ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 6/04 ਸਫ਼ਾ 1
  • ਦੂਤ ਸਾਡੀ ਮਦਦ ਕਰ ਰਹੇ ਹਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦੂਤ ਸਾਡੀ ਮਦਦ ਕਰ ਰਹੇ ਹਨ
  • ਸਾਡੀ ਰਾਜ ਸੇਵਕਾਈ—2004
  • ਮਿਲਦੀ-ਜੁਲਦੀ ਜਾਣਕਾਰੀ
  • ਸੇਵਾ ਕਰ ਰਹੇ ਦੂਤ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • ਦੂਤ ਸਾਡੀ ਜ਼ਿੰਦਗੀ ਉੱਤੇ ਕੀ ਅਸਰ ਪਾਉਂਦੇ ਹਨ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਦੂਤ ਇਨਸਾਨਾਂ ਤੇ ਕਿਹੋ ਜਿਹਾ ਅਸਰ ਪਾਉਂਦੇ ਹਨ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਦੂਤ ਕੌਣ ਹਨ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
ਹੋਰ ਦੇਖੋ
ਸਾਡੀ ਰਾਜ ਸੇਵਕਾਈ—2004
km 6/04 ਸਫ਼ਾ 1

ਦੂਤ ਸਾਡੀ ਮਦਦ ਕਰ ਰਹੇ ਹਨ

1 “ਵੇਖੋ ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ।” ਇਨ੍ਹਾਂ ਸ਼ਬਦਾਂ ਤੋਂ ਉਨ੍ਹਾਂ ਸਾਰਿਆਂ ਨੂੰ ਕਿੰਨਾ ਹੌਸਲਾ ਮਿਲਦਾ ਹੈ ਜੋ ਯਿਸੂ ਦੇ ਇਸ ਹੁਕਮ ਤੇ ਚੱਲਦੇ ਹਨ: “ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ”! (ਮੱਤੀ 28:18-20) ਯਿਸੂ ਆਪਣੇ ਦੂਤਾਂ ਦੇ ਜ਼ਰੀਏ ਸੱਚੇ ਮਸੀਹੀਆਂ ਦੀ ਮਦਦ ਕਰਦਾ ਹੈ। (ਮੱਤੀ 13:36-43) ਇਨ੍ਹਾਂ ਵਫ਼ਾਦਾਰ ਆਤਮਿਕ ਪ੍ਰਾਣੀਆਂ ਨਾਲ ਮਿਲ ਕੇ “ਸਦੀਪਕਾਲ ਦੀ ਇੰਜੀਲ” ਦਾ ਐਲਾਨ ਕਰਨਾ ਸੱਚ-ਮੁੱਚ ਸਾਡੇ ਲਈ ਬਹੁਤ ਖ਼ੁਸ਼ੀ ਦੀ ਗੱਲ ਹੈ!—ਪਰ. 14:6, 7.

2 ਸੇਵਕਾਈ ਵਿਚ: ਬਾਈਬਲ ਦੱਸਦੀ ਹੈ ਕਿ ਦੂਤਾਂ ਨੂੰ “ਮੁਕਤੀ ਦਾ ਵਿਰਸਾ ਪਾਉਣ ਵਾਲਿਆਂ ਦੀ ਸੇਵਾ” ਕਰਨ ਲਈ ਘੱਲਿਆ ਜਾਂਦਾ ਹੈ। (ਇਬ. 1:14) ਪਹਿਲੀ ਸਦੀ ਵਿਚ ਦੂਤਾਂ ਨੇ ਯਿਸੂ ਦੇ ਚੇਲਿਆਂ ਨੂੰ ਨੇਕ ਲੋਕਾਂ ਕੋਲ ਜਾਣ ਲਈ ਨਿਰਦੇਸ਼ਿਤ ਕੀਤਾ ਸੀ। (ਰਸੂ. 8:26) ਅੱਜ ਵੀ ਪਰਮੇਸ਼ੁਰ ਦੇ ਸੇਵਕ ਇਸ ਗੱਲ ਦਾ ਸਬੂਤ ਦੇਖ ਸਕਦੇ ਹਨ ਕਿ ਦੂਤ ਉਨ੍ਹਾਂ ਨੂੰ ਨਿਰਦੇਸ਼ਿਤ ਕਰਦੇ ਹਨ। ਕਈ ਲੋਕਾਂ ਨੇ ਕਿਹਾ ਹੈ ਕਿ ਜਦੋਂ ਉਹ ਪ੍ਰਾਰਥਨਾ ਕਰ ਹੀ ਰਹੇ ਸਨ, ਤਾਂ ਇਕ ਗਵਾਹ ਨੇ ਉਨ੍ਹਾਂ ਦਾ ਦਰਵਾਜ਼ਾ ਖੜਕਾਇਆ। ਜਦੋਂ ਇਹ ਲੋਕ ਯਹੋਵਾਹ ਦੇ ਸੇਵਕ ਬਣਦੇ ਹਨ, ਤਾਂ ਦੂਤਾਂ ਦੇ ਨਾਲ-ਨਾਲ ਸਾਨੂੰ ਵੀ ਬਹੁਤ ਖ਼ੁਸ਼ੀ ਹੁੰਦੀ ਹੈ।—ਲੂਕਾ 15:10.

