ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਾਈਬਲ ਦੀ ਸੱਚਾਈ ਉੱਤੇ ਦੁਬਾਰਾ ਚਾਨਣ ਕਿਵੇਂ ਪਾਇਆ ਗਿਆ?
    ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
    • ਪਾਠ 3

      ਬਾਈਬਲ ਦੀ ਸੱਚਾਈ ਉੱਤੇ ਦੁਬਾਰਾ ਚਾਨਣ ਕਿਵੇਂ ਪਾਇਆ ਗਿਆ?

      1870 ਦੇ ਦਹਾਕੇ ਵਿਚ ਬਾਈਬਲ ਦੀ ਸਟੱਡੀ ਕਰ ਰਹੇ ਆਦਮੀ

      1870 ਦੇ ਦਹਾਕੇ ਵਿਚ ਬਾਈਬਲ ਸਟੂਡੈਂਟਸ

      ਇਕ ਆਦਮੀ ਪਹਿਰਾਬੁਰਜ ਦਾ ਸਭ ਤੋਂ ਪਹਿਲਾ ਅੰਕ ਪੜ੍ਹਦੇ ਹੋਏ

      1879 ਵਿਚ ਪਹਿਰਾਬੁਰਜ ਦਾ ਪਹਿਲਾ ਅੰਕ

      ਤੀਵੀਂ ਨੇ ਪਹਿਰਾਬੁਰਜ  ਅਤੇ ਜਾਗਰੂਕ ਬਣੋ! ਰਸਾਲੇ ਫੜੇ ਹੋਏ ਹਨ

      ਅੱਜ ਪਹਿਰਾਬੁਰਜ

      ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਮਸੀਹ ਦੀ ਮੌਤ ਤੋਂ ਬਾਅਦ ਪਹਿਲੀ ਸਦੀ ਦੇ ਮਸੀਹੀਆਂ ਵਿੱਚੋਂ ਝੂਠੇ ਸਿੱਖਿਅਕ ਉੱਠ ਖੜ੍ਹੇ ਹੋਣਗੇ ਅਤੇ ਬਾਈਬਲ ਦੀਆਂ ਸੱਚਾਈਆਂ ਨੂੰ ਤੋੜ-ਮਰੋੜ ਕੇ ਪੇਸ਼ ਕਰਨਗੇ। (ਰਸੂਲਾਂ ਦੇ ਕੰਮ 20:29, 30) ਸਮੇਂ ਦੇ ਬੀਤਣ ਨਾਲ ਇੱਦਾਂ ਹੀ ਹੋਇਆ। ਉਨ੍ਹਾਂ ਨੇ ਯਿਸੂ ਦੀਆਂ ਸਿੱਖਿਆਵਾਂ ਨੂੰ ਹੋਰਨਾਂ ਧਰਮਾਂ ਦੀਆਂ ਸਿੱਖਿਆਵਾਂ ਨਾਲ ਰਲ਼ਾ-ਮਿਲਾ ਦਿੱਤਾ ਅਤੇ ਇਸ ਤਰ੍ਹਾਂ ਝੂਠੇ ਮਸੀਹੀ ਉੱਠ ਖੜ੍ਹੇ ਹੋਏ। (2 ਤਿਮੋਥਿਉਸ 4:3, 4) ਅਸੀਂ ਕਿਵੇਂ ਪਤਾ ਲਗਾ ਸਕਦੇ ਹਾਂ ਕਿ ਸਾਡੇ ਕੋਲ ਬਾਈਬਲ ਦੀ ਸਹੀ ਸਮਝ ਹੈ?

      ਯਹੋਵਾਹ ਨੇ ਸਮੇਂ ਸਿਰ ਸੱਚਾਈ ਉੱਤੇ ਰੌਸ਼ਨੀ ਪਾਈ। ਯਹੋਵਾਹ ਨੇ ਪਹਿਲਾਂ ਹੀ ਦੱਸਿਆ ਸੀ ਕਿ ‘ਅੰਤ ਕਾਲ ਵਿਚ ਸੱਚਾ ਗਿਆਨ ਵਧੇ ਫ਼ੁੱਲੇਗਾ।’ (ਦਾਨੀਏਲ 12:4, ERV) 1870 ਵਿਚ ਸੱਚਾਈ ਦੀ ਤਲਾਸ਼ ਕਰ ਰਹੇ ਇਕ ਛੋਟੇ ਗਰੁੱਪ ਨੇ ਦੇਖਿਆ ਕਿ ਚਰਚ ਦੀਆਂ ਕਾਫ਼ੀ ਸਿੱਖਿਆਵਾਂ ਬਾਈਬਲ ਦੇ ਖ਼ਿਲਾਫ਼ ਸਨ। ਇਸ ਲਈ ਉਹ ਬਾਈਬਲ ਦੀਆਂ ਸਿੱਖਿਆਵਾਂ ਦੀ ਸਹੀ ਸਮਝ ਹਾਸਲ ਕਰਨ ਲਈ ਖੋਜਬੀਨ ਕਰਨ ਲੱਗੇ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਸਮਝ ਬਖ਼ਸ਼ੀ।

