ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੀ ਜੀਵਨ ਦਾ ਇਕ ਮਕਸਦ ਹੈ?
    ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?
    • ਕੀਤੀ ਹੈ ਜਿਹੜੀਆਂ ਮੈਨੂੰ ਹਮੇਸ਼ਾਂ ਮੂਲ ਲੱਗੀਆਂ ਹਨ: ਅਮਰਤਾ ਦੀ ਸਮੱਸਿਆ; ਮਾਨਵ ਸ਼ਖ਼ਸਿਅਤ ਦੀ ਸਮੱਸਿਆ; ਅਤੇ ਦੁਸ਼ਟਤਾ ਦੀ ਸਮੱਸਿਆ। ਮੈਂ ਅਸਫ਼ਲ ਹੋ ਗਿਆ ਹਾਂ। ਮੈਂ ਇਨ੍ਹਾਂ ਵਿਚੋਂ ਕੋਈ ਵੀ ਨਹੀਂ ਸੁਲਝਾ ਸਕਿਆ ਹਾਂ।”

      ਪ੍ਰਭਾਵ

      14, 15. ਵਿਰੋਧੀ ਵਿਚਾਰ ਅਨੇਕ ਲੋਕਾਂ ਉੱਤੇ ਕੀ ਪ੍ਰਭਾਵ ਪਾਉਂਦੇ ਹਨ?

      14 ਜੀਵਨ ਦੇ ਮਕਸਦ ਬਾਰੇ ਸਵਾਲ ਉੱਤੇ ਵਿਦਵਾਨਾਂ ਅਤੇ ਧਾਰਮਿਕ ਆਗੂਆਂ ਦੇ ਇੰਨੇ ਜ਼ਿਆਦਾ ਵੱਖਰੇ ਵਿਚਾਰਾਂ ਦਾ ਕੀ ਪ੍ਰਭਾਵ ਹੈ? ਕਈ ਇਸ ਬਜ਼ੁਰਗ ਮਨੁੱਖ ਵਾਂਗ ਉੱਤਰ ਦਿੰਦੇ ਹਨ ਜਿਸ ਨੇ ਆਖਿਆ: “ਮੈਂ ਆਪਣਾ ਸਾਰਾ ਜੀਵਨ ਪੁੱਛਦਾ ਰਿਹਾ ਹਾਂ ਕਿ ਮੈਂ ਇੱਥੇ ਕਿਉਂ ਹਾਂ। ਅਗਰ ਕੋਈ ਮਕਸਦ ਹੈ, ਮੈਨੂੰ ਹੁਣ ਕੋਈ ਪਰਵਾਹ ਨਹੀਂ ਹੈ।”

