- 
	                        
            
            ਪਠਨ ਵਿਚ ਲੱਗੇ ਰਹੋਪਹਿਰਾਬੁਰਜ—1996 | ਮਈ 1
- 
                            - 
                                        ਰੂਥ ਦਾਊਦ ਦੀ ਅਤੇ ਆਖ਼ਰਕਾਰ ਯਿਸੂ ਮਸੀਹ ਦੀ ਇਕ ਵਡਿੱਕੀ ਬਣਦੀ ਹੈ। ਇਸ ਤਰ੍ਹਾਂ ਉਸ ਨੇ ਇਕ “ਪੂਰਾ ਵੱਟਾ” ਪਾਇਆ। ਇਸ ਤੋਂ ਇਲਾਵਾ, ਸ਼ਾਸਤਰ ਸੰਬੰਧੀ ਬਿਰਤਾਂਤ ਨੂੰ ਪੜ੍ਹਨ ਵਾਲੇ ਵਿਅਕਤੀ ਇਕ ਬਹੁਮੁੱਲਾ ਸਬਕ ਸਿੱਖਦੇ ਹਨ: ਯਹੋਵਾਹ ਦੇ ਪ੍ਰਤੀ ਨਿਸ਼ਠਾਵਾਨ ਰਹੋ, ਅਤੇ ਤੁਹਾਨੂੰ ਭਰਪੂਰ ਬਰਕਤਾਂ ਮਿਲਣਗੀਆਂ।—ਰੂਥ 2:12; 4:17-22; ਕਹਾਉਤਾਂ 10:22; ਮੱਤੀ 1:1, 5, 6. 16. ਤਿੰਨ ਇਬਰਾਨੀਆਂ ਨੇ ਕਿਹੜੀ ਅਜ਼ਮਾਇਸ਼ ਦਾ ਸਾਮ੍ਹਣਾ ਕੀਤਾ, ਅਤੇ ਇਹ ਬਿਰਤਾਂਤ ਸਾਨੂੰ ਕਿਵੇਂ ਮਦਦ ਕਰ ਸਕਦਾ ਹੈ? 16 ਸ਼ਦਰਕ, ਮੇਸ਼ਕ, ਅਤੇ ਅਬਦ-ਨਗੋ ਨਾਮਕ ਇਬਰਾਨੀਆਂ ਦਾ ਬਿਰਤਾਂਤ ਸਾਨੂੰ ਅਜ਼ਮਾਇਸ਼ੀ ਪਰਿਸਥਿਤੀਆਂ ਵਿਚ ਪਰਮੇਸ਼ੁਰ ਦੇ ਪ੍ਰਤੀ ਵਫ਼ਾਦਾਰ ਰਹਿਣ ਵਿਚ ਮਦਦ ਕਰ ਸਕਦਾ ਹੈ। ਜਿਉਂ-ਜਿਉਂ ਦਾਨੀਏਲ ਅਧਿਆਇ 3 ਨੂੰ ਉੱਚੀ ਆਵਾਜ਼ ਵਿਚ ਪੜ੍ਹਿਆ ਜਾਂਦਾ ਹੈ, ਉਸ ਘਟਨਾ ਦੀ ਕਲਪਨਾ ਕਰੋ। ਸੋਨੇ ਦੀ ਇਕ ਵਿਸ਼ਾਲ ਮੂਰਤ ਦੂਰਾ ਦੇ ਮੈਦਾਨ ਵਿਚ ਉੱਚੀ ਖੜ੍ਹੀ ਹੈ, ਜਿੱਥੇ ਬਾਬਲੀ ਅਧਿਕਾਰੀ ਇਕੱਠੇ ਹੋਏ ਹਨ। ਸੰਗੀਤਕ ਸਾਜ਼ ਦੀ ਆਵਾਜ਼ ਤੇ, ਉਹ ਡਿੱਗ ਕੇ ਉਸ ਮੂਰਤ ਦੀ ਉਪਾਸਨਾ ਕਰਦੇ ਹਨ ਜਿਸ ਨੂੰ ਰਾਜਾ ਨਬੂਕਦਨੱਸਰ ਨੇ ਖੜ੍ਹਾ ਕੀਤਾ ਹੈ। ਯਾਨੀ, ਸ਼ਦਰਕ, ਮੇਸ਼ਕ, ਅਤੇ ਅਬਦ-ਨਗੋ ਨੂੰ ਛੱਡ ਸਾਰੇ ਇੰਜ ਕਰਦੇ ਹਨ। ਆਦਰਪੂਰਣ, ਪਰੰਤੂ ਦ੍ਰਿੜ੍ਹਤਾ ਨਾਲ, ਉਹ ਰਾਜਾ ਨੂੰ ਦੱਸਦੇ ਹਨ ਕਿ ਉਹ ਉਸ ਦੇ ਦੇਵਤਿਆਂ ਦੀ ਸੇਵਾ ਅਤੇ ਉਸ ਦੀ ਸੋਨੇ ਦੀ ਮੂਰਤ ਦੀ ਉਪਾਸਨਾ ਨਹੀਂ ਕਰਨਗੇ। ਇਨ੍ਹਾਂ ਜਵਾਨ ਇਬਰਾਨੀਆਂ ਨੂੰ ਅਤਿ-ਤਪੀ ਭੱਠੀ ਵਿਚ ਸੁੱਟ ਦਿੱਤਾ ਜਾਂਦਾ ਹੈ। ਪਰੰਤੂ ਕੀ ਹੁੰਦਾ ਹੈ? ਅੰਦਰ ਝਾਕਦੇ ਹੋਏ, ਰਾਜਾ ਚਾਰ ਰਿਸ਼ਟ-ਪੁਸ਼ਟ ਆਦਮੀਆਂ ਨੂੰ ਦੇਖਦਾ ਹੈ, ਉਨ੍ਹਾਂ ਵਿੱਚੋਂ ਇਕ “ਦਾ ਸਰੂਪ ਦਿਓਤਿਆਂ ਦੇ ਪੁੱਤ੍ਰ ਦਾ ਹੈ।” (ਦਾਨੀਏਲ 3:25) ਇਨ੍ਹਾਂ ਤਿੰਨਾਂ ਇਬਰਾਨੀਆਂ ਨੂੰ ਭੱਠੀ ਵਿੱਚੋਂ ਬਾਹਰ ਲਿਆਇਆ ਜਾਂਦਾ ਹੈ, ਅਤੇ ਨਬੂਕਦਨੱਸਰ ਉਨ੍ਹਾਂ ਦੇ ਪਰਮੇਸ਼ੁਰ ਦਾ ਗੁਣ-ਗਾਨ ਕਰਦਾ ਹੈ। ਇਸ ਬਿਰਤਾਂਤ ਦੀ ਕਲਪਨਾ ਕਰਨੀ ਫਲਦਾਇਕ ਰਹੀ ਹੈ। ਅਤੇ ਅਜ਼ਮਾਇਸ਼ ਦੇ ਅਧੀਨ ਯਹੋਵਾਹ ਦੇ ਪ੍ਰਤੀ ਵਫ਼ਾਦਾਰੀ ਦੇ ਸੰਬੰਧ ਵਿਚ ਇਹ ਕੀ ਹੀ ਇਕ ਸਬਕ ਪੇਸ਼ ਕਰਦਾ ਹੈ! ਇਕ ਪਰਿਵਾਰ ਦੇ ਤੌਰ ਤੇ ਬਾਈਬਲ ਪੜ੍ਹਨ ਤੋਂ ਲਾਭ ਪ੍ਰਾਪਤ ਕਰੋ 17. ਸੰਖੇਪ ਵਿਚ ਉਨ੍ਹਾਂ ਕੁਝ ਲਾਭਦਾਇਕ ਗੱਲਾਂ ਦਾ ਉਦਾਹਰਣ ਦਿਓ ਜੋ ਤੁਹਾਡਾ ਪਰਿਵਾਰ ਇਕੱਠਾ ਮਿਲ ਕੇ ਬਾਈਬਲ ਪੜ੍ਹਨ ਦੇ ਦੁਆਰਾ ਸਿੱਖ ਸਕਦਾ ਹੈ। 