ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • bh ਸਫ਼ੇ 3-7
  • ਕੀ ਰੱਬ ਦੀ ਇਹ ਹੀ ਮਰਜ਼ੀ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀ ਰੱਬ ਦੀ ਇਹ ਹੀ ਮਰਜ਼ੀ ਹੈ?
  • ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?
  • ਸਿਰਲੇਖ
  • ਬਾਈਬਲ ਦੱਸਦੀ ਹੈ ਕਿ ਰੱਬ ਧਰਤੀ ਉੱਤੇ ਅਜਿਹੇ ਹਾਲਾਤ ਲਿਆਉਣ ਦਾ ਵਾਅਦਾ ਕਰਦਾ ਹੈ।
  • ਬਾਈਬਲ ਦੀਆਂ ਸਿੱਖਿਆਵਾਂ ਤੋਂ ਫ਼ਾਇਦਾ ਉਠਾਓ
ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?
bh ਸਫ਼ੇ 3-7

ਕੀ ਰੱਬ ਦੀ ਇਹ ਹੀ ਮਰਜ਼ੀ ਹੈ?

ਟੈਲੀਵਿਯਨ ਅਤੇ ਰੇਡੀਓ ਤੇ ਬੁਰੀਆਂ ਤੋਂ ਬੁਰੀਆਂ ਖ਼ਬਰਾਂ ਸੁਣ ਕੇ ਸਾਡੇ ਕੰਨ ਪੱਕ ਜਾਂਦੇ ਹਨ। ਅਖ਼ਬਾਰਾਂ ਦੀਆਂ ਸੁਰਖੀਆਂ ਵੀ ਦਿਲ-ਤੋੜ ਖ਼ਬਰਾਂ ਨਾਲ ਭਰੀਆਂ ਹੋਈਆਂ ਹਨ। ਹਰ ਪਾਸੇ ਅਪਰਾਧ, ਖ਼ੂਨ-ਖ਼ਰਾਬਾ, ਲੜਾਈਆਂ ਅਤੇ ਅੱਤਵਾਦ ਫੈਲਿਆ ਹੋਇਆ ਹੈ। ਹੋਰ ਤਾਂ ਹੋਰ ਜ਼ਰਾ ਆਪਣੇ ਖ਼ੁਦ ਦੇ ਦੁੱਖਾਂ ਬਾਰੇ ਵੀ ਸੋਚੋ। ਸ਼ਾਇਦ ਬੀਮਾਰੀ ਜਾਂ ਆਪਣੇ ਕਿਸੇ ਅਜ਼ੀਜ਼ ਦੀ ਮੌਤ ਕਾਰਨ ਤੁਸੀਂ ਬੇਹੱਦ ਦੁਖੀ ਹੋ। ਹੋ ਸਕਦਾ ਹੈ ਕਿ ਤੁਸੀਂ ਰੱਬ ਦੇ ਭਗਤ ਅੱਯੂਬ ਵਾਂਗ ਦੁੱਖਾਂ ਹੇਠ ਦੱਬੇ ਹੋਏ ਮਹਿਸੂਸ ਕਰ ਰਹੇ ਹੋ।​—ਅੱਯੂਬ 10:15.

ਜ਼ਰਾ ਆਪਣੇ ਆਪ ਤੋਂ ਪੁੱਛੋ:

  • ਕੀ ਇਹ ਹੀ ਰੱਬ ਦੀ ਮਰਜ਼ੀ ਹੈ ਕਿ ਅਸੀਂ ਸਾਰੇ ਇੰਨੇ ਦੁੱਖ ਸਹੀਏ?

  • ਮੁਸ਼ਕਲਾਂ ਦਾ ਹੱਲ ਕੱਢਣ ਲਈ ਮੈਂ ਕਿਸ ਕੋਲ ਜਾਵਾਂ?

