-
ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇ ਅਧਿਐਨ ਦਾ ਆਨੰਦ ਮਾਣੋਰਾਜ ਸੇਵਕਾਈ—2006 | ਫਰਵਰੀ
-
-
ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇ ਅਧਿਐਨ ਦਾ ਆਨੰਦ ਮਾਣੋ
1 “ਪਰਮੇਸ਼ੁਰ ਦਾ ਕਹਿਣਾ ਮੰਨੋ” ਜ਼ਿਲ੍ਹਾ ਸੰਮੇਲਨ ਦੀ ਇਕ ਖ਼ਾਸੀਅਤ ਸੀ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਾ ਰਿਲੀਜ਼ ਹੋਣਾ। ਜਲਦ ਹੀ ਅਸੀਂ ਇਸ ਕਿਤਾਬ ਨੂੰ ਖੇਤਰ ਸੇਵਕਾਈ ਵਿਚ ਵਰਤਣਾ ਸ਼ੁਰੂ ਕਰ ਦੇਵਾਂਗੇ, ਖ਼ਾਸਕਰ ਬਾਈਬਲ ਸਟੱਡੀਆਂ ਕਰਾਉਣ ਲਈ। ਇਸ ਲਈ ਸਾਨੂੰ ਇਸ ਨਵੀਂ ਕਿਤਾਬ ਤੋਂ ਚੰਗੀ ਤਰ੍ਹਾਂ ਵਾਕਫ਼ ਹੋਣ ਦੀ ਲੋੜ ਹੈ। ਇਸ ਤਰ੍ਹਾਂ ਕਰਨ ਲਈ ਅਸੀਂ 17 ਅਪ੍ਰੈਲ 2006 ਦੇ ਹਫ਼ਤੇ ਤੋਂ ਕਲੀਸਿਯਾ ਪੁਸਤਕ ਅਧਿਐਨ ਵਿਚ ਇਸ ਕਿਤਾਬ ਦਾ ਅਧਿਐਨ ਕਰਾਂਗੇ।
2 ਕਲੀਸਿਯਾ ਪੁਸਤਕ ਅਧਿਐਨ ਨਿਗਾਹਬਾਨ ਹਰ ਪਾਠ ਦੇ ਸ਼ੁਰੂ ਵਿਚ ਦਿੱਤੇ ਸਵਾਲਾਂ ਵੱਲ ਧਿਆਨ ਖਿੱਚੇਗਾ। ਫਿਰ ਉਹ ਹਰ ਸਫ਼ੇ ਤੇ ਦਿੱਤੇ ਸਵਾਲਾਂ ਨੂੰ ਵਰਤਦੇ ਹੋਏ ਅਧਿਐਨ ਕਰਾਵੇਗਾ। ਮੁੱਖ ਆਇਤਾਂ ਨੂੰ ਪੜ੍ਹ ਕੇ ਉਨ੍ਹਾਂ ਤੇ ਚਰਚਾ ਕੀਤੀ ਜਾਵੇਗੀ ਅਤੇ ਪਾਠ ਦੇ ਅਖ਼ੀਰ ਵਿਚ ਦਿੱਤੀ ਡੱਬੀ “ਬਾਈਬਲ ਕਹਿੰਦੀ ਹੈ ਕਿ” ਨੂੰ ਵਰਤ ਕੇ ਜਾਣਕਾਰੀ ਨੂੰ ਦੁਹਰਾਇਆ ਜਾਵੇਗਾ ਕਿਉਂਕਿ ਪਾਠ ਦੇ ਸ਼ੁਰੂ ਵਿਚ ਦਿੱਤੇ ਸਵਾਲਾਂ ਦੇ ਜਵਾਬ ਇਸ ਡੱਬੀ ਵਿਚ ਦਿੱਤੇ ਗਏ ਹਨ। ਤੁਹਾਨੂੰ ਟਿੱਪਣੀਆਂ ਕਰਨ ਦਾ ਮਜ਼ਾ ਆਵੇਗਾ ਕਿਉਂਕਿ ਇਸ ਕਿਤਾਬ ਵਿਚ ਵਿਸ਼ਿਆਂ ਨੂੰ ਸਪੱਸ਼ਟ, ਸਰਲ ਅਤੇ ਦਿਲਚਸਪ ਢੰਗ ਨਾਲ ਸਮਝਾਇਆ ਗਿਆ ਹੈ।
