨਿਕ ਦਿਨ ਦਾ ਪਨਾਹ ਦਾ ਨਗਰ ਕੀ ਹੈ? ਕੀ ਕੋਈ ਵਿਅਕਤੀ ਕਦੀ ਵੀ ਇਸ ਪਨਾਹ ਨੂੰ ਸਲਾਮਤੀ ਨਾਲ ਛੱਡ ਸਕਦਾ ਹੈ?’
ਕੀ ਅਸੀਂ ਸੱਚ-ਮੁੱਚ ਖੂਨ ਦੇ ਦੋਸ਼ੀ ਹਾਂ?
3. ਮੂਸਾ ਦੀ ਬਿਵਸਥਾ ਦੀ ਕਿਹੜੀ ਵਿਸ਼ੇਸ਼ਤਾ ਸਾਨੂੰ ਇਹ ਦੇਖਣ ਵਿਚ ਮਦਦ ਕਰੇਗੀ ਕਿ ਧਰਤੀ ਦੇ ਅਰਬਾਂ ਲੋਕ ਖੂਨ ਦੇ ਦੋਸ਼ ਵਿਚ ਸਾਂਝੀਦਾਰ ਹਨ?
3 ਮੂਸਾ ਦੀ ਬਿਵਸਥਾ ਦੀ ਇਕ ਵਿਸ਼ੇਸ਼ਤਾ ਸਾਨੂੰ ਇਹ ਦੇਖਣ ਵਿਚ ਮਦਦ ਕਰੇਗੀ ਕਿ ਧਰਤੀ ਦੇ ਅਰਬਾਂ ਲੋਕ ਖੂਨ ਦੇ ਦੋਸ਼ ਵਿਚ ਸਾਂਝੀਦਾਰ ਹਨ। ਪਰਮੇਸ਼ੁਰ ਨੇ ਖੂਨ ਵਹਾਉਣ ਲਈ ਇਸਰਾਏਲੀਆਂ ਉੱਤੇ ਇਕ ਸਾਂਝੀ ਜ਼ਿੰਮੇਵਾਰੀ ਠਹਿਰਾਈ ਸੀ। ਜੇਕਰ ਕੋਈ ਕਤਲ ਕੀਤਾ ਗਿਆ ਪਾਇਆ ਜਾਂਦਾ ਸੀ ਅਤੇ ਉਸ ਦਾ ਕਾਤਲ ਅਗਿਆਤ ਸੀ, ਤਾਂ ਨਿਆਂਕਾਰਾਂ ਨੂੰ ਸਭ ਤੋਂ ਨੇੜਲੇ ਨਗਰ ਨੂੰ ਨਿਸ਼ਚਿਤ ਕਰਨ ਲਈ ਆਲੇ-ਦੁਆਲੇ ਦੇ ਨਗਰਾਂ ਦੀ ਦੂਰੀ ਮਾਪਣੀ ਪੈਂਦੀ ਸੀ। ਦੋਸ਼ ਹਟਾਉਣ ਦੇ ਲਈ, ਉਸ ਜ਼ਾਹਰਾ ਖੂਨ ਦੇ ਦੋਸ਼ੀ ਨਗਰ ਦੇ ਬਜ਼ੁਰਗਾਂ ਨੂੰ ਅਣਵਾਹੀ ਵਾਦੀ ਵਿਚ, ਇਕ ਕੰਮ ਵਿਚ ਹਾਲੇ ਨਾ ਲਿਆਂਦੀ ਗਈ ਵੱਛੀ ਦੀ ਧੌਣ ਭੰਨ ਸੁੱਟਣੀ ਪੈਂਦੀ ਸੀ। ਇਹ ਲੇਵੀ ਜਾਜਕਾਂ ਦੇ ਅੱਗੇ ਕੀਤਾ ਜਾਂਦਾ ਸੀ, ‘ਕਿਉਂ ਜੋ ਯਹੋਵਾਹ ਨੇ ਉਨ੍ਹਾਂ ਨੂੰ ਹਰ ਝਗੜੇ ਅਤੇ ਹਰ ਚੋਟ ਦਾ ਫ਼ੈਸਲਾ ਕਰਨ ਲਈ ਚੁਣਿਆ ਸੀ।’ ਨਗਰ ਦੇ ਬਜ਼ੁਰਗਾਂ ਨੇ ਵੱਛੀ ਦੇ ਉੱਤੇ ਆਪਣੇ ਹੱਥਾਂ ਨੂੰ ਧੋ ਕੇ ਕਿਹਾ: “ਸਾਡੀਂ ਹੱਥੀਂ ਏਹ ਲਹੂ ਨਹੀਂ ਵਹਾਇਆ, ਨਾ ਸਾਡੀਆਂ ਅੱਖਾਂ ਨੇ ਉਸ ਨੂੰ ਵੇਖਿਆ। ਹੇ ਯਹੋਵਾਹ, ਆਪਣੀ ਪਰਜਾ ਇਸਰਾਏਲ ਨੂੰ ਮਾਫ਼ੀ ਦੇਹ ਜਿਹ ਨੂੰ ਤੈਂ ਛੁਡਾਇਆ ਹੈ ਅਤੇ ਬੇਦੋਸ਼ੇ ਦਾ ਖ਼ੂਨ ਆਪਣੀ ਪਰਜਾ ਇਸਰਾਏਲ ਵਿੱਚ ਰਹਿਣ ਨਾ ਦੇਵੀਂ।” (ਬਿਵਸਥਾ ਸਾਰ 21:1-9) ਯਹੋਵਾਹ ਪਰਮੇਸ਼ੁਰ ਨਹੀਂ ਚਾਹੁੰਦਾ ਸੀ ਕਿ ਇਸਰਾਏਲ ਦਾ ਦੇਸ਼ ਖੂਨ ਨਾਲ ਦੂਸ਼ਿਤ ਹੋਵੇ ਜਾਂ ਉਸ ਦੇ ਲੋਕਾਂ ਉੱਤੇ ਖੂਨ ਦਾ ਸਾਂਝਾ ਦੋਸ਼ ਆਵੇ।
4. ਖੂਨ ਦੀ ਦੋਸ਼ੀ ਹੋਣ ਬਾਰੇ ਵੱਡੀ ਬਾਬੁਲ ਦਾ ਕੀ ਰਿਕਾਰਡ ਹੈ?
4 ਜੀ ਹਾਂ, ਸਾਂਝਾ, ਜਾਂ ਸਮੂਹਕ ਖੂਨ ਦੇ ਦੋਸ਼ ਵਰਗੀ ਵੀ ਇਕ ਚੀਜ਼ ਹੁੰਦੀ ਹੈ। ਜ਼ਰਾ ਸੋਚੋ ਕਿ ਵੱਡੀ ਬਾਬੁਲ, ਝੂਠੇ ਧਰਮ ਦੇ ਵਿਸ਼ਵ ਸਾਮਰਾਜ ਉੱਤੇ ਕਿੰਨਾ ਵੱਡਾ ਖੂਨ ਦਾ ਦੋਸ਼ ਠਹਿਰਦਾ ਹੈ। ਕਿਉਂ, ਉਹ ਤਾਂ ਯਹੋਵਾਹ ਦੇ ਸੇਵਕਾਂ ਦੇ ਲਹੂ ਨਾਲ ਮਸਤ ਹੈ! (ਪਰਕਾਸ਼ ਦੀ ਪੋਥੀ 17:5, 6; 18:24) ਮਸੀਹੀ-ਜਗਤ ਦੇ ਧਰਮ ਸ਼ਾਂਤੀ ਦੇ ਰਾਜਕੁਮਾਰ ਦਾ ਅਨੁਕਰਣ ਕਰਨ ਦਾ ਦਾਅਵਾ ਕਰਦੇ ਹਨ, ਪਰੰਤੂ ਯੁੱਧ, ਧਾਰਮਿਕ ਧਰਮ-ਅਧਿਕਰਣ, ਅਤੇ ਘਾਤਕ ਕਰੂਸ-ਯੁੱਧਾਂ ਨੇ ਉਸ ਨੂੰ ਪਰਮੇਸ਼ੁਰ ਦੇ ਅੱਗੇ ਖੂਨ ਦਾ ਦੋਸ਼ੀ ਬਣਾ ਦਿੱਤਾ ਹੈ। (ਯਸਾਯਾਹ 9:6; ਯਿਰਮਿਯਾਹ 2:34) ਦਰਅਸਲ, ਇਸ ਸਦੀ ਦੇ ਦੋ ਵਿਸ਼ਵ ਯੁੱਧਾਂ ਵਿਚ ਕਰੋੜਾਂ ਲੋਕਾਂ ਦੀਆਂ ਮੌਤਾਂ ਦਾ ਮੁੱਖ ਦੋਸ਼ ਉਸੇ ਦੇ ਸਿਰ ਪਵੇਗਾ। ਇਸ ਲਈ, ਝੂਠੇ ਧਰਮ ਦੇ ਪੈਰੋਕਾਰ ਅਤੇ ਨਾਲ ਹੀ ਮਾਨਵੀ ਯੁੱਧਾਂ ਦੇ ਸਮਰਥਕ ਅਤੇ ਉਨ੍ਹਾਂ ਵਿਚ ਹਿੱਸਾ ਲੈਣ ਵਾਲੇ ਲੋਕ ਪਰਮੇਸ਼ੁਰ ਦੇ ਅੱਗੇ ਖੂਨ ਦੇ ਦੋਸ਼ੀ ਹਨ।
5. ਕੁਝ ਲੋਕ ਇਸਰਾਏਲ ਦੇ ਉਸ ਬਿਨ ਇਰਾਦਾ ਕਾਤਲ ਦੇ ਵਰਗੇ ਕਿਵੇਂ ਰਹੇ ਹਨ?
