-
ਸੱਚੇ ਮਸੀਹੀਆਂ ਵਿਚ ਏਕਤਾ ਕਿਉਂ ਹੈ?ਰਾਜ ਸੇਵਕਾਈ—2003 | ਦਸੰਬਰ
-
-
ਸੱਚੇ ਮਸੀਹੀਆਂ ਵਿਚ ਏਕਤਾ ਕਿਉਂ ਹੈ?
1 ਕਿਹੜੀ ਚੀਜ਼ ਦੁਨੀਆਂ ਦੇ 234 ਦੇਸ਼ਾਂ ਦੇ 380 ਭਾਸ਼ਾਵਾਂ ਬੋਲਣ ਵਾਲੇ 60 ਲੱਖ ਲੋਕਾਂ ਵਿਚ ਏਕਤਾ ਕਾਇਮ ਕਰ ਸਕਦੀ ਹੈ? ਸਿਰਫ਼ ਯਹੋਵਾਹ ਪਰਮੇਸ਼ੁਰ ਦੀ ਭਗਤੀ। (ਮੀਕਾ. 2:12; 4:1-3) ਯਹੋਵਾਹ ਦੇ ਗਵਾਹ ਆਪਣੇ ਨਿੱਜੀ ਤਜਰਬੇ ਤੋਂ ਜਾਣਦੇ ਹਨ ਕਿ ਅੱਜ ਸੱਚੇ ਮਸੀਹੀਆਂ ਵਿਚ ਏਕਤਾ ਇਕ ਹਕੀਕਤ ਹੈ। “ਇੱਕੋ ਇੱਜੜ” ਦੇ ਤੌਰ ਤੇ “ਇੱਕੋ ਅਯਾਲੀ” ਦੀ ਅਗਵਾਈ ਹੇਠ ਚੱਲਦੇ ਹੋਏ ਅਸੀਂ ਇਸ ਦੁਨੀਆਂ ਦੀ ਫੁੱਟ ਪਾਉਣ ਵਾਲੀ ਮਨੋਬਿਰਤੀ ਦਾ ਵਿਰੋਧ ਕਰਨ ਦਾ ਪੱਕਾ ਇਰਾਦਾ ਕੀਤਾ ਹੈ।—ਯੂਹੰ. 10:16; ਅਫ਼. 2:2.
2 ਪਰਮੇਸ਼ੁਰ ਦਾ ਇਹ ਅਟੱਲ ਮਕਸਦ ਹੈ ਕਿ ਸਾਰੇ ਸਵਰਗੀ ਦੂਤ ਅਤੇ ਇਨਸਾਨ ਮਿਲ ਕੇ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰਨ। (ਪਰ. 5:13) ਯਿਸੂ ਜਾਣਦਾ ਸੀ ਕਿ ਉਸ ਦੇ ਚੇਲਿਆਂ ਵਿਚ ਏਕਤਾ ਹੋਣੀ ਬਹੁਤ ਜ਼ਰੂਰੀ ਹੈ। ਇਸ ਕਰਕੇ ਉਸ ਨੇ ਇਸ ਬਾਰੇ ਦਿਲੋਂ ਪ੍ਰਾਰਥਨਾ ਕੀਤੀ ਸੀ। (ਯੂਹੰ. 17:20, 21) ਅਸੀਂ ਮਸੀਹੀ ਕਲੀਸਿਯਾ ਵਿਚ ਏਕਤਾ ਨੂੰ ਕਿੱਦਾਂ ਵਧਾ ਸਕਦੇ ਹਾਂ?
3 ਏਕਤਾ ਕਾਇਮ ਕਰਨ ਦੇ ਤਰੀਕੇ: ਪਰਮੇਸ਼ੁਰ ਦੇ ਬਚਨ ਅਤੇ ਪਵਿੱਤਰ ਆਤਮਾ ਤੋਂ ਬਿਨਾਂ ਮਸੀਹੀਆਂ ਵਿਚ ਏਕਤਾ ਹੋਣੀ ਨਾਮੁਮਕਿਨ ਹੈ। ਜਦੋਂ ਅਸੀਂ ਬਾਈਬਲ ਦੀਆਂ ਸਿੱਖਿਆਵਾਂ ਉੱਤੇ ਚੱਲਦੇ ਹਾਂ, ਤਾਂ ਪਰਮੇਸ਼ੁਰ ਦੀ ਆਤਮਾ ਸਾਡੀਆਂ ਜ਼ਿੰਦਗੀਆਂ ਉੱਤੇ ਡੂੰਘਾ ਪ੍ਰਭਾਵ ਪਾਉਂਦੀ ਹੈ। ਇਸ ਦੇ ਨਤੀਜੇ ਵਜੋਂ, ਅਸੀਂ ‘ਮਿਲਾਪ ਦੇ ਬੰਧ ਵਿੱਚ ਆਤਮਾ ਦੀ ਏਕਤਾ ਦੀ ਪਾਲਨਾ ਕਰ’ ਪਾਉਂਦੇ ਹਾਂ। (ਅਫ਼. 4:3) ਏਕਤਾ ਸਾਨੂੰ ਪਿਆਰ ਨਾਲ ਇਕ ਦੂਸਰੇ ਦੀ ਸਹਿ ਲੈਣ ਦੀ ਪ੍ਰੇਰਣਾ ਦਿੰਦੀ ਹੈ। (ਕੁਲੁ. 3:13, 14; 1 ਪਤ. 4:8) ਕੀ ਤੁਸੀਂ ਪਰਮੇਸ਼ੁਰ ਦੇ ਬਚਨ ਉੱਤੇ ਹਰ ਰੋਜ਼ ਮਨਨ ਕਰ ਕੇ ਏਕਤਾ ਵਧਾਉਂਦੇ ਹੋ?
