ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜਲ-ਪਰਲੋ ਵਿੱਚੋਂ ਕੁਝ ਇਨਸਾਨ ਬਚੇ
    ਪਵਿੱਤਰ ਬਾਈਬਲ ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ?
    • ਕਿਸ਼ਤੀ ਤੈਰਦੀ ਹੈ ਜਿਉਂ-ਜਿਉਂ ਹੜ੍ਹ ਦਾ ਪਾਣੀ ਉੱਪਰ ਉੱਠਦਾ ਹੈ ਅਤੇ ਮੀਂਹ ਪੈਂਦਾ ਹੈ

      ਭਾਗ 3

      ਜਲ-ਪਰਲੋ ਵਿੱਚੋਂ ਕੁਝ ਇਨਸਾਨ ਬਚੇ

      ਪਰਮੇਸ਼ੁਰ ਨੇ ਜਲ-ਪਰਲੋ ਲਿਆ ਕੇ ਦੁਸ਼ਟ ਦੁਨੀਆਂ ਦਾ ਨਾਸ਼ ਕੀਤਾ, ਪਰ ਨੂਹ ਨੂੰ ਉਸ ਦੇ ਪਰਿਵਾਰ ਸਣੇ ਬਚਾਇਆ

      ਜਿੱਦਾਂ-ਜਿੱਦਾਂ ਦੁਨੀਆਂ ਦੀ ਆਬਾਦੀ ਵਧਦੀ ਗਈ, ਉੱਦਾਂ-ਉੱਦਾਂ ਪਾਪ ਅਤੇ ਬੁਰਾਈ ਵੀ ਵਧਦੀ ਗਈ। ਉਸ ਵੇਲੇ ਧਰਤੀ ਉੱਤੇ ਪਰਮੇਸ਼ੁਰ ਦਾ ਇੱਕੋ-ਇਕ ਨਬੀ ਹਨੋਕ ਸੀ। ਉਸ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਇਕ ਦਿਨ ਪਰਮੇਸ਼ੁਰ ਸਭ ਬੁਰੇ ਲੋਕਾਂ ਦਾ ਨਾਸ਼ ਕਰੇਗਾ। ਪਰ ਇਸ ਦੇ ਬਾਵਜੂਦ, ਬੁਰਾਈ ਦਾ ਬੋਲਬਾਲਾ ਰਿਹਾ। ਕੁਝ ਦੂਤ ਸਵਰਗ ਵਿਚ ਆਪਣਾ ਰੁਤਬਾ ਛੱਡ ਕੇ ਯਹੋਵਾਹ ਦੇ ਖ਼ਿਲਾਫ਼ ਹੋ ਗਏ। ਧਰਤੀ ʼਤੇ ਆ ਕੇ ਉਨ੍ਹਾਂ ਨੇ ਇਨਸਾਨਾਂ ਦਾ ਰੂਪ ਧਾਰਿਆ ਅਤੇ ਆਪਣੀ ਗ਼ਲਤ ਲਾਲਸਾ ਮਿਟਾਉਣ ਲਈ ਤੀਵੀਆਂ ਨਾਲ ਵਿਆਹ ਕਰਵਾਏ। ਇਸ ਗ਼ੈਰ-ਕੁਦਰਤੀ ਸੰਬੰਧ ਕਾਰਨ ਜੋ ਬੱਚੇ ਪੈਦਾ ਹੋਏ, ਉਹ ਵੱਡੇ ਹੋ ਕੇ ਦੈਂਤ ਬਣੇ। ਇਨ੍ਹਾਂ ਹੱਟੇ-ਕੱਟੇ ਗੁੰਡਿਆਂ ਨੂੰ “ਨੈਫ਼ਲਿਮ” ਕਿਹਾ ਜਾਂਦਾ ਸੀ ਅਤੇ ਇਨ੍ਹਾਂ ਨੇ ਧਰਤੀ ਉੱਤੇ ਬਹੁਤ ਖ਼ੂਨ-ਖ਼ਰਾਬਾ ਕੀਤਾ। ਦੁਨੀਆਂ ਉੱਤੇ ਬੁਰਾਈ ਹੀ ਬੁਰਾਈ ਦੇਖ ਕੇ ਯਹੋਵਾਹ ਦਾ ਦਿਲ ਕਿੰਨਾ ਦੁਖੀ ਹੋਇਆ ਹੋਣਾ!