5 ਕੁਝ ਲੋਕ ਜਾਣ-ਬੁੱਝ ਕੇ ਜਾਂ ਲਾਪਰਵਾਹੀ ਦੁਆਰਾ ਮਾਨਵ ਮੌਤ ਦੇ ਕਾਰਨ ਬਣੇ ਹਨ। ਦੂਜਿਆਂ ਨੇ ਸਮੂਹਕ ਕਤਲ ਵਿਚ ਹਿੱਸਾ ਲਿਆ ਹੈ, ਸ਼ਾਇਦ ਧਾਰਮਿਕ ਆਗੂਆਂ ਦੁਆਰਾ ਕਾਇਲ ਕੀਤੇ ਗਏ ਕਿ ਇਹੋ ਪਰਮੇਸ਼ੁਰ ਦੀ ਇੱਛਾ ਸੀ। ਹੋਰ ਦੂਜਿਆਂ ਨੇ ਪਰਮੇਸ਼ੁਰ ਦੇ ਸੇਵਕਾਂ ਨੂੰ ਸਤਾਇਆ ਅਤੇ ਜਾਨੋਂ ਮਾਰਿਆ ਹੈ। ਭਾਵੇਂ ਕਿ ਅਸੀਂ ਅਜਿਹਾ ਕੋਈ ਕੰਮ ਨਹੀਂ ਕੀਤਾ ਹੋਵੇ, ਫਿਰ ਵੀ, ਅਸੀਂ ਮਾਨਵੀ ਜਾਨ ਦੇ ਨੁਕਸਾਨ ਲਈ ਸਮੂਹਕ ਉੱਤਰਦਾਇਤਾ ਵਿਚ ਸਾਂਝੀਦਾਰ ਹਾਂ, ਕਿਉਂਕਿ ਅਸੀਂ ਪਰਮੇਸ਼ੁਰ ਦੇ ਨਿਯਮ ਅਤੇ ਇੱਛਾ ਨੂੰ ਨਹੀਂ ਜਾਣਦੇ ਸਨ। ਅਸੀਂ ਉਸ ਬਿਨ ਇਰਾਦਾ ਕਾਤਲ ਵਰਗੇ ਹਾਂ, ‘ਜਿਸ ਨੇ ਆਪਣੇ ਗੁਆਂਢੀ ਨੂੰ ਵਿੱਸਰ ਭੋਲੇ ਮਾਰ ਸੁੱਟਿਆ ਅਤੇ ਜਿਸ ਦਾ ਉਹ ਦੇ ਨਾਲ ਪਹਿਲਾਂ ਕੋਈ ਵੈਰ ਨਹੀਂ ਸੀ।’ (ਬਿਵਸਥਾ ਸਾਰ 19:4) ਅਜਿਹਿਆਂ ਵਿਅਕਤੀਆਂ ਨੂੰ ਪਰਮੇਸ਼ੁਰ ਦੀ ਦਇਆ ਲਈ ਬੇਨਤੀ ਕਰਨੀ ਚਾਹੀਦੀ ਹੈ ਅਤੇ ਪ੍ਰਤਿਰੂਪੀ ਪਨਾਹ ਦੇ ਨਗਰ ਵਿਚ ਭੱਜ ਜਾਣਾ ਚਾਹੀਦਾ ਹੈ। ਨਹੀਂ ਤਾਂ ਖੂਨ ਦਾ ਬਦਲਾ ਲੈਣ ਵਾਲੇ ਨਾਲ ਉਨ੍ਹਾਂ ਦਾ ਇਕ ਘਾਤਕ ਟਾਕਰਾ ਹੋ ਜਾਵੇਗਾ।
ਯਿਸੂ ਦੀਆਂ ਅਤਿ-ਮਹੱਤਵਪੂਰਣ ਭੂਮਿਕਾਵਾਂ
6. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਿਸੂ ਮਨੁੱਖਜਾਤੀ ਦਾ ਸਭ ਤੋਂ ਨਜ਼ਦੀਕੀ ਰਿਸ਼ਤੇਦਾਰ ਹੈ?
6 ਇਸਰਾਏਲ ਵਿਚ ਖੂਨ ਦਾ ਬਦਲਾ ਲੈਣ ਵਾਲਾ ਵਿਅਕਤੀ ਕਤਲ ਕੀਤੇ ਗਏ ਵਿਅਕਤੀ ਦਾ ਸਭ ਤੋਂ ਨਜ਼ਦੀਕੀ ਰਿਸ਼ਤੇਦਾਰ ਹੁੰਦਾ ਸੀ। ਧਰਤੀ ਉੱਤੇ ਮਾਰੇ ਗਏ ਸਾਰੇ ਲੋਕਾਂ ਦਾ ਅਤੇ ਖ਼ਾਸ ਕਰਕੇ ਯਹੋਵਾਹ ਦੇ ਕਤਲ ਕੀਤੇ ਗਏ ਸੇਵਕਾਂ ਦਾ ਬਦਲਾ ਲੈਣ ਵਾਸਤੇ, ਵਰਤਮਾਨ-ਦਿਨ ਦੇ ਖੂਨ ਦਾ ਬਦਲਾ ਲੈਣ ਵਾਲੇ ਨੂੰ ਵੀ ਸਾਰੀ ਮਨੁੱਖਜਾਤੀ ਦਾ ਇਕ ਰਿਸ਼ਤੇਦਾਰ ਹੋਣਾ ਪਵੇਗਾ। ਇਸ ਭੂਮਿਕਾ ਨੂੰ ਯਿਸੂ ਮਸੀਹ ਨੇ ਪੂਰਾ ਕੀਤਾ ਹੈ। ਉਹ ਇਕ ਸੰਪੂਰਣ ਮਨੁੱਖ ਦੇ ਰੂਪ ਵਿਚ ਪੈਦਾ ਹੋਇਆ ਸੀ। ਯਿਸੂ ਨੇ ਰਿਹਾਈ-ਕੀਮਤ ਬਲੀਦਾਨ ਦੇ ਤੌਰ ਤੇ ਆਪਣਾ ਪਾਪ-ਰਹਿਤ ਜੀਵਨ ਮੌਤ ਦੇ ਹਵਾਲੇ ਕਰ ਦਿੱਤਾ, ਅਤੇ ਸਵਰਗ ਨੂੰ ਪੁਨਰ-ਉਥਿਤ ਹੋਣ ਮਗਰੋਂ, ਉਸ ਨੇ ਇਸ ਦਾ ਮੁੱਲ ਪਾਪੀ ਆਦਮ ਦੀ ਮਰਨਾਊ ਸੰਤਾਨ ਦੀ ਖਾਤਰ ਪਰਮੇਸ਼ੁਰ ਨੂੰ ਪੇਸ਼ ਕੀਤਾ। ਇਸ ਤਰ੍ਹਾਂ ਮਸੀਹ ਮਨੁੱਖਜਾਤੀ ਦਾ ਮੁਕਤੀਦਾਤਾ, ਸਾਡਾ ਸਭ ਤੋਂ ਨਜ਼ਦੀਕੀ ਰਿਸ਼ਤੇਦਾਰ ਬਣਿਆ—ਅਰਥਾਤ ਹੱਕੀ ਖੂਨ ਦਾ ਬਦਲਾ ਲੈਣ ਵਾਲਾ। (ਰੋਮੀਆਂ 5:12; 6:23; ਇਬਰਾਨੀਆਂ 10:12) ਯਿਸੂ ਨੂੰ ਆਪਣੇ ਮਸਹ ਕੀਤੇ ਹੋਏ ਪੈਰ-ਚਿੰਨ੍ਹ ਅਨੁਯਾਈਆਂ ਦੇ ਭਰਾ ਦੇ ਤੌਰ ਤੇ ਸ਼ਨਾਖਤ ਕੀਤਾ ਜਾਂਦਾ ਹੈ। (ਮੱਤੀ 25:40, 45; ਇਬਰਾਨੀਆਂ 2:11-17) ਸਵਰਗੀ ਰਾਜਾ ਦੀ ਹੈਸੀਅਤ ਵਿਚ ਉਹ ਉਨ੍ਹਾਂ ਦਾ “ਅਨਾਦੀ ਪਿਤਾ” ਬਣ ਜਾਂਦਾ ਹੈ ਜੋ ਉਸ ਦੀ ਪਾਰਥਿਵ ਪਰਜਾ ਦੇ ਤੌਰ ਤੇ ਉਸ ਦੇ ਬਲੀਦਾਨ ਤੋਂ ਲਾਭ ਉਠਾਉਣਗੇ। ਇਹ ਸਦਾ ਦੇ ਲਈ ਜੀਉਣਗੇ। (ਯਸਾਯਾਹ 9:6, 7) ਇਸ ਲਈ ਯਹੋਵਾਹ ਨੇ ਮਨੁੱਖਜਾਤੀ ਦੇ ਇਸ ਰਿਸ਼ਤੇਦਾਰ ਨੂੰ ਉਚਿਤ ਤੌਰ ਤੇ ਖੂਨ ਦਾ ਬਦਲਾ ਲੈਣ ਵਾਲਾ ਨਿਯੁਕਤ ਕੀਤਾ ਹੈ।
7. ਮਹਾਂ ਪਰਧਾਨ ਜਾਜਕ ਦੇ ਤੌਰ ਤੇ, ਯਿਸੂ ਮਨੁੱਖਾਂ ਦੇ ਲਈ ਕੀ ਕਰਦਾ ਹੈ?