4 ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦਾ ਕੰਮ ਵੀ ਸਾਡੇ ਵਿਚ ਏਕਤਾ ਕਾਇਮ ਕਰਦਾ ਹੈ। ਜਦੋਂ ਅਸੀਂ ਦੂਸਰਿਆਂ ਨਾਲ ਮਿਲ ਕੇ ਪ੍ਰਚਾਰ ਕਰਦੇ ਹਾਂ ਅਤੇ “ਇੱਕ ਮਨ ਹੋ ਕੇ ਖੁਸ਼ ਖਬਰੀ ਦੀ ਨਿਹਚਾ ਲਈ ਜਤਨ ਕਰਦੇ” ਹਾਂ, ਤਾਂ ਅਸੀਂ “ਸਚਿਆਈ ਵਿੱਚ ਓਹਨਾਂ ਦੇ ਨਾਲ ਦੇ ਕੰਮ ਕਰਨ ਵਾਲੇ” ਬਣਦੇ ਹਾਂ। (ਫ਼ਿਲਿ. 1:27; 3 ਯੂਹੰ. 8) ਮਿਲ ਕੇ ਪ੍ਰਚਾਰ ਕਰਨ ਨਾਲ ਕਲੀਸਿਯਾ ਵਿਚ ਪਿਆਰ ਦਾ ਬੰਧਨ ਹੋਰ ਮਜ਼ਬੂਤ ਹੁੰਦਾ ਹੈ। ਕਿਉਂ ਨਹੀਂ ਤੁਸੀਂ ਉਸ ਭੈਣ ਜਾਂ ਭਰਾ ਨੂੰ ਆਪਣੇ ਨਾਲ ਇਸ ਹਫ਼ਤੇ ਪ੍ਰਚਾਰ ਕਰਨ ਦਾ ਸੱਦਾ ਦਿੰਦੇ ਜਿਸ ਨਾਲ ਤੁਸੀਂ ਪਿਛਲੇ ਕੁਝ ਸਮੇਂ ਤੋਂ ਸੇਵਕਾਈ ਵਿਚ ਕੰਮ ਨਹੀਂ ਕੀਤਾ ਹੈ?
5 ਸਾਡੇ ਲਈ ਇਹ ਕਿੰਨੇ ਮਾਣ ਦੀ ਗੱਲ ਹੈ ਕਿ ਅਸੀਂ ਅੱਜ ਧਰਤੀ ਉੱਤੇ ਸੱਚੇ ਅੰਤਰਰਾਸ਼ਟਰੀ ਭਾਈਚਾਰੇ ਦਾ ਹਿੱਸਾ ਹਾਂ! (1 ਪਤ. 5:9) ਹਾਲ ਹੀ ਵਿਚ ਹਜ਼ਾਰਾਂ ਮਸੀਹੀਆਂ ਨੇ “ਪਰਮੇਸ਼ੁਰ ਦੀ ਵਡਿਆਈ ਕਰੋ” ਨਾਮਕ ਅੰਤਰਰਾਸ਼ਟਰੀ ਸੰਮੇਲਨਾਂ ਵਿਚ ਇਸ ਏਕਤਾ ਨੂੰ ਆਪਣੀ ਅੱਖੀਂ ਦੇਖਿਆ ਹੈ। ਆਓ ਆਪਾਂ ਪਰਮੇਸ਼ੁਰ ਦਾ ਬਚਨ ਰੋਜ਼ ਪੜ੍ਹ ਕੇ, ਪਿਆਰ ਨਾਲ ਆਪਣੇ ਝਗੜੇ ਨਬੇੜ ਕੇ ਅਤੇ “ਇੱਕ ਮਨ” ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਇਸ ਏਕਤਾ ਵਿਚ ਹੋਰ ਵੀ ਵਾਧਾ ਕਰੀਏ।—ਰੋਮੀ. 15:6.