  • ਕੀ ਅਸੀਂ ਕਦੀ ਵੀ ਦੁਨੀਆਂ ਵਿਚ ਅਮਨ-ਚੈਨ ਦੇਖਾਂਗੇ?

ਇਨ੍ਹਾਂ ਸਾਰਿਆਂ ਸਵਾਲਾਂ ਦੇ ਜਵਾਬ ਬਾਈਬਲ ਵਿਚ ਪਾਏ ਜਾਂਦੇ ਹਨ।

ਬਾਈਬਲ ਦੱਸਦੀ ਹੈ ਕਿ ਰੱਬ ਧਰਤੀ ਉੱਤੇ ਅਜਿਹੇ ਹਾਲਾਤ ਲਿਆਉਣ ਦਾ ਵਾਅਦਾ ਕਰਦਾ ਹੈ।

“ਉਹ ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ।”​—ਪ੍ਰਕਾਸ਼ ਦੀ ਕਿਤਾਬ 21:4

“ਲੰਙਾ ਹਿਰਨ ਵਾਂਙੁ ਚੌਂਕੜੀਆਂ ਭਰੇਗਾ।”​—ਯਸਾਯਾਹ 35:6

“ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ।”​—ਯਸਾਯਾਹ 35:5

‘ਕਬਰਾਂ ਵਿਚ ਪਏ ਸਾਰੇ ਲੋਕ ਬਾਹਰ ਨਿਕਲ ਆਉਣਗੇ।’​—ਯੂਹੰਨਾ 5:28, 29

“ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।”​—ਯਸਾਯਾਹ 33:24

‘ਧਰਤੀ ਵਿੱਚ ਬਹੁਤਾ ਅੰਨ ਹੋਵੇ।’​—ਜ਼ਬੂਰਾਂ ਦੀ ਪੋਥੀ 72:16

ਧਰਤੀ ਉਸੇ ਤਰ੍ਹਾਂ ਦੀ ਬਣ ਗਈ ਜਿਸ ਤਰ੍ਹਾਂ ਪਰਮੇਸ਼ੁਰ ਦਾ ਮਕਸਦ ਸੀ: ਬੁੱਢੇ ਜਵਾਨ ਹੁੰਦੇ ਹਨ, ਬੀਮਾਰ ਤੇ ਅੰਨ੍ਹੇ ਠੀਕ ਹੁੰਦੇ ਹਨ, ਮਰੇ ਹੋਏ ਲੋਕ ਜੀਉਂਦੇ ਹੁੰਦੇ ਹਨ ਤੇ ਖਾਣ ਨੂੰ ਬਹੁਤ ਸਾਰਾ ਭੋਜਨ ਹੈ

ਬਾਈਬਲ ਦੀਆਂ ਸਿੱਖਿਆਵਾਂ ਤੋਂ ਫ਼ਾਇਦਾ ਉਠਾਓ

ਇਹ ਨਾ ਸੋਚੋ ਕਿ ਪਿਛਲਿਆਂ ਸਫ਼ਿਆਂ ʼਤੇ ਕਹੀਆਂ ਗਈਆਂ ਸਭ ਗੱਲਾਂ ਖ਼ਿਆਲੀ ਜਾਂ ਖੋਖਲੇ ਵਾਅਦੇ ਹਨ। ਇਹ ਵਾਅਦੇ ਰੱਬ ਨੇ ਖ਼ੁਦ ਕੀਤੇ ਹਨ ਅਤੇ ਬਾਈਬਲ ਸਾਨੂੰ ਸਾਫ਼-ਸਾਫ਼ ਦੱਸਦੀ ਹੈ ਕਿ ਉਹ ਇਹ ਵਾਅਦੇ ਕਿੱਦਾਂ ਪੂਰੇ ਕਰੇਗਾ।