17 ਤੁਹਾਡਾ ਪਰਿਵਾਰ ਅਨੇਕ ਲਾਭ ਦਾ ਆਨੰਦ ਮਾਣ ਸਕਦਾ ਹੈ ਜੇਕਰ ਤੁਸੀਂ ਨਿਯਮਿਤ ਤੌਰ ਤੇ ਇਕੱਠੇ ਮਿਲ ਕੇ ਬਾਈਬਲ ਪੜ੍ਹਨ ਦੇ ਲਈ ਸਮਾਂ ਕੱਢੋ। ਉਤਪਤ ਤੋਂ ਸ਼ੁਰੂ ਕਰਦੇ ਹੋਏ, ਤੁਸੀਂ ਸ੍ਰਿਸ਼ਟੀ ਦੀ ਕਲਪਨਾ ਕਰ ਸਕਦੇ ਹੋ ਅਤੇ ਮਨੁੱਖ ਦੇ ਮੂਲ ਪਰਾਦੀਸ ਘਰ ਵਿਚ ਝਾਕ ਮਾਰ ਸਕਦੇ ਹੋ। ਤੁਸੀਂ ਵਫ਼ਾਦਾਰ ਕੁਲ-ਪਿਤਾਵਾਂ ਅਤੇ ਉਨ੍ਹਾਂ ਦਿਆਂ ਪਰਿਵਾਰਾਂ ਦੇ ਅਨੁਭਵਾਂ ਵਿਚ ਸਾਂਝੇ ਹੋ ਸਕਦੇ ਹੋ ਅਤੇ ਇਸਰਾਏਲੀਆਂ ਦੇ ਪਿੱਛੇ-ਪਿੱਛੇ ਜਾ ਸਕਦੇ ਹੋ, ਜਿਉਂ-ਜਿਉਂ ਉਹ ਲਾਲ ਸਮੁੰਦਰ ਦੇ ਵਿੱਚੋਂ ਸੁੱਕੇ ਪੈਰੀਂ ਪਾਰ ਹੁੰਦੇ ਹਨ। ਤੁਸੀਂ ਚਰਵਾਹੇ ਦਾਊਦ ਨੂੰ ਫਲਿਸਤੀ ਦੈਂਤ ਗੋਲਿਅਥ ਨੂੰ ਹਰਾਉਂਦੇ ਹੋਏ ਦੇਖ ਸਕਦੇ ਹੋ। ਤੁਹਾਡਾ ਪਰਿਵਾਰ ਯਰੂਸ਼ਲਮ ਵਿਚ ਯਹੋਵਾਹ ਦੀ ਹੈਕਲ ਦੀ ਉਸਾਰੀ ਵੱਲ ਧਿਆਨ ਦੇ ਸਕਦਾ ਹੈ, ਬਾਬਲੀ ਲਸ਼ਕਰਾਂ ਦੇ ਹੱਥੀਂ ਇਸ ਦਾ ਵਿਨਾਸ਼ ਦੇਖ ਸਕਦਾ ਹੈ, ਅਤੇ ਗਵਰਨਰ ਜ਼ਰੂੱਬਾਬਲ ਅਧੀਨ ਇਸ ਦੀ ਮੁੜ ਉਸਾਰੀ ਉੱਤੇ ਦ੍ਰਿਸ਼ਟੀ ਪਾ ਸਕਦਾ ਹੈ। ਬੈਤਲਹਮ ਦੇ ਨੇੜੇ ਮਾਮੂਲੀ ਚਰਵਾਹਿਆਂ ਦੇ ਨਾਲ, ਤੁਸੀਂ ਯਿਸੂ ਦੇ ਜਨਮ ਦੇ ਬਾਰੇ ਦੂਤਮਈ ਐਲਾਨ ਸੁਣ ਸਕਦੇ ਹੋ। ਤੁਸੀਂ ਉਸ ਦੇ ਬਪਤਿਸਮਾ ਅਤੇ ਉਸ ਦੀ ਸੇਵਕਾਈ ਦੇ ਬਾਰੇ ਵੇਰਵੇ ਪ੍ਰਾਪਤ ਕਰ ਸਕਦੇ ਹੋ, ਉਸ ਨੂੰ ਆਪਣਾ ਮਾਨਵ ਜੀਵਨ ਰਿਹਾਈ-ਕੀਮਤ ਦੇ ਤੌਰ ਤੇ ਦਿੰਦੇ ਹੋਏ ਦੇਖ ਸਕਦੇ ਹੋ, ਅਤੇ ਉਸ ਦੇ ਪੁਨਰ-ਉਥਾਨ ਦੇ ਆਨੰਦ ਵਿਚ ਸਾਂਝੇ ਹੋ ਸਕਦੇ ਹੋ। ਉਪਰੰਤ, ਤੁਸੀਂ ਰਸੂਲ ਪੌਲੁਸ ਦੇ ਨਾਲ ਸਫ਼ਰ ਕਰ ਕੇ ਕਲੀਸਿਯਾਵਾਂ ਦੀ ਸਥਾਪਨਾ ਨੂੰ ਦੇਖ ਸਕਦੇ ਹੋ, ਜਿਉਂ ਹੀ ਮਸੀਹੀਅਤ ਫੈਲਦੀ ਜਾਂਦੀ ਹੈ। ਫਿਰ, ਪਰਕਾਸ਼ ਦੀ ਪੋਥੀ ਵਿਚ ਤੁਹਾਡਾ ਪਰਿਵਾਰ ਭਵਿੱਖ ਦੇ ਬਾਰੇ ਰਸੂਲ ਯੂਹੰਨਾ ਦੇ ਮਹਾਨ ਦਰਸ਼ਣ ਦਾ ਆਨੰਦ ਮਾਣ ਸਕਦਾ ਹੈ, ਜਿਸ ਵਿਚ ਮਸੀਹ ਦਾ ਹਜ਼ਾਰ ਵਰ੍ਹਿਆਂ ਦਾ ਰਾਜ ਵੀ ਸ਼ਾਮਲ ਹੈ। 18, 19. ਪਰਿਵਾਰਕ ਬਾਈਬਲ ਪਠਨ ਦੇ ਸੰਬੰਧ ਵਿਚ ਕਿਹੜੇ ਸੁਝਾਉ ਪੇਸ਼ ਕੀਤੇ ਜਾਂਦੇ ਹਨ? 18 ਜੇਕਰ ਤੁਸੀਂ ਇਕ ਪਰਿਵਾਰ ਦੇ ਤੌਰ ਤੇ ਬਾਈਬਲ ਨੂੰ ਉੱਚੀ ਆਵਾਜ਼ ਵਿਚ ਪੜ੍ਹ ਰਹੇ ਹੋ, ਤਾਂ ਉਸ ਨੂੰ ਸਪੱਸ਼ਟਤਾ ਅਤੇ ਜੋਸ਼ ਨਾਲ ਪੜ੍ਹੋ। ਸ਼ਾਸਤਰ ਦੇ ਕੁਝ ਭਾਗਾਂ ਨੂੰ ਪੜ੍ਹਦੇ ਸਮੇਂ ਪਰਿਵਾਰ ਦਾ ਇਕ ਸਦੱਸ—ਸੰਭਵ ਹੈ ਕਿ ਪਿਤਾ—ਆਮ ਬਿਰਤਾਂਤ ਦੇ ਸ਼ਬਦਾਂ ਨੂੰ ਪੜ੍ਹ ਸਕਦਾ ਹੈ। ਤੁਹਾਡੇ ਵਿੱਚੋਂ ਬਾਕੀ ਆਪਣੇ ਹਿੱਸਿਆਂ ਨੂੰ ਢੁਕਵੇਂ ਜਜ਼ਬਾਤ ਦੇ ਨਾਲ ਪੜ੍ਹਦੇ ਹੋਏ, ਬਾਈਬਲ ਪਾਤਰਾਂ ਦੀਆਂ ਭੂਮਿਕਾਵਾਂ ਅਪਣਾ ਸਕਦੇ ਹਨ। 19 ਜਿਉਂ-ਜਿਉਂ ਤੁਸੀਂ ਇਕ ਪਰਿਵਾਰ ਦੇ ਤੌਰ ਤੇ ਬਾਈਬਲ ਪਠਨ ਵਿਚ ਹਿੱਸਾ ਲੈਂਦੇ ਹੋ, ਤੁਹਾਡੀ ਪੜ੍ਹਨ ਦੀ ਯੋਗਤਾ ਸੁਧਰ ਸਕਦੀ ਹੈ। ਸੰਭਵ ਹੈ, ਪਰਮੇਸ਼ੁਰ ਦੇ ਬਾਰੇ ਤੁਹਾਡਾ ਗਿਆਨ ਵਧੇਗਾ, ਅਤੇ ਇਸ ਨੂੰ ਤੁਹਾਨੂੰ ਉਸ ਦੇ ਹੋਰ ਨਜ਼ਦੀਕ ਲੈ ਜਾਣਾ ਚਾਹੀਦਾ ਹੈ। ਆਸਾਫ਼ ਨੇ ਗੀਤ ਗਾਇਆ: “ਪਰਮੇਸ਼ੁਰ ਦੇ ਨੇੜੇ ਰਹਿਣਾ ਮੇਰੇ ਲਈ ਚੰਗਾ ਹੈ, ਮੈਂ ਪ੍ਰਭੁ ਯਹੋਵਾਹ ਨੂੰ ਆਪਣੀ ਪਨਾਹ ਬਣਾਇਆ ਹੈ, ਤਾਂ ਜੋ ਮੈਂ ਤੇਰੇ ਸਾਰੇ ਕਾਰਜਾਂ ਦਾ ਵਰਨਣ ਕਰਾਂ।” (ਜ਼ਬੂਰ 73:28) ਇਹ ਗੱਲ ਤੁਹਾਡੇ ਪਰਿਵਾਰ ਨੂੰ ਮੂਸਾ ਦੀ ਤਰ੍ਹਾਂ ਬਣਨ ਦੇ ਲਈ ਮਦਦ ਕਰੇਗੀ, ਜੋ “ਅਲੱਖ,” ਯਾਨੀ, ਯਹੋਵਾਹ ਪਰਮੇਸ਼ੁਰ “ਨੂੰ ਜਾਣੀਦਾ ਲੱਖ ਕੇ ਤਕੜਾ ਰਿਹਾ।”—ਇਬਰਾਨੀਆਂ 11:27. ਪਠਨ ਅਤੇ ਮਸੀਹੀ ਸੇਵਕਾਈ 20, 21. ਸਾਡੇ ਪ੍ਰਚਾਰ ਕੰਮ ਦੀ ਨਿਯੁਕਤੀ ਪੜ੍ਹਨ ਦੀ ਯੋਗਤਾ ਨਾਲ ਕਿਵੇਂ ਸੰਬੰਧ ਰੱਖਦੀ ਹੈ? 20 “ਅਲੱਖ” ਦੀ ਉਪਾਸਨਾ ਕਰਨ ਦੀ ਸਾਡੀ ਚਾਹਤ ਨੂੰ ਸਾਨੂੰ ਚੰਗੇ ਪਾਠਕ ਬਣਨ ਦੇ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਚੰਗੀ ਤਰ੍ਹਾਂ ਨਾਲ ਪੜ੍ਹਨ ਦੀ ਯੋਗਤਾ ਸਾਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਗਵਾਹੀ ਦੇਣ ਦੇ ਲਈ ਮਦਦ ਕਰਦੀ ਹੈ। ਇਹ ਨਿਸ਼ਚੇ ਹੀ ਸਾਨੂੰ ਰਾਜ-ਪ੍ਰਚਾਰ ਕੰਮ ਵਿਚ ਲੱਗੇ ਰਹਿਣ ਦੇ ਲਈ ਮਦਦ ਕਰਦੀ ਹੈ ਜਿਸ ਦਾ ਹੁਕਮ ਯਿਸੂ ਨੇ ਆਪਣੇ ਅਨੁਯਾਈਆਂ ਨੂੰ ਦਿੱਤਾ ਸੀ ਜਦੋਂ ਉਸ ਨੇ ਕਿਹਾ: “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।” (ਮੱਤੀ 28:19, 20; ਰਸੂਲਾਂ ਦੇ ਕਰਤੱਬ 1:8) ਯਹੋਵਾਹ ਦੇ ਲੋਕਾਂ ਦਾ ਮੁੱਖ ਕਾਰਜ ਗਵਾਹੀ ਦੇਣਾ ਹੈ, ਅਤੇ ਪੜ੍ਹਨ ਦੀ ਯੋਗਤਾ ਇਸ ਨੂੰ ਸੰਪੰਨ ਕਰਨ ਵਿਚ ਸਾਡੀ ਮਦਦ ਕਰਦੀ ਹੈ। 