      ਨੇਕ ਇਰਾਦੇ ਵਾਲੇ ਆਦਮੀਆਂ ਨੇ ਧਿਆਨ ਨਾਲ ਬਾਈਬਲ ਦੀ ਸਟੱਡੀ ਕੀਤੀ। ਉਨ੍ਹਾਂ ਬਾਈਬਲ ਸਟੂਡੈਂਟਸ ਨੇ ਸਟੱਡੀ ਕਰਨ ਲਈ ਅਜਿਹਾ ਤਰੀਕਾ ਵਰਤਿਆ ਜੋ ਹਾਲੇ ਵੀ ਅਸੀਂ ਵਰਤਦੇ ਹਾਂ। ਉਹ ਇਕ-ਇਕ ਵਿਸ਼ੇ ਦੀ ਸਟੱਡੀ ਕਰਦੇ ਸਨ। ਜਦੋਂ ਉਨ੍ਹਾਂ ਨੂੰ ਬਾਈਬਲ ਦਾ ਕੋਈ ਹਿੱਸਾ ਸਮਝਣਾ ਔਖਾ ਲੱਗਦਾ ਸੀ, ਤਾਂ ਉਹ ਉਸ ਨੂੰ ਸਮਝਣ ਲਈ ਬਾਈਬਲ ਦੀਆਂ ਹੋਰ ਆਇਤਾਂ ਦੇਖਦੇ ਸਨ। ਜਦੋਂ ਉਨ੍ਹਾਂ ਨੂੰ ਬਾਈਬਲ ਵਿੱਚੋਂ ਸਹੀ ਜਵਾਬ ਮਿਲ ਜਾਂਦਾ ਸੀ, ਤਾਂ ਉਹ ਇਸ ਨੂੰ ਲਿਖ ਲੈਂਦੇ ਸਨ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੂੰ ਬਾਈਬਲ ਵਿੱਚੋਂ ਹੀ ਰੱਬ ਦੇ ਨਾਂ, ਉਸ ਦੇ ਰਾਜ, ਇਨਸਾਨਾਂ ਅਤੇ ਧਰਤੀ ਲਈ ਉਸ ਦੇ ਮਕਸਦ, ਮਰੇ ਹੋਏ ਲੋਕਾਂ ਦੀ ਹਾਲਤ ਅਤੇ ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕਰਨ ਦੀ ਉਮੀਦ ਬਾਰੇ ਸੱਚਾਈ ਪਤਾ ਲੱਗੀ। ਉਹ ਬਾਈਬਲ ਸਟੂਡੈਂਟਸ ਡੂੰਘੀ ਸਟੱਡੀ ਕਰ ਕੇ ਝੂਠੀਆਂ ਸਿੱਖਿਆਵਾਂ ਅਤੇ ਰੀਤੀ-ਰਿਵਾਜਾਂ ਤੋਂ ਆਜ਼ਾਦ ਹੋ ਗਏ।—ਯੂਹੰਨਾ 8:31, 32.

      1879 ਵਿਚ ਬਾਈਬਲ ਸਟੂਡੈਂਟਸ ਨੂੰ ਅਹਿਸਾਸ ਹੋਇਆ ਕਿ ਹੁਣ ਸਮਾਂ ਆ ਗਿਆ ਸੀ ਕਿ ਉਹ ਦੂਸਰਿਆਂ ਨੂੰ ਵੀ ਸੱਚਾਈ ਬਾਰੇ ਦੱਸਣ। ਇਸ ਲਈ ਉਸ ਸਾਲ ਉਹ ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ ਰਸਾਲਾ ਛਾਪਣ ਲੱਗੇ ਜੋ ਅਸੀਂ ਅਜੇ ਵੀ ਛਾਪਦੇ ਹਾਂ। ਅਸੀਂ ਹੁਣ 240 ਦੇਸ਼ਾਂ ਅਤੇ ਤਕਰੀਬਨ 750 ਭਾਸ਼ਾਵਾਂ ਵਿਚ ਲੋਕਾਂ ਨੂੰ ਬਾਈਬਲ ਦੀਆਂ ਸੱਚਾਈਆਂ ਦੱਸ ਰਹੇ ਹਾਂ। ਜੀ ਹਾਂ, ਲੋਕਾਂ ਨੂੰ ਸੱਚਾ ਗਿਆਨ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਿਲ ਰਿਹਾ ਹੈ!

