ਗੀਤ 4 (37)
ਯਹੋਵਾਹ ਦੀ ਮਿਹਰ ਪਾਓ
1 ਯਹੋਵਾਹ ਮੇਰੇ
ਬੁੱਲ੍ਹਾਂ ਤੇ ਨਾਮ ਤੇਰਾ
ਸੰਗੀਤ ਇਹ ਬਣ ਕੇ
ਮਨ ਵਿਚ ਰਹੇ ਸਦਾ
ਯਹੋਵਾਹ ਤੇਰਾ ਨਾਂ
ਜੇ ਸਭ ਨੂੰ ਮੈਂ ਦੱਸਾਂ
ਤੇਰੇ ਹੀ ਦਿਲ ਵਿਚ
ਸਦਾ ਵਸਾਂ
2 ਯਹੋਵਾਹ ਮੇਰੇ
ਸਾਹਾਂ ਵਿਚ ਨਾਮ ਤੇਰਾ
ਖ਼ੁਸ਼ਬੂ ਇਹ ਬਣ ਕੇ
ਮਹਿਕਦਾ ਰਹੇ ਸਦਾ
ਤੇਰੀ ਉਪਾਸਨਾ
ਜੇ ਹਰ ਪਲ ਮੈਂ ਕਰਾਂ
ਤੂੰ ਯਾਦ ਰੱਖੇਂਗਾ
ਮੈਨੂੰ ਸਦਾ
3 ਯਹੋਵਾਹ ਮੇਰੇ
ਦਿਲ ਵਿਚ ਹੈ ਨਾਮ ਤੇਰਾ
ਧੜਕਣ ਇਹ ਬਣ ਕੇ
ਹਮੇਸ਼ਾ ਰਹੇਗਾ
ਆਪਣੇ ਹੱਥ ਜੋੜ ਕੇ ਮੈਂ,
ਆਵਾਂ ਤੇਰੇ ਅੱਗੇ
ਪੁਕਾਰਾਂ ਤੈਨੂੰ,
ਅਰ ਤੂੰ ਸੁਣੇਂ
4 ਯਹੋਵਾਹ ਤੇਰੇ
ਦਿਲ ਵਿਚ ਹੈ ਮੈਂ ਰਹਿਣਾ
ਤੇਰੇ ਰਾਹ ਚੱਲ ਕੇ
ਦੁਨੀਆਂ ਤੋਂ ਦੂਰ ਰਹਿਣਾ
ਦਿਲ ਦੀ ਹੈ ਖ਼ਾਹਸ਼ ਇਹ,
ਭਾਵਾਂ ਦਿਲ ਨੂੰ ਤੇਰੇ
ਤੂੰ ਮੈਨੂੰ ਸਦਾ
ਹੀ ਯਾਦ ਰੱਖੇਂ