ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਇੰਨਾ ਕਸ਼ਟ ਅਤੇ ਬੇਇਨਸਾਫ਼ੀ ਕਿਉਂ?
    ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?
    • ਕਿ ਸੁਤੰਤਰ ਇੱਛਾ ਦੀ ਕੁਵਰਤੋਂ ਕਰਨ ਤੋਂ ਤੁਰੰਤ ਬਾਅਦ, ਪਰਮੇਸ਼ੁਰ ਉਸ ਵਿਦਰੋਹੀ ਜੋੜੀ ਨੂੰ ਫੌਰਨ ਮਾਰ ਸਕਦਾ ਸੀ। ਪਰ ਇੰਜ ਕਰਨ ਨਾਲ ਪਰਮੇਸ਼ੁਰ ਦਾ ਮਨੁੱਖਾਂ ਉੱਤੇ ਰਾਜ ਕਰਨ ਦੇ ਹੱਕ ਬਾਰੇ ਸਵਾਲ ਦਾ ਉੱਤਰ ਨਹੀਂ ਮਿਲਣਾ ਸੀ। ਇਹ ਵੇਖਦੇ ਹੋਏ ਕਿ ਪਹਿਲੀ ਜੋੜੀ ਪਰਮੇਸ਼ੁਰ ਤੋਂ ਆਜ਼ਾਦੀ ਚਾਹੁੰਦੀ ਸੀ, ਇਹ ਸਵਾਲ ਦਾ ਉੱਤਰ ਦੇਣਾ ਜ਼ਰੂਰੀ ਹੈ: ਕੀ ਉਹ ਮਾਰਗ ਚੁਣਨ ਦਾ ਨਤੀਜਾ ਇਕ ਖੁਸ਼, ਕਾਮਯਾਬ ਜੀਵਨ ਹੋ ਸਕਦਾ ਸੀ? ਇਹ ਪਤਾ ਕਰਨ ਦਾ ਕੇਵਲ ਇਕੋ ਹੀ ਤਰੀਕਾ ਸੀ ਕਿ ਸਾਡੇ ਪਹਿਲੇ ਮਾਂ-ਬਾਪ ਅਤੇ ਉਨ੍ਹਾਂ ਦੀ ਸੰਤਾਨ ਨੂੰ ਆਪਣੀ ਹੀ ਮਰਜ਼ੀ ਕਰ ਲੈਣ ਦਿੱਤੀ ਜਾਵੇ, ਕਿਉਂਜੋ ਇਹੋ ਉਨ੍ਹਾਂ ਦੀ ਇੱਛਾ ਸੀ। ਸਮਾਂ ਹੀ ਦਿਖਾਵੇਗਾ ਕਿ ਮਨੁੱਖ ਆਪਣੇ ਸ੍ਰਿਸ਼ਟੀਕਰਤਾ ਤੋਂ ਆਜ਼ਾਦ ਆਪਣੇ ਉਪਰ ਆਪ ਸ਼ਾਸਨ ਕਰਨ ਵਿਚ ਕਾਮਯਾਬ ਹੋਣ ਲਈ ਸ੍ਰਿਸ਼ਟ ਕੀਤੇ ਗਏ ਸਨ ਯਾ ਨਹੀਂ।

      12. ਯਿਰਮਿਯਾਹ ਨੇ ਮਾਨਵ ਸ਼ਾਸਨ ਦਾ ਕੀ ਸਿੱਟਾ ਕੱਢਿਆ, ਅਤੇ ਇਹ ਇਸ ਤਰ੍ਹਾਂ ਕਿਉਂ ਹੈ?

