ਗੀਤ 14 (117)
ਵਿਆਹ ਦਾ ਬੰਧਨ
1 ਦੋ ਦਿਲਾਂ ਦਾ ਇਹ ਬੰਧਨ
ਹੈ ਯਹੋਵਾਹ ਦੇ ਨਾਲ
ਸੋਹਣਾ, ਅਨਮੋਲ ਇਹ ਸੰਗਮ
ਪਿਆਰ ਦਾ ਹੈ ਇਹ ਕਮਾਲ
ਡੋਰ ਹੁੰਦੀ ਹੈ ਅਟੁੱਟ ਜਦ
ਤਿੰਨ ਧਾਗੇ ਹਨ ਵੱਟੇ
ਤੀਸਰਾ ਜਦ ਹੈ ਯਹੋਵਾਹ
ਬੰਧਨ ਇਹ ਨਾ ਟੁੱਟੇ
2 ਦੇਖ ਤੇਰੀ ਇਹ ਅਮਾਨਤ
ਤੂੰ ਇਸ ਨੂੰ ਹੀ ਸਦਾ
ਦਿਲ ਵਿਚ ਸੰਜੋ ਕੇ ਰੱਖਣਾ
ਫ਼ਰਜ਼ ਪਤੀ, ਇਹ ਤੇਰਾ
ਪਤਨੀ ਕਰ ਲੈ ਸ਼ਿੰਗਾਰ ਤੂੰ
ਪਹਿਨ ਲੈ ਤੂੰ ਪਿਆਰ ਦਾ ਹਾਰ
ਪਾ ਕੋਮਲਤਾ ਦੀ ਪਾਇਲ
ਅਰ ਕੰਗਣ ਦਇਆ ਦਾ
3 ਨੀਂਹ ਘਰ ਦੀ ਜਦ ਯਹੋਵਾਹ
ਪਿਆਰ ਜਦ ਇਸ ਦਾ ਆਧਾਰ
ਹੋਵੇਗਾ ਹਰ ਦੀਵਾਰ ਤੇ
ਰੰਗ ਪਿਆਰ-ਮੁਹੱਬਤ ਦਾ
ਜੇ ਆਵੇ ਤੁਹਾਡੇ ਘਰ ਤੇ
ਕੋਈ ਵੀ ਵੱਡਾ ਤੂਫ਼ਾਨ
ਨਾ ਹਿਲਣ ਇਹ ਦੀਵਾਰਾਂ
ਨਾ ਡਿਗੇਗਾ ਮਕਾਨ