21 ਪਰਮੇਸ਼ੁਰ ਦੇ ਬਚਨ ਦਾ ਇਕ ਚੰਗਾ ਪਾਠਕ ਅਤੇ ਇਕ ਕੁਸ਼ਲ ਅਧਿਆਪਕ ਬਣਨ ਦੇ ਲਈ ਜਤਨ ਦੀ ਜ਼ਰੂਰਤ ਪੈਂਦੀ ਹੈ। (ਅਫ਼ਸੀਆਂ 6:17) ਇਸ ਲਈ, ‘ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਪਰਵਾਨ ਠਹਿਰਾਉਣ ਦਾ ਜਤਨ ਕਰੋ ਜਿਹੜਾ ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨ ਵਾਲਾ ਹੋਵੇ।’ (2 ਤਿਮੋਥਿਉਸ 2:15) ਪਠਨ ਵਿਚ ਲੱਗੇ ਰਹਿਣ ਦੇ ਦੁਆਰਾ ਸ਼ਾਸਤਰ ਸੰਬੰਧੀ ਸੱਚਾਈ ਦੇ ਬਾਰੇ ਆਪਣੇ ਗਿਆਨ ਨੂੰ ਅਤੇ ਯਹੋਵਾਹ ਦੇ ਇਕ ਗਵਾਹ ਦੇ ਤੌਰ ਤੇ ਆਪਣੀ ਯੋਗਤਾ ਨੂੰ ਵਧਾਓ। (w96 5/15) 
 
- 
                                        
- 
	                        
            
            ਪਰਮੇਸ਼ੁਰ ਦਾ ਬਚਨ ਪੜ੍ਹੋ ਅਤੇ ਸੱਚਾਈ ਵਿਚ ਉਸ ਦੀ ਸੇਵਾ ਕਰੋਪਹਿਰਾਬੁਰਜ—1996 | ਮਈ 1
- 
                            - 
                                        ਪਰਮੇਸ਼ੁਰ ਦਾ ਬਚਨ ਪੜ੍ਹੋ ਅਤੇ ਸੱਚਾਈ ਵਿਚ ਉਸ ਦੀ ਸੇਵਾ ਕਰੋ “ਹੇ ਯਹੋਵਾਹ, ਮੈਨੂੰ ਆਪਣਾ ਰਾਹ ਸਿਖਲਾ, ਮੈਂ ਤੇਰੀ ਸਚਿਆਈ ਵਿੱਚ ਚੱਲਾਂਗਾ।”—ਜ਼ਬੂਰ 86:11. 