      12 ਬਾਈਬਲ ਦਾ ਲਿਖਾਰੀ ਯਿਰਮਿਯਾਹ ਜਾਣਦਾ ਸੀ ਕਿ ਨਤੀਜਾ ਕੀ ਹੋਵੇਗਾ। ਪਰਮੇਸ਼ੁਰ ਦੀ ਸ਼ਕਤੀਸ਼ਾਲੀ ਪਵਿੱਤਰ ਆਤਮਾ, ਯਾ ਕ੍ਰਿਆਸ਼ੀਲ ਸ਼ਕਤੀ ਦੁਆਰਾ ਨਿਰਦੇਸ਼ਿਤ ਹੋਕੇ, ਉਸ ਨੇ ਸੱਚ-ਸੱਚ ਲਿਖਿਆ: “ਹੇ ਯਹੋਵਾਹ, ਮੈਂ ਜਾਣਦਾ ਹਾਂ, ਕਿ ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ। ਹੇ ਯਹੋਵਾਹ, ਮੇਰਾ ਸੁਧਾਰ ਕਰ।” (ਯਿਰਮਿਯਾਹ 10:23, 24) ਉਹ ਜਾਣਦਾ ਸੀ ਕਿ ਮਨੁੱਖਾਂ ਲਈ ਪਰਮੇਸ਼ੁਰ ਦੀ ਸਵਰਗੀ ਬੁੱਧ ਦੀ ਅਗਵਾਈ ਜ਼ਰੂਰੀ ਹੈ। ਕਿਉਂ? ਕਿਉਂਕਿ ਸਪੱਸ਼ਟ ਤੌਰ ਤੇ ਪਰਮੇਸ਼ੁਰ ਨੇ ਮਨੁੱਖਾਂ ਨੂੰ ਆਪਣੀ ਅਗਵਾਈ ਤੋਂ ਬਿਨਾਂ ਸਫ਼ਲ ਹੋਣ ਲਈ ਸ੍ਰਿਸ਼ਟ ਨਹੀਂ ਕੀਤਾ ਸੀ।

      13. ਹਜ਼ਾਰਾਂ ਹੀ ਵਰਿਆਂ ਦੇ ਮਾਨਵ ਸ਼ਾਸਨ ਦੇ ਨਤੀਜਿਆਂ ਨੇ, ਬਿਨਾਂ ਸ਼ੱਕ ਕੀ ਦਿਖਾਇਆ ਹੈ?

      13 ਮਾਨਵ ਸ਼ਾਸਨ ਦੇ ਹਜ਼ਾਰਾਂ ਹੀ ਵਰਿਆਂ ਦੇ ਨਤੀਜੇ, ਬਿਨਾਂ ਕਿਸੇ ਸ਼ੱਕ ਦੇ ਇਹ ਦਿਖਾਉਂਦੇ ਹਨ ਕਿ ਪਰਮੇਸ਼ੁਰ ਤੋਂ ਬਗੈਰ ਆਪਣੇ ਕੰਮਾਂ-ਕਾਰਾਂ ਨੂੰ ਚਲਾਉਣ ਦੀ ਯੋਗਤਾ ਮਨੁੱਖਾਂ ਵਿਚ ਨਹੀਂ ਹੈ। ਇਸ ਦੀ ਕੋਸ਼ਿਸ਼ ਕਰਕੇ, ਉਹ ਆਪਣੇ ਆਪ ਨੂੰ ਹੀ ਤਬਾਹਕੁਨ ਨਤੀਜਿਆਂ ਲਈ ਦੋਸ਼ ਦੇ ਸਕਦੇ ਹਨ। ਬਾਈਬਲ ਇਸ ਗੱਲ ਨੂੰ ਸਪੱਸ਼ਟ ਕਰਦੀ ਹੈ: “ਉਹ [ਪਰਮੇਸ਼ੁਰ] ਚਟਾਨ ਹੈ, ਉਸ ਦੀ ਕਰਨੀ ਪੂਰੀ ਹੈ, ਕਿਉਂ ਜੋ ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ। ਉਹ ਸਚਿਆਈ ਦਾ ਪਰਮੇਸ਼ੁਰ ਹੈ, ਉਸ ਵਿੱਚ ਬੁਰਿਆਈ ਹੈ ਨਹੀਂ, ਉਹ ਧਰਮੀ ਅਤੇ ਸਚਿਆਰ ਹੈ। ਓਹ ਵਿਗੜ ਗਏ ਹਨ, ਓਹ ਉਸ ਦੇ ਪੁੱਤ੍ਰ ਨਹੀਂ ਸਗੋਂ ਕਲੰਕੀ ਹਨ।”—ਬਿਵਸਥਾ ਸਾਰ 32:4, 5.