      15 ਕਾਫ਼ੀ ਵਿਅਕਤੀ ਜੋ ਸੰਸਾਰ ਦੇ ਧਰਮਾਂ ਵਿਚ ਪਾਏ ਜਾਂਦੇ ਵਿਚਾਰਾਂ ਦੀ ਬਹੁਤਾਤ ਵੇਖਦੇ ਹਨ, ਇਹ ਸਿੱਟਾ ਕੱਢਦੇ ਹਨ ਕਿ ਵਾਸਤਵ ਵਿਚ ਕੋਈ ਫ਼ਰਕ ਨਹੀਂ ਪੈਂਦਾ ਹੈ ਕਿ ਇਕ ਜਣਾ ਕੀ ਵਿਸ਼ਵਾਸ ਰੱਖਦਾ ਹੈ। ਉਹ ਇਹ ਮਹਿਸੂਸ ਕਰਦੇ ਹਨ ਕਿ ਧਰਮ ਮਨ ਦੇ ਲਈ ਕੇਵਲ ਇਕ ਪਥ-ਬਦਲੀ ਹੀ ਹੈ, ਅਜੇਹੀ ਚੀਜ਼ ਜੋ ਥੋੜ੍ਹੀ ਬਹੁਤੀ ਮਨ ਦੀ ਸ਼ਾਂਤੀ ਅਤੇ ਆਰਾਮ ਦੇਵੇ ਤਾਂਕਿ ਇਕ ਵਿਅਕਤੀ ਜੀਵਨ ਦੀਆਂ ਸਮੱਸਿਆਵਾਂ ਨਾਲ ਮੁਕਾਬਲਾ ਕਰ ਸਕੇ। ਦੂਸਰੇ ਜਣੇ ਇਹ ਮਹਿਸੂਸ ਕਰਦੇ ਹਨ ਕਿ ਧਰਮ ਅੰਧਵਿਸ਼ਵਾਸ ਤੋਂ ਸਿਵਾਏ ਹੋਰ ਕੁਝ ਨਹੀਂ ਹੈ। ਉਹ ਇਹ ਮਹਿਸੂਸ ਕਰਦੇ ਹਨ ਕਿ ਸਦੀਆਂ ਦੇ ਧਾਰਮਿਕ ਅਨੁਮਾਨ ਨੇ ਜੀਵਨ ਦੇ ਮਕਸਦ ਬਾਰੇ ਸਵਾਲ ਦਾ ਉੱਤਰ ਨਹੀਂ ਦਿੱਤਾ ਹੈ, ਨਾ ਹੀ ਆਮ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਇਆ ਹੈ। ਸੱਚ-ਮੁੱਚ, ਇਤਿਹਾਸ ਪ੍ਰਦਰਸ਼ਿਤ ਕਰਦਾ ਹੈ ਕਿ ਦੁਨੀਆਂ ਦੇ ਧਰਮਾਂ ਨੇ ਅਕਸਰ ਮਨੁੱਖਜਾਤੀ ਨੂੰ ਤਰੱਕੀ ਤੋਂ ਪਿੱਛੇ ਰੱਖਿਆ ਹੈ ਅਤੇ ਨਫ਼ਰਤ ਅਤੇ ਯੁੱਧਾਂ ਦੇ ਕਾਰਨ ਰਹੇ ਹਨ।

      16. ਜੀਵਨ ਦੇ ਮਕਸਦ ਨੂੰ ਭਾਲਣਾ ਕਿੰਨਾ ਮਹੱਤਵਪੂਰਣ ਹੋ ਸਕਦਾ ਹੈ?

      16 ਪਰ ਫਿਰ, ਕੀ ਜੀਵਨ ਦੇ ਮਕਸਦ ਬਾਰੇ ਸੱਚਾਈ ਨੂੰ ਭਾਲਣਾ ਮਹੱਤਵਪੂਰਣ ਹੈ ਵੀ? ਮਾਨਸਿਕ-ਸਿਹਤ ਦੇ ਪੇਸ਼ਾਵਰ ਵਿਕਟਰ ਫ੍ਰੈਂਕਲ ਨੇ ਉੱਤਰ ਦਿੱਤਾ: “ਆਪਣੇ ਜੀਵਨ ਵਿਚ ਇਕ ਅਰਥ ਲੱਭਣ ਦਾ ਯਤਨ ਕਰਨਾ ਮਨੁੱਖ ਵਿਚ ਇਕ ਮੂਲ ਪ੍ਰੇਰਣਾ ਦੀ ਸ਼ਕਤੀ ਹੈ। . . . ਮੈਂ ਇਹ ਆਖਣ ਦੀ ਹਿੰਮਤ ਕਰਦਾ ਹਾਂ ਕਿ ਇਸ ਦੁਨੀਆਂ ਵਿਚ ਹੋਰ ਕੋਈ ਅਜੇਹੀ ਚੀਜ਼ ਨਹੀਂ ਹੈ ਜਿਹੜੀ ਇੰਨੇ ਪ੍ਰਭਾਵਕਾਰੀ ਢੰਗ ਨਾਲ ਇਕ ਵਿਅਕਤੀ ਨੂੰ ਸਭ ਤੋਂ ਖ਼ਰਾਬ ਹਾਲਤਾਂ ਵਿਚੋਂ ਵੀ ਬਚਣ ਲਈ ਸਹਾਇਤਾ ਦੇਵੇਗੀ ਜਿੰਨਾ ਕਿ ਇਹ ਗਿਆਨ ਕਿ ਉਸ ਦੇ ਜੀਵਨ ਵਿਚ ਇਕ ਮਕਸਦ ਹੈ।”

      17. ਸਾਨੂੰ ਹੁਣ ਕਿਹੜੇ ਸਵਾਲ ਪੁੱਛਣ ਦੀ ਜ਼ਰੂਰਤ ਹੈ?

