ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਚੰਗੇ ਅਤੇ ਬੁਰੇ ਰਾਜੇ
    ਪਵਿੱਤਰ ਬਾਈਬਲ ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ?
    • ਇਸਰਾਏਲ ਦਾ ਇਕ ਨੌਜਵਾਨ ਰਾਜਾ

      ਭਾਗ 13

      ਚੰਗੇ ਅਤੇ ਬੁਰੇ ਰਾਜੇ

      ਇਸਰਾਏਲ ਵੰਡਿਆ ਗਿਆ। ਸਮੇਂ ਦੇ ਬੀਤਣ ਨਾਲ ਇਸਰਾਏਲੀਆਂ ਉੱਤੇ ਕਈ ਰਾਜਿਆਂ ਨੇ ਰਾਜ ਕੀਤਾ। ਜ਼ਿਆਦਾਤਰ ਰਾਜਿਆਂ ਨੇ ਪਰਮੇਸ਼ੁਰ ਤੋਂ ਮੂੰਹ ਮੋੜਿਆ। ਬਾਬਲ ਦੇਸ਼ ਦੇ ਲੋਕਾਂ ਨੇ ਆਣ ਕੇ ਯਰੂਸ਼ਲਮ ਨੂੰ ਤਬਾਹ ਕਰ ਦਿੱਤਾ

      ਜਿਵੇਂ ਅਸੀਂ ਦੇਖਿਆ, ਸੁਲੇਮਾਨ ਨੇ ਸ਼ੁੱਧ ਭਗਤੀ ਕਰਨੀ ਛੱਡ ਦਿੱਤੀ ਸੀ। ਇਸ ਦੇ ਨਤੀਜੇ ਵਜੋਂ, ਉਸ ਦਾ ਰਾਜ ਉੱਤਰੀ ਅਤੇ ਦੱਖਣੀ ਹਿੱਸਿਆਂ ਵਿਚ ਵੰਡਿਆ ਗਿਆ, ਠੀਕ ਜਿਵੇਂ ਯਹੋਵਾਹ ਨੇ ਕਿਹਾ ਸੀ। ਸੁਲੇਮਾਨ ਤੋਂ ਬਾਅਦ ਉਸ ਦਾ ਪੁੱਤਰ ਰਹਬੁਆਮ ਰਾਜਾ ਬਣਿਆ, ਪਰ ਉਹ ਬਹੁਤ ਜ਼ਾਲਮ ਸੀ। ਨਤੀਜੇ ਵਜੋਂ ਇਸਰਾਏਲ ਦੇ ਦਸ ਗੋਤਾਂ ਨੇ ਬਗਾਵਤ ਕਰ ਦਿੱਤੀ ਅਤੇ ਦੇਸ਼ ਦੇ ਉੱਤਰ ਵਿਚ ਆਪਣਾ ਵੱਖਰਾ ਰਾਜ ਬਣਾ ਲਿਆ। ਦੱਖਣ ਵਿਚ ਦੋ ਗੋਤ ਯਰੂਸ਼ਲਮ ਦੇ ਰਾਜੇ ਪ੍ਰਤਿ ਵਫ਼ਾਦਾਰ ਰਹੇ ਕਿਉਂਕਿ ਉਹ ਰਾਜਾ ਦਾਊਦ ਦੀ ਗੱਦੀ ਉੱਤੇ ਬੈਠਾ ਸੀ। ਉੱਤਰੀ ਹਿੱਸੇ ਦੇ ਰਾਜ ਨੂੰ ਇਸਰਾਏਲ ਦਾ ਰਾਜ ਅਤੇ ਦੱਖਣੀ ਹਿੱਸੇ ਦੇ ਰਾਜ ਨੂੰ ਯਹੂਦਾਹ ਦਾ ਰਾਜ ਕਿਹਾ ਜਾਂਦਾ ਸੀ।

