ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਘੋਸ਼ਣਾਵਾਂ
    ਰਾਜ ਸੇਵਕਾਈ—2005 | ਜੁਲਾਈ
    • ਘੋਸ਼ਣਾਵਾਂ

      ◼ ਜੁਲਾਈ ਤੇ ਅਗਸਤ ਲਈ ਸਾਹਿੱਤ ਪੇਸ਼ਕਸ਼: ਹੇਠਾਂ ਦਿੱਤੇ 32 ਸਫ਼ਿਆਂ ਵਾਲੇ ਬਰੋਸ਼ਰਾਂ ਵਿੱਚੋਂ ਕੋਈ ਵੀ ਬਰੋਸ਼ਰ ਦਿੱਤਾ ਜਾ ਸਕਦਾ ਹੈ: ਧਰਤੀ ਉੱਤੇ ਸਦਾ ਦੇ ਜੀਵਨ ਦਾ ਆਨੰਦ ਮਾਣੋ!, ਉਹ ਸਰਕਾਰ ਜਿਹੜੀ ਪਰਾਦੀਸ ਲਿਆਵੇਗੀ, “ਵੇਖ! ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ,” ਕੀ ਤੁਹਾਨੂੰ ਤ੍ਰਿਏਕ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ? (ਅੰਗ੍ਰੇਜ਼ੀ), ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ?, ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?, ਮੌਤ ਦਾ ਗਮ ਕਿੱਦਾਂ ਸਹੀਏ? ਅਤੇ ਮੌਤ ਤੋਂ ਬਾਅਦ ਇਨਸਾਨ ਨਾਲ ਕੀ ਵਾਪਰਦਾ ਹੈ? (ਅੰਗ੍ਰੇਜ਼ੀ)। ਸਤੰਬਰ: ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ? (ਅੰਗ੍ਰੇਜ਼ੀ) ਕਿਤਾਬ ਪੇਸ਼ ਕਰੋ। ਜੀਵਨ ਦੀ ਸ਼ੁਰੂਆਤ ਕਿਵੇਂ ਹੋਈ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? (ਅੰਗ੍ਰੇਜ਼ੀ) ਕਿਤਾਬ ਜਾਂ 192 ਸਫ਼ਿਆਂ ਵਾਲੀ ਕੋਈ ਵੀ ਪੁਰਾਣੀ ਕਿਤਾਬ ਪੇਸ਼ ਕੀਤੀ ਜਾ ਸਕਦੀ ਹੈ। ਜੇ ਘਰ-ਸੁਆਮੀ ਕਿਤਾਬ ਨਹੀਂ ਲੈਂਦਾ, ਤਾਂ ਉਸ ਨੂੰ ਜਾਗਦੇ ਰਹੋ! ਬਰੋਸ਼ਰ ਪੇਸ਼ ਕਰੋ। ਅਕਤੂਬਰ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੇਸ਼ ਕਰੋ। ਹੋਰ ਜਾਣਨ ਵਿਚ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਮੰਗ ਬਰੋਸ਼ਰ ਦਿਓ।

      ◼ ਸਤੰਬਰ ਮਹੀਨੇ ਤੋਂ ਸਰਕਟ ਨਿਗਾਹਬਾਨ ਪਬਲਿਕ ਭਾਸ਼ਣ ਦੇਣਗੇ ਜਿਸ ਦਾ ਵਿਸ਼ਾ ਹੋਵੇਗਾ, “ਸਾਨੂੰ ਬਾਈਬਲ ਦੇ ਮਾਰਗ-ਦਰਸ਼ਨ ਵਿਚ ਕਿਉਂ ਚੱਲਣਾ ਚਾਹੀਦਾ ਹੈ?”

      ◼ ਕਲੀਸਿਯਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਨਿਯਮਿਤ ਪਾਇਨੀਅਰ ਸੇਵਾ ਫਾਰਮ ਉਸ ਤਾਰੀਖ਼ ਤੋਂ ਘੱਟੋ-ਘੱਟ 30 ਦਿਨ ਪਹਿਲਾਂ ਬ੍ਰਾਂਚ ਆਫ਼ਿਸ ਨੂੰ ਭੇਜ ਦੇਣਾ ਚਾਹੀਦਾ ਹੈ ਜਿਸ ਤਾਰੀਖ਼ ਤੋਂ ਪ੍ਰਕਾਸ਼ਕ ਪਾਇਨੀਅਰੀ ਸ਼ੁਰੂ ਕਰਨੀ ਚਾਹੁੰਦਾ ਹੈ। ਕਲੀਸਿਯਾ ਦੇ ਸੈਕਟਰੀ ਨੂੰ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਫਾਰਮ ਪੂਰਾ ਭਰਿਆ ਗਿਆ ਹੈ। ਜੇ ਬਿਨੈਕਾਰ ਨੂੰ ਆਪਣੇ ਬਪਤਿਸਮੇ ਦੀ ਸਹੀ ਤਾਰੀਖ਼ ਯਾਦ ਨਹੀਂ ਹੈ, ਤਾਂ ਉਸ ਨੂੰ ਅੰਦਾਜ਼ਨ ਤਾਰੀਖ਼ ਲਿਖ ਕੇ ਇਸ ਦਾ ਰਿਕਾਰਡ ਰੱਖਣਾ ਚਾਹੀਦਾ ਹੈ। ਸੈਕਟਰੀ ਨੂੰ ਇਹ ਤਾਰੀਖ਼ ਕਲੀਸਿਯਾ ਦੇ ਪ੍ਰਕਾਸ਼ਕ ਦਾ ਰਿਕਾਰਡ (S-21) ਕਾਰਡ ਉੱਤੇ ਲਿਖ ਲੈਣੀ ਚਾਹੀਦੀ ਹੈ।

      ◼ ਧਿਆਨ ਦਿਓ: ਸਾਲਾਨਾ ਸਾਹਿੱਤ ਦਾ ਖ਼ਾਸ ਦਰਖ਼ਾਸਤ ਫਾਰਮ ਕਲੀਸਿਯਾਵਾਂ ਨੂੰ ਭੇਜੇ ਜਾ ਰਹੇ ਹਨ। ਜਿਨ੍ਹਾਂ ਕਲੀਸਿਯਾਵਾਂ ਨੇ ਸਾਲ 2006 ਦੇ ਲਈ ਸਾਲਾਨਾ ਸਾਹਿੱਤ (ਜਿਵੇਂ ਕਿ ਯੀਅਰ ਬੁੱਕ, ਕਲੰਡਰ ਤੇ ਰੋਜ਼ ਬਾਈਬਲ ਦੀ ਜਾਂਚ ਕਰੋ) ਅਜੇ ਤਕ ਆਰਡਰ ਨਹੀਂ ਕੀਤੇ ਹਨ, ਉਨ੍ਹਾਂ ਨੂੰ ਆਪਣਾ ਆਰਡਰ ਛੇਤੀ ਤੋਂ ਛੇਤੀ ਭੇਜ ਦੇਣਾ ਚਾਹੀਦਾ ਹੈ। ਕਿੰਗਡਮ ਹਾਲ ਸਾਂਝਾ ਸਾਹਿੱਤ ਪ੍ਰਬੰਧ (Kingdom Hall Literature Inventory Arrangement) ਅਧੀਨ ਆਉਂਦੀਆਂ ਕਲੀਸਿਯਾਵਾਂ ਨੂੰ ਸਿਰਫ਼ ਉਸੇ ਕਲੀਸਿਯਾ ਰਾਹੀਂ ਸਾਹਿੱਤ ਆਰਡਰ ਕਰਨਾ ਚਾਹੀਦਾ ਹੈ ਜੋ ਇਸ ਕੰਮ ਲਈ ਨਿਯੁਕਤ ਕੀਤੀ ਗਈ ਹੈ। ਪਰ ਇਸ ਕਲੀਸਿਯਾ ਦੇ ਸੈਕਟਰੀ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਸਾਹਿੱਤ ਸਮੂਹ ਦੀ ਹਰੇਕ ਕਲੀਸਿਯਾ ਲਈ ਲੋੜੀਂਦਾ ਸਾਹਿੱਤ ਆਰਡਰ ਕੀਤਾ ਗਿਆ ਹੈ।

      ◼ ਮੁੜ ਉਪਲਬਧ ਪ੍ਰਕਾਸ਼ਨ:

      ਪਰਮੇਸ਼ੁਰੀ ਸੇਵਾ ਸਕੂਲ ਤੋਂ ਫ਼ਾਇਦਾ ਉਠਾਓ—ਕੰਨੜ

      ਸਾਡੀਆਂ ਸਮੱਸਿਆਵਾਂ—ਉਨ੍ਹਾਂ ਨੂੰ ਸੁਲਝਾਉਣ ਵਿਚ ਕੌਣ ਸਾਡੀ ਮਦਦ ਕਰੇਗਾ?—ਨੇਪਾਲੀ

  • ਸੇਵਕਾਈ ਵਿਚ ਤਰੱਕੀ ਕਰਨ ਵਿਚ ਆਪਣੇ ਬੱਚਿਆਂ ਦੀ ਮਦਦ ਕਰੋ
    ਰਾਜ ਸੇਵਕਾਈ—2005 | ਜੁਲਾਈ
    • ਸੇਵਕਾਈ ਵਿਚ ਤਰੱਕੀ ਕਰਨ ਵਿਚ ਆਪਣੇ ਬੱਚਿਆਂ ਦੀ ਮਦਦ ਕਰੋ