      17 ਇਹ ਵੇਖਦੇ ਹੋਏ ਕਿ ਮਾਨਵ ਫਲਸਫਿਆਂ ਅਤੇ ਧਰਮਾਂ ਨੇ ਸੰਤੁਸ਼ਟਤਾ ਨਾਲ ਵਿਆਖਿਆ ਨਹੀਂ ਕੀਤੀ ਹੈ ਕਿ ਜੀਵਨ ਦਾ ਮਕਸਦ ਕੀ ਹੈ, ਅਸੀਂ ਕਿੱਥੇ ਜਾਕੇ ਇਹ ਪਤਾ ਕਰ ਸਕਦੇ ਹਾਂ? ਕੀ ਉੱਤਮ ਬੁੱਧ ਦਾ ਕੋਈ ਸ੍ਰੋਤ ਹੈ ਜੋ ਸਾਨੂੰ ਇਸ ਮਾਮਲੇ ਦੀ ਸੱਚਾਈ ਬਾਰੇ ਦੱਸ ਸਕਦਾ ਹੈ?

  • ਸਾਨੂੰ ਕੌਣ ਦੱਸ ਸਕਦਾ ਹੈ?
    ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?
    • ਭਾਗ 2

      ਸਾਨੂੰ ਕੌਣ ਦੱਸ ਸਕਦਾ ਹੈ?

      1, 2. ਇਕ ਰੂਪਾਂਕਿਤ ਕੀਤੀ ਹੋਈ ਚੀਜ਼ ਦੇ ਮਕਸਦ ਬਾਰੇ ਪਤਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ?

      1 ਸਾਨੂੰ ਕੌਣ ਦੱਸ ਸਕਦਾ ਹੈ ਕਿ ਜੀਵਨ ਦਾ ਮਕਸਦ ਅਸਲ ਵਿਚ ਕੀ ਹੈ? ਭਲਾ, ਅਗਰ ਤੁਸੀਂ ਇਕ ਮਸ਼ੀਨ ਦੇ ਰੂਪਾਂਕਣਕਾਰ ਕੋਲ ਜਾਵੋ ਅਤੇ ਉਸ ਨੂੰ ਮਸ਼ੀਨਰੀ ਦੇ ਇਕ ਜਟਿਲ ਹਿੱਸੇ ਉੱਤੇ ਕੰਮ ਕਰਦੇ ਵੇਖੋ ਜੋ ਤੁਸੀਂ ਨਾ ਪਛਾਣਦੇ ਹੋਵੋ, ਤਾਂ ਤੁਸੀਂ ਕਿਸ ਤਰ੍ਹਾਂ ਪਤਾ ਕਰ ਸਕਦੇ ਹੋ ਕਿ ਉਹ ਕਿਸ ਮਕਸਦ ਲਈ ਹੈ? ਤੁਹਾਡੇ ਲਈ ਸਭ ਤੋਂ ਵਧੀਆ ਤਰੀਕਾ ਹੋਵੇਗਾ ਉਸ ਰੂਪਾਂਕਣਕਾਰ ਨੂੰ ਪੁੱਛਣਾ।

