ਗੀਤ 29 (222)
ਇਨਾਮ ਤੇ ਨਜ਼ਰ ਰੱਖੋ
1 ਇਨਸਾਫ਼ ਦਾ ਸੂਰਜ ਚੜ੍ਹ ਗਿਆ
ਤੂਫ਼ਾਨ ਦੁੱਖ-ਦਰਦ ਦਾ ਥਮ੍ਹ ਗਿਆ
ਅਮਨ ਦੀ ਮਿੱਠੀ ਹਰ ਪਵਨ
ਹੁਣ ਪਿਆਰ ਦੀ ਫੈਲਾਏ ਸੁਗੰਧ
ਉਜਾੜ ਵਿਚ ਦੇਖ ਵਹਿੰਦੇ ਚਸ਼ਮੇ
ਮਿੱਠੇ ਤਾਜ਼ੇ ਫਲ ਹਰ ਪਾਸੇ
ਹੈ ਗਮ ਦੀ ਰਾਤ ਗੁਜ਼ਰ ਗਈ
ਬਦਲ ਗਈ ਹੈ ਜ਼ਿੰਦਗੀ
2 ਕੋਇਲ ਤਰ੍ਹਾਂ ਹਰ ਜੀਭ ਗਾਵੇ
ਹਰ ਕੰਨ ਬੁਲਬੁਲ ਦੇ ਗੀਤ ਸੁਣੇ
ਅਰ ਮੋਰ ਤਰ੍ਹਾਂ ਹਰ ਪੈਰ ਨੱਚੇ
ਤੇ ਬਾਜ਼ ਤਰ੍ਹਾਂ ਹਰ ਅੱਖ ਦੇਖੇ
ਆਜ਼ਾਦ ਪੰਛੀਆਂ ਦੀ ਤਰ੍ਹਾਂ
ਇਨਸਾਨ ਰਹਿੰਦੇ ਮਿਲ ਕੇ ਸਦਾ
ਹੈ ਗਮ ਦੀ ਰਾਤ ਗੁਜ਼ਰ ਗਈ
ਬਦਲ ਗਈ ਹੈ ਜ਼ਿੰਦਗੀ
3 ਨਾ ਅੱਖ ਵਿਚ ਹੁਣ ਨਮੀ ਹੋਵੇ
ਗ਼ੁਲਾਬ ਤਰ੍ਹਾਂ ਚਿਹਰੇ ਖਿੜੇ
ਜੋ ਮੌਤ ਦੇ ਜਾਲ ਵਿਚ ਸਨ ਫਸੇ
ਦੇਖੋ, ਉਹ ਸਭ ਆਜ਼ਾਦ ਹੋ ਗਏ
ਜੀਵਨ ਦੀ ਡੋਰ ਫਿਰ ਨਾ ਟੁੱਟੇ
ਉਮਰ ਦੀ ਸੀਮਾ ਨਾ ਹੋਵੇ
ਹੈ ਗਮ ਦੀ ਰਾਤ ਗੁਜ਼ਰ ਗਈ
ਬਦਲ ਗਈ ਹੈ ਜ਼ਿੰਦਗੀ