      • ਮਸੀਹ ਦੀ ਮੌਤ ਤੋਂ ਬਾਅਦ ਕੁਝ ਲੋਕ ਬਾਈਬਲ ਦੀ ਸੱਚਾਈ ਨੂੰ ਕਿਵੇਂ ਪੇਸ਼ ਕਰਨ ਲੱਗ ਪਏ?

      • ਬਾਈਬਲ ਦੀ ਮਦਦ ਨਾਲ ਸੱਚਾਈ ਉੱਤੇ ਦੁਬਾਰਾ ਰੌਸ਼ਨੀ ਕਿਵੇਂ ਪਾਈ ਗਈ?

  • ਨਵੀਂ ਦੁਨੀਆਂ ਅਨੁਵਾਦ ਦੀ ਲੋੜ ਕਿਉਂ ਪਈ?
    ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
    • ਪਾਠ 4

      ਨਵੀਂ ਦੁਨੀਆਂ ਅਨੁਵਾਦ ਦੀ ਲੋੜ ਕਿਉਂ ਪਈ?

      ਇਕ ਪੁਰਾਣੀ ਛਪਾਈ ਮਸ਼ੀਨ
      ਨਵੀਂ ਦੁਨੀਆਂ ਅਨੁਵਾਦ ਦਾ ਪਹਿਲਾ ਐਡੀਸ਼ਨ ਰਿਲੀਜ਼ ਕੀਤਾ ਜਾ ਰਿਹਾ
      ਕਾਂਗੋ (ਕਿੰਸ਼ਾਸਾ) ਵਿਚ ਲੋਕ ਨਵੀਂ ਦੁਨੀਆਂ ਅਨੁਵਾਦ ਨੂੰ ਦੇਖਦੇ ਹੋਏ

      ਕਾਂਗੋ (ਕਿੰਸ਼ਾਸਾ)

      ਰਵਾਂਡਾ ਵਿਚ ਰਿਲੀਜ਼ ਕੀਤਾ ਜਾ ਰਿਹਾ ਨਵੀਂ ਦੁਨੀਆਂ ਅਨੁਵਾਦ

      ਰਵਾਂਡਾ

      ਸਿਮਾਕਸ ਨਾਂ ਦੀ ਹੱਥ-ਲਿਖਤ ਦੇ ਟੁਕੜੇ ’ਤੇ ਪਰਮੇਸ਼ੁਰ ਦਾ ਨਾਂ

      ਤੀਜੀ ਅਤੇ ਚੌਥੀ ਸਦੀ ਈਸਵੀ ਦੀ ਸਿਮਾਕਸ ਨਾਂ ਦੀ ਹੱਥ-ਲਿਖਤ ਦਾ ਟੁਕੜਾ ਜਿੱਥੇ ਜ਼ਬੂਰ 69:31 ਵਿਚ ਪਰਮੇਸ਼ੁਰ ਦਾ ਨਾਂ ਪਾਇਆ ਜਾਂਦਾ ਹੈ

      ਕਈ ਦਹਾਕਿਆਂ ਤਕ ਯਹੋਵਾਹ ਦੇ ਗਵਾਹਾਂ ਨੇ ਬਾਈਬਲ ਦੇ ਵੱਖੋ-ਵੱਖਰੇ ਅਨੁਵਾਦਾਂ ਨੂੰ ਵਰਤਿਆ, ਛਾਪਿਆ ਅਤੇ ਵੰਡਿਆ ਸੀ। ਪਰ ਫਿਰ ਅਸੀਂ ਇਕ ਨਵਾਂ ਅਨੁਵਾਦ ਤਿਆਰ ਕਰਨ ਦੀ ਲੋੜ ਮਹਿਸੂਸ ਕੀਤੀ ਤਾਂਕਿ ਸਾਰੇ ਲੋਕਾਂ ਨੂੰ “ਸੱਚਾਈ ਦਾ ਸਹੀ ਗਿਆਨ” ਮਿਲ ਸਕੇ ਕਿਉਂਕਿ ਪਰਮੇਸ਼ੁਰ ਦੀ ਇਹੀ ਇੱਛਾ ਹੈ। (1 ਤਿਮੋਥਿਉਸ 2:3, 4) ਇਸ ਲਈ 1950 ਤੋਂ ਅਸੀਂ ਕਈ ਹਿੱਸਿਆਂ ਵਿਚ ਨਵੀਂ ਦੁਨੀਆਂ ਅਨੁਵਾਦ (ਅੰਗ੍ਰੇਜ਼ੀ) ਰੀਲੀਜ਼ ਕਰਨਾ ਸ਼ੁਰੂ ਕੀਤਾ। ਇਸ ਬਾਈਬਲ ਦਾ ਹੁਣ 130 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਸਹੀ-ਸਹੀ ਅਨੁਵਾਦ ਕੀਤਾ ਜਾ ਚੁੱਕਾ ਹੈ।