      ਪਰਮੇਸ਼ੁਰ ਜਲਦੀ ਹੀ ਦਖ਼ਲ-ਅੰਦਾਜ਼ੀ ਕਰੇਗਾ

      14. ਪਰਮੇਸ਼ੁਰ ਮਾਨਵ ਕੰਮਾਂ-ਕਾਰਾਂ ਵਿਚ ਹੁਣ ਦਖ਼ਲ-ਅੰਦਾਜ਼ੀ ਕਰਨ ਤੋਂ ਕਿਉਂ ਨਹੀਂ ਦੇਰ ਕਰੇਗਾ?

      14 ਸਦੀਆਂ ਦੇ ਸਮੇਂ ਦੌਰਾਨ, ਮਾਨਵ ਸ਼ਾਸਨ ਦੀ ਅਸਫ਼ਲਤਾ ਦੇ ਚੋਖੇ ਪ੍ਰਦਰਸ਼ਨ ਨੂੰ ਇਜਾਜ਼ਤ ਦੇਣ ਤੋਂ ਬਾਅਦ, ਪਰਮੇਸ਼ੁਰ ਹੁਣ ਮਨੁੱਖਾਂ ਦੇ ਕੰਮਾਂ-ਕਾਰਾਂ ਵਿਚ ਦਖ਼ਲ-ਅੰਦਾਜ਼ੀ ਕਰਨ ਲਈ ਕਦਮ ਉਠਾ ਸਕਦਾ ਹੈ ਅਤੇ ਕਸ਼ਟਾਂ, ਗ਼ਮ, ਬੀਮਾਰੀ, ਅਤੇ ਮੌਤ ਨੂੰ ਖ਼ਤਮ ਕਰ ਸਕਦਾ ਹੈ। ਮਨੁੱਖਾਂ ਨੂੰ ਵਿਗਿਆਨ, ਉਦਯੋਗ, ਚਿਕਿਤਸਾ, ਅਤੇ ਦੂਸਰੇ ਖੇਤਰਾਂ ਵਿਚ ਆਪਣੀ ਕਾਮਯਾਬੀ ਦੇ ਸਿਖਰ ਉੱਤੇ ਪਹੁੰਚਣ ਤਾਈਂ ਸਮੇਂ ਦੀ ਇਜਾਜ਼ਤ ਦੇਣ ਤੋਂ ਬਾਅਦ, ਹੁਣ ਕੋਈ ਜ਼ਰੂਰਤ ਨਹੀਂ ਹੈ ਕਿ ਪਰਮੇਸ਼ੁਰ ਮਨੁੱਖਾਂ ਨੂੰ ਇਹ ਦਿਖਾਉਣ ਲਈ ਸਦੀਆਂ ਦਾ ਹੋਰ ਸਮਾਂ ਦੇਵੇ ਕਿ ਉਹ ਆਪਣੇ ਸ੍ਰਿਸ਼ਟੀਕਰਤਾ ਤੋਂ ਆਜ਼ਾਦ ਇਕ ਸ਼ਾਂਤੀਪੂਰਣ, ਪਰਾਦੀਸੀ ਦੁਨੀਆਂ ਲਿਆ ਸਕਦੇ ਹਨ ਯਾ ਨਹੀਂ। ਉਨ੍ਹਾਂ ਨੇ ਇਹ ਨਹੀਂ ਲਿਆਂਦੀ ਹੈ ਅਤੇ ਨਾ ਹੀ ਲਿਆ ਸਕਦੇ ਹਨ। ਪਰਮੇਸ਼ੁਰ ਤੋਂ ਆਜ਼ਾਦੀ ਦਾ ਨਤੀਜਾ ਇਕ ਬਹੁਤ ਘਿਣਾਉਣੀ, ਨਫ਼ਰਤ­ਭਰੀ, ਘਾਤਕ ਦੁਨੀਆਂ ਹੋਇਆ ਹੈ।

      15. ਬਾਈਬਲ ਦੀ ਕਿਹੜੀ ਸਲਾਹ ਸਾਨੂੰ ਮੰਨਣੀ ਚਾਹੀਦੀ ਹੈ?