3 ਵਿਰੋਧ ਦਾ ਸਾਮ੍ਹਣਾ ਕਰਦੇ ਸਮੇਂ: ਦਾਨੀਏਲ, ਉਸ ਦੇ ਤਿੰਨ ਇਬਰਾਨੀ ਸਾਥੀਆਂ, ਪਤਰਸ ਰਸੂਲ ਅਤੇ ਹੋਰ ਕਈ ਭਗਤਾਂ ਨੇ ਸਖ਼ਤ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ ਸੀ। ਯਹੋਵਾਹ ਨੇ ਆਪਣੇ “ਸ਼ਕਤੀ ਵਿੱਚ ਬਲਵਾਨ” ਦੂਤਾਂ ਦੇ ਜ਼ਰੀਏ ਇਨ੍ਹਾਂ ਸੇਵਕਾਂ ਦੀ ਰਾਖੀ ਕੀਤੀ ਸੀ। (ਜ਼ਬੂ. 103:20; ਦਾਨੀ. 3:28; 6:21, 22; ਰਸੂ. 12:11) ਇਹ ਸੱਚ ਹੈ ਕਿ ਵਿਰੋਧ ਆਉਣ ਤੇ ਕਦੇ-ਕਦੇ ਅਸੀਂ ਬੇਵੱਸ ਮਹਿਸੂਸ ਕਰਦੇ ਹਾਂ, ਪਰ ਅਸੀਂ ਅਲੀਸ਼ਾ ਨਬੀ ਦੇ ਸੇਵਕ ਦੇ ਅਨੁਭਵ ਤੋਂ ਦਿਲਾਸਾ ਪਾ ਸਕਦੇ ਹਾਂ ਜਿਸ ਨੇ ਇਹ ਜਾਣਿਆ ਸੀ ਕਿ “ਸਾਡੇ ਨਾਲ ਦੇ ਉਨ੍ਹਾਂ ਦੇ ਨਾਲ ਦਿਆਂ ਨਾਲੋਂ ਬਾਹਲੇ ਹਨ।” (2 ਰਾਜਿ. 6:15-17) ਉਦੋਂ ਵੀ ਸਾਨੂੰ ਹੌਸਲਾ ਹਾਰਨ ਦੀ ਲੋੜ ਨਹੀਂ ਹੈ ਜਦੋਂ ਸਾਨੂੰ ਮਜਬੂਰਨ ਆਪਣੇ ਮਸੀਹੀ ਭੈਣਾਂ-ਭਰਾਵਾਂ ਤੋਂ ਦੂਰ ਰਹਿਣਾ ਪੈਂਦਾ ਹੈ। ਪਰਮੇਸ਼ੁਰ ਦਾ ਬਚਨ ਸਾਨੂੰ ਭਰੋਸਾ ਦਿਵਾਉਂਦਾ ਹੈ: “ਯਹੋਵਾਹ ਦਾ ਦੂਤ ਉਸ ਤੋਂ ਸਾਰੇ ਡਰਨ ਵਾਲਿਆਂ ਦੇ ਦੁਆਲੇ ਡੇਰਾ ਲਾਉਂਦਾ ਹੈ।”—ਜ਼ਬੂ. 34:7.

4 ਜਲਦੀ ਹੀ ਦੂਤਾਂ ਦੀਆਂ ਫ਼ੌਜਾਂ ਮਸੀਹ ਦੇ ਰਾਜ ਦੇ ਵਿਰੋਧੀਆਂ ਨੂੰ ਮਿਟਾ ਦੇਣਗੀਆਂ। (ਪਰ. 19:11, 14, 15) ਉਸ ਦਿਨ ਦੀ ਉਡੀਕ ਕਰਦਿਆਂ, ਆਓ ਆਪਾਂ ਦਲੇਰੀ ਨਾਲ ਯਹੋਵਾਹ ਦੀ ਮਹਿਮਾ ਕਰਦੇ ਰਹੀਏ ਅਤੇ ਪੂਰਾ ਭਰੋਸਾ ਰੱਖੀਏ ਕਿ ਮਸੀਹ ਦੇ ਅਧੀਨ ਸਵਰਗੀ ਫ਼ੌਜਾਂ ਸਾਡੀ ਮਦਦ ਕਰਦੀਆਂ ਰਹਿਣਗੀਆਂ।—1 ਪਤ. 3:22.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