      2 ਤਾਂ ਫਿਰ, ਉਸ ਆਲੀਸ਼ਾਨ ਡੀਜ਼ਾਈਨ ਬਾਰੇ ਕੀ ਜਿਹੜਾ ਅਸੀਂ ਆਪਣੇ ਚਾਰੇ ਪਾਸੇ ਧਰਤੀ ਉੱਤੇ ਵੇਖਦੇ ਹਾਂ, ਜਿਵੇਂ ਕਿ ਉਹ ਡੀਜ਼ਾਈਨ ਜੋ ਸਾਰੀਆਂ ਜੀਉਂਦੀਆਂ ਚੀਜ਼ਾਂ ਵਿਚ, ਛੋਟੇ ਤੋਂ ਛੋਟੇ ਕੋਸ਼ ਵਿਚ ਵੀ ਪਾਇਆ ਜਾਂਦਾ ਹੈ? ਕੋਸ਼ ਵਿਚ ਇਸ ਤੋਂ ਕਿਤੇ ਅਧਿਕ ਛੋਟੇ ਅਣੂ ਅਤੇ ਪਰਮਾਣੂ ਵੀ ਅਦਭੁਤ ਤੌਰ ਤੇ ਰੂਪਾਂਕਿਤ ਅਤੇ ਵਿਵਸਥਿਤ ਹਨ। ਤਾਂ ਫਿਰ, ਇੰਨੇ ਅਦਭੁਤ ਤਰੀਕੇ ਨਾਲ ਰੂਪਾਂਕਿਤ ਕੀਤੇ ਹੋਏ ਮਾਨਵ ਦਿਮਾਗ਼ ਬਾਰੇ ਵੀ ਕੀ? ਅਤੇ ਸਾਡੇ ਸੂਰਜ-ਮੰਡਲ, ਸਾਡੀ ਆਕਾਸ਼-ਗੰਗਾ, ਅਤੇ ਵਿਸ਼ਵ-ਮੰਡਲ ਬਾਰੇ ਕੀ? ਕੀ ਇੰਨਾ ਸਾਰਿਆਂ ਹੈਰਾਨਕੁਨ ਡੀਜ਼ਾਈਨਾਂ ਲਈ ਇਕ ਰੂਪਾਂਕਣਕਾਰ ਦੀ ਲੋੜ ਨਹੀਂ ਸੀ? ਨਿਸ਼ਚੇ ਹੀ ਉਹ ਸਾਨੂੰ ਇਹ ਦੱਸ ਸਕਦਾ ਹੈ ਕਿ ਉਸ ਨੇ ਅਜੇਹੀਆਂ ਚੀਜ਼ਾਂ ਕਿਉਂ ਬਣਾਈਆਂ ਸਨ।

      ਕੀ ਜੀਵਨ ਸਬੱਬ ਨਾਲ ਸ਼ੁਰੂ ਹੋਇਆ ਸੀ?

      3, 4. ਕੀ ਸੰਭਾਵਨਾ ਹੈ ਕਿ ਜੀਵਨ ਸਬੱਬ ਨਾਲ ਬਣਿਆ ਸੀ?

      3 ਦ ਐਨਸਾਈਕਲੋਪੀਡੀਆ ਅਮੈਰੀਕਾਨਾ ਨੇ “ਜੀਉਂਦੇ ਜੀਵਾਂ ਵਿਚ ਜਟਿਲਤਾ ਅਤੇ ਸੰਗਠਨ ਦੀ ਅਸਾਧਾਰਣ ਹੱਦ” ਨੂੰ ਨੋਟ ਕਰਕੇ ਬਿਆਨ ਕੀਤਾ: “ਫੁੱਲਾਂ, ਕੀੜਿਆਂ, ਯਾ ਥਣਧਾਰੀਆਂ ਦੀ ਨੇੜਿਓਂ ਜਾਂਚ ਉਨ੍ਹਾਂ ਦੇ ਹਿੱਸਿਆਂ ਵਿਚ ਤਕਰੀਬਨ ਅਸੰਭਾਵੀ ਇਕ ਅਚੂਕ ਪ੍ਰਬੰਧ ਦਿਖਾਉਂਦੀ ਹੈ।” ਜੀਉਂਦੇ ਜੀਵ ਦੀ ਰਸਾਇਣਿਕ ਬਣਤਰ ਦਾ ਜ਼ਿਕਰ ਕਰਦੇ ਹੋਏ, ਬਰਤਾਨਵੀ ਖਗੋਲ-ਵਿਗਿਆਨੀ ਸਰ ਬਰਨਾਰਡ ਲਵੈਲ ਨੇ ਲਿਖਿਆ: “ਇਕ ਸਬੱਬੀ ਘਟਨਾ ਦੇ ਕਾਰਨ ਇਕ ਅਤਿਅਲਪ ਪ੍ਰੋਟੀਨ ਅਣੂ ਦੇ ਬਣ ਜਾਣ ਦੀ ਸੰਭਾਵਨਾ . . . ਇੰਨੀ ਛੋਟੀ ਹੈ ਕਿ ਸੋਚ ਤੋਂ ਬਾਹਰ ਹੈ। . . . ਇਸ ਦੀ ਸੰਭਾਵਨਾ ਅਸਲ ਵਿਚ ਸਿਫ਼ਰ ਹੈ।”

