-
ਕਲੀਸਿਯਾ ਪੁਸਤਕ ਅਧਿਐਨ ਨਿਗਾਹਬਾਨ ਭੈਣ-ਭਰਾਵਾਂ ਵਿਚ ਦਿਲਚਸਪੀ ਕਿੱਦਾਂ ਲੈਂਦੇ ਹਨਰਾਜ ਸੇਵਕਾਈ—2002 | ਅਕਤੂਬਰ
-
-
6 ਇਕ ਸਨੇਹੀ ਚਰਵਾਹਾ: ਪੁਸਤਕ ਅਧਿਐਨ ਨਿਗਾਹਬਾਨ ਉਨ੍ਹਾਂ ਮੈਂਬਰਾਂ ਵਿਚ ਦਿਲਚਸਪੀ ਲੈਂਦਾ ਹੈ ਜੋ ਆਪਣੇ ਹਾਲਾਤਾਂ ਕਾਰਨ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਸਮਾਂ ਨਹੀਂ ਬਿਤਾ ਸਕਦੇ। ਜੇ ਕੋਈ ਭੈਣ ਜਾਂ ਭਰਾ ਬੁਢਾਪੇ ਕਰਕੇ ਜਾਂ ਅਪਾਹਜ ਹੋਣ ਕਰਕੇ ਜਾਂ ਗੰਭੀਰ ਰੂਪ ਵਿਚ ਬੀਮਾਰ ਜਾਂ ਫੱਟੜ ਹੋਏ ਹੋਣ ਕਰਕੇ ਆਰਜ਼ੀ ਤੌਰ ਤੇ ਘਰੋਂ ਨਹੀਂ ਨਿਕਲ ਸਕਦਾ ਹੈ, ਤਾਂ ਨਿਗਾਹਬਾਨ ਉਨ੍ਹਾਂ ਲਈ ਕੀਤੇ ਗਏ ਨਵੇਂ ਪ੍ਰਬੰਧ ਬਾਰੇ ਉਨ੍ਹਾਂ ਨੂੰ ਯਾਦ ਦਿਲਾਵੇਗਾ। ਇਸ ਪ੍ਰਬੰਧ ਅਧੀਨ, ਜੇ ਭੈਣ-ਭਰਾ ਮਹੀਨੇ ਵਿਚ ਪ੍ਰਚਾਰ ਦੇ ਕੰਮ ਵਿਚ ਇਕ ਘੰਟਾ ਵੀ ਬਿਤਾਉਣ ਦੇ ਯੋਗ ਨਹੀਂ ਹਨ, ਤਾਂ ਉਹ ਪੰਦਰਾਂ-ਪੰਦਰਾਂ ਮਿੰਟਾਂ ਦੀ ਰਿਪੋਰਟ ਵੀ ਦੇ ਸਕਦੇ ਹਨ। (ਕਲੀਸਿਯਾ ਦੀ ਸੇਵਾ ਕਮੇਟੀ ਇਹ ਫ਼ੈਸਲਾ ਕਰੇਗੀ ਕਿ ਕੌਣ ਇਸ ਪ੍ਰਬੰਧ ਤੋਂ ਲਾਭ ਹਾਸਲ ਕਰ ਸਕਦੇ ਹਨ।) ਪੁਸਤਕ ਅਧਿਐਨ ਨਿਗਾਹਬਾਨ ਆਪਣੇ ਗਰੁੱਪ ਦੇ ਗ਼ੈਰ-ਸਰਗਰਮ ਪ੍ਰਕਾਸ਼ਕਾਂ ਦੀ ਵੀ ਮਦਦ ਕਰਦਾ ਹੈ, ਤਾਂਕਿ ਉਹ ਫਿਰ ਤੋਂ ਕਲੀਸਿਯਾ ਨਾਲ ਮਿਲ ਕੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਸਕਣ।—ਲੂਕਾ 15:4-7.
-
-
ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏਰਾਜ ਸੇਵਕਾਈ—2002 | ਅਕਤੂਬਰ
-
-
ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਅਕ.
“ਤੁਸੀਂ ਬੱਚਿਆਂ ਨੂੰ ਜਾਂ ਦੂਸਰਿਆਂ ਨੂੰ ਇਹ ਕਿੱਦਾਂ ਸਮਝਾਓਗੇ ਕਿ ਅੱਜ ਇੰਨੀ ਜ਼ਿਆਦਾ ਬੁਰਾਈ ਕਿਉਂ ਹੈ? [ਜਵਾਬ ਲਈ ਰੁਕੋ।] ਬਾਈਬਲ ਇਸ ਸਵਾਲ ਦਾ ਜਵਾਬ ਦਿੰਦੀ ਹੈ ਕਿ ‘ਸਾਰੀ ਬੁਰਾਈ ਦੇ ਪਿੱਛੇ ਕਿਸ ਦਾ ਹੱਥ ਹੈ?’ [1 ਯੂਹੰਨਾ 5:19 ਪੜ੍ਹੋ।] ਪਹਿਰਾਬੁਰਜ ਦਾ ਇਹ ਅੰਕ ਤੁਹਾਡੀ ਇਹ ਸਮਝਣ ਵਿਚ ਮਦਦ ਕਰੇਗਾ ਕਿ ਇਹ ਦੁਸ਼ਟ ਕੌਣ ਹੈ ਅਤੇ ਅਸੀਂ ਉਸ ਦਾ ਕਿਵੇਂ ਵਿਰੋਧ ਕਰ ਸਕਦੇ ਹਾਂ।”
ਜਾਗਰੂਕ ਬਣੋ! ਜੁਲ.-ਸਤ.
“ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਨੂੰ ਬੁਰਾਈ ਤੋਂ ਸੁਰੱਖਿਅਤ ਰੱਖਣਾ ਚਾਹੁੰਦੇ ਹਨ। ਇਹ ਬੜਾ ਹੀ ਮੁਸ਼ਕਲ ਕੰਮ ਹੋ ਸਕਦਾ ਹੈ, ਖ਼ਾਸਕਰ ਜਦੋਂ ਅੱਜ ਦੇ ਹਾਲਾਤ ਇਸ ਤਰ੍ਹਾਂ ਦੇ ਹਨ ਜਿਵੇਂ ਇੱਥੇ ਲਿਖਿਆ ਹੈ। [ਉਤਪਤ 6:11 ਪੜ੍ਹੋ।] ਅਸੀਂ ਹਰ ਜਗ੍ਹਾ—ਸਕੂਲ ਵਿਚ, ਦਫ਼ਤਰ ਵਿਚ, ਟੈਲੀਵਿਯਨ ਤੇ—ਹਿੰਸਾ ਹੀ ਹਿੰਸਾ ਦੇਖਦੇ ਹਾਂ। ਤਾਂ ਫਿਰ ਅਸੀਂ ਆਪਣੇ ਪਰਿਵਾਰਾਂ ਦੀ ਕਿੱਦਾਂ ਰਾਖੀ ਕਰ ਸਕਦੇ ਹਾਂ? [ਜਵਾਬ ਲਈ ਰੁਕੋ।] ਇਸ ਲੇਖ ਵਿਚ ਕੁਝ ਚੰਗੇ ਸੁਝਾਅ ਦਿੱਤੇ ਗਏ ਹਨ ਜੋ ਤੁਹਾਡੀ ਆਪਣੇ ਪਰਿਵਾਰ ਦੀ ਰਾਖੀ ਕਰਨ ਵਿਚ ਜ਼ਰੂਰ ਮਦਦ ਕਰਨਗੇ।”
ਪਹਿਰਾਬੁਰਜ 1 ਨਵ.
“ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੇ ਦੂਸਰਿਆਂ ਨਾਲ ਚੰਗੇ ਸੰਬੰਧ ਹੋਣ। ਪਰ ਤੁਸੀਂ ਸ਼ਾਇਦ ਮੰਨੋਗੇ ਕਿ ਇਹ ਕਹਿਣਾ ਤਾਂ ਆਸਾਨ ਹੈ, ਪਰ ਕਰਨਾ ਬਹੁਤ ਮੁਸ਼ਕਲ। [ਜਵਾਬ ਲਈ ਰੁਕੋ।] ਬਾਈਬਲ ਇਸ ਦਾ ਕਾਰਨ ਦੱਸਦੀ ਹੈ। [ਯਾਕੂਬ 3:2 ਪੜ੍ਹੋ।] ਇਹ ਲੇਖ ਸਮਝਾਉਂਦਾ ਹੈ ਕਿ ਮਾਫ਼ੀ ਮੰਗਣ ਨਾਲ ਅਸੀਂ ਕਿੱਦਾਂ ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖ ਸਕਦੇ ਹਾਂ।”
ਜਾਗਰੂਕ ਬਣੋ! ਜੁਲ.-ਸਤ.
“ਅੱਜ ਬਹੁਤ ਸਾਰੇ ਲੋਕ ਉੱਦਾਂ ਮਹਿਸੂਸ ਕਰਦੇ ਹਨ ਜਿੱਦਾਂ ਬਹੁਤ ਸਮਾਂ ਪਹਿਲਾਂ ਪਰਮੇਸ਼ੁਰ ਦੇ ਇਕ ਸੇਵਕ ਨੇ ਮਹਿਸੂਸ ਕੀਤਾ ਸੀ। [ਹਬੱਕੂਕ 1:2 ਪੜ੍ਹੋ।] ਸ਼ਾਇਦ ਤੁਸੀਂ ਵੀ ਇਹੋ ਸਵਾਲ ਪੁੱਛਿਆ ਹੋਣਾ। [ਜਵਾਬ ਲਈ ਰੁਕੋ।] ਜਾਗਰੂਕ ਬਣੋ! ਦਾ ਇਹ ਲੇਖ ਦੱਸਦਾ ਹੈ ਕਿ ਪਰਮੇਸ਼ੁਰ ਹਿੰਸਾ ਬਾਰੇ ਕਿੱਦਾਂ ਮਹਿਸੂਸ ਕਰਦਾ ਹੈ ਅਤੇ ਉਹ ਇਸ ਨੂੰ ਕਿਵੇਂ ਖ਼ਤਮ ਕਰੇਗਾ। ਸਾਨੂੰ ਯਕੀਨ ਹੈ ਕਿ ਇਸ ਲੇਖ ਨੂੰ ਪੜ੍ਹ ਕੇ ਤੁਹਾਨੂੰ ਜ਼ਰੂਰ ਹੌਸਲਾ ਮਿਲੇਗਾ।”
-