ਰੱਬ ਦਾ ਬਚਨ ਖ਼ਜ਼ਾਨਾ ਹੈ | ਅੱਯੂਬ 11-15
ਅੱਯੂਬ ਨੂੰ ਦੁਬਾਰਾ ਜੀ ਉਠਾਏ ਜਾਣ ਦੀ ਉਮੀਦ ʼਤੇ ਪੂਰਾ ਯਕੀਨ ਸੀ
ਅੱਯੂਬ ਨੂੰ ਪੂਰਾ ਵਿਸ਼ਵਾਸ ਸੀ ਕਿ ਪਰਮੇਸ਼ੁਰ ਕੋਲ ਉਸ ਨੂੰ ਦੁਬਾਰਾ ਜੀਉਂਦਾ ਕਰਨ ਦੀ ਤਾਕਤ ਹੈ
ਅੱਯੂਬ ਨੇ ਜ਼ੈਤੂਨ ਦੇ ਦਰਖ਼ਤ ਦੀ ਮਿਸਾਲ ਦੇ ਕੇ ਆਪਣਾ ਵਿਸ਼ਵਾਸ ਜ਼ਾਹਰ ਕੀਤਾ ਕਿ ਪਰਮੇਸ਼ੁਰ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਕਰ ਸਕਦਾ ਹੈ
ਜ਼ੈਤੂਨ ਦੇ ਦਰਖ਼ਤ ਦੀਆਂ ਜੜ੍ਹਾਂ ਜ਼ਮੀਨ ਦੇ ਧੁਰ ਅੰਦਰ ਤਕ ਫੈਲੀਆਂ ਹੁੰਦੀਆਂ ਹਨ ਅਤੇ ਜੇ ਇਨ੍ਹਾਂ ਦੇ ਤਣੇ ਖ਼ਰਾਬ ਹੋ ਜਾਣ ਜਾਂ ਵੱਢ ਦਿੱਤੇ ਜਾਣ, ਤਾਂ ਵੀ ਇਹ ਦਰਖ਼ਤ ਦੁਬਾਰਾ ਉੱਗ ਜਾਂਦੇ ਹਨ। ਜਦ ਤਕ ਜੜ੍ਹਾਂ ਹਰੀਆਂ ਰਹਿੰਦੀਆਂ ਹਨ, ਇਹ ਦੁਬਾਰਾ ਤੋਂ ਉੱਗ ਜਾਂਦੇ ਹਨ
ਜਦ ਕਾਲ਼ ਪੈਣ ਤੋਂ ਬਾਅਦ ਮੀਂਹ ਪੈਂਦਾ ਹੈ, ਤਾਂ ਇਕ ਸੁੱਕੇ ਜ਼ੈਤੂਨ ਦਾ ਮੁੱਢ ਦੁਬਾਰਾ ਤੋਂ ਹਰਾ ਹੋ ਜਾਂਦਾ ਹੈ ਅਤੇ ਉਹ ‘ਬੂਟੇ ਵਾਂਙੁ ਟਹਿਣੀਆਂ ਕੱਢਦਾ’ ਹੈ