      4 ਇਸੇ ਸਮਾਨ, ਖਗੋਲ-ਵਿਗਿਆਨੀ ਫ੍ਰੈਡ ਹੋਏਲ ਨੇ ਆਖਿਆ: “ਪੁਰਾਣੇ ਜੀਵ-ਵਿਗਿਆਨ ਦਾ ਸਾਰਾ ਢਾਂਚਾ ਹਾਲੇ ਵੀ ਇਹ ਆਖਦਾ ਹੈ ਕਿ ਜੀਵਨ ਬਿਨ-ਵਿਓਂਤੋਂ ਹੀ ਬਣ ਗਿਆ। ਪਰ ਫਿਰ ਜਿਵੇਂ ਜੀਵ-ਰਸਾਇਣ ਵਿਗਿਆਨੀ, ਜੀਵਨ ਦੀ ਹੈਰਾਨਕੁਨ ਜਟਿਲਤਾ ਬਾਰੇ ਹੋਰ ਤੋਂ ਹੋਰ ਗੱਲਾਂ ਸਿਖਦੇ ਹਨ, ਇਹ ਸਪੱਸ਼ਟ ਹੈ ਕਿ ਸਬੱਬ ਨਾਲ ਇਸ ਦੇ ਸ਼ੁਰੂ ਹੋਣ ਦੀ ਸੰਭਾਵਨਾ ਇੰਨੀ ਥੋੜ੍ਹੀ ਹੈ ਕਿ ਇਹ ਬਿਲਕੁਲ ਰੱਦ ਕੀਤੀ ਜਾ ਸਕਦੀ ਹੈ। ਜੀਵਨ ਸਬੱਬ ਨਾਲ ਨਹੀਂ ਬਣ ਸਕਦਾ ਸੀ।”

      5-7. ਆਣਵਿਕ ਜੀਵ-ਵਿਗਿਆਨ ਕਿਸ ਤਰ੍ਹਾਂ ਸਪੱਸ਼ਟ ਕਰਦਾ ਹੈ ਕਿ ਜੀਉਂਦੀਆਂ ਚੀਜ਼ਾਂ ਸਬੱਬ ਨਾਲ ਨਹੀਂ ਬਣ ਸਕਦੀਆਂ ਹਨ?

      5 ਆਣਵਿਕ ਜੀਵ-ਵਿਗਿਆਨ, ਜੋ ਹਾਲ ਹੀ ਦਾ ਇਕ ਵਿਗਿਆਨ ਖੇਤਰ ਹੈ, ਜੀਵਾਂ, ਅਣੂਆਂ, ਅਤੇ ਪਰਮਾਣੂਆਂ, ਦੇ ਦਰਜੇ ਤੇ ਜੀਉਂਦੀਆਂ ਚੀਜ਼ਾਂ ਦਾ ਅਧਿਐਨ ਹੈ। ਜੋ ਲੱਭਿਆ ਹੈ, ਉਸ ਉੱਤੇ ਆਣਵਿਕ ਜੀਵ-ਵਿਗਿਆਨੀ ਮਾਈਕਲ ਡੈਂਟਨ ਟਿੱਪਣੀ ਕਰਦਾ ਹੈ: “ਸਭ ਤੋਂ ਸਰਲ ਕਿਸਮ ਦੇ ਗਿਆਤ ਕੋਸ਼ ਦੀ ਜਟਿਲਤਾ ਇੰਨੀ ਜ਼ਿਆਦਾ ਹੈ ਕਿ ਇਹ ਸਵੀਕਾਰ ਕਰਨਾ ਕਿ ਅਜੇਹੀ ਚੀਜ਼ ਕਿਸੇ ਪ੍ਰਕਾਰ ਦੀ ਅਜੀਬ, ਵਿਸ਼ਾਲ ਰੂਪ ਵਿਚ ਅਸੰਭਾਵਿਤ ਘਟਨਾ ਦੁਆਰਾ ਅਚਾਨਕ ਬਣ ਗਈ ਸੀ ਨਾਮੁਮਕਿਨ ਹੈ।” “ਪਰ ਇਹ ਸਿਰਫ਼ ਜੀਉਂਦੀਆਂ ਵਿਵਸਥਾਵਾਂ ਦੀ ਜਟਿਲਤਾ ਹੀ ਨਹੀਂ ਹੈ ਜੋ ਇੰਨੀ ਜ਼ਿਆਦਾ ਚੁਨੌਤੀ ਪੇਸ਼ ਕਰਦੀ ਹੈ, ਪਰ ਇਨ੍ਹਾਂ ਦੇ ਡੀਜ਼ਾਈਨ ਵਿਚ ਹੈਰਾਨਕੁਨ ਬੁੱਧ ਵੀ ਹੈ ਜੋ ਅਕਸਰ ਜ਼ਾਹਿਰ ਹੁੰਦੀ ਹੈ।” “ਆਣਵਿਕ ਦਰਜੇ ਤੇ ਹੀ . . . ਜੀਵ ਸੰਬੰਧੀ ਡੀਜ਼ਾਈਨ ਦੀ ਬੁੱਧ ਅਤੇ ਪ੍ਰਾਪਤ ਟੀਚਿਆਂ ਦੀ ਸੰਪੂਰਣਤਾ ਸਭ ਤੋਂ ਜ਼ਿਆਦਾ ਦਿਖਾਈ ਦਿੰਦੀ ਹੈ।”