ਦੋ ਆਦਮੀ ਬਾਈਬਲ ਕੀ ਸਿਖਾਉਂਦੀ ਹੈ ਕਿਤਾਬ ਵਰਤ ਕੇ ਸਟੱਡੀ ਕਰਦੇ ਹੋਏ

ਇਸ ਦੇ ਨਾਲ-ਨਾਲ ਬਾਈਬਲ ਸਮਝਾਉਂਦੀ ਹੈ ਕਿ ਤੁਸੀਂ ਹੁਣ ਵੀ ਜ਼ਿੰਦਗੀ ਵਿਚ ਖ਼ੁਸ਼ੀਆਂ ਕਿੱਦਾਂ ਪਾ ਸਕਦੇ ਹੋ। ਜ਼ਰਾ ਆਪਣੀਆਂ ਮੁਸ਼ਕਲਾਂ ਅਤੇ ਚਿੰਤਾਵਾਂ ਬਾਰੇ ਸੋਚੋ ਜਿਵੇਂ ਰੋਜ਼ੀ ਰੋਟੀ ਕਮਾਉਣ ਦੀ ਸਮੱਸਿਆ, ਪਰਿਵਾਰਕ ਮੁਸ਼ਕਲਾਂ, ਬੀਮਾਰੀ ਜਾਂ ਕਿਸੇ ਅਜ਼ੀਜ਼ ਦੀ ਮੌਤ ਦਾ ਗਮ। ਬਾਈਬਲ ਇਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਤੁਹਾਡੀ ਮਦਦ ਕਰ ਸਕਦੀ ਹੈ। ਇਸ ਦੇ ਨਾਲ-ਨਾਲ ਬਾਈਬਲ ਵਿਚ ਅਜਿਹੇ ਸਵਾਲਾਂ ਦੇ ਜਵਾਬ ਵੀ ਪਾਏ ਜਾਂਦੇ ਹਨ:

  • ਅਸੀਂ ਕਿਉਂ ਦੁੱਖ ਸਹਿੰਦੇ ਹਾਂ?

  • ਅਸੀਂ ਜ਼ਿੰਦਗੀ ਵਿਚ ਮੁਸ਼ਕਲਾਂ ਨਾਲ ਕਿੱਦਾਂ ਨਿਪਟ ਸਕਦੇ ਹਾਂ?

  • ਅਸੀਂ ਆਪਣੇ ਪਰਿਵਾਰ ਵਿਚ ਖ਼ੁਸ਼ੀਆਂ ਦੀ ਬਹਾਰ ਕਿੱਦਾਂ ਲਿਆ ਸਕਦੇ ਹਾਂ?

  • ਕੀ ਮੌਤ ਤੋਂ ਬਾਅਦ ਸਾਡੇ ਵਿੱਚੋਂ ਕੋਈ ਚੀਜ਼ ਜੀਉਂਦੀ ਰਹਿੰਦੀ ਹੈ?

  • ਕੀ ਅਸੀਂ ਕਦੀ ਵੀ ਆਪਣੇ ਮਰੇ ਹੋਏ ਅਜ਼ੀਜ਼ਾਂ ਨੂੰ ਦੁਬਾਰਾ ਦੇਖਾਂਗੇ?

  • ਸਾਨੂੰ ਪੱਕਾ ਯਕੀਨ ਕਿੱਦਾਂ ਹੋ ਸਕਦਾ ਹੈ ਕਿ ਰੱਬ ਆਪਣੇ ਵਾਅਦੇ ਪੂਰੇ ਕਰੇਗਾ?