      ਇਕ ਅਜਿਹੀ ਬਾਈਬਲ ਦੀ ਲੋੜ ਪਈ ਜੋ ਆਸਾਨੀ ਨਾਲ ਸਮਝ ਆਵੇ। ਸਮੇਂ ਦੇ ਬੀਤਣ ਨਾਲ ਭਾਸ਼ਾਵਾਂ ਬਦਲ ਜਾਂਦੀਆਂ ਹਨ। ਇਸ ਕਰਕੇ ਬਾਈਬਲ ਦੇ ਬਹੁਤ ਸਾਰੇ ਅਨੁਵਾਦਾਂ ਵਿਚ ਵਰਤੀ ਗਈ ਭਾਸ਼ਾ ਸਮਝਣ ਵਿਚ ਔਖੀ ਹੈ ਜਾਂ ਪੁਰਾਣੀ ਹੋ ਚੁੱਕੀ ਹੈ। ਇਸ ਦੇ ਨਾਲ-ਨਾਲ ਅਜਿਹੀਆਂ ਪੁਰਾਣੀਆਂ ਹੱਥ-ਲਿਖਤਾਂ ਮਿਲੀਆਂ ਹਨ ਜੋ ਮੁਢਲੀਆਂ ਲਿਖਤਾਂ ਨਾਲ ਜ਼ਿਆਦਾ ਮਿਲਦੀਆਂ-ਜੁਲਦੀਆਂ ਹਨ। ਇਨ੍ਹਾਂ ਹੱਥ-ਲਿਖਤਾਂ ਦੀ ਮਦਦ ਨਾਲ ਬਾਈਬਲ ਵਿਚ ਵਰਤੀ ਗਈ ਇਬਰਾਨੀ, ਅਰਾਮੀ ਤੇ ਯੂਨਾਨੀ ਭਾਸ਼ਾਵਾਂ ਸਮਝਣ ਵਿਚ ਮਦਦ ਮਿਲੀ ਹੈ।

      ਇਕ ਅਜਿਹੇ ਅਨੁਵਾਦ ਦੀ ਲੋੜ ਪਈ ਜੋ ਪਰਮੇਸ਼ੁਰ ਦੇ ਸੰਦੇਸ਼ ਅਨੁਸਾਰ ਬਿਲਕੁਲ ਸਹੀ ਹੋਵੇ। ਬਾਈਬਲ ਦੇ ਅਨੁਵਾਦਕਾਂ ਨੂੰ ਇਸ ਵਿਚ ਆਪਣੇ ਵੱਲੋਂ ਨਾ ਤਾਂ ਕੋਈ ਗੱਲ ਪਾਉਣੀ ਚਾਹੀਦੀ ਹੈ ਤੇ ਨਾ ਹੀ ਕੋਈ ਗੱਲ ਕੱਢਣੀ ਚਾਹੀਦੀ ਹੈ, ਸਗੋਂ ਉਨ੍ਹਾਂ ਨੂੰ ਮੁਢਲੀਆਂ ਲਿਖਤਾਂ ਅਨੁਸਾਰ ਇਸ ਦਾ ਸਹੀ-ਸਹੀ ਅਨੁਵਾਦ ਕਰਨਾ ਚਾਹੀਦਾ ਹੈ। ਪਰ ਜ਼ਿਆਦਾਤਰ ਅਨੁਵਾਦਾਂ ਵਿਚ ਪਰਮੇਸ਼ੁਰ ਦਾ ਪਵਿੱਤਰ ਨਾਂ ਯਹੋਵਾਹ ਨਹੀਂ ਵਰਤਿਆ ਗਿਆ ਹੈ।

