-
ਘੋਸ਼ਣਾਵਾਂਰਾਜ ਸੇਵਕਾਈ—2005 | ਨਵੰਬਰ
-
-
ਘੋਸ਼ਣਾਵਾਂ
◼ ਨਵੰਬਰ ਲਈ ਸਾਹਿੱਤ ਪੇਸ਼ਕਸ਼: ਮਹਾਨ ਸਿੱਖਿਅਕ ਤੋਂ ਸਿੱਖੋ (ਅੰਗ੍ਰੇਜ਼ੀ) ਕਿਤਾਬ ਪੇਸ਼ ਕਰੋ। ਜੇ ਕੋਈ ਕਹੇ ਕਿ ਉਸ ਦੇ ਬੱਚੇ ਨਹੀਂ ਹਨ, ਤਾਂ ਗਿਆਨ ਕਿਤਾਬ ਜਾਂ ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਟ੍ਰੈਕਟ ਪੇਸ਼ ਕਰੋ। ਦਸੰਬਰ: ਉਹ ਸਰਬ ਮਹਾਨ ਮਨੁੱਖ ਜੋ ਕਦੇ ਜੀਉਂਦਾ ਰਿਹਾ ਕਿਤਾਬ ਪੇਸ਼ ਕਰੋ। ਤੁਸੀਂ ਹੋਰ ਕਿਤਾਬਾਂ ਵੀ ਪੇਸ਼ ਕਰ ਸਕਦੇ ਹੋ ਜਿਵੇਂ ਬਾਈਬਲ—ਪਰਮੇਸ਼ੁਰ ਦਾ ਬਚਨ ਜਾਂ ਮਨੁੱਖ ਦਾ? (ਅੰਗ੍ਰੇਜ਼ੀ), ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਜਾਂ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ, ਜੇ ਇਹ ਕਿਤਾਬਾਂ ਕਲੀਸਿਯਾ ਦੇ ਸਟਾਕ ਵਿਚ ਹੋਣ। ਜਨਵਰੀ: ਕੋਈ ਵੀ 192 ਸਫ਼ਿਆਂ ਵਾਲੀ ਕਿਤਾਬ ਪੇਸ਼ ਕੀਤੀ ਜਾ ਸਕਦੀ ਹੈ ਜਿਸ ਦਾ ਕਾਗਜ਼ ਪੀਲਾ ਪੈ ਚੁੱਕਾ ਹੈ ਜਾਂ ਫਿਰ 1991 ਤੋਂ ਪਹਿਲਾਂ ਛਪੀ ਕੋਈ ਵੀ ਕਿਤਾਬ ਪੇਸ਼ ਕੀਤੀ ਜਾ ਸਕਦੀ ਹੈ। ਜੇ ਘਰ-ਸੁਆਮੀ ਕਿਤਾਬ ਨਹੀਂ ਲੈਂਦਾ ਹੈ, ਤਾਂ ਉਸ ਨੂੰ ਜਾਗਦੇ ਰਹੋ! ਬਰੋਸ਼ਰ ਪੇਸ਼ ਕਰੋ। ਫਰਵਰੀ: ਯਹੋਵਾਹ ਦੇ ਨੇੜੇ ਰਹੋ ਕਿਤਾਬ ਪੇਸ਼ ਕੀਤੀ ਜਾਵੇਗੀ। ਜਿਨ੍ਹਾਂ ਕਲੀਸਿਯਾਵਾਂ ਕੋਲ ਇਹ ਕਿਤਾਬ ਨਹੀਂ ਹੈ, ਉਹ ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿਖਰ ਨੇੜੇ! (ਅੰਗ੍ਰੇਜ਼ੀ) ਕਿਤਾਬ ਪੇਸ਼ ਕਰ ਸਕਦੀਆਂ ਹਨ ਜਾਂ ਕੋਈ ਹੋਰ ਪ੍ਰਕਾਸ਼ਨ ਪੇਸ਼ ਕੀਤਾ ਜਾ ਸਕਦਾ ਹੈ ਜਿਸ ਦਾ ਕਲੀਸਿਯਾ ਵਿਚ ਢੇਰ ਲੱਗਾ ਹੈ।
◼ ਅਸੀਂ 17 ਅਪ੍ਰੈਲ 2006 ਤੋਂ ਬੁੱਕ ਸਟੱਡੀ ਵਿਚ ਨਵੀਂ ਕਿਤਾਬ ਬਾਈਬਲ ਅਸਲ ਵਿਚ ਕੀ ਸਿਖਾਉਂਦੀ ਹੈ? (ਹਿੰਦੀ) ਦਾ ਅਧਿਐਨ ਕਰਾਂਗੇ। ਉਸ ਸਮੇਂ ਕਲੀਸਿਯਾਵਾਂ ਕੋਲ ਇਸ ਕਿਤਾਬ ਦੀ ਚੋਖੀ ਸਪਲਾਈ ਹੋਣੀ ਚਾਹੀਦੀ ਹੈ।
◼ ਪ੍ਰਧਾਨ ਨਿਗਾਹਬਾਨ ਜਾਂ ਉਸ ਵੱਲੋਂ ਨਿਯੁਕਤ ਵਿਅਕਤੀ ਨੂੰ ਕਲੀਸਿਯਾ ਦੇ ਅਕਾਊਂਟਸ ਦੀ ਪੜਤਾਲ 1 ਦਸੰਬਰ ਨੂੰ ਜਾਂ ਇਸ ਮਗਰੋਂ ਛੇਤੀ ਤੋਂ ਛੇਤੀ ਕਰਨੀ ਚਾਹੀਦੀ ਹੈ। ਜੇ ਕਿੰਗਡਮ ਹਾਲ ਦੀ ਰੱਖ-ਰਖਾਈ, ਉਸਾਰੀ ਜਾਂ ਕਿਸੇ ਹੋਰ ਕੰਮ ਲਈ ਵੱਖਰਾ ਅਕਾਊਂਟ ਹੈ, ਤਾਂ ਇਸ ਦੀ ਵੀ ਪੜਤਾਲ ਕੀਤੀ ਜਾਣੀ ਚਾਹੀਦੀ ਹੈ। ਫਿਰ ਅਗਲੀ ਅਕਾਊਂਟਸ ਰਿਪੋਰਟ ਪੜ੍ਹਨ ਤੋਂ ਬਾਅਦ ਕਲੀਸਿਯਾ ਵਿਚ ਘੋਸ਼ਣਾ ਕਰੋ ਕਿ ਪੜਤਾਲ ਕੀਤੀ ਜਾ ਚੁੱਕੀ ਹੈ।
◼ ਵਿਸ਼ਵ-ਵਿਆਪੀ ਪ੍ਰਚਾਰ ਕੰਮ ਲਈ ਜਾਂ ਕਿੰਗਡਮ ਹਾਲ ਫ਼ੰਡ ਲਈ ਬ੍ਰਾਂਚ ਆਫਿਸ ਨੂੰ ਚੈੱਕ ਜਾਂ ਬੈਂਕ ਡਰਾਫਟ ਰਾਹੀਂ ਦਾਨ ਭੇਜਣ ਵੇਲੇ ਧਿਆਨ ਰੱਖੋ ਕਿ ਇਹ “The Watch Tower Society” ਦੇ ਨਾਂ ਤੇ ਬਣਾਏ ਗਏ ਹੋਣ।
◼ ਜਨਵਰੀ ਦੀ ਇਕ ਸੇਵਾ ਸਭਾ ਵਿਚ ਖ਼ੂਨ ਤੋਂ ਬਿਨਾਂ ਹੋਰ ਤਰੀਕਿਆਂ ਨਾਲ ਇਲਾਜ—ਮਰੀਜ਼ਾਂ ਦੀਆਂ ਲੋੜਾਂ ਅਤੇ ਹੱਕਾਂ ਨੂੰ ਪੂਰਾ ਕਰਨਾ ਨਾਮਕ ਵਿਡਿਓ ਉੱਤੇ ਚਰਚਾ ਕੀਤੀ ਜਾਵੇਗੀ। ਜੇ ਤੁਸੀਂ ਇਸ ਵਿਡਿਓ ਦੀ ਸੀ. ਡੀ. ਚਾਹੁੰਦੇ ਹੋ, ਤਾਂ ਤੁਸੀਂ ਜਲਦੀ ਤੋਂ ਜਲਦੀ ਕਲੀਸਿਯਾ ਵਿਚ ਇਸ ਦਾ ਆਰਡਰ ਦੇ ਦਿਓ।
◼ ਨਵੇਂ ਪ੍ਰਕਾਸ਼ਨ ਉਪਲਬਧ:
ਬਾਈਬਲ ਅਸਲ ਵਿਚ ਕੀ ਸਿਖਾਉਂਦੀ ਹੈ?—ਅੰਗ੍ਰੇਜ਼ੀ, ਹਿੰਦੀ, ਕੰਨੜ, ਤਾਮਿਲ, ਤੇਲਗੂ, ਨੇਪਾਲੀ, ਮਰਾਠੀ, ਮਲਿਆਲਮ
ਜਲਦ ਹੀ ਦੁੱਖਾਂ ਨੂੰ ਜੜ੍ਹੋਂ ਉਖਾੜਿਆ ਜਾਵੇਗਾ! (ਟ੍ਰੈਕਟ ਨੰ. 27)—ਉਰਦੂ, ਅੰਗ੍ਰੇਜ਼ੀ, ਹਿੰਦੀ, ਕੰਨੜ, ਕੋਂਕਨੀ (ਰੋਮਨ ਲਿਪੀ), ਖਾਸੀ, ਗੁਜਰਾਤੀ, ਤਾਮਿਲ, ਤੇਲਗੂ, ਨੇਪਾਲੀ, ਪੰਜਾਬੀ, ਬੰਗਲਾ, ਮਣੀਪੁਰੀ, ਮਰਾਠੀ, ਮਲਿਆਲਮ, ਮੀਜ਼ੋ
-
-
ਅਸੀਂ ਕਿਵੇਂ ਮਦਦ ਕਰ ਸਕਦੇ ਹਾਂ?ਰਾਜ ਸੇਵਕਾਈ—2005 | ਨਵੰਬਰ
-
-
ਅਸੀਂ ਕਿਵੇਂ ਮਦਦ ਕਰ ਸਕਦੇ ਹਾਂ?
1 ਦੁਨੀਆਂ ਦੇ ਕਿਸੇ ਇਲਾਕੇ ਵਿਚ ਆਫ਼ਤ ਆਉਣ ਤੇ ਯਹੋਵਾਹ ਦੇ ਗਵਾਹ ਅਕਸਰ ਪੁੱਛਦੇ ਹਨ: “ਅਸੀਂ ਕਿਵੇਂ ਮਦਦ ਕਰ ਸਕਦੇ ਹਾਂ?” ਰਸੂਲਾਂ ਦੇ ਕਰਤੱਬ 11:27-30 ਵਿਚ ਦੱਸਿਆ ਹੈ ਕਿ ਪਹਿਲੀ ਸਦੀ ਵਿਚ ਕਾਲ ਪੈਣ ਤੇ ਮਸੀਹੀਆਂ ਨੇ ਯਹੂਦਿਯਾ ਵਿਚ ਰਹਿੰਦੇ ਭਰਾਵਾਂ ਨੂੰ ਲੋੜੀਂਦੀਆਂ ਚੀਜ਼ਾਂ ਘੱਲੀਆਂ ਸਨ।
2 ਅੱਜ ਸਾਡੇ ਸੰਗਠਨ ਦੇ ਅਧਿਕਾਰ-ਪੱਤਰ ਵਿਚ ਕੁਦਰਤੀ ਜਾਂ ਇਨਸਾਨਾਂ ਵੱਲੋਂ ਲਿਆਂਦੀਆਂ ਆਫ਼ਤਾਂ ਦੌਰਾਨ ਜਾਂ ਲੋੜ ਵੇਲੇ ਮਦਦ ਕਰਨ ਲਈ ਪੈਸਾ ਵਰਤਣ ਦੀ ਇਜਾਜ਼ਤ ਹੈ।
3 ਉਦਾਹਰਣ ਲਈ, ਪਿਛਲੇ ਸਾਲ ਦੱਖਣੀ ਏਸ਼ੀਆ ਵਿਚ ਸੁਨਾਮੀ ਨਾਲ ਕਈ ਭੈਣ-ਭਰਾਵਾਂ ਦੇ ਘਰ-ਬਾਰ ਤਬਾਹ ਹੋ ਗਏ। ਉਨ੍ਹਾਂ ਦੀ ਮਦਦ ਲਈ ਬਹੁਤ ਸਾਰੇ ਭਰਾਵਾਂ ਨੇ ਪੈਸਾ ਦਾਨ ਕੀਤਾ। ਸੰਗਠਨ ਦੇ ਰਾਹਤ ਫੰਡ ਲਈ ਦਾਨ ਕੀਤੇ ਪੈਸੇ ਲਈ ਸਾਰਿਆਂ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਪਰ ਜਦੋਂ ਕੋਈ ਕਿਸੇ ਖ਼ਾਸ ਆਫ਼ਤ ਦੌਰਾਨ ਪੈਸਾ ਇਸਤੇਮਾਲ ਕਰਨ ਲਈ ਹੀ ਦਾਨ ਕਰਦਾ ਹੈ, ਉਦੋਂ ਕੁਝ ਦੇਸ਼ਾਂ ਵਿਚ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਪੈਸੇ ਦਾਨ ਕਰਨ ਵਾਲੇ ਦੀਆਂ ਹਿਦਾਇਤਾਂ ਅਨੁਸਾਰ ਉਸੇ ਮਕਸਦ ਲਈ ਇਕ ਖ਼ਾਸ ਸਮੇਂ ਦੇ ਅੰਦਰ-ਅੰਦਰ ਵਰਤਿਆ ਜਾਵੇ, ਭਾਵੇਂ ਪ੍ਰਭਾਵਿਤ ਹੋਏ ਭਰਾਵਾਂ ਦੀਆਂ ਲੋੜਾਂ ਪੂਰੀਆਂ ਹੋ ਚੁੱਕੀਆਂ ਹੋਣ ਜਾਂ ਨਾ।
4 ਇਸ ਲਈ ਇਹ ਸੁਝਾਅ ਦਿੱਤਾ ਜਾਂਦਾ ਹੈ ਕਿ ਰਾਹਤ ਕੰਮਾਂ ਲਈ ਜਾਂ ਹੋਰ ਤਰੀਕਿਆਂ ਨਾਲ ਮਦਦ ਕਰਨ ਲਈ ਦਾਨ ਤੁਸੀਂ ਦੁਨੀਆਂ ਭਰ ਵਿਚ ਕੀਤੇ ਜਾਂਦੇ ਕੰਮ ਲਈ ਦਿਓ। ਇਹ ਫੰਡ ਰਾਹਤ ਕੰਮਾਂ ਲਈ ਤੇ ਦੁਨੀਆਂ ਭਰ ਵਿਚ ਭੈਣਾਂ-ਭਰਾਵਾਂ ਦੀਆਂ ਅਧਿਆਤਮਿਕ ਲੋੜਾਂ ਪੂਰੀਆਂ ਕਰਨ ਲਈ ਵਰਤਿਆ ਜਾਂਦਾ ਹੈ। ਪਰ ਜੇ ਕਿਸੇ ਕਾਰਨ ਕਰਕੇ ਕੋਈ ਰਾਹਤ ਕੰਮਾਂ ਲਈ ਹੀ ਦਾਨ ਕਰਨਾ ਚਾਹੁੰਦਾ ਹੈ, ਤਾਂ ਇਸ ਨੂੰ ਵੀ ਸਵੀਕਾਰ ਕੀਤਾ ਜਾਵੇਗਾ ਅਤੇ ਲੋੜ ਪੈਣ ਤੇ ਰਾਹਤ ਕੰਮਾਂ ਲਈ ਵਰਤਿਆ ਜਾਵੇਗਾ। ਪਰ ਚੰਗਾ ਹੋਵੇਗਾ ਜੇ ਦਾਨ ਇਹ ਦੱਸੇ ਬਿਨਾਂ ਕੀਤਾ ਜਾਵੇ ਕਿ ਇਸ ਨੂੰ ਕਿੱਥੇ ਤੇ ਕਿਵੇਂ ਵਰਤਣਾ ਹੈ।
5 ਦੁਨੀਆਂ ਭਰ ਵਿਚ ਹੁੰਦੇ ਕੰਮ ਲਈ ਦਾਨ ਕਰਨ ਨਾਲ ਇਹ ਪੈਸਾ ਯਹੋਵਾਹ ਦੇ ਸਾਰੇ ਕੰਮਾਂ ਲਈ ਵਰਤਿਆ ਜਾਵੇਗਾ ਤੇ ਇਸ ਨੂੰ ਸਿਰਫ਼ ਭਵਿੱਖ ਵਿਚ ਰਾਹਤ ਕੰਮਾਂ ਲਈ ਹੀ ਰੱਖੀ ਰੱਖਣ ਦੀ ਲੋੜ ਨਹੀਂ ਪਵੇਗੀ। ਇਹ ਅਫ਼ਸੀਆਂ 4:16 ਵਿਚ ਦੱਸੇ ਗਏ ਸਿਧਾਂਤ ਮੁਤਾਬਕ ਹੈ ਕਿ ਅਸੀਂ ‘ਪ੍ਰੇਮ ਵਿੱਚ ਆਪਣੀ ਉਸਾਰੀ ਕਰਨ’ ਲਈ ਮਿਲ ਕੇ ਕੰਮ ਕਰਦੇ ਹਾਂ।
-