      ਹਨੋਕ ਦੇ ਮਰਨ ਪਿੱਛੋਂ, ਨੂਹ ਹੀ ਅਜਿਹਾ ਇਨਸਾਨ ਸੀ ਜੋ ਬੁਰੇ ਲੋਕਾਂ ਤੋਂ ਵੱਖਰਾ ਸੀ। ਉਹ ਆਪਣੇ ਪਰਿਵਾਰ ਨਾਲ ਰਲ ਕੇ ਉਹੀ ਕਰਨ ਦੀ ਕੋਸ਼ਿਸ਼ ਕਰਦਾ ਸੀ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਸੀ। ਜਦ ਰੱਬ ਨੇ ਸਾਰੇ ਬੁਰੇ ਲੋਕਾਂ ਨੂੰ ਨਾਸ਼ ਕਰਨ ਦਾ ਫ਼ੈਸਲਾ ਕੀਤਾ, ਤਾਂ ਉਸ ਨੇ ਨੂਹ ਦੇ ਘਰਾਣੇ ਅਤੇ ਜੀਵ-ਜੰਤੂਆਂ ਨੂੰ ਬਚਾਉਣ ਦਾ ਵੀ ਇੰਤਜ਼ਾਮ ਕੀਤਾ। ਪਰਮੇਸ਼ੁਰ ਨੇ ਨੂਹ ਨੂੰ ਇਕ ਵੱਡੇ ਸਾਰੇ ਬਕਸੇ ਵਰਗੀ ਕਿਸ਼ਤੀ ਬਣਾਉਣ ਲਈ ਕਿਹਾ। ਇਸ ਕਿਸ਼ਤੀ ਵਿਚ ਬੈਠ ਕੇ ਨੂਹ, ਉਸ ਦਾ ਪਰਿਵਾਰ ਅਤੇ ਕਈ ਕਿਸਮਾਂ ਦੇ ਜੀਵ-ਜੰਤੂ ਆਉਣ ਵਾਲੀ ਜਲ-ਪਰਲੋ ਵਿੱਚੋਂ ਬਚ ਸਕਦੇ ਸੀ। ਨੂਹ ਨੇ ਉਹੀ ਕੀਤਾ ਜੋ ਪਰਮੇਸ਼ੁਰ ਨੇ ਕਿਹਾ ਸੀ। ਕਿਸ਼ਤੀ ਬਣਾਉਣ ਵਿਚ ਉਸ ਨੂੰ 40-50 ਸਾਲ ਲੱਗੇ। ਇਸ ਸਮੇਂ ਦੌਰਾਨ ਉਸ ਨੇ ਆਉਣ ਵਾਲੀ ਜਲ-ਪਰਲੋ ਤੋਂ ਲੋਕਾਂ ਨੂੰ ਖ਼ਬਰਦਾਰ ਵੀ ਕੀਤਾ। (2 ਪਤਰਸ 2:5) ਪਰ ਅਫ਼ਸੋਸ, ਲੋਕਾਂ ਨੇ ਉਸ ਦੀ ਇਕ ਵੀ ਨਾ ਸੁਣੀ ਅਤੇ ਆਖ਼ਰ ਉਹ ਦਿਨ ਆ ਗਿਆ ਜਦ ਨੂਹ ਦਾ ਪਰਿਵਾਰ ਅਤੇ ਜੀਵ-ਜੰਤੂ ਕਿਸ਼ਤੀ ਦੇ ਅੰਦਰ ਚਲੇ ਗਏ ਅਤੇ ਪਰਮੇਸ਼ੁਰ ਨੇ ਕਿਸ਼ਤੀ ਦਾ ਦਰਵਾਜ਼ਾ ਬੰਦ ਕਰ ਦਿੱਤਾ। ਫਿਰ ਮੀਂਹ ਪੈਣਾ ਸ਼ੁਰੂ ਹੋ ਗਿਆ।

