ਗੀਤ 9 (53)
ਯਹੋਵਾਹ ਦੀ ਰੌਸ਼ਨੀ ਫੈਲ ਰਹੀ ਹੈ
1 ਛੋਟੇ ਇਕ ਦੀਵੇ ਤਰ੍ਹਾਂ ਯਿਸੂ ਆ ਕੇ
ਇਸ ਜੱਗ ਹਨੇਰੇ ਵਿਚ ਚਮਕਣ ਲੱਗਾ
ਸੱਤ ਦਾ ਇਕ ਦੀਪਕ ਜ਼ਮੀਨ ਤੇ ਲਗਾ ਕੇ
ਜੋਤ ਤੇ ਫਿਰ ਜੋਤ ਉਹ ਜਗਾਉਂਦਾ ਗਿਆ
ਅੱਜ ਵੀ ਹਨੇਰੇ ਵਿਚ ਜਾ ਕੇ ਫੈਲਾਉਂਦੇ
ਲੱਖਾਂ ਲੋਕ ਇਸ ਅਮਰ ਦੀਪ ਦੀ ਰੌਸ਼ਨੀ
ਥਾਂ-ਥਾਂ ਨੂੰ ਰੌਸ਼ਨ ਕਰਦੀ ਜਗ ਮਗਾ ਕੇ
ਧਰਤੀ ਦੇ ਕੋਨੇ ਤਕ ਇਹ ਹੈ ਫੈਲੀ
2 ਆਸਮਾਨ ਦੀ ਗੱਦੀ ਤੇ ਯਿਸੂ ਹੁਣ ਬੈਠਾ
ਰਾਤ ਲੰਬੀ ਮੱਸਿਆ ਦੀ ਢਲ਼ ਰਹੀ ਹੈ
ਹੋ ਰਿਹਾ ਹੈ ਹੁਣ ਨਵਾਂ ਇਕ ਸਵੇਰਾ
ਪਿਆਰ ਭਰਿਆ ਗੁਲਸ਼ਨ ਹੁਣ ਖਿੜ ਰਿਹਾ ਹੈ
ਪਾਤਸ਼ਾਹੀ ਯਿਸੂ ਦੀ ਫੈਲਦੀ ਰਹੇਗੀ
ਤੋੜੇਗਾ ਜਦ ਉਹ ਜ਼ੁਲਮ ਦੀ ਦੀਵਾਰ
ਹਰ ਆਰਜ਼ੂ ਦੀ ਕਲੀ ਫੁੱਲ ਬਣੇਗੀ
ਹਰ ਚਿਹਰੇ ਤੇ ਫਿਰ ਖਿੜੇਗੀ ਬਹਾਰ
3 ਯਿਸੂ ਦੇ ਨਕਸ਼ੇ ਕਦਮ ਤੇ ਹੀ ਚੱਲ ਕੇ
ਜੋਤ ਤੇ ਫਿਰ ਜੋਤ, ਹਾਂ, ਜਗਾਉਂਦੇ ਚਲੋ
ਬੁਝੇ ਦਿਲਾਂ ਵਿਚ ਉਮੀਦ ਹੁਣ ਜਗਾ ਕੇ
ਜ਼ਿੰਦਗੀ ਲੋਕਾਂ ਦੀ ਰੌਸ਼ਨ ਕਰੋ
ਅਸ਼ਕਾਂ ਦੇ ਸਾਗਰ ਵਿਚ ਜੋ ਵੀ ਹਨ ਡੁੱਬੇ
ਦੁੱਖਾਂ ਦੀ ਵਾਦੀ ਵਿਚ ਹਨ ਡਿੱਗੇ ਜੋ
ਆਸ਼ਾ ਦਾ ਦੀਪ ਨੇਕ ਦਿਲਾਂ ਵਿਚ ਜਗਾ ਕੇ
ਮਨ ਵਿਚ ਉਮੰਗ ਜ਼ਿੰਦਗੀ ਦੀ ਭਰੋ