ਜਾਗਦੇ ਰਹੋ! ਬਰੋਸ਼ਰ ਦਾ ਅਧਿਐਨ
ਦੁਨੀਆਂ ਭਰ ਵਿਚ ਕਲੀਸਿਯਾਵਾਂ 23 ਮਈ ਤੋਂ 20 ਜੂਨ 2005 ਦੇ ਹਫ਼ਤਿਆਂ ਦੌਰਾਨ ਪੁਸਤਕ ਅਧਿਐਨ ਵਿਚ ਜਾਗਦੇ ਰਹੋ! ਬਰੋਸ਼ਰ ਦੀ ਚਰਚਾ ਕਰਨਗੀਆਂ। ਅਧਿਐਨ ਦੀ ਤਿਆਰੀ ਕਰਨ ਵੇਲੇ ਅਤੇ ਸਭਾ ਵਿਚ ਬਰੋਸ਼ਰ ਦੀ ਚਰਚਾ ਕਰਨ ਲਈ ਹੇਠਾਂ ਦਿੱਤੇ ਸਵਾਲ ਵਰਤੋ। ਅਧਿਐਨ ਦੌਰਾਨ ਬਰੋਸ਼ਰ ਦੇ ਸਾਰੇ ਪੈਰੇ ਪੜ੍ਹੋ। ਜੇ ਸਮਾਂ ਹੋਵੇ, ਤਾਂ ਦਿੱਤੇ ਗਏ ਹਵਾਲਿਆਂ ਨੂੰ ਵੀ ਬਾਈਬਲ ਵਿੱਚੋਂ ਪੜ੍ਹੋ।
23 ਮਈ ਦਾ ਹਫ਼ਤਾ
◼ ਸਫ਼ੇ 3-4: ਇੱਥੇ ਦੱਸੀਆਂ ਸਮੱਸਿਆਵਾਂ ਵਿੱਚੋਂ ਕਿਹੜੀ ਸਮੱਸਿਆ ਨੇ ਤੁਹਾਡੀ ਜ਼ਿੰਦਗੀ ਉੱਤੇ ਡੂੰਘਾ ਅਸਰ ਪਾਇਆ ਹੈ? ਕਿਹੜੀ ਗੱਲ ਦਿਖਾਉਂਦੀ ਹੈ ਕਿ ਇਹ ਕੇਵਲ ਟਾਵੀਆਂ-ਟਾਵੀਆਂ ਵਾਪਰਨ ਵਾਲੀਆਂ ਘਟਨਾਵਾਂ ਨਹੀਂ ਹਨ?
◼ ਸਫ਼ਾ 5: ਤੁਸੀਂ ਕਿਉਂ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ੁਰ ਸਾਨੂੰ ਪਿਆਰ ਕਰਦਾ ਹੈ? ਅਸੀਂ ਕਿਵੇਂ ਦਿਖਾਉਂਦੇ ਹਾਂ ਕਿ ਸਾਨੂੰ ਪਰਮੇਸ਼ੁਰ ਨਾਲ ਪਿਆਰ ਹੈ ਅਤੇ ਉਹ ਜੋ ਕੁਝ ਕਰ ਰਿਹਾ ਹੈ, ਉਸ ਵਿਚ ਸਾਨੂੰ ਰੁਚੀ ਹੈ?
◼ ਸਫ਼ੇ 6-8: ਦੁਨੀਆਂ ਦੇ ਵਰਤਮਾਨ ਹਾਲਾਤਾਂ ਦੇ ਅਰਥ ਬਾਰੇ ਮੱਤੀ 24:1-8, 14 ਕੀ ਕਹਿੰਦਾ ਹੈ? 2 ਤਿਮੋਥਿਉਸ 3:1-5 ਮੁਤਾਬਕ, ਅਸੀਂ ਕਿਹੜੇ ਸਮੇਂ ਵਿਚ ਜੀ ਰਹੇ ਹਾਂ? ਇਹ ਕਿਸ ਚੀਜ਼ ਦੇ ਅੰਤ ਦੇ ਦਿਨ ਹਨ? ਤੁਸੀਂ ਕਿਉਂ ਮੰਨਦੇ ਹੋ ਕਿ ਬਾਈਬਲ ਵਾਕਈ ਪਰਮੇਸ਼ੁਰ ਦਾ ਬਚਨ ਹੈ? ਜਿਸ ਰਾਜ ਦਾ ਅਸੀਂ ਪ੍ਰਚਾਰ ਕਰਦੇ ਹਾਂ, ਉਹ ਕੀ ਹੈ?