-
-
ਲਾਇਕ ਲੋਕਾਂ ਨੂੰ ਲੱਭੋਰਾਜ ਸੇਵਕਾਈ—2003 | ਦਸੰਬਰ
-
-
ਲਾਇਕ ਲੋਕਾਂ ਨੂੰ ਲੱਭੋ
1 ਯਿਸੂ ਨੇ ਪ੍ਰਚਾਰ ਕਰਨ ਸੰਬੰਧੀ ਜੋ ਹਿਦਾਇਤਾਂ ਦਿੱਤੀਆਂ ਸਨ, ਉਨ੍ਹਾਂ ਉੱਤੇ ਚੱਲਣ ਲਈ ਸਾਨੂੰ ਕਾਫ਼ੀ ਮਿਹਨਤ ਕਰਨੀ ਪਵੇਗੀ। ਉਸ ਨੇ ਕਿਹਾ ਸੀ: “ਜਿਸ ਨਗਰ ਯਾ ਪਿੰਡ ਵਿੱਚ ਵੜੋ ਪੁੱਛੋ ਭਈ ਇੱਥੇ ਲਾਇਕ ਕੌਣ ਹੈ।” (ਮੱਤੀ 10:11) ਅੱਜ-ਕੱਲ੍ਹ ਲੋਕ ਜ਼ਿਆਦਾ ਕਰਕੇ ਘਰੋਂ ਬਾਹਰ ਰਹਿੰਦੇ ਹਨ। ਤਾਂ ਫਿਰ ਅਸੀਂ ਲਾਇਕ ਲੋਕਾਂ ਦੀ ਭਾਲ ਚੰਗੀ ਤਰ੍ਹਾਂ ਕਿਵੇਂ ਕਰ ਸਕਦੇ ਹਾਂ?
2 ਆਪਣੇ ਖੇਤਰ ਦੀ ਜਾਂਚ ਕਰੋ: ਸਭ ਤੋਂ ਪਹਿਲਾਂ ਤਾਂ ਆਪਣੇ ਖੇਤਰ ਦੀ ਜਾਂਚ ਕਰੋ। ਲੋਕ ਜ਼ਿਆਦਾ ਕਰਕੇ ਕਦੋਂ ਘਰ ਹੁੰਦੇ ਹਨ? ਦਿਨੇ ਉਹ ਕਿੱਥੇ ਹੁੰਦੇ ਹਨ? ਹਫ਼ਤੇ ਦੇ ਕਿਹੜੇ ਦਿਨ ਜਾਂ ਦਿਨ ਦੇ ਕਿਹੜੇ ਸਮੇਂ ਤੇ ਉਹ ਸਾਡੀ ਗੱਲ ਸੁਣਨ ਲਈ ਜ਼ਿਆਦਾ ਤਿਆਰ ਹੋਣਗੇ? ਆਪਣੇ ਖੇਤਰ ਦੇ ਲੋਕਾਂ ਦੇ ਰੁਟੀਨ ਅਤੇ ਹਾਲਾਤਾਂ ਮੁਤਾਬਕ ਆਪਣੇ ਪ੍ਰਚਾਰ ਕਰਨ ਦੇ ਸਮੇਂ ਨੂੰ ਬਦਲਣ ਨਾਲ ਤੁਸੀਂ ਆਪਣਾ ਪ੍ਰਚਾਰ ਕੰਮ ਚੰਗੀ ਤਰ੍ਹਾਂ ਕਰ ਪਾਓਗੇ।—1 ਕੁਰਿੰ. 9:23, 26.