      1 ਇਹ ਮਾਪਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਬੱਚਿਆਂ ਨੂੰ ਛੋਟੀ ਉਮਰੇ ਹੀ ਆਪਣੇ ਨਾਲ ਪ੍ਰਚਾਰ ਤੇ ਲੈ ਜਾ ਕੇ ਉਨ੍ਹਾਂ ਨੂੰ ਸਿਖਲਾਈ ਦੇਣ। ਇਹ ਸਿਖਲਾਈ ਕਈ ਤਰੀਕਿਆਂ ਨਾਲ ਦਿੱਤੀ ਜਾ ਸਕਦੀ ਹੈ। ਕੁਝ ਬੱਚੇ ਕਿਸੇ ਢੁਕਵੀਂ ਬਾਈਬਲ ਆਇਤ ਨੂੰ ਜ਼ਬਾਨੀ ਦੱਸ ਦਿੰਦੇ ਹਨ ਜਦ ਕਿ ਅਜੇ ਉਨ੍ਹਾਂ ਨੂੰ ਪੜ੍ਹਨਾ ਵੀ ਨਹੀਂ ਆਉਂਦਾ। ਇਸ ਦਾ ਸੁਣਨ ਵਾਲਿਆਂ ਤੇ ਗਹਿਰਾ ਅਸਰ ਪੈ ਸਕਦਾ ਹੈ। ਜਦੋਂ ਬੱਚੇ ਵੱਡੇ ਹੁੰਦੇ ਹਨ, ਤਾਂ ਉਹ ਸੇਵਕਾਈ ਵਿਚ ਹੋਰ ਵੀ ਚੰਗੀ ਤਰ੍ਹਾਂ ਗਵਾਹੀ ਦੇ ਸਕਦੇ ਹਨ। ਮਾਪਿਓ, ਤੁਸੀਂ ਗਵਾਹੀ ਦੇਣ ਵਿਚ ਆਪਣੇ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹੋ? ਸ਼ਾਇਦ ਥੱਲੇ ਦਿੱਤੇ ਸੁਝਾਅ ਤੁਹਾਡੇ ਲਈ ਮਦਦਗਾਰ ਹੋਣਗੇ।

      2 ਨਮਸਤੇ ਕਰਨ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ:

      ◼ “ਮੇਰਾ ਪੁੱਤਰ [ਉਸ ਦਾ ਨਾਂ ਦੱਸੋ] ਤੁਹਾਡੇ ਨਾਲ ਬਾਈਬਲ ਦੀ ਇਕ ਮਹੱਤਵਪੂਰਣ ਆਇਤ ਸਾਂਝੀ ਕਰਨੀ ਚਾਹੁੰਦਾ ਹੈ।” ਤੁਹਾਡਾ ਬੱਚਾ ਕਹਿ ਸਕਦਾ ਹੈ: “ਜ਼ਬੂਰਾਂ ਦੀ ਪੋਥੀ ਦੀ ਇਸ ਆਇਤ ਤੋਂ ਮੈਨੂੰ ਪਰਮੇਸ਼ੁਰ ਦਾ ਨਾਂ ਪਤਾ ਲੱਗਾ ਹੈ। [ਬੱਚਾ ਜ਼ਬੂਰਾਂ ਦੀ ਪੋਥੀ 83:18 ਪੜ੍ਹਦਾ ਹੈ ਜਾਂ ਜ਼ਬਾਨੀ ਦੱਸਦਾ ਹੈ।] ਇਹ ਰਸਾਲੇ ਦੱਸਦੇ ਹਨ ਕਿ ਯਹੋਵਾਹ ਪਰਮੇਸ਼ੁਰ ਸਾਡੇ ਲਈ ਕੀ ਕਰਨ ਵਾਲਾ ਹੈ। ਕੀ ਤੁਸੀਂ ਇਹ ਰਸਾਲੇ ਲੈਣੇ ਚਾਹੋਗੇ?” ਅਖ਼ੀਰ ਵਿਚ ਤੁਸੀਂ ਸਮਝਾ ਸਕਦੇ ਹੋ ਕਿ ਦੁਨੀਆਂ ਭਰ ਵਿਚ ਕੀਤੇ ਜਾਂਦੇ ਕੰਮ ਦਾ ਖ਼ਰਚਾ ਕਿਵੇਂ ਪੂਰਾ ਕੀਤਾ ਜਾਂਦਾ ਹੈ।