◼ ਸਫ਼ੇ 9-10: ਸਾਨੂੰ ਕਿਉਂ ਧਿਆਨ ਨਾਲ ਸੋਚ-ਵਿਚਾਰ ਕਰਨਾ ਚਾਹੀਦਾ ਹੈ ਕਿ ਅਸੀਂ ਰੋਜ਼ਮੱਰਾ ਜ਼ਿੰਦਗੀ ਵਿਚ ਕਿਹੜੇ ਫ਼ੈਸਲੇ ਕਰਦੇ ਹਾਂ ਅਤੇ ਕਿਨ੍ਹਾਂ ਚੀਜ਼ਾਂ ਨੂੰ ਅਹਿਮੀਅਤ ਦਿੰਦੇ ਹਾਂ? (ਰੋਮੀ. 2:6; ਗਲਾ. 6:7) ਸਫ਼ਾ 10 ਤੇ ਦਿੱਤੇ ਸਵਾਲਾਂ ਉੱਤੇ ਵਿਚਾਰ ਕਰਦੇ ਵੇਲੇ ਤੁਹਾਡੇ ਮਨ ਵਿਚ ਬਾਈਬਲ ਦੀਆਂ ਕਿਹੜੀਆਂ ਆਇਤਾਂ ਆਉਂਦੀਆਂ ਹਨ ਜਿਨ੍ਹਾਂ ਦੇ ਆਧਾਰ ਤੇ ਤੁਹਾਨੂੰ ਫ਼ੈਸਲੇ ਕਰਨੇ ਚਾਹੀਦੇ ਹਨ?
30 ਮਈ ਦਾ ਹਫ਼ਤਾ
◼ ਸਫ਼ਾ 11: ਇਸ ਸਫ਼ੇ ਤੇ ਦਿੱਤੇ ਸਵਾਲਾਂ ਉੱਤੇ ਸਾਨੂੰ ਕਿਉਂ ਧਿਆਨ ਨਾਲ ਸੋਚ-ਵਿਚਾਰ ਕਰਨਾ ਚਾਹੀਦਾ ਹੈ? (1 ਕੁਰਿੰ. 10:12; ਅਫ਼. 6:10-18) ਕੀ ਸਾਡੇ ਜਵਾਬ ਦਿਖਾਉਂਦੇ ਹਨ ਕਿ ਅਸੀਂ ਮੱਤੀ 24:44 ਵਿਚ ਦਿੱਤੀ ਯਿਸੂ ਦੀ ਸਲਾਹ ਉੱਤੇ ਪੂਰੀ ਤਰ੍ਹਾਂ ਚੱਲ ਰਹੇ ਹਾਂ?
◼ ਸਫ਼ੇ 12-14: ਪਰਕਾਸ਼ ਦੀ ਪੋਥੀ 14:6, 7 ਵਿਚ ਦੱਸਿਆ ਗਿਆ “ਨਿਆਉਂ ਦਾ ਸਮਾ” ਕੀ ਹੈ? ‘ਪਰਮੇਸ਼ੁਰ ਤੋਂ ਡਰਨ ਅਤੇ ਉਹ ਦੀ ਵਡਿਆਈ ਕਰਨ’ ਦਾ ਕੀ ਮਤਲਬ ਹੈ? ਵੱਡੀ ਬਾਬੁਲ ਕੀ ਹੈ ਅਤੇ ਭਵਿੱਖ ਵਿਚ ਇਸ ਨਾਲ ਕੀ ਹੋਵੇਗਾ? ਵੱਡੀ ਬਾਬੁਲ ਦੇ ਸੰਬੰਧ ਵਿਚ ਸਾਨੂੰ ਹੁਣ ਕੀ ਕਰਨ ਦੀ ਲੋੜ ਹੈ? ਨਿਆਂ ਦੇ ਸਮੇਂ ਹੋਰ ਕੀ-ਕੀ ਹੋਵੇਗਾ? ਇਸ ਗੱਲ ਦਾ ਸਾਡੇ ਉੱਤੇ ਕੀ ਅਸਰ ਪੈਣਾ ਚਾਹੀਦਾ ਕਿ ਸਾਨੂੰ ਨਾ ਨਿਆਂ ਦਾ ‘ਦਿਨ ਤੇ ਨਾ ਹੀ ਘੜੀ’ ਬਾਰੇ ਪਤਾ ਹੈ? (ਮੱਤੀ 25:13)
◼ ਸਫ਼ਾ 15: ਯਹੋਵਾਹ ਦੀ ਹਕੂਮਤ ਉੱਤੇ ਕਿਹੜਾ ਇਲਜ਼ਾਮ ਲਾਇਆ ਗਿਆ ਸੀ ਅਤੇ ਇਹ ਹਰ ਇਕ ਇਨਸਾਨ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ?