      6 ਡੈਂਟਨ ਅੱਗੇ ਬਿਆਨ ਕਰਦਾ ਹੈ: “ਜਿੱਥੇ ਵੀ ਅਸੀਂ ਦੇਖਦੇ ਹਾਂ, ਜਿੰਨੀ ਵੀ ਡੁੰਘਿਆਈ ਤਾਈਂ ਦੇਖਦੇ ਹਾਂ, ਸਾਨੂੰ ਇਕ ਬਿਲਕੁਲ ਉੱਚ ਕੋਟੀ ਦੀ ਸੁੰਦਰਤਾ ਅਤੇ ਬੁੱਧ ਨਜ਼ਰ ਆਉਂਦੀ ਹੈ, ਜਿਹੜੀ ਸਬੱਬ ਦੇ ਵਿਚਾਰ ਨੂੰ ਇੰਨਾ ਕਮਜ਼ੋਰ ਕਰ ਦਿੰਦੀ ਹੈ। ਕੀ ਇਹ ਸੱਚ-ਮੁੱਚ ਮੰਨਣ ਯੋਗ ਹੈ ਕਿ ਉਘੜ-ਦੁਘੜ ਪ੍ਰਕ੍ਰਿਆਵਾਂ ਨੇ ਇਕ ਵਾਸਤਵਿਕਤਾ ਨੂੰ ਬਣਾਇਆ ਹੋਵੇ, ਜਿਸ ਦਾ ਸਭ ਤੋਂ ਛੋਟਾ ਤੱਤ—ਇਕ ਕ੍ਰਿਆਸ਼ੀਲ ਪ੍ਰੋਟੀਨ ਯਾ ਜੀਨ—ਇੰਨਾ ਜਟਿਲ ਹੈ ਕਿ ਸਾਡੀਆਂ ਆਪਣੀਆਂ ਰਚਨਾਤਮਕ ਯੋਗਤਾਵਾਂ ਤੋਂ ਬਾਹਰ ਹੈ, ਅਜੇਹੀ ਵਾਸਤਵਿਕਤਾ ਜਿਹੜੀ ਸਬੱਬ ਦੇ ਬਿਲਕੁਲ ਉਲਟ ਹੈ, ਜਿਹੜੀ ਹਰ ਸਮਝ ਵਿਚ ਮਨੁੱਖ ਦੀ ਬੁੱਧ ਦੁਆਰਾ ਬਣਾਈ ਹੋਈ ਕਿਸੇ ਵੀ ਚੀਜ਼ ਤੋਂ ਉੱਤਮ ਹੈ?” ਉਹ ਇਹ ਵੀ ਬਿਆਨ ਕਰਦਾ ਹੈ: “ਇਕ ਜੀਉਂਦੇ ਕੋਸ਼ ਅਤੇ ਸਭ ਤੋਂ ਜ਼ਿਆਦਾ ਵਿਵਸਥਿਤ ਗੈਰ-ਜੀਵ-ਵਿਗਿਆਨਿਕ ਸੰਗਠਨ, ਜਿਵੇਂ ਕਿ ਇਕ ਬਲੋਰ ਯਾ ਬਰਫ਼ ਦਾ ਇਕ ਗੋੜ੍ਹਾ, ਦੇ ਵਿਚਕਾਰ ਇੰਨਾ ਵਿਸ਼ਾਲ ਅਤੇ ਸੰਪੂਰਣ ਫ਼ਰਕ ਹੈ ਜਿੰਨਾ ਕਿ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਹੈ।” ਅਤੇ ਭੌਤਿਕ-ਵਿਗਿਆਨ ਦਾ ਇਕ ਪ੍ਰੋਫ਼ੈਸਰ ਚੈਟ ਰੇਮੋ ਬਿਆਨ ਕਰਦਾ ਹੈ: “ਮੈਂ ਅਤਿ ਹੈਰਾਨ ਹਾਂ . . . ਇਸ ਤਰ੍ਹਾਂ ਜਾਪਦਾ ਹੈ ਕਿ ਹਰੇਕ ਅਣੂ ਆਪਣੇ ਕੰਮ ਵਾਸਤੇ ਚਮਤਕਾਰੀ ਢੰਗ ਨਾਲ ਬਣਾਇਆ ਗਿਆ ਹੈ।”

