-
ਯਿਸੂ ਦੀ ਮੌਤ ਦੀ ਯਾਦਗਾਰ—ਵਧ-ਚੜ੍ਹ ਕੇ ਸੇਵਾ ਕਰਨ ਦਾ ਮੌਕਾਰਾਜ ਸੇਵਕਾਈ—2005 | ਫਰਵਰੀ
-
-
[ਸਫ਼ੇ 5 ਉੱਤੇ ਚਾਰਟ]
ਸਹਿਯੋਗੀ ਪਾਇਨੀਅਰੀ ਲਈ ਸਮਾਂ-ਸਾਰਣੀ ਹਰ ਹਫ਼ਤੇ 12 ਘੰਟੇ ਪ੍ਰਚਾਰ ਕਰਨ ਦੇ ਤਰੀਕੇ
ਸਵੇਰੇ—ਸੋਮਵਾਰ ਤੋਂ ਸ਼ਨੀਵਾਰ ਤਕ
ਕਿਸੇ ਵੀ ਦਿਨ ਦੀ ਜਗ੍ਹਾ ਐਤਵਾਰ ਪ੍ਰਚਾਰ ਕੀਤਾ ਜਾ ਸਕਦਾ ਹੈ।
ਦਿਨ ਸਮਾਂ ਘੰਟੇ
ਸੋਮਵਾਰ ਸਵੇਰੇ 2
ਮੰਗਲਵਾਰ ਸਵੇਰੇ 2
ਬੁੱਧਵਾਰ ਸਵੇਰੇ 2
ਵੀਰਵਾਰ ਸਵੇਰੇ 2
ਸ਼ੁੱਕਰਵਾਰ ਸਵੇਰੇ 2
ਸ਼ਨੀਵਾਰ ਸਵੇਰੇ 2
ਕੁੱਲ ਘੰਟੇ: 12
ਦੋ ਪੂਰੇ ਦਿਨ
ਹਫ਼ਤੇ ਦੇ ਕੋਈ ਵੀ ਦੋ ਦਿਨ ਚੁਣੇ ਜਾ ਸਕਦੇ ਹਨ। (ਧਿਆਨ ਨਾਲ ਦਿਨ ਚੁਣੋ ਕਿਉਂਕਿ ਕੁਝ ਦਿਨ ਚੁਣਨ ਨਾਲ ਤੁਸੀਂ ਮਹੀਨੇ ਵਿਚ ਸਿਰਫ਼ 48 ਘੰਟੇ ਹੀ ਪ੍ਰਚਾਰ ਕਰ ਪਾਓਗੇ।)
ਦਿਨ ਸਮਾਂ ਘੰਟੇ
ਬੁੱਧਵਾਰ ਪੂਰਾ ਦਿਨ 6
ਸ਼ਨੀਵਾਰ ਪੂਰਾ ਦਿਨ 6
ਕੁੱਲ ਘੰਟੇ: 12
ਦੋ ਸ਼ਾਮਾਂ ਅਤੇ ਸ਼ਨੀਵਾਰ-ਐਤਵਾਰ
ਸੋਮਵਾਰ ਤੋਂ ਸ਼ੁੱਕਰਵਾਰ ਤਕ ਕਿਸੇ ਵੀ ਦੋ ਦਿਨ ਸ਼ਾਮ ਨੂੰ ਪ੍ਰਚਾਰ ਕੀਤਾ ਜਾ ਸਕਦਾ ਹੈ।
ਦਿਨ ਸਮਾਂ ਘੰਟੇ
ਸੋਮਵਾਰ ਸ਼ਾਮ 1 1/2
ਬੁੱਧਵਾਰ ਸ਼ਾਮ 1 1/2
ਸ਼ਨੀਵਾਰ ਪੂਰਾ ਦਿਨ 6
ਐਤਵਾਰ ਅੱਧਾ ਦਿਨ 3
ਕੁੱਲ ਘੰਟੇ: 12
ਤਿੰਨ ਦਿਨ ਦੁਪਹਿਰ ਨੂੰ ਤੇ ਸ਼ਨੀਵਾਰ