7 ਯਿਸੂ ਇਕ ਪਾਪ-ਰਹਿਤ, ਪਰਖਿਆ ਗਿਆ, ਦਰਦੀ ਪਰਧਾਨ ਜਾਜਕ ਵੀ ਹੈ। (ਇਬਰਾਨੀਆਂ 4:15) ਇਸ ਹੈਸੀਅਤ ਵਿਚ ਉਹ ਆਪਣੇ ਪਾਪ-ਪ੍ਰਾਸਚਿਤ ਬਲੀਦਾਨ ਦੀ ਲਿਆਕਤ ਨੂੰ ਮਨੁੱਖਜਾਤੀ ਉੱਤੇ ਲਾਗੂ ਕਰਦਾ ਹੈ। ਪਨਾਹ ਦੇ ਨਗਰ ‘ਇਸਰਾਏਲੀਆਂ ਲਈ, ਪਰਦੇਸੀ ਲਈ ਅਤੇ ਉਸ ਲਈ ਜਿਹੜਾ ਉਨ੍ਹਾਂ ਵਿੱਚ ਵੱਸਦਾ ਹੈ,’ ਸਥਾਪਿਤ ਕੀਤੇ ਗਏ ਸਨ। (ਗਿਣਤੀ 35:15) ਇਸ ਲਈ ਮਹਾਂ ਪਰਧਾਨ ਜਾਜਕ ਨੇ ਆਪਣੇ ਬਲੀਦਾਨ ਦੀ ਲਿਆਕਤ ਨੂੰ ਪਹਿਲਾਂ ਆਪਣੇ ਮਸਹ ਕੀਤੇ ਹੋਏ ਅਨੁਯਾਈਆਂ, “ਇਸਰਾਏਲੀਆਂ” ਉੱਤੇ ਲਾਗੂ ਕੀਤਾ। ਹੁਣ ਇਹ ਪ੍ਰਤਿਰੂਪੀ ਪਨਾਹ ਦੇ ਨਗਰ ਵਿਚ ‘ਪਰਦੇਸੀਆਂ’ ਅਤੇ ‘ਉਸ ਵਿਚ ਵੱਸਣ ਵਾਲਿਆਂ’ ਉੱਤੇ ਲਾਗੂ ਕੀਤਾ ਜਾ ਰਿਹਾ ਹੈ। ਪ੍ਰਭੂ ਯਿਸੂ ਮਸੀਹ ਦੀਆਂ ਇਹ ‘ਹੋਰ ਭੇਡਾਂ’ ਧਰਤੀ ਉੱਤੇ ਸਦਾ ਦੇ ਲਈ ਜੀਵਿਤ ਰਹਿਣ ਦੀ ਆਸ ਰੱਖਦੀਆਂ ਹਨ।—ਯੂਹੰਨਾ 10:16; ਜ਼ਬੂਰ 37:29, 34.
ਅੱਜ ਦਾ ਪਨਾਹ ਦਾ ਨਗਰ
8. ਪ੍ਰਤਿਰੂਪੀ ਪਨਾਹ ਦਾ ਨਗਰ ਕੀ ਹੈ?
8 ਪ੍ਰਤਿਰੂਪੀ ਪਨਾਹ ਦਾ ਨਗਰ ਕੀ ਹੈ? ਇਹ ਹਬਰੋਨ ਵਰਗਾ ਕੋਈ ਭੂਗੋਲਕ ਸਥਾਨ ਨਹੀਂ ਹੈ, ਜੋ ਛੇ ਲੇਵੀ ਪਨਾਹ ਦੇ ਨਗਰਾਂ ਵਿੱਚੋਂ ਇਕ ਸੀ ਅਤੇ ਇਸਰਾਏਲ ਦੇ ਪਰਧਾਨ ਜਾਜਕ ਦਾ ਘਰ ਸੀ। ਅੱਜ ਦਾ ਪਨਾਹ ਦਾ ਨਗਰ, ਖੂਨ ਦੀ ਪਵਿੱਤਰਤਾ ਬਾਰੇ ਪਰਮੇਸ਼ੁਰ ਦੇ ਹੁਕਮ ਦੀ ਉਲੰਘਣਾ ਕਰਨ ਲਈ ਸਾਨੂੰ ਮੌਤ ਤੋਂ ਬਚਾਉਣ ਵਾਸਤੇ ਪਰਮੇਸ਼ੁਰ ਦਾ ਪ੍ਰਬੰਧ ਹੈ। (ਉਤਪਤ 9:6) ਚਾਹੇ ਗਿਣਿਆ-ਮਿਥਿਆ ਜਾਂ ਬਿਨ ਇਰਾਦਾ ਹੋਵੇ, ਇਸ ਹੁਕਮ ਦੇ ਹਰੇਕ ਉਲੰਘਕ ਨੂੰ ਪਰਧਾਨ ਜਾਜਕ, ਯਿਸੂ ਮਸੀਹ ਦੇ ਲਹੂ ਉੱਤੇ ਨਿਹਚਾ ਰੱਖਣ ਦੇ ਦੁਆਰਾ ਪਰਮੇਸ਼ੁਰ ਦੀ ਮਾਫ਼ੀ ਲਈ ਅਤੇ ਆਪਣੇ ਪਾਪ ਦੀ ਮਨਸੂਖ਼ੀ ਲਈ ਬੇਨਤੀ ਕਰਨੀ ਚਾਹੀਦੀ ਹੈ। ਸਵਰਗੀ ਉਮੀਦ ਰੱਖਣ ਵਾਲੇ ਮਸਹ ਕੀਤੇ ਹੋਏ ਮਸੀਹੀਆਂ ਅਤੇ ਪਾਰਥਿਵ ਆਸ ਰੱਖਣ ਵਾਲੀ “ਵੱਡੀ ਭੀੜ” ਨੇ ਯਿਸੂ ਦੇ ਪਾਪ-ਪ੍ਰਾਸਚਿਤ ਬਲੀਦਾਨ ਦੇ ਫ਼ਾਇਦਿਆਂ ਤੋਂ ਲਾਭ ਉਠਾਇਆ ਹੈ ਅਤੇ ਪ੍ਰਤਿਰੂਪੀ ਪਨਾਹ ਦੇ ਨਗਰ ਵਿਚ ਹਨ।—ਪਰਕਾਸ਼ ਦੀ ਪੋਥੀ 7:9, 14; 1 ਯੂਹੰਨਾ 1:7; 2:1, 2.
9. ਤਰਸੁਸ ਦੇ ਸੌਲੁਸ ਨੇ ਕਿਵੇਂ ਲਹੂ ਬਾਰੇ ਪਰਮੇਸ਼ੁਰ ਦੇ ਹੁਕਮ ਨੂੰ ਤੋੜਿਆ, ਪਰੰਤੂ ਉਸ ਨੇ ਕਿਵੇਂ ਆਪਣੇ ਰਵੱਈਏ ਵਿਚ ਇਕ ਤਬਦੀਲੀ ਪ੍ਰਦਰਸ਼ਿਤ ਕੀਤੀ?
9 ਇਕ ਮਸੀਹੀ ਬਣਨ ਤੋਂ ਪਹਿਲਾਂ, ਰਸੂਲ ਪੌਲੁਸ ਨੇ ਲਹੂ ਦੇ ਹੁਕਮ ਨੂੰ ਤੋੜਿਆ ਸੀ। ਤਰਸੁਸ ਦੇ ਸੌਲੁਸ ਦੇ ਤੌਰ ਤੇ, ਉਸ ਨੇ ਯਿਸੂ ਦੇ ਅਨੁਯਾਈਆਂ ਨੂੰ ਸਤਾਇਆ ਅਤੇ ਉਨ੍ਹਾਂ ਦੇ ਕਤਲ ਦਾ ਸਮਰਥਨ ਵੀ ਕੀਤਾ। ਪੌਲੁਸ ਨੇ ਕਿਹਾ, “ਪਰ ਮੇਰੇ ਉੱਤੇ ਰਹਮ ਹੋਇਆ ਇਸ ਲਈ ਜੋ ਮੈਂ ਇਹ ਬੇਪਰਤੀਤੀ ਵਿੱਚ ਅਣਜਾਣਪੁਣੇ ਨਾਲ ਕੀਤਾ।” (1 ਤਿਮੋਥਿਉਸ 1:13; ਰਸੂਲਾਂ ਦੇ ਕਰਤੱਬ 9:1-19) ਸੌਲੁਸ ਦਾ ਇਕ ਪਸ਼ਚਾਤਾਪੀ ਰਵੱਈਆ ਸੀ, ਜੋ ਬਾਅਦ ਵਿਚ ਨਿਹਚਾ ਦੇ ਅਨੇਕ ਕੰਮਾਂ ਦੁਆਰਾ ਸਾਬਤ ਕੀਤਾ ਗਿਆ। ਪਰੰਤੂ ਪ੍ਰਤਿਰੂਪੀ ਪਨਾਹ ਦੇ ਨਗਰ ਵਿਚ ਪ੍ਰਵੇਸ਼ ਕਰਨ ਲਈ ਕੇਵਲ ਰਿਹਾਈ-ਕੀਮਤ ਉੱਤੇ ਨਿਹਚਾ ਰੱਖਣ ਤੋਂ ਵੱਧ ਮੰਗ ਕੀਤੀ ਜਾਂਦੀ ਹੈ।
10. ਇਕ ਚੰਗਾ ਅੰਤਹਕਰਣ ਹਾਸਲ ਕਰਨਾ ਕਿਵੇਂ ਮੁਮਕਿਨ ਹੈ, ਅਤੇ ਇਸ ਨੂੰ ਕਾਇਮ ਰੱਖਣ ਦੇ ਲਈ ਕੀ ਕੀਤਾ ਜਾਣਾ ਚਾਹੀਦਾ ਹੈ?