      ਦੋਵੇਂ ਰਾਜਾਂ ਨੂੰ ਬਹੁਤ ਮੁਸ਼ਕਲਾਂ ਆਈਆਂ ਕਿਉਂਕਿ ਉਨ੍ਹਾਂ ਦੇ ਰਾਜੇ ਯਹੋਵਾਹ ਪ੍ਰਤਿ ਵਫ਼ਾਦਾਰ ਨਹੀਂ ਸਨ ਅਤੇ ਉਸ ਦੇ ਹੁਕਮਾਂ ਉੱਤੇ ਨਹੀਂ ਚੱਲਦੇ ਸਨ। ਇਸਰਾਏਲ ਦਾ ਹਾਲ ਯਹੂਦਾਹ ਨਾਲੋਂ ਬੁਰਾ ਹੋਇਆ ਕਿਉਂਕਿ ਬਟਵਾਰੇ ਦੇ ਸਮੇਂ ਤੋਂ ਹੀ ਰਾਜਿਆਂ ਨੇ ਮੂਰਤੀ-ਪੂਜਾ ਸ਼ੁਰੂ ਕਰ ਦਿੱਤੀ ਸੀ। ਉਸ ਵੇਲੇ ਏਲੀਯਾਹ ਅਤੇ ਅਲੀਸ਼ਾ ਵਰਗੇ ਨਬੀਆਂ ਨੇ ਕਈ ਚਮਤਕਾਰ ਕੀਤੇ, ਇੱਥੋਂ ਤਕ ਕਿ ਮੁਰਦਿਆਂ ਨੂੰ ਵੀ ਜੀਉਂਦਾ ਕੀਤਾ ਸੀ। ਪਰ ਇਨ੍ਹਾਂ ਚਮਤਕਾਰਾਂ ਦੇ ਬਾਵਜੂਦ ਇਸਰਾਏਲ ਦੇ ਲੋਕ ਬੁਰੇ ਰਾਹ ʼਤੇ ਚੱਲਦੇ ਰਹੇ। ਅਖ਼ੀਰ ਵਿਚ, ਪਰਮੇਸ਼ੁਰ ਨੇ ਇਸਰਾਏਲ ਦੇ ਰਾਜ ਨੂੰ ਅੱਸ਼ੂਰੀਆਂ ਦੇ ਹੱਥੋਂ ਨਾਸ਼ ਹੋਣ ਦਿੱਤਾ।

      ਇਸਰਾਏਲ ਦੇ ਨਾਸ਼ ਹੋਣ ਤੋਂ ਬਾਅਦ ਯਹੂਦਾਹ ਦਾ ਰਾਜ 100 ਸਾਲਾਂ ਤਕ ਚੱਲਦਾ ਰਿਹਾ, ਪਰ ਇਸ ਨੂੰ ਵੀ ਪਰਮੇਸ਼ੁਰ ਤੋਂ ਸਜ਼ਾ ਮਿਲੀ। ਯਹੂਦਾਹ ਦੇ ਥੋੜ੍ਹੇ ਜਿਹੇ ਰਾਜਿਆਂ ਨੇ ਪਰਮੇਸ਼ੁਰ ਦੇ ਨਬੀਆਂ ਦੀਆਂ ਚੇਤਾਵਨੀਆਂ ਸੁਣ ਕੇ ਲੋਕਾਂ ਨੂੰ ਪਰਮੇਸ਼ੁਰ ਵੱਲ ਮੋੜਨ ਦੀ ਕੋਸ਼ਿਸ਼ ਕੀਤੀ। ਮਿਸਾਲ ਲਈ, ਰਾਜਾ ਯੋਸੀਯਾਹ ਨੇ ਯਹੂਦਾਹ ਵਿੱਚੋਂ ਦੇਵੀ-ਦੇਵਤਿਆਂ ਦੀ ਭਗਤੀ ਖ਼ਤਮ ਕਰਾ ਕੇ ਯਹੋਵਾਹ ਦੇ ਮੰਦਰ ਦੀ ਮੁਰੰਮਤ ਕਰਵਾਈ। ਜਦੋਂ ਮੂਸਾ ਦੇ ਹੱਥੀਂ ਲਿਖੇ ਕਾਨੂੰਨਾਂ ਦੀ ਕਾਪੀ ਲੱਭੀ, ਤਾਂ ਇਸ ਵਿਚ ਲਿਖੀਆਂ ਗੱਲਾਂ ਜਾਣ ਕੇ ਯੋਸੀਯਾਹ ਵਿਚ ਹੋਰ ਵੀ ਜੋਸ਼ ਭਰ ਗਿਆ ਅਤੇ ਉਹ ਸੱਚੀ ਭਗਤੀ ਮੁੜ ਸ਼ੁਰੂ ਕਰਨ ਦੇ ਕੰਮ ਨੂੰ ਜ਼ੋਰਾਂ-ਸ਼ੋਰਾਂ ਨਾਲ ਕਰਨ ਲੱਗ ਪਿਆ।