      ਇਕ ਅਜਿਹੀ ਬਾਈਬਲ ਦੀ ਲੋੜ ਪਈ ਜੋ ਪਰਮੇਸ਼ੁਰ ਨੂੰ ਮਹਿਮਾ ਦੇਵੇ। (2 ਤਿਮੋਥਿਉਸ 3:16) ਜਿਵੇਂ ਹੇਠਲੀ ਤਸਵੀਰ ਵਿਚ ਦਿਖਾਇਆ ਗਿਆ ਹੈ, ਸਭ ਤੋਂ ਪੁਰਾਣੀਆਂ ਹੱਥ-ਲਿਖਤਾਂ ਵਿਚ ਯਹੋਵਾਹ ਦਾ ਨਾਂ ਤਕਰੀਬਨ 7,000 ਵਾਰ ਪਾਇਆ ਜਾਂਦਾ ਹੈ। ਇਸ ਲਈ ਜਿੱਥੇ ਵੀ ਇਹ ਨਾਂ ਆਉਂਦਾ ਹੈ, ਉੱਥੇ ਨਵੀਂ ਦੁਨੀਆਂ ਅਨੁਵਾਦ ਵਿਚ ਇਹ ਨਾਂ ਦੁਬਾਰਾ ਪਾਇਆ ਗਿਆ ਹੈ। (ਜ਼ਬੂਰਾਂ ਦੀ ਪੋਥੀ 83:18) ਕਈ ਸਾਲ ਚੰਗੀ ਤਰ੍ਹਾਂ ਖੋਜਬੀਨ ਕਰਨ ਤੋਂ ਬਾਅਦ ਇਹ ਬਾਈਬਲ ਤਿਆਰ ਕੀਤੀ ਗਈ ਹੈ। ਇਸ ਵਿਚ ਪਰਮੇਸ਼ੁਰ ਦੀ ਸੋਚਣੀ ਨੂੰ ਸਪੱਸ਼ਟ ਤਰੀਕੇ ਨਾਲ ਦੱਸਿਆ ਗਿਆ ਹੈ ਜਿਸ ਕਰਕੇ ਇਸ ਨੂੰ ਪੜ੍ਹ ਕੇ ਬਹੁਤ ਮਜ਼ਾ ਆਉਂਦਾ ਹੈ। ਭਾਵੇਂ ਨਵੀਂ ਦੁਨੀਆਂ ਅਨੁਵਾਦ ਤੁਹਾਡੀ ਭਾਸ਼ਾ ਵਿਚ ਹੈ ਜਾਂ ਨਹੀਂ, ਫਿਰ ਵੀ ਅਸੀਂ ਤੁਹਾਨੂੰ ਤਾਕੀਦ ਕਰਦੇ ਹਾਂ ਕਿ ਤੁਸੀਂ ਯਹੋਵਾਹ ਦਾ ਬਚਨ ਹਰ ਰੋਜ਼ ਪੜ੍ਹੋ।​—ਯਹੋਸ਼ੁਆ 1:8; ਜ਼ਬੂਰਾਂ ਦੀ ਪੋਥੀ 1:2, 3.

      • ਅਸੀਂ ਬਾਈਬਲ ਦਾ ਨਵਾਂ ਅਨੁਵਾਦ ਕਰਨ ਦਾ ਕਿਉਂ ਫ਼ੈਸਲਾ ਕੀਤਾ ਸੀ?

      • ਜੇ ਤੁਸੀਂ ਪਰਮੇਸ਼ੁਰ ਦੀ ਇੱਛਾ ਬਾਰੇ ਜਾਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਹਰ ਰੋਜ਼ ਕੀ ਕਰਨ ਦੀ ਲੋੜ ਹੈ?

      ਹੋਰ ਜਾਣਨ ਲਈ

      ਨਵੀਂ ਦੁਨੀਆਂ ਅਨੁਵਾਦ ਦਾ ਮੁਖਬੰਧ ਪੜ੍ਹੋ ਤੇ ਫਿਰ ਇਸ ਸਵਾਲ ਦਾ ਜਵਾਬ ਦਿਓ: “ਅਨੁਵਾਦ ਕਮੇਟੀ ਨੇ ਆਪਣੀ ਕਿਹੜੀ ਖ਼ਾਸ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇਹ ਅਨੁਵਾਦ ਤਿਆਰ ਕੀਤਾ ਹੈ?” ਫਿਰ ਅੱਗੇ ਦਿੱਤੀਆਂ ਗਈਆਂ ਆਇਤਾਂ ਦੀ ਤੁਲਨਾ ਹੋਰ ਬਾਈਬਲਾਂ ਨਾਲ ਕਰੋ ਜੋ ਤੁਹਾਡੇ ਕੋਲ ਹਨ: ਮੱਤੀ 5:3; 6:22; 11:12; 1 ਕੁਰਿੰਥੀਆਂ 10:24, 25; ਫ਼ਿਲਿੱਪੀਆਂ 1:8; ਕੁਲੁੱਸੀਆਂ 3:9.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