10 ਇਕ ਬਿਨ ਇਰਾਦਾ ਕਾਤਲ ਇਸਰਾਏਲ ਦੇ ਇਕ ਪਨਾਹ ਦੇ ਨਗਰ ਵਿਚ ਰਹਿ ਸਕਦਾ ਸੀ ਕੇਵਲ ਜੇਕਰ ਉਹ ਸਾਬਤ ਕਰ ਸਕੇ ਕਿ ਖੂਨ ਵਹਾਉਣ ਦੇ ਸੰਬੰਧ ਵਿਚ ਉਹ ਪਰਮੇਸ਼ੁਰ ਦੇ ਪ੍ਰਤੀ ਇਕ ਚੰਗਾ ਅੰਤਹਕਰਣ ਰੱਖਦਾ ਹੈ। ਇਕ ਚੰਗਾ ਅੰਤਹਕਰਣ ਹਾਸਲ ਕਰਨ ਦੇ ਲਈ, ਸਾਨੂੰ ਯਿਸੂ ਦੇ ਬਲੀਦਾਨ ਉੱਤੇ ਨਿਹਚਾ ਰੱਖਣਾ, ਆਪਣੇ ਪਾਪਾਂ ਤੋਂ ਤੋਬਾ ਕਰਨਾ, ਅਤੇ ਆਪਣਾ ਮਾਰਗ ਬਦਲਣਾ ਚਾਹੀਦਾ ਹੈ। ਸਾਨੂੰ ਮਸੀਹ ਦੇ ਰਾਹੀਂ ਪਰਮੇਸ਼ੁਰ ਦੇ ਪ੍ਰਤੀ ਇਕ ਪ੍ਰਾਰਥਨਾਪੂਰਣ ਸਮਰਪਣ ਕਰਨ ਦੁਆਰਾ ਇਕ ਚੰਗੇ ਅੰਤਹਕਰਣ ਲਈ ਬੇਨਤੀ ਕਰਨ ਦੀ ਲੋੜ ਹੈ, ਅਤੇ ਇਸ ਦੇ ਪ੍ਰਤੀਕ ਵਜੋਂ ਪਾਣੀ ਦਾ ਬਪਤਿਸਮਾ ਲੈਣਾ ਚਾਹੀਦਾ ਹੈ। (1 ਪਤਰਸ 3:20, 21) ਇਹ ਚੰਗਾ ਅੰਤਹਕਰਣ ਸਾਨੂੰ ਯਹੋਵਾਹ ਦੇ ਨਾਲ ਇਕ ਸ਼ੁੱਧ ਸੰਬੰਧ ਹਾਸਲ ਕਰਨ ਦੀ ਗੁੰਜਾਇਸ਼ ਦਿੰਦਾ ਹੈ। ਇਕ ਚੰਗਾ ਅੰਤਹਕਰਣ ਕਾਇਮ ਰੱਖਣ ਦਾ ਕੇਵਲ ਇੱਕੋ ਹੀ ਤਰੀਕਾ ਹੈ, ਪਰਮੇਸ਼ੁਰ ਦੀਆਂ ਮੰਗਾਂ ਨੂੰ ਪੂਰਾ ਕਰਨਾ ਅਤੇ ਪ੍ਰਤਿਰੂਪੀ ਪਨਾਹ ਦੇ ਨਗਰ ਵਿਚ ਸਾਨੂੰ ਨਿਯੁਕਤ ਕੀਤੇ ਗਏ ਕੰਮ ਨੂੰ ਕਰਨਾ, ਜਿਵੇਂ ਪ੍ਰਾਚੀਨ ਪਨਾਹ ਦੇ ਨਗਰਾਂ ਵਿਚ ਪਨਾਹਗੀਰਾਂ ਨੂੰ ਬਿਵਸਥਾ ਦੀ ਆਗਿਆਪਾਲਣਾ ਕਰਨੀ ਅਤੇ ਆਪਣੀਆਂ ਕਾਰਜ-ਨਿਯੁਕਤੀਆਂ ਨੂੰ ਪੂਰਾ ਕਰਨਾ ਪੈਂਦਾ ਸੀ। ਅੱਜ ਯਹੋਵਾਹ ਦੇ ਲੋਕਾਂ ਲਈ ਮੁੱਖ ਕੰਮ ਹੈ ਰਾਜ ਸੰਦੇਸ਼ ਨੂੰ ਘੋਸ਼ਿਤ ਕਰਨਾ। (ਮੱਤੀ 24:14; 28:19, 20) ਇਹ ਕੰਮ ਕਰਨਾ ਸਾਡੀ ਮਦਦ ਕਰੇਗਾ ਕਿ ਅਸੀਂ ਵਰਤਮਾਨ-ਦਿਨ ਦੇ ਪਨਾਹ ਦੇ ਨਗਰ ਦੇ ਉਪਯੋਗੀ ਵਾਸੀ ਬਣੀਏ।
11. ਜੇਕਰ ਅਸੀਂ ਅੱਜ ਦੇ ਪਨਾਹ ਦੇ ਨਗਰ ਵਿਚ ਸੁਰੱਖਿਅਤ ਰਹਿਣਾ ਹੈ, ਤਾਂ ਸਾਨੂੰ ਕਿਸ ਚੀਜ਼ ਤੋਂ ਪਰਹੇਜ਼ ਕਰਨਾ ਚਾਹੀਦਾ ਹੈ?
11 ਅੱਜ ਦੇ ਪਨਾਹ ਦੇ ਨਗਰ ਨੂੰ ਛੱਡਣਾ ਆਪਣੇ ਆਪ ਨੂੰ ਵਿਨਾਸ਼ ਦੇ ਖ਼ਤਰੇ ਵਿਚ ਪਾਉਣਾ ਹੈ, ਕਿਉਂਕਿ ਖੂਨ ਦਾ ਬਦਲਾ ਲੈਣ ਵਾਲਾ ਜਲਦੀ ਹੀ ਉਨ੍ਹਾਂ ਸਾਰਿਆਂ ਦੇ ਵਿਰੁੱਧ ਕਾਰਵਾਈ ਕਰੇਗਾ ਜੋ ਖੂਨ ਦੇ ਦੋਸ਼ੀ ਹਨ। ਹੁਣ ਸਮਾਂ ਨਹੀਂ ਹੈ ਕਿ ਅਸੀਂ ਇਸ ਸੁਰੱਖਿਅਕ ਨਗਰ ਦੇ ਬਾਹਰ ਜਾਂ ਉਸ ਦੀਆਂ ਚਰਾਗਾਹਾਂ ਦੀ ਸਰਹੱਦ ਦੇ ਨੇੜੇ ਵਾਲੇ ਖ਼ਤਰਨਾਕ ਇਲਾਕੇ ਵਿਚ ਫੜੇ ਜਾਈਏ। ਅਸੀਂ ਪ੍ਰਤਿਰੂਪੀ ਪਨਾਹ ਦੇ ਨਗਰ ਦੇ ਬਾਹਰ ਹੋਵਾਂਗੇ ਜੇਕਰ ਅਸੀਂ ਪਰਧਾਨ ਜਾਜਕ ਦੇ ਪਾਪ-ਪ੍ਰਾਸਚਿਤ ਬਲੀਦਾਨ ਉੱਤੇ ਨਿਹਚਾ ਗੁਆ ਬੈਠਦੇ ਹਾਂ। (ਇਬਰਾਨੀਆਂ 2:1; 6:4-6) ਅਸੀਂ ਸੁਰੱਖਿਅਤ ਵੀ ਨਹੀਂ ਹੋਵਾਂਗੇ ਜੇਕਰ ਅਸੀਂ ਸੰਸਾਰੀ ਤੌਰ-ਤਰੀਕੇ ਅਪਣਾਉਂਦੇ ਹਾਂ, ਯਹੋਵਾਹ ਦੇ ਸੰਗਠਨ ਦਿਆਂ ਕਿਨਾਰਿਆਂ ਤੇ ਹੀ ਰਹਿੰਦੇ ਹਾਂ, ਜਾਂ ਆਪਣੇ ਸਵਰਗੀ ਪਿਤਾ ਦੇ ਧਰਮੀ ਮਿਆਰਾਂ ਤੋਂ ਹਟ ਜਾਂਦੇ ਹਾਂ।—1 ਕੁਰਿੰਥੀਆਂ 4:4.