3 ਇਸ ਕਿਤਾਬ ਦੇ ਅਪੈਂਡਿਕਸ ਵਿਚ ਵੱਖੋ-ਵੱਖਰੇ ਵਿਸ਼ਿਆਂ ਤੇ ਹੋਰ ਜ਼ਿਆਦਾ ਜਾਣਕਾਰੀ ਦਿੱਤੀ ਗਈ ਹੈ। ਇਹ ਜਾਣਕਾਰੀ ਅਸੀਂ ਉਸ ਵੇਲੇ ਵਰਤ ਸਕਦੇ ਹਾਂ ਜਦੋਂ ਵਿਦਿਆਰਥੀ ਨੂੰ ਕਿਸੇ ਵਿਸ਼ੇ ਤੇ ਜ਼ਿਆਦਾ ਜਾਣਕਾਰੀ ਦੀ ਲੋੜ ਹੋਵੇ। ਕਲੀਸਿਯਾ ਪੁਸਤਕ ਅਧਿਐਨ ਦੌਰਾਨ ਅਪੈਂਡਿਕਸ ਦੇ ਹਿੱਸਿਆਂ ਤੇ ਵੀ ਚਰਚਾ ਕੀਤੀ ਜਾਵੇਗੀ। ਵਿਸ਼ੇ ਨਾਲ ਜੁੜੇ ਅਪੈਂਡਿਕਸ ਦੇ ਸਾਰੇ ਪੈਰਿਆਂ ਨੂੰ ਰੀਡਰ ਪੜ੍ਹੇਗਾ। ਵੱਡੇ ਅਪੈਂਡਿਕਸਾਂ ਨੂੰ ਛੋਟੇ-ਛੋਟੇ ਹਿੱਸਿਆਂ ਵਿਚ ਪੜ੍ਹਿਆ ਜਾ ਸਕਦਾ ਹੈ। ਅਪੈਂਡਿਕਸ ਵਿਚ ਸਵਾਲ ਨਹੀਂ ਦਿੱਤੇ ਗਏ। ਪਰ ਮੁੱਖ ਮੁੱਦਿਆਂ ਨੂੰ ਸਮਝਾਉਣ ਲਈ ਨਿਗਾਹਬਾਨ ਸਵਾਲ ਪੁੱਛ ਸਕਦਾ ਹੈ।
4 ਕਲੀਸਿਯਾ ਪੁਸਤਕ ਅਧਿਐਨ ਵਿਚ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਛੇਤੀ-ਛੇਤੀ ਪੜ੍ਹੀ ਜਾਵੇਗੀ। ਪਰ ਦੂਜਿਆਂ ਨਾਲ ਸਟੱਡੀ ਕਰਦਿਆਂ ਅਸੀਂ ਇਸ ਰਫ਼ਤਾਰ ਨਾਲ ਨਹੀਂ ਪੜ੍ਹਾਂਗੇ, ਖ਼ਾਸਕਰ ਅਜਿਹੇ ਲੋਕਾਂ ਨੂੰ ਸਟੱਡੀ ਕਰਾਉਂਦਿਆਂ ਜਿਨ੍ਹਾਂ ਨੂੰ ਬਾਈਬਲ ਦੀ ਘੱਟ ਜਾਂ ਬਿਲਕੁਲ ਜਾਣਕਾਰੀ ਨਹੀਂ ਹੈ। ਬਾਈਬਲ ਸਟੱਡੀ ਕਰਾਉਣ ਵੇਲੇ ਸਾਨੂੰ ਆਇਤਾਂ ਤੇ ਚੰਗੀ ਤਰ੍ਹਾਂ ਚਰਚਾ ਕਰਨ ਅਤੇ ਉਦਾਹਰਣਾਂ ਨੂੰ ਸਮਝਾਉਣ ਦੀ ਲੋੜ ਹੋਵੇਗੀ। ਇਸ ਲਈ ਹਰ ਹਫ਼ਤੇ ਪੁਸਤਕ ਅਧਿਐਨ ਵਿਚ ਹਾਜ਼ਰ ਰਹਿਣ ਦਾ ਟੀਚਾ ਰੱਖੋ ਅਤੇ ਇਸ ਕਿਤਾਬ ਦੀ ਚਰਚਾ ਵਿਚ ਪੂਰਾ ਹਿੱਸਾ ਲਓ।
-
-
ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?ਰਾਜ ਸੇਵਕਾਈ—2006 | ਫਰਵਰੀ
-
-
ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?