3 ਬਹੁਤ ਸਾਰੇ ਪ੍ਰਕਾਸ਼ਕਾਂ ਨੇ ਦੇਖਿਆ ਹੈ ਕਿ ਸ਼ਾਮ ਨੂੰ ਪ੍ਰਚਾਰ ਕਰਨ ਨਾਲ ਜ਼ਿਆਦਾ ਫ਼ਾਇਦਾ ਹੁੰਦਾ ਹੈ। ਕਈ ਲੋਕ ਆਪਣੇ ਘਰ ਆਰਾਮ ਕਰ ਰਹੇ ਹੁੰਦੇ ਹਨ ਤੇ ਸਾਡੀ ਗੱਲ ਸੁਣਨ ਲਈ ਤਿਆਰ ਹੁੰਦੇ ਹਨ। ਸਰਦੀਆਂ ਦੌਰਾਨ ਦਿਨ ਛੋਟੇ ਹੋਣ ਕਰਕੇ ਕਈ ਇਲਾਕਿਆਂ ਵਿਚ ਸ਼ਾਮ ਨੂੰ ਟੈਲੀਫ਼ੋਨ ਰਾਹੀਂ ਗਵਾਹੀ ਦੇਣੀ (ਜੇ ਇਸ ਦੀ ਇਜਾਜ਼ਤ ਹੈ) ਫ਼ਾਇਦੇਮੰਦ ਹੋ ਸਕਦੀ ਹੈ। ਕਾਰੋਬਾਰੀ ਇਲਾਕਿਆਂ ਅਤੇ ਜਨਤਕ ਥਾਵਾਂ ਤੇ ਵੀ ਅਸੀਂ ਲੋਕਾਂ ਨੂੰ ਗਵਾਹੀ ਦੇ ਸਕਦੇ ਹਾਂ।
4 ਇਕ ਕਲੀਸਿਯਾ ਨੇ ਇਕ ਮਹੀਨੇ ਦੌਰਾਨ ਪ੍ਰਚਾਰ ਦੀ ਖ਼ਾਸ ਮੁਹਿੰਮ ਚਲਾਈ। ਕਲੀਸਿਯਾ ਨੇ ਹਰ ਸ਼ਨੀਵਾਰ-ਐਤਵਾਰ ਨੂੰ ਦੁਪਹਿਰੋਂ ਬਾਅਦ ਅਤੇ ਹਰ ਬੁੱਧਵਾਰ ਤੇ ਸ਼ੁੱਕਰਵਾਰ ਨੂੰ ਸ਼ਾਮ ਵੇਲੇ ਪ੍ਰਚਾਰ ਕਰਨ ਦੇ ਪ੍ਰਬੰਧ ਕੀਤੇ। ਟੈਲੀਫ਼ੋਨ ਰਾਹੀਂ ਗਵਾਹੀ ਦੇਣ ਅਤੇ ਕਾਰੋਬਾਰੀ ਇਲਾਕਿਆਂ ਵਿਚ ਪ੍ਰਚਾਰ ਕਰਨ ਦੇ ਵੀ ਪ੍ਰਬੰਧ ਕੀਤੇ ਗਏ। ਇਨ੍ਹਾਂ ਪ੍ਰਬੰਧਾਂ ਤੋਂ ਪ੍ਰਕਾਸ਼ਕਾਂ ਨੂੰ ਪ੍ਰਚਾਰ ਕਰਨ ਦਾ ਇੰਨਾ ਉਤਸ਼ਾਹ ਮਿਲਿਆ ਕਿ ਕਲੀਸਿਯਾ ਨੇ ਇਹ ਪ੍ਰਬੰਧ ਜਾਰੀ ਰੱਖਣ ਦਾ ਫ਼ੈਸਲਾ ਕੀਤਾ।
5 ਪੁਨਰ-ਮੁਲਾਕਾਤਾਂ ਕਰਨ ਵਿਚ ਮਿਹਨਤ ਕਰੋ: ਜੇ ਤੁਹਾਡੇ ਇਲਾਕੇ ਵਿਚ ਪੁਨਰ-ਮੁਲਾਕਾਤ ਕਰਨ ਵੇਲੇ ਲੋਕ ਘਰ ਨਹੀਂ ਮਿਲਦੇ, ਤਾਂ ਪਹਿਲੀ ਵਾਰ ਹੀ ਅਤੇ ਹਰ ਪੁਨਰ-ਮੁਲਾਕਾਤ ਕਰਨ ਤੋਂ ਬਾਅਦ ਅਗਲੀ ਵਾਰ ਮਿਲਣ ਦਾ ਦਿਨ ਤੇ ਸਮਾਂ ਨਿਸ਼ਚਿਤ ਕਰੋ। ਫਿਰ ਉਸੇ ਸਮੇਂ ਤੇ ਘਰ-ਸੁਆਮੀ ਨੂੰ ਮਿਲਣ ਜਾਓ। (ਮੱਤੀ 5:37) ਜੇ ਉਹ ਬੁਰਾ ਨਾ ਮੰਨੇ, ਤਾਂ ਤੁਸੀਂ ਉਸ ਦਾ ਟੈਲੀਫ਼ੋਨ ਨੰਬਰ ਵੀ ਲੈ ਸਕਦੇ ਹੋ। ਟੈਲੀਫ਼ੋਨ ਤੇ ਤੁਸੀਂ ਉਸ ਨਾਲ ਦੁਬਾਰਾ ਸੰਪਰਕ ਕਰ ਸਕਦੇ ਹੋ।
6 ਸਾਨੂੰ ਪੂਰਾ ਭਰੋਸਾ ਹੈ ਕਿ ਲਾਇਕ ਲੋਕਾਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਦੁਬਾਰਾ ਮਿਲਣ ਦੇ ਸਾਡੇ ਜਤਨਾਂ ਉੱਤੇ ਯਹੋਵਾਹ ਜ਼ਰੂਰ ਅਸੀਸ ਪਾਵੇਗਾ।—ਕਹਾ. 21:5.
-