ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਦਿਲਾਸਾ ਅਤੇ ਸਿੱਖਿਆ ਦੇਣ ਵਾਲੇ ਜ਼ਬੂਰ
    ਪਵਿੱਤਰ ਬਾਈਬਲ ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ?
    • ਦਾਊਦ ਗਾਉਂਦੇ ਵੇਲੇ ਰਬਾਬ ਵਜਾਉਂਦਾ ਹੈ

      ਭਾਗ 11

      ਦਿਲਾਸਾ ਅਤੇ ਸਿੱਖਿਆ ਦੇਣ ਵਾਲੇ ਜ਼ਬੂਰ

      ਯਹੋਵਾਹ ਦੀ ਮਹਿਮਾ ਕਰਨ ਲਈ ਦਾਊਦ ਅਤੇ ਕਈ ਹੋਰ ਭਗਤਾਂ ਨੇ ਗੀਤ ਜਾਂ ਜ਼ਬੂਰ ਲਿਖੇ ਸਨ। ਜ਼ਬੂਰਾਂ ਦੀ ਪੋਥੀ ਵਿਚ 150 ਗੀਤ ਪਾਏ ਜਾਂਦੇ ਹਨ

      ਜ਼ਬੂਰਾਂ ਦੀ ਪੋਥੀ ਬਾਈਬਲ ਦੀ ਸਭ ਤੋਂ ਵੱਡੀ ਕਿਤਾਬ ਹੈ। ਇਸ ਵਿਚ ਪਾਏ ਜਾਂਦੇ ਪਵਿੱਤਰ ਗੀਤ ਲਗਭਗ 1,000 ਸਾਲਾਂ ਦੌਰਾਨ ਲਿਖੇ ਗਏ ਸਨ। ਲਿਖਾਰੀਆਂ ਨੇ ਇਨ੍ਹਾਂ ਗੀਤਾਂ ਵਿਚ ਦਿਲ ਖੋਲ੍ਹ ਕੇ ਆਪਣੇ ਜਜ਼ਬਾਤਾਂ ਅਤੇ ਆਪਣੀ ਨਿਹਚਾ ਨੂੰ ਬਿਆਨ ਕੀਤਾ। ਇਨ੍ਹਾਂ ਵਿਚ ਪਰਮੇਸ਼ੁਰ ਦੇ ਗੁਣ ਗਾਉਣ ਦੇ ਨਾਲ-ਨਾਲ ਉਨ੍ਹਾਂ ਨੇ ਆਪਣੀ ਖ਼ੁਸ਼ੀ, ਸ਼ੁਕਰਗੁਜ਼ਾਰੀ, ਦੁੱਖ, ਦਰਦ ਅਤੇ ਪਛਤਾਵੇ ਦਾ ਵੀ ਇਜ਼ਹਾਰ ਕੀਤਾ ਹੈ। ਇਨ੍ਹਾਂ ਗੀਤਾਂ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਲਿਖਣ ਵਾਲਿਆਂ ਦਾ ਪਰਮੇਸ਼ੁਰ ਨਾਲ ਗਹਿਰਾ ਰਿਸ਼ਤਾ ਸੀ। ਇਨ੍ਹਾਂ ਗੀਤਾਂ ਵਿਚ ਪਾਈਆਂ ਜਾਂਦੀਆਂ ਕੁਝ ਗੱਲਾਂ ਉੱਤੇ ਜ਼ਰਾ ਗੌਰ ਕਰੋ।

