ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਰਸਾਲੇ ਪੇਸ਼ ਕਰਨ ਦੀ ਤਿਆਰੀ ਕਿਵੇਂ ਕਰੀਏ?
    ਰਾਜ ਸੇਵਕਾਈ—2006 | ਨਵੰਬਰ
    • ਰਸਾਲੇ ਪੇਸ਼ ਕਰਨ ਦੀ ਤਿਆਰੀ ਕਿਵੇਂ ਕਰੀਏ?

      1. ਸਾਡੀ ਰਾਜ ਸੇਵਕਾਈ ਵਿਚ ਦਿੱਤੇ ਕਿਸੇ ਇਕ ਸੁਝਾਅ ਨੂੰ ਰੱਟ ਕੇ ਬੋਲਣ ਦੀ ਬਜਾਇ ਆਪਣੇ ਸ਼ਬਦਾਂ ਵਿਚ ਬੋਲਣਾ ਕਿਉਂ ਵਧੀਆ ਹੋਵੇਗਾ?

      1 ਤੁਸੀਂ ਸ਼ਾਇਦ ਸੋਚ ਰਹੇ ਹੋਵੋਗੇ ਕਿ ‘ਸਾਡੀ ਰਾਜ ਸੇਵਕਾਈ ਦੇ ਹਰ ਅੰਕ ਵਿਚ ਰਸਾਲੇ ਪੇਸ਼ ਕਰਨ ਸੰਬੰਧੀ ਸੁਝਾਅ ਦਿੱਤੇ ਜਾਂਦੇ ਹਨ, ਤਾਂ ਫਿਰ ਤਿਆਰੀ ਕਰਨ ਦੀ ਕੀ ਲੋੜ ਹੈ?’ ਇਹ ਸੱਚ ਹੈ ਕਿ ਇਹ ਸੁਝਾਅ ਕਾਫ਼ੀ ਫ਼ਾਇਦੇਮੰਦ ਹਨ, ਪਰ ਫਿਰ ਵੀ ਸਾਨੂੰ ਤਿਆਰੀ ਕਰਨ ਦੀ ਲੋੜ ਹੈ। ਇਹ ਜ਼ਰੂਰੀ ਨਹੀਂ ਕਿ ਸਾਰੇ ਸੁਝਾਅ ਹਰ ਇਕ ਇਲਾਕੇ ਤੇ ਢੁਕਦੇ ਹੋਣ। ਇਸ ਲਈ ਸਾਨੂੰ ਸੁਝਾਅ ਨੂੰ ਰੱਟ ਕੇ ਬੋਲਣ ਦੀ ਲੋੜ ਨਹੀਂ ਹੈ। ਜੇ ਅਸੀਂ ਕੋਈ ਸੁਝਾਅ ਵਰਤਣ ਬਾਰੇ ਸੋਚਦੇ ਹਾਂ, ਤਾਂ ਇਸ ਨੂੰ ਆਪਣੇ ਸ਼ਬਦਾਂ ਵਿਚ ਕਹਿਣਾ ਵਧੀਆ ਹੋਵੇਗਾ।

      2. ਤੁਸੀਂ ਲੋਕਾਂ ਦੀ ਰੁਚੀ ਅਨੁਸਾਰ ਲੇਖ ਕਿਵੇਂ ਚੁਣੋਗੇ?

      2 ਇਕ ਲੇਖ ਲੱਭੋ: ਪਹਿਲਾਂ ਤੁਸੀਂ ਰਸਾਲੇ ਦੇ ਸਾਰੇ ਲੇਖ ਪੜ੍ਹੋ, ਫਿਰ ਇਕ ਲੇਖ ਚੁਣੋ ਜਿਸ ਨੂੰ ਪੜ੍ਹ ਕੇ ਤੁਹਾਨੂੰ ਬਹੁਤ ਮਜ਼ਾ ਆਇਆ ਤੇ ਜਿਸ ਵਿਚ ਦੂਸਰੇ ਵੀ ਰੁਚੀ ਲੈਣਗੇ। ਘਰ-ਸੁਆਮੀ ਵਿਚ ਲੇਖ ਨੂੰ ਪੜ੍ਹਨ ਦੀ ਉਤਸੁਕਤਾ ਪੈਦਾ ਕਰਨ ਲਈ ਜ਼ਰੂਰੀ ਹੈ ਕਿ ਤੁਸੀਂ ਜੋਸ਼ ਤੇ ਪੂਰੇ ਭਰੋਸੇ ਨਾਲ ਗੱਲ ਕਰੋ। ਰਸਾਲੇ ਦੇ ਦੂਸਰੇ ਲੇਖਾਂ ਤੋਂ ਵੀ ਚੰਗੀ ਤਰ੍ਹਾਂ ਵਾਕਫ਼ ਹੋਵੋ ਤਾਂਕਿ ਵੱਖ-ਵੱਖ ਲੋਕਾਂ ਦੀ ਰੁਚੀ ਅਨੁਸਾਰ ਤੁਸੀਂ ਉਨ੍ਹਾਂ ਦਾ ਧਿਆਨ ਢੁਕਵੇਂ ਲੇਖ ਵੱਲ ਖਿੱਚ ਸਕੋ।