1. ਮੂਲ ਰੂਪ ਵਿਚ, ਇਸ ਰਸਾਲੇ ਦੇ ਪਹਿਲੇ ਅੰਕ ਨੇ ਸੱਚਾਈ ਦੇ ਬਾਰੇ ਕੀ ਕਿਹਾ ਸੀ? ਯਹੋਵਾਹ ਚਾਨਣ ਅਤੇ ਸੱਚਾਈ ਨੂੰ ਘੱਲਦਾ ਹੈ। (ਜ਼ਬੂਰ 43:3) ਉਹ ਸਾਨੂੰ ਉਸ ਦੇ ਬਚਨ, ਬਾਈਬਲ, ਨੂੰ ਪੜ੍ਹਨ ਅਤੇ ਸੱਚਾਈ ਨੂੰ ਸਿੱਖਣ ਦੀ ਵੀ ਯੋਗਤਾ ਦਿੰਦਾ ਹੈ। ਇਸ ਰਸਾਲੇ ਦਾ ਪਹਿਲਾ ਅੰਕ—ਜੁਲਾਈ 1879—ਨੇ ਕਿਹਾ: “ਸੱਚਾਈ, ਜੀਵਨ ਦੇ ਬੀਆਬਾਨ ਵਿਚ ਇਕ ਸਾਦੇ ਅਤੇ ਛੋਟੇ ਜਿਹੇ ਫੁੱਲ ਦੇ ਵਾਂਗ, ਝੂਠ ਦੀਆਂ ਜੜੀ-ਬੂਟੀਆਂ ਦੀ ਘਣੀ ਉਪਜ ਦੁਆਰਾ ਘੇਰੀ ਹੋਈ ਅਤੇ ਲਗਭਗ ਦਬੀ ਹੀ ਹੋਈ ਹੈ। ਜੇਕਰ ਤੁਸੀਂ ਇਸ ਨੂੰ ਲੱਭਣਾ ਹੈ ਤਾਂ ਤੁਹਾਨੂੰ ਨਿਰੰਤਰ ਸਚੇਤ ਰਹਿਣਾ ਚਾਹੀਦਾ ਹੈ। ਜੇਕਰ ਤੁਸੀਂ ਇਸ ਦੀ ਸੁੰਦਰਤਾ ਨੂੰ ਵੇਖਣਾ ਹੈ ਤਾਂ ਤੁਹਾਨੂੰ ਝੂਠ ਦੀਆਂ ਜੜੀ-ਬੂਟੀਆਂ ਨੂੰ ਅਤੇ ਹਠਧਰਮੀ ਦੀਆਂ ਝਾੜੀਆਂ ਨੂੰ ਲਾਂਭੇ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਇਸ ਨੂੰ ਪ੍ਰਾਪਤ ਕਰਨਾ ਹੈ ਤਾਂ ਤੁਹਾਨੂੰ ਇਸ ਨੂੰ ਲੈਣ ਵਾਸਤੇ ਝੁਕਣਾ ਚਾਹੀਦਾ ਹੈ। ਸੱਚਾਈ ਦੇ ਇੱਕੋ ਫੁੱਲ ਨਾਲ ਸੰਤੁਸ਼ਟ ਨਾ ਹੋਵੋ। ਜੇਕਰ ਇੱਕੋ ਹੀ ਕਾਫ਼ੀ ਹੁੰਦਾ ਤਾਂ ਹੋਰ ਬਣਾਏ ਹੀ ਨਾ ਜਾਂਦੇ। ਇਕੱਠੇ ਕਰਦੇ ਜਾਓ, ਹੋਰ ਲੱਭਦੇ ਜਾਓ।” ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨਾ ਅਤੇ ਅਧਿਐਨ ਕਰਨਾ ਸਾਨੂੰ ਯਥਾਰਥ ਗਿਆਨ ਪ੍ਰਾਪਤ ਕਰਨ ਅਤੇ 
 
-