ਪਨਾਹ ਦੇ ਨਗਰ ਤੋਂ ਛੁਡਾਏ ਗਏ
12. ਪ੍ਰਤਿਰੂਪੀ ਪਨਾਹ ਦੇ ਨਗਰ ਵਿਚ ਭੂਤਪੂਰਬ ਖੂਨ ਦੇ ਦੋਸ਼ੀ ਵਿਅਕਤੀਆਂ ਨੂੰ ਕਿੰਨਾ ਚਿਰ ਰਹਿਣਾ ਚਾਹੀਦਾ ਹੈ?
12 ਇਸਰਾਏਲ ਵਿਚ ਇਕ ਬਿਨ ਇਰਾਦੇ ਕਾਤਲ ਨੂੰ ਪਨਾਹ ਦੇ ਨਗਰ ਵਿਚ “ਸਰਦਾਰ ਜਾਜਕ ਦੀ ਮੌਤ ਤੀਕ” ਰਹਿਣਾ ਪੈਂਦਾ ਸੀ। (ਗਿਣਤੀ 35:28) ਤਾਂ ਫਿਰ, ਪ੍ਰਤਿਰੂਪੀ ਪਨਾਹ ਦੇ ਨਗਰ ਵਿਚ ਭੂਤਪੂਰਬ ਖੂਨ ਦੇ ਦੋਸ਼ੀ ਵਿਅਕਤੀਆਂ ਨੂੰ ਕਿੰਨਾ ਚਿਰ ਰਹਿਣਾ ਚਾਹੀਦਾ ਹੈ? ਜਦ ਤਕ ਉਨ੍ਹਾਂ ਨੂੰ ਪਰਧਾਨ ਜਾਜਕ, ਯਿਸੂ ਮਸੀਹ ਦੀਆਂ ਸੇਵਾਵਾਂ ਦੀ ਹੋਰ ਲੋੜ ਨਾ ਹੋਵੇ। “ਉਹ ਉਨ੍ਹਾਂ ਦਾ ਜਿਹੜੇ ਉਹ ਦੇ ਰਾਹੀਂ ਪਰਮੇਸ਼ੁਰ ਦੇ ਕੋਲ ਆਉਂਦੇ ਹਨ ਪੂਰਾ ਨਿਸਤਾਰਾ ਕਰ ਸੱਕਦਾ ਹੈ,” ਪੌਲੁਸ ਨੇ ਕਿਹਾ। (ਇਬਰਾਨੀਆਂ 7:25) ਜਦ ਤਕ ਕੋਈ ਵੀ ਖੂਨ ਦਾ ਦੋਸ਼ ਹੈ, ਪਰਧਾਨ ਜਾਜਕ ਦੀਆਂ ਸੇਵਾਵਾਂ ਦੀ ਲੋੜ ਪਵੇਗੀ ਤਾਂਕਿ ਅਪੂਰਣ ਮਾਨਵ ਪਰਮੇਸ਼ੁਰ ਦੇ ਨਾਲ ਇਕ ਸਹੀ ਸਥਿਤੀ ਵਿਚ ਖੜ੍ਹੇ ਰਹਿ ਸਕਣ।
13. ਵਰਤਮਾਨ-ਦਿਨ ਦੇ ‘ਇਸਰਾਏਲੀ’ ਕੌਣ ਹਨ, ਅਤੇ ਉਨ੍ਹਾਂ ਨੂੰ “ਪਨਾਹ ਦੇ ਨਗਰ” ਵਿਚ ਕਿੰਨਾ ਚਿਰ ਰਹਿਣਾ ਪੈਂਦਾ ਹੈ?
13 ਯਾਦ ਰੱਖੋ ਕਿ ਪ੍ਰਾਚੀਨ ਪਨਾਹ ਦੇ ਨਗਰ “ਇਸਰਾਏਲੀਆਂ,” ਪਰਦੇਸੀਆਂ, ਅਤੇ ਉਸ ਵਿਚ ਵੱਸਣ ਵਾਲਿਆਂ ਲਈ ਸਥਾਪਿਤ ਕੀਤੇ ਗਏ ਸਨ। ਇਹ ‘ਇਸਰਾਏਲੀ’ ਅਧਿਆਤਮਿਕ ਇਸਰਾਏਲੀ ਹਨ। (ਗਲਾਤੀਆਂ 6:16) ਉਨ੍ਹਾਂ ਨੂੰ ਪ੍ਰਤਿਰੂਪੀ ਪਨਾਹ ਦੇ ਨਗਰ ਵਿਚ ਉਦੋਂ ਤਕ ਰਹਿਣਾ ਪੈਂਦਾ ਹੈ ਜਦੋਂ ਤਕ ਕਿ ਉਹ ਧਰਤੀ ਉੱਤੇ ਜੀਉਂਦੇ ਹਨ। ਕਿਉਂ? ਕਿਉਂਕਿ ਉਹ ਅਜੇ ਤਕ ਵੀ ਅਪੂਰਣ ਸਰੀਰ ਵਿਚ ਹਨ ਅਤੇ ਇਸ ਲਈ ਉਨ੍ਹਾਂ ਨੂੰ ਆਪਣੇ ਸਵਰਗੀ ਪਰਧਾਨ ਜਾਜਕ ਦੀ ਪ੍ਰਾਸਚਿਤ ਲਿਆਕਤ ਦੀ ਲੋੜ ਹੈ। ਪਰੰਤੂ ਜਦੋਂ ਇਹ ਮਸਹ ਕੀਤੇ ਹੋਏ ਮਸੀਹੀ ਮਰ ਕੇ ਸਵਰਗ ਵਿਚ ਆਤਮਿਕ ਜੀਵਨ ਲਈ ਪੁਨਰ-ਉਥਿਤ ਹੁੰਦੇ ਹਨ, ਤਾਂ ਉਨ੍ਹਾਂ ਨੂੰ ਪਰਧਾਨ ਜਾਜਕ ਦੀਆਂ ਪ੍ਰਾਸਚਿਤ ਸੇਵਾਵਾਂ ਦੀ ਹੋਰ ਲੋੜ ਨਹੀਂ ਹੈ; ਉਨ੍ਹਾਂ ਨੇ ਆਪਣੇ ਸਰੀਰ ਨੂੰ ਅਤੇ ਉਸ ਦੇ ਨਾਲ ਜੁੜੇ ਹੋਏ ਖੂਨ ਦੇ ਦੋਸ਼ ਨੂੰ ਸਦਾ ਦੇ ਲਈ ਛੱਡ ਦਿੱਤਾ ਹੋਵੇਗਾ। ਅਜਿਹੇ ਪੁਨਰ-ਉਥਿਤ ਮਸਹ ਕੀਤੇ ਹੋਏ ਵਿਅਕਤੀਆਂ ਦੇ ਪ੍ਰਤੀ, ਪਰਧਾਨ ਜਾਜਕ ਇਕ ਪ੍ਰਾਸਚਿਤ ਕਰਨ ਵਾਲੇ, ਅਤੇ ਇਕ ਸੁਰੱਖਿਅਕ ਦੀ ਹੈਸੀਅਤ ਵਿਚ ਮਰ ਚੁੱਕਾ ਹੋਵੇਗਾ।
14. ਸਵਰਗੀ ਆਸ ਰੱਖਣ ਵਾਲਿਆਂ ਨੂੰ ਹੁਣ ਅੱਜ ਦੇ ਪਨਾਹ ਦੇ ਨਗਰ ਵਿਚ ਕਿਉਂ ਰਹਿਣਾ ਪੈਂਦਾ ਹੈ?
14 ਇਕ ਹੋਰ ਵੀ ਸ਼ਾਸਤਰ ਸੰਬੰਧੀ ਕਾਰਨ ਹੈ ਕਿ “ਮਸੀਹ ਦੇ ਨਾਲ” ਸਵਰਗੀ “ਸਾਂਝੇ ਅਧਕਾਰੀ” ਹੋਣ ਵਾਲੇ ਵਿਅਕਤੀਆਂ ਨੂੰ ਕਿਉਂ ਉਦੋਂ ਤਕ ਪ੍ਰਤਿਰੂਪੀ ਪਨਾਹ ਦੇ ਨਗਰ ਵਿਚ ਰਹਿਣਾ ਪੈਂਦਾ ਹੈ ਜਦੋਂ ਤਕ ਕਿ ਉਹ ਮੌਤ ਵਿਚ ਆਪਣੀ ਪਾਰਥਿਵ ਜ਼ਿੰਦਗੀ ਨੂੰ ਵਫ਼ਾਦਾਰੀ ਨਾਲ ਸਮਾਪਤ ਨਹੀਂ ਕਰ ਲੈਂਦੇ ਹਨ। ਜਦੋਂ ਉਹ ਮਰਦੇ ਹਨ, ਉਹ ਮਨੁੱਖੀ ਸੁਭਾਉ ਨੂੰ ਸਦਾ ਦੇ ਲਈ ਬਲੀਦਾਨ ਕਰ ਦੇਣਗੇ। (ਰੋਮੀਆਂ 8:17; ਪਰਕਾਸ਼ ਦੀ ਪੋਥੀ 2:10) ਯਿਸੂ ਦਾ ਬਲੀਦਾਨ ਕੇਵਲ ਉਨ੍ਹਾਂ ਲੋਕਾਂ ਨੂੰ ਲਾਗੂ ਹੁੰਦਾ ਹੈ ਜੋ ਮਨੁੱਖੀ ਸੁਭਾਉ ਰੱਖਦੇ ਹਨ। ਇਸ ਤਰ੍ਹਾਂ, ਪਰਧਾਨ ਜਾਜਕ ਉਨ੍ਹਾਂ ਅਧਿਆਤਮਿਕ ਇਸਰਾਏਲ ਦੇ ਵਿਅਕਤੀਆਂ ਦੇ ਪ੍ਰਤੀ ਮਰ ਜਾਂਦਾ ਹੈ ਜਦੋਂ ਉਹ ਆਤਮਿਕ ਪ੍ਰਾਣੀਆਂ ਦੇ ਤੌਰ ਤੇ ਪੁਨਰ-ਉਥਿਤ ਕੀਤੇ ਜਾਂਦੇ ਹਨ, ਜੋ ‘ਈਸ਼ੁਰੀ ਸੁਭਾਉ ਵਿੱਚ ਸਾਂਝੀਦਾਰਾਂ’ ਦੇ ਤੌਰ ਤੇ ਸਵਰਗ ਵਿਚ ਸਦਾ ਲਈ ਰਹਿਣਗੇ।—2 ਪਤਰਸ 1:4.
