ਗੀਤ 55
ਸਦਾ ਦੀ ਜ਼ਿੰਦਗੀ
1. ਦੇਖ ਖੁੱਲ੍ਹੇ ਅੰਬਰ ਥੱਲੇ
ਪਿਆਰ ਦੇ ਸੋਹਣੇ ਚਮਨ ਨੂੰ
ਨਾ ਹੈ ਸਿਤਮ, ਨਾ ਹੈ ਗਮ
ਪਿਆਰ ਨਾਲ ਸਜੀ ਸਵੇਰ
(ਕੋਰਸ)
ਪਿਆਰਾ ਇਹ ਗੁਲਸਿਤਾਂ
ਹੈ ਰੱਬ ਤੇਰਾ ਜਹਾਂ
ਹਮੇਸ਼ਾ ਦੀ ਜ਼ਿੰਦਗੀ
ਤੇਰਾ ਹੀ ਹੈ ਅਹਿਸਾਨ
2. ਧਰਤੀ ʼਤੇ ਹਰ ਇਕ ਇਨਸਾਨ
ਏਕ ਹੀ ਰੁੱਖ ਦੇ ਪੱਤੇ ਨੇ
ਨਾ ਸਰਹੱਦਾਂ, ਨਾ ਜੰਗਾਂ
ਨਫ਼ਰਤ ਦੀ ਸ਼ਾਮ ਢਲ਼ੀ
(ਕੋਰਸ)
ਪਿਆਰਾ ਇਹ ਗੁਲਸਿਤਾਂ
ਹੈ ਰੱਬ ਤੇਰਾ ਜਹਾਂ
ਹਮੇਸ਼ਾ ਦੀ ਜ਼ਿੰਦਗੀ
ਤੇਰਾ ਹੀ ਹੈ ਅਹਿਸਾਨ
3. ਹਰ ਤਰਫ਼ ਇਸ ਚਮਨ ਵਿਚ
ਜ਼ਿੰਦਗੀ ਦੇ ਫੁਹਾਰੇ
ਨਾ ਕਬਰਿਸਤਾਨ, ਨਾ ਸ਼ਮਸ਼ਾਨ
ਮਾਤਮ ਦੀ ਰਾਤ ਗੁਜ਼ਰੀ
(ਕੋਰਸ)
ਪਿਆਰਾ ਇਹ ਗੁਲਸਿਤਾਂ
ਹੈ ਰੱਬ ਤੇਰਾ ਜਹਾਂ
ਹਮੇਸ਼ਾ ਦੀ ਜ਼ਿੰਦਗੀ
ਤੇਰਾ ਹੀ ਹੈ ਅਹਿਸਾਨ
(ਅੱਯੂ. 33:25; ਜ਼ਬੂ. 72:7; ਪ੍ਰਕਾ. 21:4 ਦੇਖੋ।)