      7 ਆਣਵਿਕ ਜੀਵ-ਵਿਗਿਆਨੀ ਡੈਂਟਨ ਸਿੱਟਾ ਕੱਢਦਾ ਹੈ ਕਿ “ਉਹ ਜਿਹੜੇ ਅਜੇ ਵੀ ਕੱਟੜਤਾ ਨਾਲ ਇਸ ਵਿਸ਼ਵਾਸ ਨੂੰ ਸਮਰਥਨ ਦਿੰਦੇ ਹਨ ਕਿ ਇਹ ਸਾਰੀ ਨਵੀਂ ਵਾਸਤਵਿਕਤਾ ਨਿਰੇ ਸਬੱਬ ਦਾ ਹੀ ਨਤੀਜਾ ਹੈ” ਇਕ ਝੂਠ ਮੰਨ ਰਹੇ ਹਨ। ਅਸਲ ਵਿਚ, ਜੀਉਂਦੀਆਂ ਚੀਜ਼ਾਂ ਦਾ ਸਬੱਬ ਦੁਆਰਾ ਆਉਣ ਦੇ ਸੰਬੰਧ ਵਿਚ ਉਹ ਡਾਰਵਿਨੀ ਵਿਸ਼ਵਾਸ ਨੂੰ “ਵੀਹਵੀਂ ਸਦੀ ਦਾ ਸ੍ਰਿਸ਼ਟੀ-ਸੰਬੰਧਿਤ ਮਹਾਂ ਝੂਠ” ਆਖਦਾ ਹੈ।

      ਡੀਜ਼ਾਈਨ ਲਈ ਇਕ ਰੂਪਾਂਕਣਕਾਰ ਦੀ ਲੋੜ ਹੁੰਦੀ ਹੈ

      8, 9. ਇਹ ਦਿਖਾਉਣ ਲਈ ਇਕ ਮਿਸਾਲ ਦਿਓ ਕਿ ਹਰੇਕ ਰੂਪਾਂਕਿਤ ਕੀਤੀ ਗਈ ਚੀਜ਼ ਦਾ ਇਕ ਰੂਪਾਂਕਣਕਾਰ ਹੋਣਾ ਜ਼ਰੂਰੀ ਹੈ।