      3. ਲੋਕਾਂ ਦੀ ਰੁਚੀ ਜਗਾਉਣ ਲਈ ਤੁਸੀਂ ਗੱਲ ਕਿਵੇਂ ਸ਼ੁਰੂ ਕਰਦੇ ਹੋ?

      3 ਸਵਾਲ ਪੁੱਛੋ: ਲੇਖ ਚੁਣਨ ਤੋਂ ਬਾਅਦ ਸੋਚੋ ਕਿ ਤੁਸੀਂ ਗੱਲ ਕਿਵੇਂ ਸ਼ੁਰੂ ਕਰੋਗੇ। ਲੋਕ ਤੁਹਾਡੀ ਗੱਲ ਸੁਣਨਗੇ ਜਾਂ ਨਹੀਂ, ਇਹ ਤੁਹਾਡੇ ਸ਼ੁਰੂਆਤੀ ਸ਼ਬਦਾਂ ਤੇ ਨਿਰਭਰ ਕਰੇਗਾ। ਲੇਖ ਵਿਚ ਘਰ-ਸੁਆਮੀ ਦੀ ਰੁਚੀ ਜਗਾਉਣ ਲਈ ਤੁਸੀਂ ਕੋਈ ਸਵਾਲ ਪੁੱਛ ਸਕਦੇ ਹੋ। ਇਸ ਤਰੀਕੇ ਨਾਲ ਸਵਾਲ ਪੁੱਛੋ ਕਿ ਉਸ ਦੇ ਜਵਾਬ ਤੋਂ ਤੁਹਾਨੂੰ ਉਸ ਦੇ ਵਿਸ਼ਵਾਸ ਬਾਰੇ ਪਤਾ ਲੱਗ ਸਕੇ। ਪਰ ਅਜਿਹਾ ਕੋਈ ਸਵਾਲ ਨਾ ਪੁੱਛੋ ਜਿਸ ਤੇ ਉਹ ਭੜਕ ਉੱਠੇ ਜਾਂ ਸ਼ਰਮਸਾਰ ਹੋ ਜਾਵੇ।

      4. ਮੌਕਾ ਮਿਲਣ ਤੇ ਘਰ-ਸੁਆਮੀ ਨੂੰ ਬਾਈਬਲ ਦਾ ਹਵਾਲਾ ਪੜ੍ਹ ਕੇ ਸੁਣਾਉਣ ਦੇ ਕੀ ਫ਼ਾਇਦੇ ਹਨ?

      4 ਬਾਈਬਲ ਦਾ ਹਵਾਲਾ ਪੜ੍ਹੋ: ਲੇਖ ਵਿੱਚੋਂ ਹੀ ਬਾਈਬਲ ਦੀ ਕੋਈ ਆਇਤ ਚੁਣੋ ਜੋ ਤੁਸੀਂ ਘਰ-ਸੁਆਮੀ ਨੂੰ ਬਾਈਬਲ ਵਿੱਚੋਂ ਪੜ੍ਹ ਕੇ ਸੁਣਾਓਗੇ। ਇਸ ਤਰ੍ਹਾਂ ਘਰ-ਸੁਆਮੀ ਦੇਖ ਸਕੇਗਾ ਕਿ ਅਸੀਂ ਪਰਮੇਸ਼ੁਰ ਦੇ ਬਚਨ ਵਿੱਚੋਂ ਸਿਖਾਉਂਦੇ ਹਾਂ। (1 ਥੱਸ. 2:13) ਭਾਵੇਂ ਉਹ ਸਾਡੇ ਰਸਾਲੇ ਨਾ ਵੀ ਲਵੇ, ਪਰ ਹਵਾਲਾ ਪੜ੍ਹ ਕੇ ਉਸ ਨੂੰ ਸਾਡਾ ਸੰਦੇਸ਼ ਮਿਲ ਜਾਵੇਗਾ। ਕੁਝ ਪ੍ਰਕਾਸ਼ਕ ਘਰ-ਸੁਆਮੀ ਦੀ ਰੁਚੀ ਜਗਾਉਣ ਲਈ ਸਵਾਲ ਪੁੱਛਣ ਤੋਂ ਪਹਿਲਾਂ ਉਸ ਨੂੰ ਬਾਈਬਲ ਦਾ ਹਵਾਲਾ ਪੜ੍ਹ ਕੇ ਸੁਣਾਉਂਦੇ ਹਨ। ਹਵਾਲਾ ਦਿਖਾਉਂਦੇ ਵੇਲੇ ਤੁਸੀਂ ਕਹਿ ਸਕਦੇ ਹੋ: “ਤੁਸੀਂ ਇਸ ਆਇਤ ਵਿਚ ਲਿਖੀ ਗੱਲ ਬਾਰੇ ਕੀ ਸੋਚਦੇ ਹੋ?” ਉਸ ਦਾ ਜਵਾਬ ਸੁਣਨ ਮਗਰੋਂ ਰਸਾਲੇ ਵਿੱਚੋਂ ਉਸ ਨੂੰ ਆਇਤ ਨਾਲ ਸੰਬੰਧਿਤ ਢੁਕਵਾਂ ਮੁੱਦਾ ਦਿਖਾਓ। ਫਿਰ ਥੋੜ੍ਹੇ ਸ਼ਬਦਾਂ ਵਿਚ ਉਸ ਮੁੱਦੇ ਉੱਤੇ ਟਿੱਪਣੀ ਕਰਨ ਤੋਂ ਬਾਅਦ ਉਸ ਨੂੰ ਰਸਾਲਾ ਪੇਸ਼ ਕਰੋ।

