ਗੀਤ 7
ਸਮਰਪਣ ਦਾ ਵਾਅਦਾ
1. ਇਸ ਅੰਬਰ ਨੂੰ ਹੈ ਸਜਾਇਆ
ਯਹੋਵਾਹ ਤੁਸਾਂ ਨੇ
ਇਸ ਧਰਤੀ ਨੂੰ ਸ਼ਿੰਗਾਰਿਆ
ਯਹੋਵਾਹ ਤੁਸਾਂ ਨੇ
ਜੀਵਨ ਰਤਨ ਸਾਨੂੰ ਦਿੱਤਾ
ਯਹੋਵਾਹ ਤੁਸਾਂ ਨੇ
ਤੇ ਪਿਆਰ ਨਾਲ ਸਭ ਨੂੰ ਸਵਾਰਿਆ
ਯਹੋਵਾਹ, ਬਸ ਤੁਸਾਂ ਨੇ
2. ਜਾਨ ਯਿਸੂ ਨੇ ਕੀਤੀ ਅਰਪਣ
ਯਹੋਵਾਹ ਤੁਹਾਨੂੰ ਹੀ
ਉਸ ਨੇ ਸੀ ਵਾਰ ਦਿੱਤਾ ਜੀਵਨ
ਯਹੋਵਾਹ ਤੁਹਾਨੂੰ ਹੀ
ਦੇ ਕੇ ਕੁਰਬਾਨੀ ਸਭਨਾਂ ਲਈ
ਯਹੋਵਾਹ ਉਸ ਨੇ ਹੀ
ਹੈ ਜੀਵਨ ਦੀ ਆਸ ਦਿੱਤੀ ਸਾਨੂੰ
ਯਹੋਵਾਹ, ਹਾਂ, ਉਸ ਨੇ ਹੀ
3. ਇੰਨਾ ਕੁਝ ਮੇਰੇ ਲਈ ਕਰ ਕੇ
ਯਹੋਵਾਹ ਤੁਸਾਂ ਨੇ
ਮੈਨੂੰ ਹੈ ਪਿਆਰ ਬਹੁਤ ਕੀਤਾ
ਯਹੋਵਾਹ ਤੁਸਾਂ ਨੇ
ਖ਼ੁਦ ਨੂੰ ਨਿਛਾਵਰ ਕਰਾਂ ਮੈਂ
ਯਹੋਵਾਹ ਤੁਹਾਨੂੰ ਹੀ
ਇਹ ਜਾਨ ਆਪਣੀ ਮੈਂ ਅਰਪਣ ਕਰਾਂ
ਯਹੋਵਾਹ, ਬਸ ਤੁਹਾਨੂੰ ਹੀ
(ਮੱਤੀ 16:24; ਮਰ. 8:34; ਲੂਕਾ 9:23 ਦੇਖੋ।)