ਕਿਸੇ ਵੀ ਦਿਨ ਦੀ ਜਗ੍ਹਾ ਐਤਵਾਰ ਪ੍ਰਚਾਰ ਕੀਤਾ ਜਾ ਸਕਦਾ ਹੈ।
ਦਿਨ ਸਮਾਂ ਘੰਟੇ
ਸੋਮਵਾਰ ਦੁਪਹਿਰ 2
ਬੁੱਧਵਾਰ ਦੁਪਹਿਰ 2
ਸ਼ੁੱਕਰਵਾਰ ਦੁਪਹਿਰ 2
ਸ਼ਨੀਵਾਰ ਪੂਰਾ ਦਿਨ 6
ਕੁੱਲ ਘੰਟੇ: 12
ਮੇਰੀ ਆਪਣੀ ਸਮਾਂ-ਸਾਰਣੀ
ਨਿਸ਼ਚਿਤ ਕਰੋ ਕਿ ਤੁਸੀਂ ਹਰ ਦਿਨ ਕਿੰਨੇ ਘੰਟੇ ਪ੍ਰਚਾਰ ਕਰੋਗੇ।
ਦਿਨ ਸਮਾਂ ਘੰਟੇ
ਸੋਮਵਾਰ
ਮੰਗਲਵਾਰ
ਬੁੱਧਵਾਰ
ਵੀਰਵਾਰ
ਸ਼ੁੱਕਰਵਾਰ
ਸ਼ਨੀਵਾਰ
ਐਤਵਾਰ
ਕੁੱਲ ਘੰਟੇ: 12
-
-
ਯਾਦਗਾਰੀ ਸਮਾਰੋਹ ਸੰਬੰਧੀ ਕੁਝ ਯਾਦ ਰੱਖਣ ਵਾਲੀਆਂ ਗੱਲਾਂਰਾਜ ਸੇਵਕਾਈ—2005 | ਫਰਵਰੀ
-
-
ਯਾਦਗਾਰੀ ਸਮਾਰੋਹ ਸੰਬੰਧੀ ਕੁਝ ਯਾਦ ਰੱਖਣ ਵਾਲੀਆਂ ਗੱਲਾਂ
ਇਸ ਸਾਲ ਯਾਦਗਾਰੀ ਸਮਾਰੋਹ ਵੀਰਵਾਰ, 24 ਮਾਰਚ ਨੂੰ ਹੈ। ਬਜ਼ੁਰਗਾਂ ਨੂੰ ਹੇਠਾਂ ਦਿੱਤੀਆਂ ਗਈਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ:
◼ ਸਭਾ ਦਾ ਸਮਾਂ ਤੈਅ ਕਰਦੇ ਵੇਲੇ ਧਿਆਨ ਰੱਖੋ ਕਿ ਹਾਜ਼ਰੀਨ ਵਿਚ ਪ੍ਰਤੀਕਾਂ ਦਾ ਦਿੱਤਾ ਜਾਣਾ ਸੂਰਜ ਡੁੱਬਣ ਤੋਂ ਬਾਅਦ ਹੀ ਸ਼ੁਰੂ ਹੋਵੇ।
◼ ਭਾਸ਼ਣਕਾਰ ਨੂੰ ਅਤੇ ਬਾਕੀ ਸਾਰਿਆਂ ਨੂੰ ਸਮਾਰੋਹ ਦੇ ਠੀਕ ਸਮੇਂ ਅਤੇ ਥਾਂ ਬਾਰੇ ਦੱਸਿਆ ਜਾਣਾ ਚਾਹੀਦਾ ਹੈ।