◼ ਸਫ਼ੇ 16-19: “ਨਵੇਂ ਅਕਾਸ਼ ਅਤੇ ਨਵੀਂ ਧਰਤੀ” ਕੀ ਹਨ? (2 ਪਤ. 3:13) ਕੌਣ ਇਨ੍ਹਾਂ ਚੀਜ਼ਾਂ ਦਾ ਵਾਅਦਾ ਕਰਦਾ ਹੈ? ਨਵੇਂ ਆਕਾਸ਼ ਹੇਠ ਨਵੀਂ ਧਰਤੀ ਉੱਤੇ ਕਿਹੜੇ ਨਵੇਂ ਹਾਲਾਤ ਹੋਣਗੇ? ਕੀ ਅਸੀਂ ਇਨ੍ਹਾਂ ਦਾ ਮਜ਼ਾ ਲੈਣ ਲਈ ਜੀਉਂਦੇ ਰਹਾਂਗੇ?
6 ਜੂਨ ਦਾ ਹਫ਼ਤਾ
◼ ਸਫ਼ੇ 20-1: ਪਹਿਲੀ ਸਦੀ ਵਿਚ ਯਿਸੂ ਨੇ ਆਪਣੇ ਚੇਲਿਆਂ ਨੂੰ ਭੱਜਣ ਬਾਰੇ ਕਿਹੜੀ ਚੇਤਾਵਨੀ ਦਿੱਤੀ ਸੀ? (ਲੂਕਾ 21:20, 21) ਚੇਲਿਆਂ ਨੂੰ ਭੱਜਣ ਦਾ ਮੌਕਾ ਕਦੋਂ ਮਿਲਿਆ? ਉਦੋਂ ਬਿਨਾਂ ਦੇਰ ਕੀਤਿਆਂ ਭੱਜ ਨਿਕਲਣਾ ਕਿਉਂ ਬਹੁਤ ਜ਼ਰੂਰੀ ਸੀ? (ਮੱਤੀ 24:16-18, 21) ਬਹੁਤ ਸਾਰੇ ਲੋਕ ਚੇਤਾਵਨੀਆਂ ਵੱਲ ਧਿਆਨ ਕਿਉਂ ਨਹੀਂ ਦਿੰਦੇ? ਚੀਨ ਤੇ ਫ਼ਿਲਪੀਨ ਵਿਚ ਹਜ਼ਾਰਾਂ ਲੋਕਾਂ ਨੇ ਸਰਕਾਰ ਵੱਲੋਂ ਦਿੱਤੀਆਂ ਚੇਤਾਵਨੀਆਂ ਵੱਲ ਧਿਆਨ ਦੇ ਕੇ ਕੀ ਲਾਭ ਹਾਸਲ ਕੀਤਾ? ਅੱਜ ਦੁਨੀਆਂ ਦੇ ਅੰਤ ਬਾਰੇ ਬਾਈਬਲ ਦੀ ਚੇਤਾਵਨੀ ਵੱਲ ਧਿਆਨ ਦੇਣਾ ਕਿਉਂ ਅਤਿ ਜ਼ਰੂਰੀ ਹੈ? ਅੰਤ ਕਿਸੇ ਵੇਲੇ ਵੀ ਆ ਸਕਦਾ ਹੈ, ਇਸ ਲਈ ਸਾਡਾ ਕੀ ਫ਼ਰਜ਼ ਬਣਦਾ ਹੈ? (ਕਹਾ. 24:11, 12)