      ਪਰ ਦੁੱਖ ਦੀ ਗੱਲ ਹੈ ਕਿ ਯੋਸੀਯਾਹ ਤੋਂ ਬਾਅਦ ਦੇ ਰਾਜੇ ਉਸ ਦੀ ਚੰਗੀ ਮਿਸਾਲ ਉੱਤੇ ਨਹੀਂ ਚੱਲੇ। ਇਸ ਲਈ ਯਹੋਵਾਹ ਨੇ ਬਾਬਲ ਦੇ ਹੱਥੋਂ ਯਹੂਦਾਹ ਦੇ ਰਾਜ ਦਾ ਨਾਸ਼ ਕਰਵਾਇਆ। ਬਾਬਲੀਆਂ ਨੇ ਯਰੂਸ਼ਲਮ ਸ਼ਹਿਰ ਅਤੇ ਮੰਦਰ ਨੂੰ ਤਬਾਹ ਕਰ ਦਿੱਤਾ। ਬਚੇ ਲੋਕਾਂ ਨੂੰ ਗ਼ੁਲਾਮ ਬਣਾ ਕੇ ਬਾਬਲ ਲਿਜਾਇਆ ਗਿਆ। ਪਰਮੇਸ਼ੁਰ ਨੇ ਪਹਿਲਾਂ ਹੀ ਦੱਸਿਆ ਸੀ ਕਿ ਉਨ੍ਹਾਂ ਨੂੰ 70 ਸਾਲ ਗ਼ੁਲਾਮੀ ਕਰਨੀ ਪਵੇਗੀ। ਇਸ ਸਮੇਂ ਦੌਰਾਨ ਯਹੂਦਾਹ ਬੇਆਬਾਦ ਰਿਹਾ। ਪਰਮੇਸ਼ੁਰ ਦੇ ਵਾਅਦੇ ਅਨੁਸਾਰ, 70 ਸਾਲ ਬਾਅਦ ਲੋਕ ਬਾਬਲ ਦੀ ਗ਼ੁਲਾਮੀ ਤੋਂ ਛੁੱਟ ਕੇ ਵਾਪਸ ਆਪਣੇ ਦੇਸ਼ ਆਏ।

      ਪਰ ਇਸ ਤੋਂ ਬਾਅਦ, ਜਦੋਂ ਤਕ ਮਸੀਹ ਨਹੀਂ ਆਇਆ ਉਦੋਂ ਤਕ ਦਾਊਦ ਦੀ ਪੀੜ੍ਹੀ ਵਿੱਚੋਂ ਕਿਸੇ ਵੀ ਰਾਜੇ ਨੇ ਯਰੂਸ਼ਲਮ ਵਿਚ ਰਾਜ ਨਹੀਂ ਕੀਤਾ। ਦਾਊਦ ਦੀ ਰਾਜ-ਗੱਦੀ ਉੱਤੇ ਬੈਠੇ ਰਾਜਿਆਂ ਵਿੱਚੋਂ ਜ਼ਿਆਦਾਤਰ ਰਾਜਿਆਂ ਨੇ ਸਾਬਤ ਕੀਤਾ ਕਿ ਇਨਸਾਨ ਰਾਜ ਕਰਨ ਦੇ ਕਾਬਲ ਨਹੀਂ ਹੈ। ਸਿਰਫ਼ ਮਸੀਹ ਹੀ ਰਾਜ ਕਰਨ ਦੇ ਕਾਬਲ ਹੈ। ਇਸੇ ਲਈ, ਯਹੋਵਾਹ ਨੇ ਦਾਊਦ ਦੀ ਪੀੜ੍ਹੀ ਦੇ ਆਖ਼ਰੀ ਰਾਜੇ ਨੂੰ ਕਿਹਾ: “ਤਾਜ ਲਾਹ ਦੇਹ। . . . ਏਹ [ਕਿਸੇ ਦਾ] ਵੀ ਨਹੀਂ ਰਹੇਗਾ ਜਦ ਤੀਕ ਉਹ ਆਵੇਗਾ ਜਿਸ ਦਾ ਹੱਕ ਹੈ, ਤਾਂ ਮੈਂ ਉਹ ਨੂੰ ਦਿਆਂਗਾ।”​—ਹਿਜ਼ਕੀਏਲ 21:26, 27.

      ​—ਇਹ ਜਾਣਕਾਰੀ ਪਹਿਲਾ ਰਾਜਿਆਂ; ਦੂਜਾ ਰਾਜਿਆਂ; ਦੂਜਾ ਇਤਹਾਸ ਅਧਿਆਇ 10-36 ਅਤੇ ਯਿਰਮਿਯਾਹ 25:8-11 ਵਿੱਚੋਂ ਲਈ ਗਈ ਹੈ।

      • ਇਸਰਾਏਲ ਕਿਉਂ ਵੰਡਿਆ ਗਿਆ ਅਤੇ ਉੱਤਰੀ ਤੇ ਦੱਖਣੀ ਰਾਜ ਦਾ ਕੀ ਹਾਲ ਹੋਇਆ?

      • ਦਾਊਦ ਦੇ ਘਰਾਣੇ ਵਿਚ ਰਾਜੇ ਦੀ ਰਾਜ-ਗੱਦੀ ਨਾਲ ਕੀ ਹੋਇਆ ਅਤੇ ਕਿਉਂ?

      • ਯੂਨਾਹ ਦੀ ਕਹਾਣੀ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ? (ਡੱਬੀ ਦੇਖੋ।)

  • ਸਮਾਂ-ਰੇਖਾ
    ਪਵਿੱਤਰ ਬਾਈਬਲ ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ?
      1. 607 ਈ. ਪੂ. ਯਰੂਸ਼ਲਮ ਦਾ ਨਾਸ਼; ਬਾਬਲ ਵਿਚ ਗ਼ੁਲਾਮੀਸ਼ੁਰੂ ਹੋਈ

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