      ਸਿਰਫ਼ ਯਹੋਵਾਹ ਹੀ ਰਾਜ ਕਰਨ ਦਾ ਹੱਕ ਰੱਖਦਾ ਹੈ, ਸਿਰਫ਼ ਉਹੀ ਮਹਿਮਾ ਤੇ ਭਗਤੀ ਦੇ ਲਾਇਕ ਹੈ। ਜ਼ਬੂਰਾਂ ਦੀ ਪੋਥੀ 83:18 ਵਿਚ ਲਿਖਿਆ ਹੈ: “ਇਕੱਲਾ ਤੂੰ ਹੀ ਜਿਹ ਦਾ ਨਾਮ ਯਹੋਵਾਹ ਹੈ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ।” ਕਈ ਗੀਤਾਂ ਵਿਚ ਯਹੋਵਾਹ ਦੀ ਮਹਿਮਾ ਕੀਤੀ ਗਈ ਹੈ ਕਿਉਂਕਿ ਉਹ ਸਿਰਜਣਹਾਰ ਹੈ, ਉਸ ਨੇ ਹੀ ਤਾਰਿਆਂ ਨਾਲ ਭਰਿਆ ਆਸਮਾਨ, ਜੀਵ-ਜੰਤੂਆਂ ਨਾਲ ਭਰੀ ਧਰਤੀ ਅਤੇ ਸ਼ਾਨਦਾਰ ਇਨਸਾਨੀ ਸਰੀਰ ਬਣਾਇਆ ਹੈ। (ਜ਼ਬੂਰਾਂ ਦੀ ਪੋਥੀ 8; 19; 139; 148) ਯਹੋਵਾਹ ਆਪਣੇ ਵਫ਼ਾਦਾਰ ਭਗਤਾਂ ਨੂੰ ਬਚਾਉਂਦਾ ਹੈ ਤੇ ਉਨ੍ਹਾਂ ਦੀ ਰੱਖਿਆ ਕਰਦਾ ਹੈ, ਇਸ ਲਈ ਕਈ ਗੀਤਾਂ ਵਿਚ ਇਨ੍ਹਾਂ ਗੱਲਾਂ ਦੀ ਦਾਸਤਾਨ ਸੁਣਾਈ ਗਈ ਹੈ। (ਜ਼ਬੂਰਾਂ ਦੀ ਪੋਥੀ 18; 97; 138) ਕਈ ਗੀਤਾਂ ਵਿਚ ਯਹੋਵਾਹ ਦੀ ਇਸ ਕਰਕੇ ਮਹਿਮਾ ਕੀਤੀ ਗਈ ਹੈ ਕਿਉਂਕਿ ਉਹ ਨਿਆਂ ਦਾ ਪਰਮੇਸ਼ੁਰ ਹੈ ਜੋ ਦੁਖੀਆਂ ਦਾ ਦੁੱਖ ਦੂਰ ਕਰਦਾ ਹੈ ਅਤੇ ਪਾਪੀਆਂ ਨੂੰ ਸਜ਼ਾ ਦਿੰਦਾ ਹੈ।—ਜ਼ਬੂਰਾਂ ਦੀ ਪੋਥੀ 11; 68; 146.

      ਯਹੋਵਾਹ ਆਪਣੇ ਪ੍ਰੇਮੀਆਂ ਨੂੰ ਸਹਾਰਾ ਦਿੰਦਾ ਹੈ। ਬਹੁਤ ਸਾਰੇ ਲੋਕ 23ਵਾਂ ਜ਼ਬੂਰ ਜਾਣਦੇ ਹਨ। ਇਸ ਜ਼ਬੂਰ ਵਿਚ ਦਾਊਦ ਨੇ ਯਹੋਵਾਹ ਦੀ ਤੁਲਨਾ ਚਰਵਾਹੇ ਨਾਲ ਕੀਤੀ ਜੋ ਬੜੇ ਪਿਆਰ ਨਾਲ ਆਪਣੀਆਂ ਭੇਡਾਂ ਯਾਨੀ ਆਪਣੇ ਲੋਕਾਂ ਨੂੰ ਸੇਧ ਦਿੰਦਾ ਹੈ, ਉਨ੍ਹਾਂ ਦੀ ਰਾਖੀ ਅਤੇ ਦੇਖ-ਭਾਲ ਕਰਦਾ ਹੈ। ਜ਼ਬੂਰ 65:2 ਵਿਚ ਯਹੋਵਾਹ ਦੇ ਸਾਰੇ ਭਗਤਾਂ ਨੂੰ ਇਹ ਗੱਲ ਯਾਦ ਕਰਾਈ ਜਾਂਦੀ ਹੈ ਕਿ ਉਹ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ। ਗੰਭੀਰ ਗ਼ਲਤੀਆਂ ਕਰਨ ਵਾਲਿਆਂ ਨੂੰ ਜ਼ਬੂਰ 39 ਅਤੇ 51 ਤੋਂ ਦਿਲਾਸਾ ਮਿਲਦਾ ਹੈ। ਇਨ੍ਹਾਂ ਵਿਚ ਦਾਊਦ ਨੇ ਦਿਖਾਇਆ ਕਿ ਉਸ ਨੂੰ ਆਪਣੀਆਂ ਗੰਭੀਰ ਗ਼ਲਤੀਆਂ ਉੱਤੇ ਦਿਲੋਂ ਪਛਤਾਵਾ ਸੀ ਅਤੇ ਇਸ ਗੱਲ ਦਾ ਪੂਰਾ ਭਰੋਸਾ ਸੀ ਕਿ ਪਰਮੇਸ਼ੁਰ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ। ਜ਼ਬੂਰ 55:22 ਵਿਚ ਤਾਕੀਦ ਕੀਤੀ ਗਈ ਹੈ ਕਿ ਅਸੀਂ ਯਹੋਵਾਹ ਉੱਤੇ ਵਿਸ਼ਵਾਸ ਰੱਖੀਏ ਅਤੇ ਆਪਣਾ ਭਾਰ ਉਸ ਉੱਤੇ ਸੁੱਟੀਏ।

      ਮਸੀਹ ਦੇ ਰਾਜ ਵਿਚ ਯਹੋਵਾਹ ਦੁਨੀਆਂ ਨੂੰ ਖ਼ੁਸ਼ਹਾਲ ਬਣਾਵੇਗਾ। ਕਈ ਜ਼ਬੂਰਾਂ ਵਿਚ ਇਹ ਦੱਸਿਆ ਗਿਆ ਹੈ ਕਿ ਮਸੀਹ ਆਪਣੇ ਰਾਜ ਵਿਚ ਕੀ-ਕੀ ਕਰੇਗਾ। ਜ਼ਬੂਰ 2 ਵਿਚ ਭਵਿੱਖਬਾਣੀ ਕੀਤੀ ਗਈ ਹੈ ਕਿ ਇਹ ਰਾਜਾ ਵਿਰੋਧੀ ਅਤੇ ਦੁਸ਼ਟ ਕੌਮਾਂ ਦਾ ਨਾਸ਼ ਕਰੇਗਾ। ਜ਼ਬੂਰ 72 ਵਿਚ ਦੱਸਿਆ ਹੈ ਕਿ ਇਹ ਰਾਜਾ ਦੁਨੀਆਂ ਵਿੱਚੋਂ ਭੁੱਖ, ਬੇਇਨਸਾਫ਼ੀ ਅਤੇ ਅਤਿਆਚਾਰ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ। ਜ਼ਬੂਰ 46:9 ਮੁਤਾਬਕ ਮਸੀਹ ਦੇ ਰਾਜ ਦੇ ਜ਼ਰੀਏ ਪਰਮੇਸ਼ੁਰ ਲੜਾਈਆਂ ਖ਼ਤਮ ਕਰ ਦੇਵੇਗਾ ਅਤੇ ਹਥਿਆਰ ਨਸ਼ਟ ਕਰ ਦੇਵੇਗਾ। ਜ਼ਬੂਰ 37 ਵਿਚ ਲਿਖਿਆ ਹੈ ਕਿ ਦੁਸ਼ਟ ਲੋਕਾਂ ਦਾ ਖੁਰਾ-ਖੋਜ ਮਿਟਾ ਦਿੱਤਾ ਜਾਵੇਗਾ ਅਤੇ ਚੰਗੇ ਤੇ ਨੇਕ ਲੋਕ ਧਰਤੀ ਉੱਤੇ ਸ਼ਾਂਤੀ ਅਤੇ ਏਕਤਾ ਨਾਲ ਹਮੇਸ਼ਾ ਰਹਿਣਗੇ।

      ​—ਇਹ ਜਾਣਕਾਰੀ ਜ਼ਬੂਰਾਂ ਦੀ ਪੋਥੀ ਵਿੱਚੋਂ ਲਈ ਗਈ ਹੈ।

      • ਜ਼ਬੂਰਾਂ ਦੀ ਪੋਥੀ ਵਿਚ ਕਿਵੇਂ ਦਿਖਾਇਆ ਗਿਆ ਹੈ ਕਿ ਸਿਰਫ਼ ਯਹੋਵਾਹ ਕੋਲ ਰਾਜ ਕਰਨ ਦਾ ਜਾਇਜ਼ ਹੱਕ ਹੈ?

      • ਕਿਨ੍ਹਾਂ ਜ਼ਬੂਰਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਆਪਣੇ ਪ੍ਰੇਮੀਆਂ ਨੂੰ ਸਹਾਰਾ ਦਿੰਦਾ ਹੈ?

      • ਜ਼ਬੂਰਾਂ ਦੀ ਪੋਥੀ ਮੁਤਾਬਕ ਯਹੋਵਾਹ ਦੁਨੀਆਂ ਨੂੰ ਕਿਵੇਂ ਬਦਲ ਦੇਵੇਗਾ?

  • ਸਮਾਂ-ਰੇਖਾ
    ਪਵਿੱਤਰ ਬਾਈਬਲ ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ?
      1. 997 ਈ. ਪੂ. ਇਸਰਾਏਲ ਦੋ ਰਾਜਾਂ ਵਿਚ ਵੰਡਿਆ ਗਿਆ

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