15. ਆਧੁਨਿਕ-ਦਿਨ ਦੇ “ਪਰਦੇਸੀ” ਅਤੇ ‘ਉਸ ਵਿਚ ਵੱਸਣ ਵਾਲੇ’ ਕੌਣ ਹਨ, ਅਤੇ ਮਹਾਂ ਪਰਧਾਨ ਜਾਜਕ ਉਨ੍ਹਾਂ ਦੇ ਨਿਮਿੱਤ ਕੀ ਕਰੇਗਾ?
15 ਆਧੁਨਿਕ-ਦਿਨ ਦੇ ‘ਪਰਦੇਸੀਆਂ’ ਅਤੇ ‘ਉਸ ਵਿਚ ਵੱਸਣ ਵਾਲਿਆਂ’ ਦੇ ਸੰਬੰਧ ਵਿਚ ਪਰਧਾਨ ਜਾਜਕ ਕਦੋਂ “ਮਰੇਗਾ,” ਤਾਂ ਜੋ ਉਹ ਪ੍ਰਤਿਰੂਪੀ ਪਨਾਹ ਦੇ ਨਗਰ ਨੂੰ ਛੱਡ ਸਕਣਗੇ? ਵੱਡੀ ਭੀੜ ਦੇ ਇਹ ਸਦੱਸ ਵੱਡੀ ਬਿਪਤਾ ਦੇ ਤੁਰੰਤ ਬਾਅਦ ਇਸ ਪਨਾਹ ਦੇ ਨਗਰ ਵਿੱਚੋਂ ਬਾਹਰ ਨਹੀਂ ਆ ਸਕਦੇ ਹਨ। ਕਿਉਂ ਨਹੀਂ? ਕਿਉਂਕਿ ਉਹ ਅਜੇ ਵੀ ਆਪਣੇ ਅਪੂਰਣ, ਪਾਪੀ ਸਰੀਰ ਵਿਚ ਹੋਣਗੇ ਅਤੇ ਉਨ੍ਹਾਂ ਨੂੰ ਪਰਧਾਨ ਜਾਜਕ ਦੀ ਸੁਰੱਖਿਆ ਦੇ ਅਧੀਨ ਰਹਿਣ ਦੀ ਲੋੜ ਹੋਵੇਗੀ। ਉਸ ਦੇ ਹਜ਼ਾਰ-ਸਾਲਾ ਰਾਜਤਵ ਅਤੇ ਜਾਜਕਾਈ ਦੇ ਪੂਰੇ ਸਮੇਂ ਦੇ ਦੌਰਾਨ, ਉਹ ਉਸ ਦੀਆਂ ਪ੍ਰਾਸਚਿਤ ਸੇਵਾਵਾਂ ਤੋਂ ਲਾਭ ਉਠਾਉਣ ਦੇ ਦੁਆਰਾ ਮਾਨਵ ਸੰਪੂਰਣਤਾ ਤਕ ਅੱਪੜਨਗੇ। ਯਿਸੂ ਉਨ੍ਹਾਂ ਨੂੰ ਪਰਮੇਸ਼ੁਰ ਦੇ ਹਵਾਲੇ ਸੌਂਪ ਦੇਵੇਗਾ ਤਾਂਕਿ ਸ਼ਤਾਨ ਅਤੇ ਉਸ ਦੇ ਪਿਸ਼ਾਚਾਂ ਨੂੰ ਥੋੜ੍ਹੀ ਦੇਰ ਲਈ ਛੱਡਣ ਦੇ ਦੁਆਰਾ ਉਨ੍ਹਾਂ ਦੀ ਖਰਿਆਈ ਦੀ ਆਖ਼ਰੀ, ਅਨੰਤ ਕਾਲ ਤਕ ਨਿਰਣਾਕਾਰੀ ਪਰੀਖਿਆ ਕੀਤੀ ਜਾਵੇ। ਕਿਉਂ ਜੋ ਉਹ ਈਸ਼ਵਰੀ ਪ੍ਰਵਾਨਗੀ ਦੇ ਨਾਲ ਇਹ ਪਰੀਖਿਆ ਪਾਸ ਕਰਦੇ ਹਨ, ਯਹੋਵਾਹ ਉਨ੍ਹਾਂ ਨੂੰ ਧਰਮੀ ਠਹਿਰਾਏਗਾ। ਇਸ ਤਰ੍ਹਾਂ ਉਹ ਮਾਨਵ ਸੰਪੂਰਣਤਾ ਦੀ ਐਨ ਭਰਪੂਰਤਾ ਨੂੰ ਹਾਸਲ ਕਰਨਗੇ।—1 ਕੁਰਿੰਥੀਆਂ 15:28; ਪਰਕਾਸ਼ ਦੀ ਪੋਥੀ 20:7-10.a
16. ਵੱਡੀ ਬਿਪਤਾ ਦੇ ਉੱਤਰਜੀਵੀਆਂ ਨੂੰ ਕਦੋਂ ਪਰਧਾਨ ਜਾਜਕ ਦੀਆਂ ਪ੍ਰਾਸਚਿਤ ਸੇਵਾਵਾਂ ਦੀ ਹੋਰ ਲੋੜ ਨਹੀਂ ਪਵੇਗੀ?
16 ਤਾਂ ਫਿਰ, ਵੱਡੀ ਬਿਪਤਾ ਦੇ ਉੱਤਰਜੀਵੀਆਂ ਨੂੰ ਪ੍ਰਤਿਰੂਪੀ ਪਨਾਹ ਦੇ ਨਗਰ ਵਿਚ ਮਸੀਹ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੇ ਅੰਤ ਤਕ ਰਹਿ ਕੇ ਇਕ ਚੰਗਾ ਅੰਤਹਕਰਣ ਕਾਇਮ ਰੱਖਣਾ ਪਵੇਗਾ। ਸੰਪੂਰਣ ਬਣਾਏ ਹੋਏ ਮਾਨਵ ਦੇ ਤੌਰ ਤੇ, ਉਨ੍ਹਾਂ ਨੂੰ ਪਰਧਾਨ ਜਾਜਕ ਦੀਆਂ ਪ੍ਰਾਸਚਿਤ ਸੇਵਾਵਾਂ ਦੀ ਹੋਰ ਲੋੜ ਨਹੀਂ ਪਵੇਗੀ ਅਤੇ ਉਹ ਉਸ ਦੀ ਸੁਰੱਖਿਆ ਤੋਂ ਨਿਕਲ ਆਉਣਗੇ। ਉਸ ਸਮੇਂ ਯਿਸੂ ਇਕ ਪਰਧਾਨ ਜਾਜਕ ਦੇ ਤੌਰ ਤੇ ਉਨ੍ਹਾਂ ਲਈ ਮਰ ਜਾਵੇਗਾ, ਕਿਉਂਕਿ ਉਸ ਨੂੰ ਹੁਣ ਆਪਣੇ ਬਲੀਦਾਨ ਦੇ ਸ਼ੁੱਧੀਕਾਰਕ ਲਹੂ ਦੇ ਨਾਲ ਉਨ੍ਹਾਂ ਦੇ ਨਿਮਿੱਤ ਹੋਰ ਕਾਰਵਾਈ ਕਰਨ ਦੀ ਲੋੜ ਨਹੀਂ ਹੋਵੇਗੀ। ਉਸ ਸਮੇਂ ਉਹ ਪ੍ਰਤਿਰੂਪੀ ਪਨਾਹ ਦੇ ਨਗਰ ਨੂੰ ਛੱਡਣਗੇ।
17. ਮਸੀਹ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੇ ਦੌਰਾਨ ਪੁਨਰ-ਉਥਿਤ ਲੋਕਾਂ ਨੂੰ ਕਿਉਂ ਪ੍ਰਤਿਰੂਪੀ ਪਨਾਹ ਦੇ ਨਗਰ ਵਿਚ ਪ੍ਰਵੇਸ਼ ਕਰਨ ਅਤੇ ਉੱਥੇ ਰਹਿਣ ਦੀ ਜ਼ਰੂਰਤ ਨਹੀਂ ਹੋਵੇਗੀ?