      15 ਜਦੋਂ ਕਿ ਅਜੇਹੇ ਸੁਹਿਰਦ ਸ਼ਾਸਕ ਹੋਏ ਹਨ ਜਿਨ੍ਹਾਂ ਨੇ ਮਨੁੱਖਜਾਤੀ ਦੀ ਸਹਾਇਤਾ ਕਰਨ ਦੀ ਇੱਛਾ ਰੱਖੀ ਹੈ, ਉਨ੍ਹਾਂ ਦੇ ਯਤਨ ਕਾਮਯਾਬ ਨਹੀਂ ਹੋਏ ਹਨ। ਅੱਜ ਹਰ ਪਾਸੇ ਮਾਨਵ ਸ਼ਾਸਨ ਦੇ ਵਿਗਾੜ ਦਾ ਸਬੂਤ ਹੈ। ਇਸ ਕਰਕੇ ਬਾਈਬਲ ਸਲਾਹ ਦਿੰਦੀ ਹੈ: “ਹਾਕਮਾਂ ਦੇ ਉੱਤੇ ਭਰੋਸਾ ਨਾ ਰੱਖੋ, ਨਾ ਆਦਮ ਵੰਸ ਉੱਤੇ, ਜਿਹ ਦੇ ਕੋਲ ਬਚਾਓ ਹੈ ਨਹੀਂ।”—ਜ਼ਬੂਰਾਂ ਦੀ ਪੋਥੀ 146:3.

  • ਪਰਮੇਸ਼ੁਰ ਦਾ ਮਕਸਦ ਜਲਦੀ ਹੀ ਪੂਰਾ ਹੋਵੇਗਾ
    ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?
    • ਭਾਗ 7

      ਪਰਮੇਸ਼ੁਰ ਦਾ ਮਕਸਦ ਜਲਦੀ ਹੀ ਪੂਰਾ ਹੋਵੇਗਾ

      1, 2. ਅਸੀਂ ਕਿਉਂ ਨਿਸ਼ਚਿਤ ਹੋ ਸਕਦੇ ਹਾਂ ਕਿ ਪਰਮੇਸ਼ੁਰ ਦੁਸ਼ਟਤਾ ਅਤੇ ਕਸ਼ਟ ਦਾ ਅੰਤ ਕਰਨ ਲਈ ਕਦਮ ਉਠਾਵੇਗਾ?

      1 ਮਨੁੱਖਾਂ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਭਾਵੇਂ ਪਰਮੇਸ਼ੁਰ ਨੇ ਅਪੂਰਣਤਾ ਅਤੇ ਕਸ਼ਟਾਂ ਨੂੰ ਬਹੁਤ ਸਮੇਂ ਲਈ ਇਜਾਜ਼ਤ ਦਿੱਤੀ ਹੈ, ਉਹ ਬੁਰੀਆਂ ਹਾਲਤਾਂ ਨੂੰ ਅਸੀਮ ਸਮੇਂ ਲਈ ਜਾਰੀ ਨਹੀਂ ਰਹਿਣ ਦੇਵੇਗਾ। ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ੁਰ ਨੇ ਇਨ੍ਹਾਂ ਚੀਜ਼ਾਂ ਨੂੰ ਇਕ ਖ਼ਾਸ ਸਮੇਂ ਲਈ ਇਜਾਜ਼ਤ ਦਿੱਤੀ ਹੈ।

      2 “ਹਰੇਕ ਕੰਮ ਦਾ ਇੱਕ [ਨਿਯੁਕਤ, ਨਿ ਵ] ਸਮਾ ਹੈ।” (ਉਪਦੇਸ਼ਕ ਦੀ ਪੋਥੀ 3:1) ਜਦੋਂ ਦੁਸ਼ਟਤਾ ਅਤੇ ਕਸ਼ਟਾਂ ਨੂੰ ਇਜਾਜ਼ਤ ਦੇਣ ਦਾ ਪਰਮੇਸ਼ੁਰ ਦਾ ਠਹਿਰਾਇਆ ਹੋਇਆ ਸਮਾਂ ਪੂਰਾ ਹੋ ਜਾਂਦਾ ਹੈ, ਫਿਰ ਉਹ ਮਾਨਵ ਕੰਮਾਂ-ਕਾਰਾਂ ਵਿਚ ਦਖ਼ਲ-ਅੰਦਾਜ਼ੀ ਕਰੇਗਾ। ਉਹ ਦੁਸ਼ਟਤਾ ਅਤੇ ਕਸ਼ਟਾਂ ਦਾ ਅੰਤ ਕਰੇਗਾ ਅਤੇ ਪਰਾਦੀਸ ਹਾਲਤਾਂ ਦੇ ਅਧੀਨ ਪੂਰੀ ਸ਼ਾਂਤੀ ਅਤੇ ਆਰਥਿਕ ਸੁਰੱਖਿਆ ਦਾ ਆਨੰਦ ਮਾਣ ਰਹੇ ਇਕ ਸੰਪੂਰਣ ਖੁਸ਼ ਮਾਨਵ ਪਰਿਵਾਰ ਨਾਲ ਧਰਤੀ ਨੂੰ ਭਰਨ ਦਾ ਆਪਣਾ ਮੁੱਢਲਾ ਮਕਸਦ ਪੂਰਾ ਕਰੇਗਾ।

      ਪਰਮੇਸ਼ੁਰ ਦੇ ਨਿਰਣੇ

      3, 4. ਕਹਾਉਤਾਂ ਦੀ ਕਿਤਾਬ ਪਰਮੇਸ਼ੁਰ ਦੀ ਦਖ਼ਲ-ਅੰਦਾਜ਼ੀ ਦੇ ਨਤੀਜਿਆਂ ਦਾ ਕਿਸ ਤਰ੍ਹਾਂ ਵਰਣਨ ਕਰਦੀ ਹੈ?

      3 ਬਾਈਬਲ ਦੀਆਂ ਅਨੇਕ ਭਵਿੱਖਬਾਣੀਆਂ ਵਿਚੋਂ ਕੁਝ-ਕੁ ਉੱਤੇ ਧਿਆਨ ਦਿਓ ਜਿਹੜੀਆਂ ਬਿਆਨ ਕਰਦੀਆਂ ਹਨ ਕਿ ਪਰਮੇਸ਼ੁਰ ਦੀ ਦਖ਼ਲ-ਅੰਦਾਜ਼ੀ, ਮਤਲਬ ਕਿ ਉਸ ਦੇ ਨਿਰਣਿਆਂ ਦੇ ਨਤੀਜੇ, ਜਲਦੀ ਹੀ ਮਾਨਵ ਪਰਿਵਾਰ ਲਈ ਕੀ ਅਰਥ ਰੱਖਣਗੇ:

      4 “ਸਚਿਆਰ ਹੀ ਧਰਤੀ ਉੱਤੇ ਵਸੱਣਗੇ, ਅਤੇ ਖਰੇ ਹੀ ਓਹ ਦੇ ਵਿੱਚ ਰਹਿ ਜਾਣਗੇ। ਪਰ ਦੁਸ਼ਟ ਧਰਤੀ ਉੱਤੋਂ ਕੱਟੇ ਜਾਣਗੇ, ਅਤੇ ਛਲੀਏ ਉਸ ਵਿੱਚੋਂ ਪੁੱਟੇ ਜਾਣਗੇ।”—ਕਹਾਉਤਾਂ 2:21, 22.

      5, 6. ਜ਼ਬੂਰਾਂ ਦੀ ਪੋਥੀ 37 ਕਿਸ ਤਰ੍ਹਾਂ ਦਿਖਾਉਂਦੀ ਹੈ ਕਿ ਜਦੋਂ ਪਰਮੇਸ਼ੁਰ ਦਖ਼ਲ-ਅੰਦਾਜ਼ੀ ਕਰੇਗਾ ਉਦੋਂ ਕੀ ਹੋਵੇਗਾ?

      5 “ਕੁਕਰਮੀ ਤਾਂ ਛੇਕੇ ਜਾਣਗੇ, ਪਰ ਜਿਹੜੇ ਯਹੋਵਾਹ ਨੂੰ ਉਡੀਕਦੇ ਹਨ ਓਹੋ ਧਰਤੀ ਦੇ ਵਾਰਸ ਹੋਣਗੇ। ਹੁਣ ਥੋੜਾ ਹੀ ਚਿਰ ਰਹਿੰਦਾ ਹੈ ਭਈ ਦੁਸ਼ਟ ਨਹੀਂ ਹੋਵੇਗਾ, . . . ਪਰ ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।”—ਜ਼ਬੂਰਾਂ ਦੀ ਪੋਥੀ 37:9-11.

      6 “ਯਹੋਵਾਹ ਨੂੰ ਉਡੀਕ ਅਤੇ ਉਹ ਦੇ ਰਾਹ ਦੀ ਪਾਲਨਾ ਕਰ,

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