      ਚਾਲੀ ਦਿਨਾਂ ਤਕ ਮੀਂਹ ਜ਼ੋਰ-ਜ਼ੋਰ ਨਾਲ ਲਗਾਤਾਰ ਪੈਂਦਾ ਰਿਹਾ ਅਤੇ ਸਾਰੀ ਧਰਤੀ ਪਾਣੀ ਵਿਚ ਡੁੱਬ ਗਈ। ਸਭ ਬੁਰੇ ਲੋਕਾਂ ਦਾ ਨਾਸ਼ ਹੋ ਗਿਆ। ਕਈ ਮਹੀਨਿਆਂ ਪਿੱਛੋਂ ਜਾ ਕੇ ਪਾਣੀ ਘਟਿਆ ਅਤੇ ਕਿਸ਼ਤੀ ਇਕ ਪਹਾੜੀ ਦੀ ਟੀਸੀ ʼਤੇ ਜਾ ਟਿਕੀ। ਨੂਹ ਦੇ ਪਰਿਵਾਰ ਅਤੇ ਸਭ ਜੀਵ-ਜੰਤੂਆਂ ਨੇ ਪੂਰਾ ਇਕ ਸਾਲ ਕਿਸ਼ਤੀ ਦੇ ਅੰਦਰ ਗੁਜ਼ਾਰਿਆ। ਕਿਸ਼ਤੀ ਤੋਂ ਬਾਹਰ ਆ ਕੇ ਪਰਮੇਸ਼ੁਰ ਦਾ ਸ਼ੁਕਰੀਆ ਅਦਾ ਕਰਨ ਲਈ ਨੂਹ ਨੇ ਇਕ ਭੇਟ ਚੜ੍ਹਾਈ। ਪਰਮੇਸ਼ੁਰ ਨੇ ਭੇਟ ਸਵੀਕਾਰ ਕੀਤੀ ਅਤੇ ਉਨ੍ਹਾਂ ਨਾਲ ਵਾਅਦਾ ਕੀਤਾ ਕਿ ਉਹ ਫਿਰ ਕਦੇ ਵੀ ਪੂਰੀ ਦੁਨੀਆਂ ਨੂੰ ਜਲ-ਪਰਲੋ ਨਾਲ ਨਾਸ਼ ਨਹੀਂ ਕਰੇਗਾ। ਯਹੋਵਾਹ ਨੇ ਆਕਾਸ਼ ਵਿਚ ਇਕ ਨਿਸ਼ਾਨੀ ਦਿੱਤੀ, ਇਕ ਸਤਰੰਗੀ ਪੀਂਘ ਜਿਸ ਨੂੰ ਦੇਖ ਕੇ ਇਨਸਾਨਾਂ ਨੂੰ ਇਹ ਵਾਅਦਾ ਯਾਦ ਆਵੇਗਾ।