◼ ਸਫ਼ੇ 22-3: ਸਾਲ 1974 ਵਿਚ ਆਸਟ੍ਰੇਲੀਆ ਵਿਚ ਅਤੇ 1985 ਵਿਚ ਕੋਲੰਬੀਆ ਵਿਚ ਬਹੁਤ ਸਾਰੇ ਲੋਕਾਂ ਨੇ ਕੁਦਰਤੀ ਆਫ਼ਤਾਂ ਦੀਆਂ ਚੇਤਾਵਨੀਆਂ ਵੱਲ ਧਿਆਨ ਕਿਉਂ ਨਹੀਂ ਦਿੱਤਾ ਅਤੇ ਇਸ ਦਾ ਕੀ ਨਤੀਜਾ ਨਿਕਲਿਆ? ਜੇ ਤੁਸੀਂ ਉਸ ਵੇਲੇ ਉੱਥੇ ਹੁੰਦੇ, ਤਾਂ ਇਹ ਚੇਤਾਵਨੀਆਂ ਸੁਣ ਕੇ ਕੀ ਕਰਦੇ ਅਤੇ ਕਿਉਂ? ਕਿਹੜੀ ਗੱਲ ਦਿਖਾਵੇਗੀ ਕਿ ਜੇ ਅਸੀਂ ਨੂਹ ਦੇ ਦਿਨਾਂ ਵਿਚ ਹੁੰਦੇ, ਤਾਂ ਅਸੀਂ ਚੇਤਾਵਨੀ ਵੱਲ ਧਿਆਨ ਦਿੰਦੇ ਜਾਂ ਨਹੀਂ? ਲੋਕ ਕਿਉਂ ਪ੍ਰਾਚੀਨ ਸ਼ਹਿਰ ਸਦੂਮ ਦੇ ਲਾਗੇ-ਛਾਗੇ ਰਹਿਣਾ ਚਾਹੁੰਦੇ ਸਨ? ਸਦੂਮ ਵਿਚ ਜੋ ਹੋਇਆ, ਉਸ ਬਾਰੇ ਗੰਭੀਰਤਾ ਨਾਲ ਸੋਚ-ਵਿਚਾਰ ਕਰਨ ਨਾਲ ਸਾਨੂੰ ਕੀ ਫ਼ਾਇਦਾ ਹੋ ਸਕਦਾ?
13 ਜੂਨ ਦਾ ਹਫ਼ਤਾ
◼ ਸਫ਼ੇ 24-7: ਸਫ਼ਾ 27 ਉੱਤੇ “ਇਨ੍ਹਾਂ ਸਵਾਲਾਂ ਤੇ ਵਿਚਾਰ ਕਰੋ” ਡੱਬੀ ਵਰਤੋ।
20 ਜੂਨ ਦਾ ਹਫ਼ਤਾ
◼ ਸਫ਼ੇ 28-31: ਸਫ਼ਾ 31 ਉੱਤੇ “ਇਨ੍ਹਾਂ ਸਵਾਲਾਂ ਤੇ ਵਿਚਾਰ ਕਰੋ” ਡੱਬੀ ਵਰਤੋ।
ਇਸ ਬਰੋਸ਼ਰ ਦੀ ਚਰਚਾ ਕਰਨ ਨਾਲ ਸਾਨੂੰ ‘ਜਾਗਦੇ ਰਹਿਣ’ ਅਤੇ ਦੁਨੀਆਂ ਦੇ ਅੰਤ ਲਈ ਤਿਆਰ-ਬਰ-ਤਿਆਰ ਰਹਿਣ ਵਿਚ ਮਦਦ ਮਿਲੇਗੀ। ਆਓ ਆਪਾਂ ਉੱਨੇ ਹੀ ਜੋਸ਼ ਨਾਲ ਪ੍ਰਚਾਰ ਕਰੀਏ ਜਿੰਨੇ ਜੋਸ਼ ਨਾਲ ਦੂਤ ਨੇ ਇਹ ਐਲਾਨ ਕੀਤਾ ਸੀ: “ਪਰਮੇਸ਼ੁਰ ਤੋਂ ਡਰੋ ਅਤੇ ਉਹ ਦੀ ਵਡਿਆਈ ਕਰੋ ਇਸ ਲਈ ਜੋ ਉਹ ਦੇ ਨਿਆਉਂ ਦਾ ਸਮਾ ਆ ਪੁੱਜਾ ਹੈ।”—ਮੱਤੀ 24:42, 44; ਪਰ. 14:7.