      5. ਰਸਾਲੇ ਪੇਸ਼ ਕਰਨ ਦੀ ਤਿਆਰੀ ਕਰਦੇ ਸਮੇਂ ਤੁਹਾਨੂੰ ਕਿਹੜੀਆਂ ਕੁਝ ਗੱਲਾਂ ਚੇਤੇ ਰੱਖਣੀਆਂ ਚਾਹੀਦੀਆਂ ਹਨ?

      5 ਇਸ ਸੰਬੰਧੀ ਕੋਈ ਸਖ਼ਤ ਨਿਯਮ ਨਹੀਂ ਹੈ ਕਿ ਰਸਾਲੇ ਪੇਸ਼ ਕਰਨ ਵੇਲੇ ਅਸੀਂ ਕੀ ਕਹਿਣਾ ਹੈ ਤੇ ਕੀ ਨਹੀਂ। ਪਰ ਆਮ ਤੌਰ ਤੇ ਗੱਲਬਾਤ ਛੋਟੀ ਰੱਖਣੀ ਚੰਗੀ ਗੱਲ ਹੈ। ਅਜਿਹਾ ਵਿਸ਼ਾ ਚੁਣੋ ਜਿਸ ਉੱਤੇ ਤੁਸੀਂ ਆਰਾਮ ਨਾਲ ਗੱਲ ਕਰ ਸਕੋਗੇ ਤੇ ਜਿਸ ਵਿਚ ਲੋਕ ਵੀ ਰੁਚੀ ਲੈਣਗੇ। ਰਸਾਲਿਆਂ ਵਿਚ ਦਿੱਤੀ ਗਈ ਉੱਤਮ ਜਾਣਕਾਰੀ ਉੱਤੇ ਜ਼ੋਰ ਦਿਓ ਤੇ ਜੋਸ਼ ਨਾਲ ਗੱਲ ਕਰੋ। ਚੰਗੀ ਤਿਆਰੀ ਕਰਨ ਨਾਲ ਤੁਸੀਂ ਉਨ੍ਹਾਂ ਲੋਕਾਂ ਨੂੰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੜ੍ਹਨ ਲਈ ਪ੍ਰੇਰਿਤ ਕਰ ਸਕੋਗੇ ਜੋ “ਸਦੀਪਕ ਜੀਉਣ” ਬਾਰੇ ਹੋਰ ਜਾਣਨਾ ਚਾਹੁਣਗੇ।—ਰਸੂ. 13:48.

  • ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
    ਰਾਜ ਸੇਵਕਾਈ—2006 | ਨਵੰਬਰ
    • ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ

      ਪਹਿਰਾਬੁਰਜ 15 ਨਵੰ.