      3 ਜਾਂ ਤੁਸੀਂ ਇਹ ਪੇਸ਼ਕਾਰੀ ਵਰਤ ਸਕਦੇ ਹੋ:

      ◼ “ਨਮਸਤੇ। ਮੈਂ ਆਪਣੀ ਧੀ [ਨਾਂ ਦੱਸੋ] ਨੂੰ ਸਮਾਜ ਸੇਵਾ ਕਰਨੀ ਸਿਖਾ ਰਿਹਾ ਹਾਂ। ਉਹ ਬਾਈਬਲ ਵਿੱਚੋਂ ਤੁਹਾਨੂੰ ਇਕ ਛੋਟਾ ਜਿਹਾ ਸੰਦੇਸ਼ ਦੇਣਾ ਚਾਹੁੰਦੀ ਹੈ।” ਉਹ ਕਹਿ ਸਕਦੀ ਹੈ: “ਮੈਂ ਬਾਈਬਲ ਵਿੱਚੋਂ ਚੰਗੇ ਭਵਿੱਖ ਦੀ ਉਮੀਦ ਬਾਰੇ ਦੱਸ ਕੇ ਲੋਕਾਂ ਦੀ ਮਦਦ ਕਰਨਾ ਚਾਹੁੰਦੀ ਹਾਂ। [ਕੁੜੀ ਪਰਕਾਸ਼ ਦੀ ਪੋਥੀ 21:4 ਪੜ੍ਹਦੀ ਹੈ ਜਾਂ ਜ਼ਬਾਨੀ ਦੱਸਦੀ ਹੈ।] ਇਹ ਰਸਾਲੇ ਦੱਸਦੇ ਹਨ ਕਿ ਪਰਮੇਸ਼ੁਰ ਦਾ ਰਾਜ ਸਾਡੇ ਲਈ ਕੀ ਕੁਝ ਕਰੇਗਾ। ਮੇਰੇ ਖ਼ਿਆਲ ਨਾਲ ਤੁਹਾਨੂੰ ਇਹ ਰਸਾਲੇ ਪੜ੍ਹ ਕੇ ਚੰਗਾ ਲੱਗੇਗਾ।”

      4 ਆਸਾਨ ਪੇਸ਼ਕਾਰੀ ਵਰਤ ਕੇ ਬੱਚੇ ਪੂਰੇ ਭਰੋਸੇ ਨਾਲ ਰਾਜ ਦਾ ਸੰਦੇਸ਼ ਸੁਣਾ ਸਕਣਗੇ। ਉੱਚੀ ਆਵਾਜ਼ ਵਿਚ ਸਾਫ਼-ਸਾਫ਼ ਬੋਲਣ ਦਾ ਅਭਿਆਸ ਕਰਨ ਨਾਲ ਉਹ ਕਿਸੇ ਵੀ ਹਾਲਤ ਵਿਚ ਗੱਲ ਕਰ ਸਕਣਗੇ। ਚੰਗੀ ਤਿਆਰੀ ਕਰਨ ਤੋਂ ਬਾਅਦ ਉਹ ਆਪਣੀ ਨਿਹਚਾ ਬਾਰੇ ਦੱਸ ਸਕਣਗੇ। ਤਿਆਰੀ ਕਰਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸ਼ਲਾਘਾ ਵੀ ਕਰੋ।

      5 ਇਸ ਤਰ੍ਹਾਂ ਹੌਸਲਾ-ਅਫ਼ਜ਼ਾਈ ਮਿਲਣ ਕਾਰਨ ਕਈ ਬੱਚੇ ਬਪਤਿਸਮਾ-ਰਹਿਤ ਪ੍ਰਕਾਸ਼ਕ ਬਣੇ ਹਨ। ਆਪਣੇ ਬੱਚਿਆਂ ਨੂੰ ਮਸੀਹੀ ਸੇਵਕਾਈ ਵਿਚ ਤਰੱਕੀ ਕਰਦਿਆਂ ਦੇਖ ਕੇ ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ!—ਜ਼ਬੂ. 148:12, 13.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