◼ ਸਹੀ ਪ੍ਰਕਾਰ ਦੀ ਰੋਟੀ ਅਤੇ ਦਾਖ-ਰਸ ਨੂੰ ਤਿਆਰ ਰੱਖਿਆ ਜਾਣਾ ਚਾਹੀਦਾ ਹੈ।—ਪਹਿਰਾਬੁਰਜ, 15 ਫਰਵਰੀ 2003, ਸਫ਼ੇ 14-15 ਦੇਖੋ।
◼ ਪਲੇਟਾਂ, ਗਲਾਸ, ਢੁਕਵਾਂ ਮੇਜ਼ ਤੇ ਮੇਜ਼ਪੋਸ਼ ਪਹਿਲਾਂ ਹੀ ਹਾਲ ਵਿਚ ਲਿਆ ਕੇ ਸਹੀ ਥਾਂ ਤੇ ਰੱਖੇ ਜਾਣੇ ਚਾਹੀਦੇ ਹਨ।
◼ ਕਿੰਗਡਮ ਹਾਲ ਦੀ ਜਾਂ ਜਿੱਥੇ ਵੀ ਸਭਾ ਹੋਵੇਗੀ ਉਸ ਜਗ੍ਹਾ ਦੀ ਪਹਿਲਾਂ ਹੀ ਚੰਗੀ ਤਰ੍ਹਾਂ ਸਫ਼ਾਈ ਕੀਤੀ ਜਾਣੀ ਚਾਹੀਦੀ ਹੈ।
◼ ਅਟੈਂਡੈਂਟਾਂ ਅਤੇ ਪ੍ਰਤੀਕਾਂ ਨੂੰ ਵਰਤਾਉਣ ਵਾਲਿਆਂ ਨੂੰ ਪਹਿਲਾਂ ਤੋਂ ਹੀ ਚੁਣ ਕੇ ਉਨ੍ਹਾਂ ਦੇ ਕੰਮਾਂ ਬਾਰੇ, ਪ੍ਰਤੀਕਾਂ ਨੂੰ ਵਰਤਾਉਣ ਦੇ ਸਹੀ ਤਰੀਕੇ ਬਾਰੇ ਅਤੇ ਢੁਕਵੇਂ ਕੱਪੜੇ ਪਾਉਣ ਬਾਰੇ ਸਮਝਾ ਦੇਣਾ ਚਾਹੀਦਾ ਹੈ।
◼ ਜਿਹੜੇ ਮਸਹ ਕੀਤੇ ਹੋਏ ਭੈਣ-ਭਰਾ ਬਹੁਤ ਹੀ ਬੁੱਢੇ ਜਾਂ ਬੀਮਾਰ ਹੋਣ ਕਰਕੇ ਸਮਾਰੋਹ ਵਿਚ ਹਾਜ਼ਰ ਨਹੀਂ ਹੋ ਸਕਦੇ, ਉਨ੍ਹਾਂ ਨੂੰ ਰੋਟੀ ਤੇ ਦਾਖ-ਰਸ ਪਹੁੰਚਾਉਣ ਦਾ ਇੰਤਜ਼ਾਮ ਕੀਤਾ ਜਾਣਾ ਚਾਹੀਦਾ ਹੈ।
◼ ਜੇ ਇਕ ਤੋਂ ਵੱਧ ਕਲੀਸਿਯਾਵਾਂ ਇੱਕੋ ਹੀ ਕਿੰਗਡਮ ਹਾਲ ਵਿਚ ਯਾਦਗਾਰੀ ਸਮਾਰੋਹ ਮਨਾਉਣਗੀਆਂ, ਤਾਂ ਕਲੀਸਿਯਾਵਾਂ ਦਰਮਿਆਨ ਚੰਗਾ ਤਾਲਮੇਲ ਹੋਣਾ ਚਾਹੀਦਾ ਹੈ ਤਾਂਕਿ ਮੁੱਖ ਦਰਵਾਜ਼ੇ, ਸੜਕ ਅਤੇ ਪਾਰਕਿੰਗ ਥਾਵਾਂ ਤੇ ਭੀੜ ਨਾ ਹੋਵੇ।
-