      8 ਇਹ ਸੰਭਾਵਨਾ ਕਿ ਨਿਰਜੀਵ ਚੀਜ਼ਾਂ ਸਬੱਬ ਨਾਲ, ਕਿਸੇ ਉਘੜ-ਦੁਘੜ ਇਤਫ਼ਾਕ ਦੁਆਰਾ ਜੀਉਂਦੀਆਂ ਹੋ ਸਕਦੀਆਂ ਹਨ, ਇੰਨੀ ਥੋੜ੍ਹੀ ਹੈ ਕਿ ਇਹ ਨਾਮੁਮਕਨ ਹੈ। ਨਹੀਂ, ਧਰਤੀ ਉੱਤੇ ਆਲੀਸ਼ਾਨ ਢੰਗ ਨਾਲ ਰੂਪਾਂਕਿਤ ਕੀਤੀਆਂ ਹੋਈਆਂ ਸਾਰੀਆਂ ਚੀਜ਼ਾਂ ਇਤਫ਼ਾਕ ਨਾਲ ਨਹੀਂ ਆ ਸਕਦੀਆਂ ਸਨ, ਕਿਉਂਕਿ ਹਰੇਕ ਚੀਜ਼ ਜਿਹੜੀ ਰੂਪਾਂਕਿਤ ਕੀਤੀ ਗਈ ਹੈ ਉਸ ਲਈ ਇਕ ਰੂਪਾਂਕਣਕਾਰ ਦੀ ਜ਼ਰੂਰਤ ਹੁੰਦੀ ਹੈ। ਕੀ ਤੁਸੀਂ ਕਿਸੇ ਵੀ ਅਪਵਾਦ ਬਾਰੇ ਜਾਣਦੇ ਹੋ? ਕੋਈ ਹੈ ਹੀ ਨਹੀਂ। ਅਤੇ ਇਕ ਡੀਜ਼ਾਈਨ ਜਿੰਨਾ ਜ਼ਿਆਦਾ ਜਟਿਲ ਹੋਵੇ, ਉਸ ਦੇ ਰੂਪਾਂਕਣਕਾਰ ਨੂੰ ਉੱਨਾ ਹੀ ਜ਼ਿਆਦਾ ਕਾਬਲ ਹੋਣਾ ਜ਼ਰੂਰੀ ਹੈ।

      9 ਅਸੀਂ ਇਸ ਗੱਲ ਨੂੰ ਇਸ ਤਰ੍ਹਾਂ ਵੀ ਦਰਸਾ ਸਕਦੇ ਹਾਂ: ਜਦੋਂ ਅਸੀਂ ਇਕ ਤਸਵੀਰ ਦੇਖਦੇ ਹਾਂ, ਅਸੀਂ ਉਸ ਨੂੰ ਇਸ ਗੱਲ ਦਾ ਸਬੂਤ ਸਵੀਕਾਰ ਕਰਦੇ ਹਾਂ ਕਿ ਇਕ ਚਿੱਤਰਕਾਰ ਹੋਂਦ ਵਿਚ ਹੈ। ਜਦੋਂ ਅਸੀਂ ਇਕ ਕਿਤਾਬ ਪੜ੍ਹਦੇ ਹਾਂ, ਅਸੀਂ ਸਵੀਕਾਰ ਕਰਦੇ ਹਾਂ ਕਿ ਇਕ ਲੇਖਕ ਹੋਂਦ ਵਿਚ ਹੈ। ਜਦੋਂ ਅਸੀਂ ਇਕ ਘਰ ਦੇਖਦੇ ਹਾਂ, ਅਸੀਂ ਸਵੀਕਾਰ ਕਰਦੇ ਹਾਂ ਕਿ ਇਕ ਰਾਜਗੀਰ ਹੋਂਦ ਵਿਚ ਹੈ। ਜਦੋਂ ਅਸੀਂ ਟ੍ਰੈਫ਼ਿਕ-ਲਾਈਟ ਦੇਖਦੇ ਹਾਂ, ਅਸੀਂ ਜਾਣਦੇ ਹਾਂ ਕਿ ਇਕ ਨਿਯਮ-ਬਣਾਉਣ ਵਾਲਾ ਸਮੂਹ ਹੋਂਦ ਵਿਚ ਹੈ। ਇਹ ਸਾਰੀਆਂ ਚੀਜ਼ਾਂ ਆਪਣੇ ਬਣਾਉਣ ਵਾਲਿਆਂ ਦੁਆਰਾ ਇਕ ਮਕਸਦ ਲਈ ਬਣਾਈਆਂ ਗਈਆਂ ਸਨ। ਅਤੇ ਭਾਵੇਂ ਸ਼ਾਇਦ ਅਸੀਂ ਉਨ੍ਹਾਂ ਲੋਕਾਂ ਬਾਰੇ ਹਰੇਕ ਚੀਜ਼ ਨਾ ਸਮਝੀਏ ਜਿਨ੍ਹਾਂ ਨੇ ਉਨ੍ਹਾਂ ਨੂੰ ਰੂਪਾਂਕਿਤ ਕੀਤਾ ਸੀ, ਅਸੀਂ ਇਸ ਗੱਲ ਉੱਤੇ ਸ਼ੱਕ ਨਹੀਂ ਕਰਦੇ ਹਾਂ ਕਿ ਉਹ ਲੋਕ ਹੋਂਦ ਵਿਚ ਹਨ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