      ਜਲ-ਪਰਲੋ ਤੋਂ ਬਾਅਦ ਯਹੋਵਾਹ ਨੇ ਇਨਸਾਨਾਂ ਨੂੰ ਨਵੇਂ ਹੁਕਮ ਦਿੱਤੇ। ਉਸ ਨੇ ਉਨ੍ਹਾਂ ਨੂੰ ਜਾਨਵਰਾਂ ਦਾ ਮਾਸ ਖਾਣ ਦੀ ਇਜਾਜ਼ਤ ਤਾਂ ਦਿੱਤੀ ਸੀ ਪਰ ਉਨ੍ਹਾਂ ਦਾ ਖ਼ੂਨ ਖਾਣ ਤੋਂ ਮਨ੍ਹਾ ਕੀਤਾ ਸੀ। ਪਰਮੇਸ਼ੁਰ ਨੇ ਨੂਹ ਦੇ ਪੁੱਤਰਾਂ ਨੂੰ ਹੁਕਮ ਦਿੱਤਾ ਕਿ ਉਹ ਇਕ ਜਗ੍ਹਾ ਰਹਿਣ ਦੀ ਬਜਾਇ ਵਧ-ਫੁੱਲ ਕੇ ਸਾਰੀ ਧਰਤੀ ਉੱਤੇ ਵੱਸਣ। ਪਰ ਬਾਅਦ ਵਿਚ ਕਈਆਂ ਨੇ ਜਾਣ-ਬੁੱਝ ਕੇ ਇਸ ਹੁਕਮ ਨੂੰ ਤੋੜਿਆ। ਉਨ੍ਹਾਂ ਨੇ ਨਿਮਰੋਦ ਨਾਂ ਦੇ ਬੰਦੇ ਅਧੀਨ ਹੋ ਕੇ ਬਾਬਲ ਸ਼ਹਿਰ ਵਿਚ ਇਕ ਬੁਰਜ ਬਣਾਉਣਾ ਸ਼ੁਰੂ ਕੀਤਾ ਤਾਂਕਿ ਉਹ ਸਾਰੇ ਇੱਕੋ ਜਗ੍ਹਾ ʼਤੇ ਰਹਿ ਸਕਣ। ਪਰ ਪਰਮੇਸ਼ੁਰ ਨੇ ਉਨ੍ਹਾਂ ਦੇ ਕੰਮ ਵਿਚ ਰੁਕਾਵਟ ਪਾਉਣ ਲਈ ਉਨ੍ਹਾਂ ਦੀਆਂ ਬੋਲੀਆਂ ਬਦਲ ਦਿੱਤੀਆਂ। ਉਹ ਇਕ-ਦੂਜੇ ਦੀ ਗੱਲਬਾਤ ਸਮਝ ਨਾ ਸਕੇ, ਇਸ ਲਈ ਉਨ੍ਹਾਂ ਨੇ ਬੁਰਜ ਬਣਾਉਣਾ ਛੱਡ ਦਿੱਤਾ ਅਤੇ ਵੱਖ-ਵੱਖ ਜਗ੍ਹਾ ਜਾ ਵੱਸੇ।

      ​—ਇਹ ਜਾਣਕਾਰੀ ਉਤਪਤ ਅਧਿਆਇ 6-11 ਅਤੇ ਯਹੂਦਾਹ 14, 15 ਵਿੱਚੋਂ ਲਈ ਗਈ ਹੈ।

      • ਧਰਤੀ ਉੱਤੇ ਬੁਰਾਈ ਕਿਵੇਂ ਫੈਲੀ?

      • ਨੂਹ ਨੇ ਪਰਮੇਸ਼ੁਰ ਪ੍ਰਤਿ ਆਪਣੀ ਵਫ਼ਾਦਾਰੀ ਦਾ ਸਬੂਤ ਕਿਵੇਂ ਦਿੱਤਾ?

      • ਜਲ-ਪਰਲੋ ਤੋਂ ਬਾਅਦ ਪਰਮੇਸ਼ੁਰ ਨੇ ਇਨਸਾਨਾਂ ਨੂੰ ਕਿਹੜੀ ਚੀਜ਼ ਤੋਂ ਮਨ੍ਹਾ ਕੀਤਾ?

  • ਸਮਾਂ-ਰੇਖਾ
    ਪਵਿੱਤਰ ਬਾਈਬਲ ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ?
      1. 2370 ਈ. ਪੂ. ਜਲ-ਪਰਲੋ ਆਈ

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