ਇਸ ਕਿਤਾਬ ਨੂੰ ਪੜ੍ਹਨ ਰਾਹੀਂ ਤੁਹਾਡੀ ਮਦਦ ਜ਼ਰੂਰ ਹੋਵੇਗੀ। ਜ਼ਰਾ ਧਿਆਨ ਦਿਓ ਕਿ ਹਰ ਪੈਰੇ ਦੇ ਨਾਲ ਸਵਾਲ ਜੋੜੇ ਹੋਏ ਹਨ। ਲੱਖਾਂ ਹੀ ਲੋਕਾਂ ਨੇ ਯਹੋਵਾਹ ਦੇ ਗਵਾਹਾਂ ਨਾਲ ਸਵਾਲ-ਜਵਾਬ ਦੀ ਚਰਚਾ ਰਾਹੀਂ ਬਾਈਬਲ ਦੀ ਸਿੱਖਿਆ ਲਈ ਹੈ। ਸਾਨੂੰ ਉਮੀਦ ਹੈ ਕਿ ਰੱਬ ਦੀ ਬਰਕਤ ਤੁਹਾਡੇ ਉੱਤੇ ਹੋਵੇਗੀ ਅਤੇ ਤੁਸੀਂ ਬਾਈਬਲ ਦੀ ਸੱਚਾਈ ਸਿੱਖ ਕੇ ਪੂਰਾ ਆਨੰਦ ਮਾਣੋਗੇ।

ਆਪਣੀ ਬਾਈਬਲ ਤੋਂ ਵਾਕਫ਼ ਹੋਵੋ

ਬਾਈਬਲ 66 ਛੋਟੀਆਂ-ਛੋਟੀਆਂ ਕਿਤਾਬਾਂ ਤੋਂ ਬਣੀ ਹੋਈ ਹੈ। ਇਨ੍ਹਾਂ ਛੋਟੀਆਂ ਕਿਤਾਬਾਂ ਵਿਚ ਅਧਿਆਇ ਤੇ ਆਇਤਾਂ ਹਨ। ਜਦ ਬਾਈਬਲ ਤੋਂ ਕੋਈ ਹਵਾਲਾ ਦਿੱਤਾ ਜਾਂਦਾ ਹੈ, ਤਾਂ ਕਿਤਾਬ ਦੇ ਨਾਂ ਤੋਂ ਬਾਅਦ ਕੁਝ ਨੰਬਰ ਦਿੱਤੇ ਜਾਂਦੇ ਹਨ। ਮਿਸਾਲ ਲਈ, ਜੇ “2 ਤਿਮੋਥਿਉਸ 3:16” ਦਾ ਹਵਾਲਾ ਦਿੱਤਾ ਜਾਵੇ, ਤਾਂ ਇਸ ਦਾ ਮਤਲਬ ਹੈ ਤਿਮੋਥਿਉਸ ਦੀ ਦੂਸਰੀ ਪੱਤਰੀ ਉਸ ਦਾ ਤੀਜਾ ਅਧਿਆਇ ਤੇ ਸੋਲ੍ਹਵੀਂ ਆਇਤ।

ਜੇ ਤੁਸੀਂ ਇਸ ਕਿਤਾਬ ਵਿਚ ਦਿੱਤੇ ਗਏ ਬਾਈਬਲ ਦੇ ਹਵਾਲੇ ਖੋਲ੍ਹ ਕੇ ਦੇਖੋਗੇ, ਤਾਂ ਤੁਸੀਂ ਬਹੁਤ ਹੀ ਜਲਦ ਬਾਈਬਲ ਤੋਂ ਵਾਕਫ਼ ਹੋ ਜਾਵੋਗੇ। ਇਸ ਦੇ ਨਾਲ-ਨਾਲ, ਜਦ ਤੁਸੀਂ ਹਰ ਰੋਜ਼ ਬਾਈਬਲ ਪੜ੍ਹਨੀ ਸ਼ੁਰੂ ਕਰੋਗੇ, ਤਾਂ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਜਾਣਨ ਲੱਗੋਗੇ। ਹਰ ਰੋਜ਼ ਤਿੰਨ ਤੋਂ ਪੰਜ ਅਧਿਆਇ ਪੜ੍ਹਨ ਨਾਲ ਤੁਸੀਂ ਸਾਲ ਵਿਚ ਪੂਰੀ ਬਾਈਬਲ ਪੜ੍ਹ ਸਕੋਗੇ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