ਗੀਤ 5 (45)
ਧੰਨਵਾਦ ਦਾ ਗੀਤ
1 ਰਹਿਮਦਿਲ ਯਹੋਵਾਹ ਮੈਂ ਦਰ ਤੇਰੇ ਆ ਕੇ
ਹੱਥ ਆਪਣੇ ਜੋੜ ਕੇ ਤੇ ਸਿਰ ਨਿਵਾ ਕੇ
ਮੈਂ ਦਿਲੋਂ ਮਾਲਿਕ ਤੈਨੂੰ ਫਰਿਆਦ ਕਰਾਂ
ਵਹਿੰਦੇ ਹੰਝੂਆਂ ਤੋਂ ਮੂੰਹ ਫੇਰੀਂ ਨਾ
ਮਿੱਟੀ ਦੇ ਪੁਤਲੇ ਹਾਂ ਅਸੀਂ ਇਨਸਾਨ
ਸਿਰ ਤੇ ਮੇਰੇ ਲੱਗਾ ਪਾਪ ਦਾ ਨਿਸ਼ਾਨ
ਹੈ ਆਪਣੀ ਗ਼ਲਤੀ ਦਾ ਮੈਨੂੰ ਅਹਿਸਾਸ
ਹੁਣ ਤੇਰੇ ਅੱਗੇ ਕਰਾਂ ਮੈਂ ਅਰਦਾਸ
2 ਆਪਣੇ ਤੂੰ ਬੇਟੇ ਦਾ ਖ਼ੂਨ ਵਹਾ ਕੇ
ਤੂੰ ਮੈਨੂੰ ਪਿਆਰ ਇੰਨਾ ਕਿਉਂ ਕੀਤਾ ਹੈ?
ਮੇਰੇ ਲਈ ਉਸ ਨੂੰ ਨਿਛਾਵਰ ਕਰ ਕੇ
ਪਾਪ ਦੇ ਮਿਟਾ ਦਿੱਤੇ ਦਾਗ਼ ਤੂੰ ਮੇਰੇ
ਤੇਰਾ ਇਹ ਕਰਜ਼ਾ ਮੈਂ ਕਿਵੇਂ ਚੁਕਾਵਾਂ?
ਤੇਰੀ ਦਇਆ ਕਦੀ ਨਾ ਭੁਲਾਵਾਂ
ਉੱਚੀ ਆਵਾਜ਼ ਵਿਚ ਮੈਂ ਗੁਣ ਤੇਰੇ ਗਾਵਾਂ
ਮੈਂ ਤੇਰੀ ਹੀ ਸੇਵਾ ਹਰ ਪਲ ਕਰਾਂ
3 ਤੇਰੀ ਮਰਜ਼ੀ ਤੇ ਮੈਂ ਚੱਲ ਕੇ ਯਹੋਵਾਹ
ਹੋਰਾਂ ਨੂੰ ਤੇਰੇ ਦਰਬਾਰ ਲੈ ਆਉਣਾ
ਤੇਰੇ ਸਾਏ ਹੇਠਾਂ ਪਿਆਰ ਤੇਰਾ ਪਾਉਣ
ਦੁੱਖਾਂ ਨੂੰ ਭੁੱਲ ਕੇ ਉਹ ਤੇਰੇ ਪਾਸ ਆਉਣ
ਦਿਲ ਵਿਚ ਹੈ ਸਾਡੀ ਬਸ ਇਹੀ ਦੁਆ
ਤੇਰੇ ਨਾਮ ਨਾਲ ਜਗਮਗਾਵੇ ਜਹਾਂ
ਤੇਰੀ ਹੀ ਮਹਿਮਾ ਅਸੀਂ ਕਰਾਂਗੇ
ਮਰਦੇ ਦਮ ਤਕ ਤੇਰਾ ਨਾਂ ਲਵਾਂਗੇ