ਗੀਤ 18 (130)
ਖ਼ੁਸ਼ੀ ਨਾਲ ਸੇਵਾ ਕਰੋ
1 ਖ਼ੁਸ਼ੀ ਦਾ ਸਮਾਂ ਹੈ ਨਾਲ ਚੱਲੋ ਮੇਰੇ
ਮਿਲ ਕੇ ਗਾਈਏ ਜਸ ਆਪਾਂ ਯਹੋਵਾਹ ਦੇ
ਬੈਠਾ ਅੱਤ ਮਹਾਨ ਆਪਣੇ ਸਿੰਘਾਸਣ ਤੇ
ਉਸ ਦੀ ਸੇਵਾ ਤਨ-ਮਨ ਨਾਲ ਸਭ ਕਰੀਏ
2 ਖ਼ੁਸ਼ੀ ਦਾ ਸਮਾਂ ਹੈ ਨਾਲ ਚੱਲੋ ਮੇਰੇ
ਰਾਜੇ ਦੇ ਹੁਕਮ ਨੂੰ ਸਾਰੇ ਮੰਨੀਏ
ਪੂਰਾ ਆਪਾਂ ਕਰੀਏ ਉਸ ਦਾ ਫ਼ਰਮਾਨ
ਜਾ ਕੇ ਕਰੀਏ ਉਸ ਦੇ ਨਾਂ ਦਾ ਐਲਾਨ
3 ਖ਼ੁਸ਼ੀ ਦਾ ਸਮਾਂ ਹੈ ਨਾਲ ਚੱਲੋ ਮੇਰੇ
ਮਿਲ ਕੇ ਗਾਈਏ ਗੁਣ ਆਪਾਂ ਯਹੋਵਾਹ ਦੇ
ਜਾ ਕੇ ਕਰੀਏ ਸਭ ਲੋਕਾਂ ਨੂੰ ਪਰਚਾਰ
ਚਾਹੇ ਲੋਕ ਯਹੋਵਾਹ ਦਾ ਕਰਨ ਇਨਕਾਰ
4 ਖ਼ੁਸ਼ੀ ਦਾ ਸਮਾਂ ਹੈ ਨਾਲ ਚੱਲੋ ਮੇਰੇ
ਰਾਜੇ ਤੇ ਭਰੋਸਾ ਰੱਖ ਉਹ ਨਾਲ ਸਾਡੇ
ਇਹ ਗੱਲ ਸਭਨਾਂ ਨੂੰ ਜਾ ਕੇ ਸੁਣਾਈਏ
ਕਿ ਉਹ ਸਾਰੇ ਸੁਪਨੇ ਕਰੇਗਾ ਪੂਰੇ