17 ਕੀ ਯਿਸੂ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੇ ਦੌਰਾਨ ਪੁਨਰ-ਉਥਿਤ ਕੀਤੇ ਗਏ ਲੋਕਾਂ ਨੂੰ ਪ੍ਰਤਿਰੂਪੀ ਪਨਾਹ ਦੇ ਨਗਰ ਵਿਚ ਪ੍ਰਵੇਸ਼ ਕਰਨ ਅਤੇ ਪਰਧਾਨ ਜਾਜਕ ਦੀ ਮੌਤ ਤਕ ਉੱਥੇ ਰਹਿਣ ਦੀ ਜ਼ਰੂਰਤ ਹੈ? ਨਹੀਂ, ਕਿਉਂਕਿ ਮਰਨ ਦੇ ਦੁਆਰਾ ਉਨ੍ਹਾਂ ਨੇ ਆਪਣੇ ਪਾਪ ਦੀ ਸਜ਼ਾ ਭੁਗਤ ਲਈ ਹੈ। (ਰੋਮੀਆਂ 6:7; ਇਬਰਾਨੀਆਂ 9:27) ਤਾਂ ਵੀ, ਪਰਧਾਨ ਜਾਜਕ ਉਨ੍ਹਾਂ ਨੂੰ ਸੰਪੂਰਣਤਾ ਤਕ ਪਹੁੰਚਣ ਵਿਚ ਮਦਦ ਕਰੇਗਾ। ਜੇਕਰ ਉਹ ਹਜ਼ਾਰ ਵਰ੍ਹਿਆਂ ਦੇ ਮਗਰੋਂ ਆਖ਼ਰੀ ਪਰੀਖਿਆ ਵਿਚ ਸਫਲਤਾਪੂਰਵਕ ਪਾਸ ਹੋ ਜਾਂਦੇ ਹਨ, ਤਾਂ ਪਰਮੇਸ਼ੁਰ ਉਨ੍ਹਾਂ ਨੂੰ ਧਰਤੀ ਉੱਤੇ ਸਦੀਪਕ ਜੀਵਨ ਦੀ ਜ਼ਮਾਨਤ ਦੇ ਨਾਲ ਧਰਮੀ ਵੀ ਠਹਿਰਾਵੇਗਾ। ਨਿਰਸੰਦੇਹ, ਪਰਮੇਸ਼ੁਰ ਦੀਆਂ ਮੰਗਾਂ ਪੂਰੀਆਂ ਕਰਨ ਵਿਚ ਅਸਫਲਤਾ, ਉਨ੍ਹਾਂ ਮਨੁੱਖਾਂ ਉੱਤੇ ਦੰਡਾਤਮਕ ਨਿਆਉਂ ਅਤੇ ਵਿਨਾਸ਼ ਲਿਆਵੇਗੀ ਜੋ ਆਖ਼ਰੀ ਪਰੀਖਿਆ ਵਿੱਚੋਂ ਖਰਿਆਈ ਰੱਖਣ ਵਾਲਿਆਂ ਦੇ ਤੌਰ ਤੇ ਪਾਸ ਨਹੀਂ ਹੁੰਦੇ ਹਨ।
18. ਯਿਸੂ ਦੇ ਰਾਜਤਵ ਅਤੇ ਜਾਜਕਾਈ ਦੇ ਸੰਬੰਧ ਵਿਚ, ਕਿਹੜੀ ਚੀਜ਼ ਮਨੁੱਖਜਾਤੀ ਦੇ ਨਾਲ ਸਦਾ ਦੇ ਲਈ ਰਹੇਗੀ?
18 ਇਸਰਾਏਲੀ ਪਰਧਾਨ ਜਾਜਕ ਆਖ਼ਰਕਾਰ ਮਰ ਜਾਂਦੇ ਸਨ। ਪਰੰਤੂ ਯਿਸੂ “ਮਲਕਿਸਿਦਕ ਦੀ ਪਦਵੀ ਦੇ ਅਨੁਸਾਰ ਸਦਾ ਤੀਕ ਦਾ ਪਰਧਾਨ ਜਾਜਕ ਬਣਿਆ।” (ਇਬਰਾਨੀਆਂ 6:19, 20, ਟੇਢੇ ਟਾਈਪ ਸਾਡੇ; 7:3) ਇਸ ਲਈ ਮਨੁੱਖਜਾਤੀ ਦੇ ਪ੍ਰਤੀ ਪਰਧਾਨ ਜਾਜਕ ਦੇ ਤੌਰ ਤੇ ਯਿਸੂ ਦੀ ਪਦਵੀ ਦੀ ਸਮਾਪਤੀ ਨਾਲ ਉਸ ਦੇ ਜੀਵਨ ਦਾ ਅੰਤ ਨਹੀਂ ਹੁੰਦਾ ਹੈ। ਰਾਜਾ ਅਤੇ ਪਰਧਾਨ ਜਾਜਕ ਦੇ ਤੌਰ ਤੇ ਉਸ ਦੀ ਸੇਵਾ ਦੇ ਚੰਗੇ ਅਸਰ ਮਨੁੱਖਜਾਤੀ ਦੇ ਨਾਲ ਸਦਾ ਦੇ ਲਈ ਰਹਿਣਗੇ, ਅਤੇ ਇਨ੍ਹਾਂ ਹੈਸੀਅਤਾਂ ਵਿਚ ਸੇਵਾ ਕਰਨ ਦੇ ਲਈ ਮਾਨਵ ਅਨੰਤ ਕਾਲ ਲਈ ਉਸ ਦੇ ਕਰਜ਼ਦਾਰ ਰਹਿਣਗੇ। ਇਸ ਤੋਂ ਇਲਾਵਾ, ਯਿਸੂ ਅਨੰਤ ਕਾਲ ਤਕ ਯਹੋਵਾਹ ਦੀ ਸ਼ੁੱਧ ਉਪਾਸਨਾ ਵਿਚ ਅਗਵਾਈ ਕਰੇਗਾ।—ਫ਼ਿਲਿੱਪੀਆਂ 2:5-11.
ਸਾਡੇ ਲਈ ਲਾਹੇਵੰਦ ਸਬਕ
19. ਪਨਾਹ ਦੇ ਨਗਰਾਂ ਦੇ ਪ੍ਰਬੰਧ ਤੋਂ ਨਫ਼ਰਤ ਅਤੇ ਪ੍ਰੇਮ ਦੇ ਸੰਬੰਧ ਵਿਚ ਕਿਹੜਾ ਸਬਕ ਸਿੱਖਿਆ ਜਾ ਸਕਦਾ ਹੈ?
19 ਅਸੀਂ ਪਨਾਹ ਦੇ ਨਗਰਾਂ ਦੇ ਪ੍ਰਬੰਧ ਤੋਂ ਵਿਭਿੰਨ ਸਬਕ ਸਿੱਖ ਸਕਦੇ ਹਾਂ। ਉਦਾਹਰਣ ਦੇ ਲਈ, ਆਪਣੇ ਸ਼ਿਕਾਰ ਦੇ ਪ੍ਰਤੀ ਹਿੰਸਕ ਨਫ਼ਰਤ ਰੱਖਣ ਵਾਲੇ ਕਿਸੇ ਵੀ ਕਾਤਲ ਨੂੰ ਪਨਾਹ ਦੇ ਨਗਰ ਵਿਚ ਵੱਸਣ ਨਹੀਂ ਦਿੱਤਾ ਜਾਂਦਾ ਸੀ। (ਗਿਣਤੀ 35:20, 21) ਤਾਂ ਫਿਰ ਪ੍ਰਤਿਰੂਪੀ ਪਨਾਹ ਦੇ ਨਗਰ ਵਿਚ ਕੋਈ ਵਿਅਕਤੀ ਕਿਵੇਂ ਆਪਣੇ ਦਿਲ ਵਿਚ ਆਪਣੇ ਭਰਾ ਲਈ ਨਫ਼ਰਤ ਨੂੰ ਵਿਕਸਿਤ ਹੋਣ ਦੇ ਸਕਦਾ ਹੈ? “ਹਰ ਕੋਈ ਜਿਹੜਾ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਸੋ ਖੂਨੀ ਹੈ,” ਰਸੂਲ ਯੂਹੰਨਾ ਨੇ ਲਿਖਿਆ, “ਅਤੇ ਤੁਸੀਂ ਜਾਣਦੇ ਹੋ ਭਈ ਕਿਸੇ ਖੂਨੀ ਵਿੱਚ ਸਦੀਪਕ ਜੀਵਨ ਨਹੀਂ ਟਿਕਦਾ।” ਇਸ ਲਈ, ਆਓ ਅਸੀਂ “ਇੱਕ ਦੂਏ ਨਾਲ ਪ੍ਰੇਮ ਰੱਖੀਏ ਕਿਉਂ ਜੋ ਪ੍ਰੇਮ ਪਰਮੇਸ਼ੁਰ ਤੋਂ ਹੈ।”—1 ਯੂਹੰਨਾ 3:15; 4:7.