      “ਅੱਜ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਸਾਰੀ ਦੁਨੀਆਂ ਵਿਚ ਫੈਲ ਚੁੱਕੀਆਂ ਹਨ। ਸੋ ਕੁਝ ਲੋਕ ਸ਼ਾਇਦ ਸੋਚਣ ਕਿ ‘ਈਮਾਨਦਾਰ ਹੋਣ ਦਾ ਮੈਨੂੰ ਕੀ ਫ਼ਾਇਦਾ?’ ਇਸ ਬਾਰੇ ਤੁਹਾਡਾ ਕੀ ਖ਼ਿਆਲ ਹੈ? [ਜਵਾਬ ਲਈ ਸਮਾਂ ਦਿਓ।] ਇਸ ਆਇਤ ਤੋਂ ਸਾਨੂੰ ਕਾਫ਼ੀ ਹੌਸਲਾ ਮਿਲਦਾ ਹੈ। [ਕਹਾਉਤਾਂ 2:21, 22 ਪੜ੍ਹੋ।] ਇਸ ਰਸਾਲੇ ਵਿਚ ਈਮਾਨਦਾਰ ਬਣਨ ਦਾ ਸਭ ਤੋਂ ਵੱਡਾ ਕਾਰਨ ਦੱਸਿਆ ਗਿਆ ਹੈ।”

      ਜਾਗਰੂਕ ਬਣੋ! ਅਕ.-ਦਸੰ.

      “ਕਈ ਲੋਕ ਸੋਚਦੇ ਹਨ ਕਿ ਪਰਮੇਸ਼ੁਰ ਵਿਚ ਵਿਸ਼ਵਾਸ ਕਰਨਾ ਸਾਇੰਸ ਦੇ ਖ਼ਿਲਾਫ਼ ਹੈ। ਇਸ ਬਾਰੇ ਤੁਹਾਡਾ ਕੀ ਖ਼ਿਆਲ ਹੈ? [ਜਵਾਬ ਲਈ ਸਮਾਂ ਦਿਓ। ਫਿਰ ਇਬਰਾਨੀਆਂ 3:4 ਪੜ੍ਹੋ।] ਜਾਗਰੂਕ ਬਣੋ! ਰਸਾਲੇ ਦੇ ਇਸ ਵਿਸ਼ੇਸ਼ ਅੰਕ ਵਿਚ ਕੁਝ ਸਬੂਤ ਦਿੱਤੇ ਗਏ ਹਨ ਜਿਨ੍ਹਾਂ ਦੇ ਆਧਾਰ ਤੇ ਕਈ ਸਾਇੰਸਦਾਨ ਸਿਰਜਣਹਾਰ ਨੂੰ ਮੰਨਣ ਲੱਗ ਪਏ ਹਨ।”

      ਪਹਿਰਾਬੁਰਜ 1 ਦਸੰ.

      “ਕੀ ਤੁਹਾਨੂੰ ਲੱਗਦਾ ਹੈ ਕਿ ਇਹ ਭਵਿੱਖਬਾਣੀ ਅੱਜ ਪੂਰੀ ਹੋ ਰਹੀ ਹੈ? [ਮੱਤੀ 24:11 ਪੜ੍ਹੋ। ਫਿਰ ਜਵਾਬ ਲਈ ਸਮਾਂ ਦਿਓ।] ਇਸ ਰਸਾਲੇ ਵਿਚ ਕੁਝ ਝੂਠੀਆਂ ਸਿੱਖਿਆਵਾਂ ਬਾਰੇ ਦੱਸਿਆ ਗਿਆ ਹੈ ਜੋ ਅੱਜ ਦੁਨੀਆਂ ਵਿਚ ਪ੍ਰਚਲਿਤ ਹਨ। ਰਸਾਲੇ ਵਿਚ ਇਹ ਵੀ ਦੱਸਿਆ ਹੈ ਕਿ ਅਸੀਂ ਝੂਠੇ ਗੁਰੂਆਂ ਦੇ ਝਾਂਸੇ ਵਿਚ ਆਉਣ ਤੋਂ ਕਿਵੇਂ ਬਚ ਸਕਦੇ ਹਾਂ।”

      ਜਾਗਰੂਕ ਬਣੋ! ਅਕ.-ਦਸੰ.

      “ਮੈਂ ਇਸ ਆਇਤ ਬਾਰੇ ਤੁਹਾਡੀ ਰਾਇ ਜਾਣਨੀ ਚਾਹੁੰਦਾ ਹਾਂ। [ਇਬਰਾਨੀਆਂ 3:4 ਪੜ੍ਹੋ ਅਤੇ ਜਵਾਬ ਲਈ ਸਮਾਂ ਦਿਓ। ਫਿਰ ਸਫ਼ਾ 21 ਉੱਤੇ ਲੇਖ ਦਿਖਾਓ।] ਇਹ ਲੇਖ ਦੱਸਦਾ ਹੈ ਕਿ ਕੁਝ ਉੱਘੇ ਸਾਇੰਸਦਾਨ ਕਿਉਂ ਸ੍ਰਿਸ਼ਟੀਕਰਤਾ ਵਿਚ ਵਿਸ਼ਵਾਸ ਕਰਦੇ ਹਨ।”

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