ਗੀਤ 37
ਪਰਮੇਸ਼ੁਰ ਦਾ ਬਚਨ
1. ਇਹ ਜੱਗ ਹੈ ਜੰਗਲ ਹਨੇਰ
ਹਰ ਤਰਫ਼ ਦੇਖ ਕੇ ਰੱਖ ਪੈਰ
ਹੈ ਮਸ਼ਾਲ ਰੱਬ ਦਾ ਬਚਨ
ਕਰੇ ਰਾਹ ਸਾਡਾ ਰੌਸ਼ਨ
2. ਇਹ ਜੱਗ ਹੈ ਨਿਰਜਲ, ਨਿਰਾਸ਼
ਹੈ ਸੱਚਾਈ ਤੇ ਪਿਆਰ ਦੀ ਪਿਆਸ
ਪਿਆਰ ਸਿਖਾਏ ਤੇਰਾ ਬਚਨ
ਕਰੇ ਰੋਜ਼ ਇਹ ਤਾਜ਼ਾ ਮਨ
3. ਇਹ ਜੱਗ ਹੈ ਸੁੰਨਾ ਸ਼ਮਸ਼ਾਨ
ਹਰ ਤਰਫ਼ ਮਰਦਾ ਇਨਸਾਨ
ਅੰਮਰਿਤ ਹੈ ਤੇਰਾ ਬਚਨ
ਇਹ ਮੈਨੂੰ ਦਿੰਦਾ ਜੀਵਨ
(ਜ਼ਬੂ. 119:105; ਕਹਾ. 4:13 ਦੇਖੋ।)