20. ਖੂਨ ਦਾ ਬਦਲਾ ਲੈਣ ਵਾਲੇ ਤੋਂ ਬਚਣ ਦੇ ਲਈ, ਪ੍ਰਤਿਰੂਪੀ ਪਨਾਹ ਦੇ ਨਗਰ ਵਿਚ ਰਹਿਣ ਵਾਲਿਆਂ ਨੂੰ ਕੀ ਕਰਨਾ ਚਾਹੀਦਾ ਹੈ?
20 ਖੂਨ ਦਾ ਬਦਲਾ ਲੈਣ ਵਾਲੇ ਤੋਂ ਬਚਣ ਦੇ ਲਈ, ਬਿਨ ਇਰਾਦਾ ਕਾਤਲਾਂ ਨੂੰ ਪਨਾਹ ਦੇ ਨਗਰ ਵਿਚ ਰਹਿਣਾ ਪੈਂਦਾ ਸੀ ਅਤੇ ਉਸ ਦੀਆਂ ਚਰਾਗਾਹਾਂ ਤੋਂ ਦੂਰ ਨਹੀਂ ਭਟਕਣਾ ਚਾਹੀਦਾ ਸੀ। ਪ੍ਰਤਿਰੂਪੀ ਪਨਾਹ ਦੇ ਨਗਰ ਵਿਚ ਰਹਿਣ ਵਾਲਿਆਂ ਦੇ ਬਾਰੇ ਕੀ? ਮਹਾਂ ਖੂਨ ਦਾ ਬਦਲਾ ਲੈਣ ਵਾਲੇ ਤੋਂ ਸੁਰੱਖਿਆ ਦੇ ਲਈ, ਉਨ੍ਹਾਂ ਨੂੰ ਨਗਰ ਨਹੀਂ ਛੱਡਣਾ ਚਾਹੀਦਾ ਹੈ। ਸੱਚ-ਮੁੱਚ ਹੀ, ਉਨ੍ਹਾਂ ਨੂੰ, ਇਕ ਅਰਥ ਵਿਚ, ਚਰਾਗਾਹਾਂ ਦੇ ਕੰਢੇ ਨੇੜੇ ਜਾਣ ਦੇ ਬਹਿਕਾਵੇ ਤੋਂ ਚੌਕਸ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਦਿਲਾਂ ਵਿਚ ਸ਼ਤਾਨ ਦੇ ਸੰਸਾਰ ਲਈ ਪ੍ਰੇਮ ਵਿਕਸਿਤ ਨਾ ਹੋਵੇ। ਇਹ ਸ਼ਾਇਦ ਪ੍ਰਾਰਥਨਾ ਅਤੇ ਜਤਨ ਦੀ ਮੰਗ ਕਰੇ, ਪਰੰਤੂ ਉਨ੍ਹਾਂ ਦੀ ਜ਼ਿੰਦਗੀ ਇਸ ਤੇ ਨਿਰਭਰ ਕਰਦੀ ਹੈ।—1 ਯੂਹੰਨਾ 2:15-17; 5:19.
21. ਅੱਜ ਦੇ ਪਨਾਹ ਦੇ ਨਗਰ ਵਿਚ ਰਹਿਣ ਵਾਲਿਆਂ ਦੁਆਰਾ ਕਿਹੜਾ ਪ੍ਰਤਿਫਲ ਵਾਲਾ ਕੰਮ ਕੀਤਾ ਜਾ ਰਿਹਾ ਹੈ?
21 ਪ੍ਰਾਚੀਨ ਪਨਾਹ ਦੇ ਨਗਰ ਵਿਚ ਬਿਨ ਇਰਾਦਾ ਕਾਤਲਾਂ ਨੂੰ ਉਤਪਾਦਨਸ਼ੀਲ ਕਾਮੇ ਬਣਨਾ ਪੈਂਦਾ ਸੀ। ਇਸੇ ਤਰ੍ਹਾਂ, ਮਸਹ ਕੀਤੇ ਹੋਏ “ਇਸਰਾਏਲੀਆਂ” ਨੇ ਵਾਢੀ ਕਰਨ ਵਾਲੇ ਅਤੇ ਰਾਜ ਘੋਸ਼ਕਾਂ ਦੇ ਤੌਰ ਤੇ ਇਕ ਚੰਗਾ ਉਦਾਹਰਣ ਕਾਇਮ ਕੀਤਾ ਹੈ। (ਮੱਤੀ 9:37, 38; ਮਰਕੁਸ 13:10) ਅੱਜ ਦੇ ਪਨਾਹ ਦੇ ਨਗਰ ਵਿਚ ‘ਪਰਦੇਸੀਆਂ’ ਅਤੇ ‘ਉਸ ਵਿਚ ਵੱਸਣ ਵਾਲਿਆਂ’ ਦੇ ਤੌਰ ਤੇ, ਪਾਰਥਿਵ ਆਸ ਰੱਖਣ ਵਾਲੇ ਮਸੀਹੀਆਂ ਕੋਲ, ਹਾਲੇ ਧਰਤੀ ਉੱਤੇ ਮਸਹ ਕੀਤੇ ਹੋਏ ਵਿਅਕਤੀਆਂ ਦੇ ਨਾਲ, ਇਹ ਜਾਨ-ਬਚਾਉ ਕੰਮ ਕਰਨ ਦਾ ਵਿਸ਼ੇਸ਼-ਸਨਮਾਨ ਹੈ। ਅਤੇ ਇਹ ਕੰਮ ਕਿੰਨਾ ਹੀ ਪ੍ਰਤਿਫਲ ਵਾਲਾ ਹੈ! ਪ੍ਰਤਿਰੂਪੀ ਪਨਾਹ ਦੇ ਨਗਰ ਵਿਚ ਵਫ਼ਾਦਾਰੀ ਨਾਲ ਕੰਮ ਕਰਨ ਵਾਲੇ ਲੋਕ, ਖੂਨ ਦਾ ਬਦਲਾ ਲੈਣ ਵਾਲੇ ਦੇ ਹੱਥੋਂ ਸਦੀਪਕ ਮੌਤ ਤੋਂ ਬਚ ਨਿਕਲਣਗੇ। ਇਸ ਦੀ ਬਜਾਇ, ਪਰਮੇਸ਼ੁਰ ਦੇ ਮਹਾਂ ਪਰਧਾਨ ਜਾਜਕ ਦੇ ਤੌਰ ਤੇ ਉਸ ਦੀ ਸੇਵਾ ਤੋਂ ਉਹ ਸਦੀਪਕ ਲਾਭ ਹਾਸਲ ਕਰਨਗੇ। ਕੀ ਤੁਸੀਂ ਪਨਾਹ ਦੇ ਨਗਰ ਵਿਚ ਰਹੋਗੇ ਅਤੇ ਸਦਾ ਦੇ ਲਈ ਜੀਓਗੇ? (w95 11/15)
[ਫੁਟਨੋਟ]
a ਪਹਿਰਾਬੁਰਜ (ਅੰਗ੍ਰੇਜ਼ੀ), ਦਸੰਬਰ 15, 1991, ਸਫ਼ਾ 12, ਪੈਰਾ 15, 16 ਨੂੰ ਦੇਖੋ।
ਤੁਸੀਂ ਕਿਵੇਂ ਜਵਾਬ ਦਿਓਗੇ?
◻ ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਧਰਤੀ ਦੇ ਅਰਬਾਂ ਲੋਕ ਖੂਨ ਦੇ ਦੋਸ਼ੀ ਹਨ?
◻ ਮਨੁੱਖਜਾਤੀ ਦੇ ਸੰਬੰਧ ਵਿਚ ਯਿਸੂ ਮਸੀਹ ਕਿਹੜੀਆਂ ਭੂਮਿਕਾਵਾਂ ਪੂਰੀਆਂ ਕਰਦਾ ਹੈ?
◻ ਪ੍ਰਤਿਰੂਪੀ ਪਨਾਹ ਦਾ ਨਗਰ ਕੀ ਹੈ, ਅਤੇ ਇਕ ਵਿਅਕਤੀ ਇਸ ਵਿਚ ਕਿਵੇਂ ਪ੍ਰਵੇਸ਼ ਕਰਦਾ ਹੈ?
◻ ਪ੍ਰਤਿਰੂਪੀ ਪਨਾਹ ਦੇ ਨਗਰ ਤੋਂ ਲੋਕੀ ਕਦੋਂ ਛੁਡਾਏ ਜਾਣਗੇ?
◻ ਪਨਾਹ ਦੇ ਨਗਰਾਂ ਦੇ ਪ੍ਰਬੰਧ ਤੋਂ ਅਸੀਂ ਕਿਹੜੇ ਲਾਹੇਵੰਦ ਸਬਕ ਸਿੱਖ ਸਕਦੇ ਹਾਂ?
[ਸਫ਼ੇ 26 ਉੱਤੇ ਤਸਵੀਰ]
ਕੀ ਤੁਸੀਂ ਜਾਣਦੇ ਹੋ ਕਿ ਯਿਸੂ ਮਸੀਹ ਕਿਹੜੀਆਂ ਅਤਿ-ਮਹੱਤਵਪੂਰਣ ਭੂਮਿਕਾਵਾਂ ਪੂਰੀਆਂ ਕਰਦਾ ਹੈ?