ਗੀਤ 7 (46)
ਪਰਮੇਸ਼ੁਰ ਦਾ ਬਚਨ
1 ਇਹ ਜੱਗ ਹੈ ਜੰਗਲ ਹਨੇਰ
ਹਰ ਤਰਫ਼ ਦੇਖ ਕੇ ਰੱਖ ਪੈਰ
ਹੈ ਮਸ਼ਾਲ ਰੱਬ ਦਾ ਬਚਨ
ਕਰੇ ਰਾਹ ਨੂੰ ਇਹ ਰੌਸ਼ਨ
2 ਇਹ ਜੱਗ ਹੈ ਨਿਰਜਲ, ਨਿਰਾਸ਼
ਹੈ ਸੱਚਾਈ ਤੇ ਪਿਆਰ ਦੀ ਪਿਆਸ
ਪਿਆਰ ਸਿਖਾਏ ਤੇਰਾ ਬਚਨ
ਕਰੇ ਤਰੋ-ਤਾਜ਼ਾ ਮਨ
3 ਇਹ ਜੱਗ ਹੈ ਮੈਦਾਨ-ਏ-ਜੰਗ
ਹਰ ਤਰਫ਼ ਹੈ ਜੰਗ ਹੀ ਜੰਗ
ਨਿਹਚਾ ਦੀ ਹੈ ਢਾਲ ਬਚਨ
ਇਹ ਮੈਨੂੰ ਦਿੰਦਾ ਸ਼ਰਨ
4 ਇਹ ਜੱਗ ਹੈ ਸੁੰਨਾ ਸ਼ਮਸ਼ਾਨ
ਹਰ ਤਰਫ਼ ਮਰਦਾ ਇਨਸਾਨ
ਅੰਮਰਿਤ ਹੈ ਤੇਰਾ ਬਚਨ
ਇਹ ਮੈਨੂੰ ਦਿੰਦਾ ਜੀਵਨ