ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sb29 ਗੀਤ 24
  • ਪਿਆਰ ਹੈ ਸਾਡੀ ਪਛਾਣ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਿਆਰ ਹੈ ਸਾਡੀ ਪਛਾਣ
  • ਯਹੋਵਾਹ ਦੇ ਗੁਣ ਗਾਓ
  • ਮਿਲਦੀ-ਜੁਲਦੀ ਜਾਣਕਾਰੀ
  • ਪਿਆਰ—ਇਕ ਬਹੁਮੁੱਲਾ ਗੁਣ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
  • ਪਿਆਰ ਨਾਲ ਮਜ਼ਬੂਤ ਹੋਵੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • “ਪ੍ਰੇਮ ਨਾਲ ਚੱਲੋ”
    ਯਹੋਵਾਹ ਦੇ ਨੇੜੇ ਰਹੋ
  • “ਪਰਮੇਸ਼ੁਰ ਪਿਆਰ ਹੈ”
    ਆਓ ਯਹੋਵਾਹ ਦੇ ਗੁਣ ਗਾਈਏ
ਹੋਰ ਦੇਖੋ
ਯਹੋਵਾਹ ਦੇ ਗੁਣ ਗਾਓ
sb29 ਗੀਤ 24

ਗੀਤ 24 (200)

ਪਿਆਰ ਹੈ ਸਾਡੀ ਪਛਾਣ

(ਯੂਹੰਨਾ 13:34, 35)

1 ਹੇ ਯਹੋਵਾਹ ਤੂੰ ਹੈ ਪਿਆਰ

ਪਿਆਰ ਹੀ ਤੇਰਾ ਹੈ ਹਰ ਸਾਹ

ਪਿਆਰ ਤੇਰੀ ਰਗ-ਰਗ ਵਸਦਾ

ਪਿਆਰ ਹੀ ਹੈ ਜੀਵਨ ਤੇਰਾ

ਪਿਆਰ ਯਿਸੂ ਦੀ ਵੀ ਪਛਾਣ

ਪਿਆਰ ਖ਼ਾਤਰ ਦਿੱਤੀ ਸੀ ਜਾਨ

ਪਿਆਰ ਹੀ ਉਸ ਦਾ ਹਰ ਫ਼ਰਮਾਨ

ਪਿਆਰ ਦੀ ਰੱਖੀ ਹੈ ਮਿਸਾਲ

2 ਪਿਆਰ ਗ਼ੁਲਾਬ ਦੇ ਫੁੱਲ ਤਰ੍ਹਾਂ

ਕੋਮਲ ਤੇ ਨਰਮ ਜਿਹਾ

ਪਿਆਰ ਬੁਰਾਈ ਤੋਂ ਜੁਦਾ

ਦਲਦਲ ਵਿਚ ਕਮਲ ਤਰ੍ਹਾਂ

ਪਿਆਰ ਹੈ ਬੋੜ੍ਹ ਦੀ ਛਾਂ ਤਰ੍ਹਾਂ

ਦਿੰਦਾ ਤਾਜ਼ਗੀ ਇਹ ਸਦਾ

ਪਿਆਰ ਜ਼ਖ਼ਮਾਂ ਨੂੰ ਹੈ ਭਰਦਾ

ਇਹ ਹੈ ਮਲ੍ਹਮ ਦੀ ਤਰ੍ਹਾਂ

3 ਪਿਆਰ ਦੇ ਰਾਹ ਅਸੀਂ ਚੱਲਣਾ

ਸਭ ਦਾ ਹੈ ਭਲਾ ਕਰਨਾ

ਪਿਆਰ ਹੋਵੇ ਸਾਡੀ ਪਛਾਣ

ਦੁੱਖ-ਸੁਖ ਵਿਚ ਨਿਭਾਉਣਾ ਸਾਥ

ਯਿਸੂ ਦਾ ਜੀਵਨ ਸਫ਼ਰ

ਪਿਆਰ ਦੀ ਇਕ ਨਵੀਂ ਡਗਰ

ਹੋਵੇ ਸਾਡੀ ਪ੍ਰੀਤ ਅਮਰ

ਭਰਾ ਲਈ ਮਰ ਮਿਟੇਂ ਅਗਰ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