17 ਅਪ੍ਰੈਲ 2006 ਤੋਂ 1 ਜਨਵਰੀ 2007 ਦੇ ਹਫ਼ਤਿਆਂ ਲਈ ਅਧਿਐਨ ਦੀ ਸਮਾਂ-ਸਾਰਣੀ
ਹਫ਼ਤਾ ਅਧਿਆਇ ਪੈਰੇ ਅਪੈਂਡਿਕਸ
17 ਅਪ੍ਰੈ. 1* 1-13
24 ਅਪ੍ਰੈ. 1 14-24 ਪਰਮੇਸ਼ੁਰ ਦਾ ਨਾਂ
1 ਮਈ 2 1-17
8 ਮਈ 2 18-20 ਯਿਸੂ/ਮਸੀਹਾ
15 ਮਈ 3 1-12
22 ਮਈ 3 13-24
29 ਮਈ 4 1-11 ਮਸੀਹਾ/ਭਵਿੱਖਬਾਣੀ
5 ਜੂਨ 4 12-22 ਪਿਤਾ/ਪੁੱਤਰ/ਪਵਿੱਤਰ ਆਤਮਾ
19 ਜੂਨ 5 14-22 ਪ੍ਰਭੂ ਦਾ ਭੋਜਨ
3 ਜੁਲਾ. 6 7-20
10 ਜੁਲਾ. 7 1-15
17 ਜੁਲਾ. 7 16-25 ਸ਼ੀਓਲ/ਨਿਆਂ
24 ਜੁਲਾ. 8 1-17
14 ਅਗ. 9 10-18
21 ਅਗ. 10 1-9
28 ਅਗ. 10 10-19
4 ਸਤੰ. 11 1-11
11 ਸਤੰ. 11 12-21
18 ਸਤੰ. 12 1-16
25 ਸਤੰ. 12 17-22
2 ਅਕ. 13 1-9
9 ਅਕ. 13 10-19
16 ਅਕ. 14 1-13
23 ਅਕ. 14 14-21
30 ਅਕ. 15 1-14
6 ਨਵੰ. 15 15-20 ਵੱਡੀ ਬਾਬੁਲ
13 ਨਵੰ. 16 1-10 ਯਿਸੂ ਦਾ ਜਨਮ
27 ਨਵੰ. 17 1-11
4 ਦਸੰ. 17 12-20
11 ਦਸੰ. 18 1-13
18 ਦਸੰ. 18 14-25
25 ਦਸੰ. 19 1-14
1 ਜਨ. 19 15-23
ਜੇ ਸਮਾਂ ਹੋਵੇ, ਤਾਂ ਦਿੱਤੀਆਂ ਆਇਤਾਂ ਪੜ੍ਹੋ ਅਤੇ ਉਨ੍ਹਾਂ ਤੇ ਵਿਚਾਰ ਕਰੋ। ਅਧਿਆਇ ਅਤੇ ਅਪੈਂਡਿਕਸ ਦੇ ਸਾਰੇ ਪੈਰੇ ਪੜ੍ਹੇ ਜਾਣੇ ਚਾਹੀਦੇ ਹਨ। ਅਧਿਆਇ ਦੇ ਆਖ਼ਰੀ ਪੈਰੇ ਤੇ ਚਰਚਾ ਕਰਨ ਤੋਂ ਬਾਅਦ ਡੱਬੀ “ਬਾਈਬਲ ਕਹਿੰਦੀ ਹੈ ਕਿ” ਤੇ ਚਰਚਾ ਕਰੋ।
* ਸਫ਼ੇ 3-7 ਉੱਤੇ ਦਿੱਤਾ ਮੁਖਬੰਧ ਵੀ ਸ਼ਾਮਲ ਕਰੋ।
-